ਬਿਨਾ ਲੋਕੋ ਪਾਇਲਟ 80 ਦੀ ਰਫ਼ਤਾਰ ’ਤੇ ਜੰਮੂ ਤੋਂ ਪੰਜਾਬ ਤੱਕ ਦੌੜੀ ਰੇਲ, ਟਲਿਆ ਵੱਡਾ ਹਾਦਸਾ

Train

ਦਸੂਹਾ। ਅੱਜ ਪੰਜਾਬ ’ਚ ਉਸ ਵੇਲੇ ਵੱਡਾ ਰੇਲ ਹਾਦਸਾ ਹੋਣ ਤੋਂ ਬਚਾਅ ਰਹਿ ਗਿਆ ਜਦੋਂ ਰੇਲਵੇ ਦੇ ਅਧਿਕਾਰੀਆਂ ਦੁਆਰਾ ਬਿਨਾ ਲੋਕੋ ਪਾਇਲਟ (ਡਰਾਇਵਰ) ਤੋਂ ਦੌੜਦੀ ਗੱਡੀ ਨੂੰ ਕਾਬੂ ਕਰ ਲਿਆ ਗਿਆ। ਪੰਜਾਬ ਵਿੱਚ ਬਿਨਾ ਲੋਕੋ ਪਾਇਲਟ ਤੇ ਗਾਰਡ ਤੋਂ ਪਟੜੀ ’ਤੇ ਰੇਲ ਗੱਡੀ ਭੱਜਦੀ ਹੋਈ ਦੇਖੀ ਗਈ। ਜਾਣਕਾਰੀ ਮਿਲੀ ਹੈ ਕਿ ਅੱਜ ਤੜਕੇ ਡੀਐੱਮਟੀ ਮਾਲ ਲੋਡ ਗੱਡੀ ਕਠੂਆ ਤੋਂ ਡਰਾਇਵਰ ਤੇ ਗਾਰਡ ਤੋਂ ਬਿਨਾ ਹੀ 80 ਦੀ ਰਫ਼ਤਾਰ ’ਤੇ ਦੌੜ ਪਈ। (Train)

ਇਸ ਮਾਲ ਗੱਡੀ ਦੇ ਬਿਨਾ ਡਰਾਇਵਰ ਤੇ ਗਾਰਡ ਤੋਂ ਚੱਲਣ ਦੀ ਸੂਚਨਾ ਮਿਲਣ ਤੋਂ ਬਾਅਦ ਰੇਲਵੇ ਵਿਭਾਗ ਵਿੱਚ ਹਫ਼ੜਾ-ਦਫੜੀ ਮੱਚ ਗਈ। ਸੂਚਿਨਾ ਮਿਲਦਿਆਂ ਹੀ ਪਠਾਨਕੋਟ, ਕੈਂਟ, ਮੀਰਥਲ, ਭੰਗਾਲਾ, ਮਕੇਰੀਆਂ ਤੇ ਹੋਰ ਸਟੇਸ਼ਨਾਂ ’ਤੇ ਸੂਚਨਾ ਦਿੱਤੀ ਅਤੇ ਰੇਲਵੇ ਫਾਟਕ ਬੰਦ ਕਰ ਦਿੱਤੇ ਗਏ। ਉਕਤ ਮਾਲ ਗੱਡੀ ਜੰਮੂ ਦੇ ਕਾਠੂਆ ਤੋਂ ਰੋਲ ਡਾਊਨ ਹੋ ਕੇ ਪੰਜਾਬ ਪਹੁੰਚੀ ਸੀ ਅਤੇ ਬਿਨਾਂ ਲੋਕੋ ਪਾਇਲਟ ਤੋਂ ਹੀ ਕਈ ਕਿਲੋਮੀਟਰ ਤੱਕ ਦੌੜਦੀ ਰਹੀ। 70-80 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਅੱਗੇ ਵਧੀ। (Train)

Also Read : Ind vs Eng : ਰਾਂਚੀ ਟੈਸਟ ਦੇ ਤੀਜੇ ਦਿਨ ਭਾਰਤੀ ਟੀਮ ਦੀ ਵਾਪਸੀ, ਇੰਗਲੈਂਡ ਦੀ ਦੂਜੀ ਪਾਰੀ ਚਾਹ ਤੱਕ ਹੋਈ ਡਾਵਾਂਡੋਲ

ਪਤਾ ਲੱਗਿਆ ਹੈ ਕਿ ਵੱਖ ਵੱਖ ਸਟੇਸ਼ਨਾਂ ’ਤੇ ਰੇਲਵੇ ਵਿਭਾਗ ਵੱਲੋਂ ਗੱਡੀ ਨੂੰ ਰੋਕਣ ਲਈ ਵੱਡੇ ਪੱਥਰ ਤੇ ਗੁੱਲਿਆਂ ਦਾ ਸਹਾਰਾ ਲਿਆ ਗਿਆ। ਇਸ ਗੱਡੀ ਨੂੰ ਰੋਕਣ ਲਈ ਬਿਜਲੀ ਬੰਦ ਕਰਵਾਈ ਅਤੇ ਫਿਰ ਇਹ ਰੇਲ ਰੋਕੀ ਗਈ। ਇਹ ਗੱਡੀ ਹੌਲੀ ਹੌਲੀ ਹੁੰਦੀ ਹੋਈ ਦਸੂਹਾ ਨਜ਼ਦੀਕ ਉੱਚੀ ਬਸੀ ਕੋਲ ਆ ਕੇ ਰੁਕ ਗਈ ਤਾਂ ਰਲਵੇ ਵਿਭਾਗ ਦੇ ਅਧਿਕਾਰੀਆਂ ਨੇ ਸੁਖ ਦਾ ਸਾਹ ਲਿਆ। ਇਸ ਰੇਲ ਨੂੰ ਕੰਟਰੋਲ ਕਰ ਕੇ ਵੱਡਾ ਰੇਲ ਹਾਦਸਾ ਹੋਣ ਤੋਂ ਬਚਾ ਲਿਆ ਗਿਆ। ਇਸ ਹਾਦਸੇ ਦੀ ਜਾਂਚ ਦੇ ਹੁਕਮ ਜਾਰੀ ਕੀਤੇ ਗਏ ਹਨ।