Ind vs Eng : ਰਵਿਚੰਦਰਨ ਅਸ਼ਵਿਨ ਦਾ ਪੰਜਾ, ਭਾਰਤ ਨੂੰ ਜਿੱਤ ਲਈ ਮਿਲਿਆ 192 ਦੌੜਾਂ ਦਾ ਟੀਚਾ

Ind vs Eng

ਪਹਿਲੀ ਪਾਰੀ ‘ਚ ਭਾਰਤੀ ਟੀਮ ਨੇ ਬਣਾਇਆਂ 307 ਦੌੜਾਂ | Ind vs Eng

  • ਧਰੁਵ ਜੁਰੇਲ ਤੇ ਯਸ਼ਸਵੀ ਜਾਇਸਵਾਲ ਦੇ ਅਰਧਸੈਂਕੜੇ

ਰਾਂਚੀ (ਏਜੰਸੀ)। ਭਾਰਤ ਤੇ ਇੰਗਲੈਂਡ ਵਿਚਕਾਰ ਪੰਜ ਮੈਚਾਂ ਦੀ ਸੀਰੀਜ਼ ਦਾ ਚੌਥਾ ਮੈਚ ਰਾਂਚੀ ‘ਚ ਖੇਡਿਆ ਜਾ ਰਿਹਾ ਹੈ। ਜਿਸ ਦੇ ਪਹਿਲੇ ਦਿਨ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 353 ਦੌੜਾਂ ਬਣਾਇਆਂ, ਇੰਗਲੈਂਡ ਵੱਲੋਂ ਜੋ ਰੂਟ ਨੇ ਸੈਂਕੜਾ ਜੜਿਆ। ਭਾਰਤੀ ਟੀਮ ਵੱਲੋਂ ਸਭ ਤੋਂ ਜਿਆਦਾ ਰਵਿੰਦਰ ਜਡੇਜ਼ਾ ਨੇ 4 ਵਿਕਟਾਂ ਹਾਸਲ ਕੀਤਆਂ। ਜਵਾਬ ‘ਚ ਭਾਰਤ ਦੀ ਪਹਿਲੀ ਪਾਰੀ 307 ਦੌੜਾਂ ‘ਤੇ ਆਲਆਊਟ ਹੋ ਗਈ। (Ind vs Eng)

Ind vs Eng

ਭਾਰਤੀ ਟੀਮ ਵੱਲੋਂ ਓਪਨਰ ਯਸ਼ਸਵੀ ਜਾਇਸਵਾਲ ਨੇ ਤੇ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਨੇ ਅਰਧਸੈਂਕੜੇ ਜੜੇ। ਯਸ਼ਸਵੀ ਨੇ (73) ਜਦਕਿ ਧਰੁਵ ਜੁਰੇਲ ਨੇ (90) ਦੌੜਾਂ ਦੀ ਪਾਰੀ ਖੇਡੀ। ਰਾਂਚੀ ਟੈਸਟ ਮੈਚ ‘ਚ ਭਾਰਤੀ ਟੀਮ ਨੂੰ ਦੂਜੀ ਪਾਰੀ ‘ਚ ਜਿੱਤ ਲਈ 192 ਦੌੜਾਂ ਦਾ ਟੀਚਾ ਮਿਲਿਆ ਹੈ। ਇੰਗਲੇਂਡ ਦੀ ਦੂਜੀ ਪਾਰੀ ਸਿਰਫ 145 ਦੌੜਾਂ ‘ਤੇ ਆਲਆਊਟ ਹੋ ਗਈ। ਭਾਰਤ ਵੱਲੋਂ ਰਵਿਚੰਦਰਨ ਅਸ਼ਵਿਨ ਨੇ 5 ਵਿਕਟਾਂ ਲਈਆਂ, ਜਦਕਿ ਕੁਲਦੀਪ ਯਾਦਵ ਨੂੰ 4 ਵਿਕਟਾਂ ਮਿਲਿਆਂ। ਇੰਗਲੈਂਡ ਵੱਲੋਂ ਓਪਨਰ ਜੈਕ ਕ੍ਰਾਲੇ ਨੇ ਸਭ ਤੋਂ ਜਿ਼ਆਦਾ 60 ਦੌੜਾਂ ਬਣਾਇਆਂ। (Ind vs Eng)