ਔਰਤ ਨੂੰ ਬੰਨ ਕੇ ਘਰ ’ਚੋਂ 4 ਤੋਲੇ ਸੋਨਾ ਤੇ 4 ਹਜ਼ਾਰ ਦੀ ਨਗਦੀ ਲੁੱਟ ਕੇ ਫਰਾਰ

Barnala News

ਦੋ ਔਰਤਾਂ ਤੇ ਇੱਕ ਵਿਅਕਤੀ ਨੇ ਚੋਰੀ ਦੀ ਘਟਨਾ ਨੂੰ ਦਿੱਤਾ ਅੰਜ਼ਾਮ | Robbery

ਬਰਨਾਲਾ (ਗੁਰਪ੍ਰੀਤ ਸਿੰਘ)। ਬਰਨਾਲਾ (Barnala News) ਜ਼ਿਲ੍ਹੇ ਦੇ ਪਿੰਡ ਕਿ੍ਰਪਾਲ ਸਿੰਘ ਵਾਲਾ ਵਿਖੇ ਦਿਨ ਦਿਹਾੜੇ ਇੱਕ ਕਿਸਾਨ ਪਰਿਵਾਰ ਦੇ ਘਰ ਵਿੱਚ ਦਾਖਲ ਹੋ ਕੇ ਦੋ ਔਰਤਾਂ ਅਤੇ ਇੱਕ ਵਿਅਕਤੀ ਬੈਡ ਅਤੇ ਪੇਟੀ ਦੀ ਫਰੋਲਾ-ਫਰਾਲੀ ਕਰਕੇ 4 ਤੋਲੇ ਸੋਨਾ ਅਤੇ 4 ਹਜ਼ਾਰ ਰੁਪਏ ਨਗਦੀ (Robbery) ਲੁੱਟ ਕੇ ਫ਼ਰਾਰ ਹੋ ਗਏ ਇਸ ਮੌਕੇ ਪੀੜਤ ਸਿੰਦਰ ਕੌਰ ਵਾਸੀ ਕਿ੍ਰਪਾਲ ਸਿੰਘ ਵਾਲਾ ਨੇ ਦੱਸਿਆ ਕਿ ਮੇਰੇ ਘਰ ਵਾਲਾ ਅਤੇ ਪੁੱਤਰ ਦੁਬਈ ਵਿੱਚ ਹੋਣ ਕਰਕੇ ਘਰ ਵਿੱਚ ਇਕੱਲੀ ਰਹਿੰਦੀ ਹਾਂ ਮੈਂ ਕਰੀਬ ਅੱਜ ਸਾਢੇ ਕੁ 11 ਵਜੇ ਬਾਥਰੂਮ ਵਿੱਚ ਨਹਾ ਰਹੀ ਸੀ।

ਤਾਂ ਬਾਹਰੋਂ ਪਾਣੀ ਮੰਗਣ ਦੀ ਅਵਾਜ਼ ਆਈ ਜਦੋਂ ਮੈਂ ਘਰ ਦੇ ਅੰਦਰ ਜਾ ਕੇ ਦੇਖਿਆ ਤਾਂ 2 ਔਰਤਾਂ ਇੱਕ ਕਮਰੇ ਅੰਦਰ ਪੇਟੀ ਬੈੱਡ ਦੀ ਫਰੋਲਾ ਫਰਾਲੀ ਕਰ ਰਹੀਆਂ ਸਨ ਜਦਕਿ ਉਨ੍ਹਾਂ ਦਾ ਸਾਥੀ ਵਿਅਕਤੀ ਪੇਟੀ ਵਿਚਲਾ ਸਮਾਨ ਕੱਢ ਕੇ ਬਾਹਰ ਸੁੱਟ ਰਿਹਾ ਸੀ ਮੇਰੇ ਵਿਰੋਧ ਕਰਨ ’ਤੇ ਉਨ੍ਹਾਂ ਨਾਲ ਇੱਕ ਔਰਤ ਵੱਲੋਂ ਮੇਰਾ ਮੂੰਹ ਅਤੇ ਹੱਥ ਬੰਨ ਕੇ ਮੰਜੇ ਨਾਲ ਬੰਨ ਦਿੱਤਾ ਉਨ੍ਹਾਂ ਦੱਸਿਆ ਕਿ ਬੈਡ ਅੰਦਰ 2 ਅੱਧੇ-ਅੱਧੇ ਤੋਲੇ (ਸੋਨੇ) ਦੀਆਂ ਛਾਪਾਂ, 2 ਤੋਲੇ ਦੀ ਚੇਨੀ, ਛਾਪ ਅਤੇ ਰਿੰਗ ਸਮੇਤ ਚਾਰ ਹਜ਼ਾਰ ਰੁਪਏ ਲੁੱਟ ਕੇ ਲੈ ਗਏ। (Robbery)

ਇਹ ਵੀ ਪੜ੍ਹੋ : ਝੋਨੇ ਦਾ ਤੀਜਾ ਗੇੜ ਸ਼ੁਰੂ, ਬਿਜਲੀ ਦੀ ਮੰਗ 14182 ਮੈਗਾਵਾਟ ’ਤੇ ਪੁੱਜੀ

ਪੀੜਤ (Barnala News) ਸ਼ਿੰਦਰ ਕੌਰ ਨੇ ਮੰਗ ਕੀਤੀ ਕਿ ਲੁੱਟ ਖੋਹ ਕਰਨ ਵਾਲਿਆਂ ਨੂੰ ਜਲਦ ਗਿ੍ਰਫਤਾਰ ਕੀਤਾ ਜਾਵੇ ਸੰਘਣੀ ਵਸੋਂ ਵਾਲੇ ਘਰਾਂ ਅੰਦਰ ਹੋਈ ਲੁੱਟ ਦੀ ਘਟਨਾ ਨਾਲ ਪਿੰਡ ਵਾਸੀਆਂ ਵਿੱਚ ਸਹਿਮ ਦਾ ਮਾਹੌਲ ਹੈ ਪਤਾ ਲੱਗਦਿਆਂ ਹੀ ਥਾਣਾ ਮਹਿਲ ਕਲਾਂ ਦੇ ਐਸਐਚਓ ਇੰਸਪੈਕਟਰ ਕਮਲਜੀਤ ਸਿੰਘ ਗਿੱਲ ਨੇ ਪੁਲਿਸ ਪਾਰਟੀ ਨਾਲ ਪੁੱਜ ਕੇ ਸਥਿਤੀ ਦਾ ਜਾਇਜ਼ਾ ਲਿਆ ਤੇ ਪਿੰਡ ਵਾਸੀਆਂ ਦੀ ਹਾਜ਼ਰੀ ਵਿੱਚ ਪੀੜਤ ਸ਼ਿੰਦਰ ਕੌਰ ਨਾਲ ਗੱਲਬਾਤ ਕਰਕੇ ਪੂਰੀ ਜਾਣਕਾਰੀ ਹਾਸਲ ਕੀਤੀ ਉਨ੍ਹਾਂ ਕਿਹਾ ਕਿ ਪੂਰੇ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜਲਦ ਹੀ ਚੋਰਾਂ ਨੂੰ ਜਲਦ ਗਿ੍ਰਫਤਾਰ ਕਰ ਲਿਆ ਜਾਵੇਗਾ। (Robbery)