ਵਿਜੀਲੈਂਸ ਵਿਭਾਗ ਵੱਲੋਂ ਸੰਗਰੂਰ ਜੇਆਰ ਪਿੰ੍ਟਰਜ਼ ਦੇ ਮਾਲਕ ਦੇ ਘਰ ਛਾਪੇਮਾਰੀ

Vigilance, Department, Raided, House, Owner, Sangrur, JRPorterts

ਮਾਮਲਾ ਸਟੇਸ਼ਨਰੀ ਸਬੰਧੀ ਹੋਏ 47 ਲੱਖ ਦੇ ਕਥਿਤ ਘਪਲੇ ਦਾ

ਸੰਗਰੂਰ, (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ/ਸੱਚ ਕਹੂੰ ਨਿਊਜ਼)। ਵਿਜੀਲੈਂਸ ਵਿਭਾਗ ਪੰਜਾਬ ਵੱਲੋਂ ਖਰੜ ਬਲਾਕ ਸੰਮਤੀ ਦੇ ਚੇਅਰਮੈਨ ਤੇ ਬੀਡੀਪੀਓ ਖਰੜ ਤੇ ਕਥਿਤ ਘਪਲੇਬਾਜ਼ੀ ‘ਚ ਹੋਈ ਕਾਰਵਾਈ ਤੋਂ ਬਾਅਦ ਅੱਜ ਵਿਜੀਲੈਂਸ ਦੀ ਟੀਮ ਨੇ ਸੰਗਰੂਰ ਵਿਖੇ ਜੇ. ਆਰ. ਪਿੰ੍ਰਟਰਜ਼ ਦੇ ਮਾਲਕਾਂ ਦੇ ਘਰੇ ਛਾਪਾ ਮਾਰਿਆ। ਜਿੱਥੋਂ ਵਿਭਾਗ ਨੂੰ ਕੁਝ ਹਾਸਲ ਨਹੀਂ ਹੋਇਆ ਕਥਿਤ ਦੋਸ਼ੀ ਪ੍ਰਿੰਟਰਜ਼ ਦੇ ਮਾਲਕ ਘਰੋਂ ਫਰਾਰ ਹੋ ਗਏ।

ਜ਼ਿਕਰਯੋਗ ਹੈ ਕਿ ਕੁਝ ਸਾਲ ਪਹਿਲਾਂ ਖਰੜ ਵਿਖੇ ਸਟੇਸ਼ਨਰੀ ਸਬੰਧੀ 47 ਲੱਖ ਦੇ ਕਰੀਬ ਦਾ ਕਥਿਤ ਘਪਲਾ ਹੋਇਆ ਸੀ। ਇਸ ਮਾਮਲੇ ਵਿੱਚ ਖਰੜ ਦੇ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਬਲਾਕ ਸੰਮਤੀ ਖਰੜ ਦੇ ਚੇਅਰਮੈਨ ਰੇਸ਼ਮ ਸਿੰਘ ਦੇ ਨਾਲ ਜੇ. ਆਰ. ਪ੍ਰਿੰਟਰਜ਼ ਦੇ ਮਾਲਕਾਂ ਜੀਤਪਾਲ ਮਿੱਤਲ, ਰਾਜਿੰਦਰਪਾਲ ਮਿੱਤਲ ਤੇ ਪੁਨੀਤ ਮਿੱਤਲ ਖਿਲਾਫ਼ ਕਈ ਧਾਰਾਵਾਂ ਤਹਿਤ ਪਰਚਾ ਦਰਜ ਹੋਇਆ ਸੀ।

ਇਨ੍ਹਾਂ ‘ਤੇ ਦੋਸ਼ ਸੀ ਕਿ ਉਕਤ ਸਾਰੇ ਜਣਿਆਂ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਵੰਡੀ ਜਾਣ ਵਾਲੀ ਸਟੇਸ਼ਨਰੀ ਬਿਨਾਂ ਸਪਲਾਈ ਕੀਤਿਆਂ ਪੈਸੇ ਆਪਸ ‘ਚ ਵੰਡ ਲਏ ਜਦੋਂ ਕਿ ਕੋਈ ਸਮਾਨ ਨਹੀਂ ਦਿੱਤਾ ਗਿਆ। ਬੀਤੇ ਦਿਨ ਇਸ ਮਾਮਲੇ ਸਬੰਧੀ ਪਰਚਾ ਦਰਜ ਹੋਣ ਤੋਂ ਬਾਅਦ ਬਲਾਕ ਸੰਮਤੀ ਦੇ ਚੇਅਰਮੈਨ ਰੇਸ਼ਮ ਸਿੰਘ ਦੀ ਗ੍ਰਿਫ਼ਤਾਰੀ ਹੋ ਚੁੱਕੀ ਹੈ ਜਦੋਂ ਕਿ ਫਰਮ ਮਾਲਕ ਰਾਜਿੰਦਰ ਪਾਲ ਮਿੱਤਲ ਦੀ ਗ੍ਰਿਫ਼ਤਾਰੀ ਲਈ ਅੱਜ ਵਿਜੀਲੈਂਸ ਵੱਲੋਂ ਸੰਗਰੂਰ ਸਥਿਤ ਉਨ੍ਹਾਂ ਦੇ ਮਕਾਨਾਂ ‘ਤੇ ਜਾ ਕੇ ਛਾਪੇਮਾਰੀ ਕੀਤੀ ਪਰ ਕਥਿਤ ਦੋਸ਼ੀ ਘਰਾਂ ਨੂੰ ਜਿੰਦਰੇ ਲਾ ਕੇ ਕਿੱਧਰੇ ਚਲੇ ਗਏ ।

ਛਾਪੇਮਾਰ ਟੀਮ ਦੀ ਅਗਵਾਈ ਕਰਨ ਵਾਲੇ ਵਿਜੀਲੈਂਸ ਵਿਭਾਗ ਮੋਹਾਲੀ ਦੇ ਡੀਐੱਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਰਾਜਿੰਦਰਪਾਲ ਮਿੱਤਲ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਛਾਪੇਮਾਰੀ ਕੀਤੀ ਸੀ ਪਰ ਉਹ ਇੱਥੇ ਮੌਜ਼ੂਦ ਨਹੀਂ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਕਾਗਜ਼ਾਂ ‘ਚ ਸਮਾਨ ਖਰੀਦ ਕੀਤਾ  ਗਿਆ ਸੀ ਪਰ ਸਪਲਾਈ ਨਹੀਂ ਸੀ ਕੀਤਾ ਗਿਆ। ਬਲਾਕ ਸੰਮਤੀ ਖਰੜ ਦੀਆਂ ਪੰਚਾਇਤਾਂ ਵਾਸਤੇ ਸਟੇਸ਼ਨਰੀ  ਵੰਡਣੀ ਸੀ ਉਨ੍ਹਾਂ ਦੱਸਿਆ ਇਸ ਮਾਮਲੇ ਵਿੱਚ ਜਾਂਚ ਜਾਰੀ ਹੈ, ਇਸ ਸਬੰਧੀ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਪੂਰੀ ਉਮੀਦ ਹੈ ।

ਇਸ ਮਾਮਲੇ ‘ਤੇ ਗੱਲਬਾਤ ਕਰਦਿਆਂ ਕਥਿਤ ਦੋਸ਼ੀ ਦੇ ਭਰਾ ਸੁਰਿੰਦਰ ਮਿੱਤਲ ਨੇ ਦੋਸ਼ ਲਾਇਆ ਕਿ ਵਿਜੀਲੈਂਸ ਵਿਭਾਗ ਵੱਲੋਂ ਉਨ੍ਹਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅਸੀਂ ਸਾਰਾ ਸਮਾਨ ਸਪਲਾਈ ਕੀਤਾ ਹੈ ਉਨ੍ਹਾਂ ਕਿਹਾ ਕਿ ਜਿਹੜੇ ਮਹਿਕਮਿਆਂ ਨੇ ਸਮਾਨ ਪੰਚਾਇਤਾਂ ‘ਚ ਵੰਡਣਾ ਸੀ, ਉਹ ਨਹੀਂ ਵੰਡਿਆ ਇਸ ‘ਚ ਸਾਡਾ ਕੋਈ ਦੋਸ਼ ਨਹੀਂ ਹੈ।