ਕੇਂਦਰੀ ਆਵਾਜਾਹੀ ਮੰਤਰੀ ਕਰਨਗੇ 890 ਕਰੋੜ ਦੀ ਲਾਗਤ ਨਾਲ ਬਣੇ 11 ਫਲਾਈਓਵਰਾਂ ਦਾ ਉਦਘਾਟਨ

Union Transport Minister

ਸੋਨੀਪਤ (ਸੱਚ ਕਹੂੰ ਨਿਊਜ਼)। ਕੇਂਦਰੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਦਿੱਲੀ ਤੋਂ ਪਾਨੀਪਤ ਤੱਕ ਰਾਸ਼ਟਰੀ ਰਾਜਮਾਰਗ-44 ਦੇ ਅੱਠ ਮਾਰਗੀ ਮੁਕੰਮਲ ਹੋਣ ਦੇ ਦੂਜੇ ਪੜਾਅ ਦੇ ਮੁੱਖ ਸਮਾਗਮ ਵਜੋਂ 30 ਕਿਲੋਮੀਟਰ ਸੜਕ ਦੇ ਨਾਲ-ਨਾਲ ਨਵੇਂ ਬਣੇ 11 ਫਲਾਈਓਵਰਾਂ ਦਾ ਉਦਘਾਟਨ ਕਰਨਗੇ, ਜਿਸ ’ਤੇ ਲਗਭਗ 890 ਕਰੋੜ ਰੁਪਏ ਦੀ ਲਾਗਤ ਆਈ ਹੈ। ਫਲਾਈਓਵਰ ਦੇ ਉਦਘਾਟਨ ਸਮਾਰੋਹ ਦੀ ਪ੍ਰਧਾਨਗੀ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਕਰਨਗੇ। ਇਹ ਜਾਣਕਾਰੀ ਸੰਸਦ ਮੈਂਬਰ ਰਮੇਸ਼ ਕੌਸ਼ਿਕ ਨੇ ਦਿੱਤੀ।

ਸੰਸਦ ਮੈਂਬਰ ਕੌਸ਼ਿਕ ਨੇ ਦੱਸਿਆ ਕਿ 20 ਜੂਨ ਨੂੰ ਸੋਨੀਪਤ ਦੀ ਨਵੀਂ ਅਨਾਜ ਮੰਡੀ ’ਚ ਗੌਰਵ ਭਾਰਤ ਰੈਲੀ ਕੀਤੀ ਜਾ ਰਹੀ ਹੈ। ਇਸ ਮੌਕੇ ਦਿੱਲੀ ਦੇ ਮੁਕਰਬਾ ਚੌਕ ਤੋਂ ਪਾਣੀਪਤ ਤੱਕ ਬਣੇ 8 ਮਾਰਗੀ ਨੈਸ਼ਨਲ ਹਾਈਵੇ-44 ਦੇ ਬਾਕੀ 30 ਕਿਲੋਮੀਟਰ ਸੜਕ ਅਤੇ 11 ਫਲਾਈਓਵਰ ਵੀ ਲੋਕ ਅਰਪਣ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਤੋਂ ਪਹਿਲਾਂ ਅਪਰੈਲ-2022 ’ਚ 40 ਕਿਲੋਮੀਟਰ ਲੰਬਾਈ ਵਾਲੇ ਇਸ ਮਾਰਗ ਦਾ ਉਦਘਾਟਨ ਕੀਤਾ ਗਿਆ ਸੀ। ਇਸ ਮਾਰਗ ਦੀ ਕੁੱਲ ਲੰਬਾਈ 70.500 ਕਿਲੋਮੀਟਰ ਹੈ। ਬਾਕੀ ਰਹਿੰਦੀ 30 ਕਿਲੋਮੀਟਰ ਲੰਬੀ ਸੜਕ ਦਾ ਕੰਮ ਵੀ ਮੁਕੰਮਲ ਕਰ ਲਿਆ ਗਿਆ ਹੈ। ਕਰੀਬ 2331.72 ਕਰੋੜ ਰੁਪਏ ਦੀ ਲਾਗਤ ਨਾਲ ਪੂਰੀ ਸੜਕ ਦੀ ਉਸਾਰੀ ਦਾ ਕੰਮ ਮੁਕੰਮਲ ਕਰ ਲਿਆ ਗਿਆ ਹੈ।

ਇਹ ਵੀ ਪੜ੍ਹੋ : ਔਰਤ ਨੂੰ ਬੰਨ ਕੇ ਘਰ ’ਚੋਂ 4 ਤੋਲੇ ਸੋਨਾ ਤੇ 4 ਹਜ਼ਾਰ ਦੀ ਨਗਦੀ ਲੁੱਟ ਕੇ ਫਰਾਰ

ਸੰਸਦ ਮੈਂਬਰ ਨੇ ਕਿਹਾ ਕਿ ਹੁਣ ਨੈਸ਼ਨਲ ਹਾਈਵੇਅ ’ਤੇ ਬਣੇ 11 ਫਲਾਈਓਵਰਾਂ ਸਮੇਤ ਬਾਕੀ 30 ਕਿਲੋਮੀਟਰ ਸੜਕ ਨੂੰ ਸਮਰਪਿਤ ਕੀਤਾ ਜਾਵੇਗਾ। ਇਸ ਬਾਕੀ ਬਚੇ ਪ੍ਰੋਜੈਕਟ ’ਤੇ 890 ਕਰੋੜ ਰੁਪਏ ਦਾ ਖਰਚਾ ਆਇਆ ਹੈ। ਇਨ੍ਹਾਂ ਫਲਾਈਓਵਰਾਂ ’ਚੋਂ ਚਾਰ ਫਲਾਈਓਵਰ ਦਿੱਲੀ ਦੀ ਹੱਦ ’ਚ ਹਨ ਅਤੇ ਬਾਕੀ ਹਰਿਆਣਾ ਦੀ ਹੱਦ ’ਚ ਹਨ। ਹਰਿਆਣਾ ’ਚ, ਪੰਜ ਫਲਾਈਓਵਰ ਸੋਨੀਪਤ ਜ਼ਿਲ੍ਹੇ ਦੀ ਹੱਦ ’ਚ ਆਉਂਦੇ ਹਨ, ਜਦੋਂ ਕਿ ਬਾਕੀ ਦੋ ਫਲਾਈਓਵਰ ਪਾਣੀਪਤ ਜ਼ਿਲ੍ਹੇ ਦੀ ਹੱਣ ’ਚ ਆਉਂਦੇ ਹਨ।

ਦਿੱਲੀ ਦੀ ਸਰਹੱਦ ’ਤੇ ਬਣੇ ਫਲਾਈਓਵਰਾਂ ’ਚ ਅਲੀਪੁਰ ਪੱਲਾ ਰੋਡ (ਸਨੀ ਮੰਦਰ), ਆਜਾਦਪੁਰ ਫਲ-ਸਬਜੀ ਮੰਡੀ-ਡੀਡੀਏ ਕੈਮੀਕਲ ਮਾਰਕੀਟ ਜੰਕਸ਼ਨ ਅਤੇ ਨਰੇਲਾ ਇੰਡਸਟਰੀਅਲ ਏਰੀਆ ਅਤੇ ਦਿੱਲੀ-ਹਰਿਆਣਾ ਸਰਹੱਦ ’ਤੇ ਬਣੇ ਫਲਾਈਓਵਰ ਸ਼ਾਮਲ ਹਨ। ਸੋਨੀਪਤ ਦੀਆਂ ਸਰਹੱਦਾਂ ’ਚ ਕੁੰਡਲੀ ਇੰਡਸਟਰੀਅਲ ਏਰੀਆ ਟੀ-ਜੰਕਸ਼ਨ, ਐਚਐਸਆਈਆਈਡੀਸੀ ਕੁੰਡਲੀ (ਨਿਫਟਮ ਚੌਕ), ਬਡਖਾਲਸਾ-ਪੀਤਮਪੁਰਾ ਜੰਕਸ਼ਨ ਅਤੇ ਐਚਐਚ-17 (ਬੀਸਵਾਨਮੀਲ ਚੌਕ) ਅਤੇ ਭਾਰਤੀ ਕੌਮਾਂਤਰੀ ਬਾਗਬਾਨੀ ਮਾਰਕੀਟ ਗਨੌਰ ਫਲਾਈਓਵਰ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਪਾਣੀਪਤ ਦੀਆਂ ਸੀਮਾਵਾਂ ’ਚ ਪਿੰਡ ਸ਼ਿਵਾ ਛੱਜਪੁਰ ਅਤੇ ਨਵਾਂ ਬੱਸ ਸਟੈਂਡ ਪਾਣੀਪਤ ਜੰਕਸ਼ਨ ਅਤੇ ਬੀਬੀਐਮਬੀ, ਐਨਐਫਐਲ-ਇੰਡਸਟਰੀਅਲ ਏਰੀਆ ਜੰਕਸ਼ਨ ਸ਼ਾਮਲ ਹਨ।