Border of Haryana : ਹਰਿਆਣਾ ਦੇ ਬਾਰਡਰ ਸੀਲ, ਕਾਰੋਬਾਰ ਦਾ ਪਹੀਆ ਹੋਇਆ ਮੱਠਾ

Border of Haryana

ਉਦਯੋਗਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ, ਵਪਾਰੀ ਦਿੱਲੀ ਤੋਂ ਮੰਗਵਾਉਂਦੇ ਨੇ ਕੱਚਾ ਮਾਲ | Border of Haryana

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਦਸ ਦਿਨਾਂ ਤੋਂ ਪੰਜਾਬ ਅਤੇ ਹਰਿਆਣਾ ਦੇ ਬਾਰਡਰ ਸੀਲ ਕੀਤੇ ਜਾਣ ਕਾਰਨ ਕਾਰੋਬਾਰ ਦਾ ਪਹੀਆ ਵੀ ਮੱਠਾ ਪੈ ਗਿਆ ਹੈ। ਜਿੱਥੇ ਉਦਯੋਗਾਂ ਨੂੰ ਕੱਚਾ ਮਾਲ ਨਹੀਂ ਮਿਲ ਰਿਹਾ, ਉਥੇ ਤਿਆਰ ਮਾਲ ਵੀ ਪੰਜਾਬ ਤੋਂ ਬਾਹਰ ਨਹੀਂ ਜਾ ਰਿਹਾ ਹੈ। ਇੰਨਾ ਹੀ ਨਹੀਂ ਛੋਟੇ ਵਪਾਰੀਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋਇਆ ਹੈ, ਕਿਉਂਕਿ ਵਪਾਰੀ ਆਪਣਾ ਮਾਲ ਦਿੱਲੀ ਸਮੇਤ ਹੋਰਨਾਂ ਸੂਬਿਆਂ ਤੋਂ ਲਿਆਉਂਦੇ ਹਨ, ਪਰ ਹੁਣ ਬਾਰਡਰ ਸੀਲ ਹੋਣ ਕਾਰਨ ਇਹ ਮਾਲ ਸਿਰਫ਼ ਪੰਜਾਬ ਤੱਕ ਹੀ ਸੀਮਤ ਰਹਿ ਗਿਆ ਹੈ। (Border of Haryana)

ਜੇਕਰ ਬਾਰਡਰ ਜਲਦ ਨਾ ਖੁੱਲ੍ਹੇ ਤਾਂ ਕਾਰੋਬਾਰ ਚੌਪਟ ਹੋ ਜਾਣਗੇ : ਵਪਾਰੀ | Border of Haryana

ਵਪਾਰੀ ਬਾਹਰੋਂ ਕੋਈ ਸਾਮਾਨ ਨਹੀਂ ਮੰਗਵਾ ਪਾ ਰਹੇ। ਜੇਕਰ ਅਗਲੇ ਦਿਨਾਂ ’ਚ ਸਥਿਤੀ ਆਮ ਵਾਂਗ ਨਾ ਹੋਈ ਅਤੇ ਬਾਰਡਰ ਨਾ ਖੋਲ੍ਹੇ ਗਏ ਤਾਂ ਬਾਜ਼ਾਰਾਂ ’ਚ ਸਮਾਨ ਦੀ ਕਿੱਲਤ ਉਠਾਉਣੀ ਪੈ ਸਕਦੀ ਹੈ, ਜਿਸ ਦਾ ਅਸਰ ਸਾਮਾਨ ਦੀ ਕੀਮਤ ’ਤੇ ਵੀ ਪਵੇਗਾ। ਸੌਖੇ ਸ਼ਬਦਾਂ ਵਿਚ ਕਿਹਾ ਜਾਵੇ ਤਾਂ ਹਰਿਆਣਾ ਬਾਰਡਰ ਸੀਲ ਹੋਣ ਕਾਰਨ ਦਿੱਲੀ ਅਤੇ ਪੰਜਾਬ ਦਾ ਆਪਸੀ ਸੰਪਰਕ ਟੁੱਟ ਗਿਆ ਹੈ, ਜਿਸ ਕਾਰਨ ਵਪਾਰੀ, ਉਦਯੋਗਪਤੀ ਅਤੇ ਹੋਰ ਦੁਕਾਨਦਾਰ ਖੂਨ ਦੇ ਹੰਝੂ ਰੋਣ ਲਈ ਮਜਬੂਰ ਹਨ। ਇਸ ਸਬੰਧੀ ਕੁਝ ਕੁ ਵਪਾਰੀ ਤੇ ਵਪਾਰੀ ਆਗੂਆਂ ਨੇ ਗੱਲਬਾਤ ਕਰਦਿਆਂ ਆਪਣੇ ਕੁਝ ਵਿਚਾਰ ਸਾਂਝੇ ਕੀਤੇ। (Border of Haryana)

ਕਰਿਆਨੇ ਦਾ ਕਾਰੋਬਾਰ ਪ੍ਰਭਾਵਿਤ: ਅਜੇ ਜਿੰਦਲ | Border of Haryana

ਦ ਰਿਟੇਲ ਕਰਿਆਨਾ ਐਸੋਸੀਏਸ਼ਨ ਸੁਨਾਮ ਦੇ ਪ੍ਰਧਾਨ ਅਜੈ ਜਿੰਦਲ ਨੇ ਦੱਸਿਆ ਕਿ ਕਰਿਆਣਾ ਮੰਡੀ ਨਾਲ ਸਬੰਧਤ ਬਹੁਤ ਸਾਰਾ ਸਾਮਾਨ ਪੰਜਾਬ ਦੇ ਬਾਹਰਲੇ ਇਲਾਕਿਆਂ ਤੋਂ ਇੱਥੇ ਪਹੁੰਚਦਾ ਹੈ ਪਰ ਹੁਣ ਵਪਾਰੀ ਸਿਰਫ਼ ਪੰਜਾਬ ਤੱਕ ਹੀ ਸੀਮਤ ਰਹਿ ਗਏ ਹਨ। ਹਰਿਆਣਾ ਦੇ ਬਾਰਡਰ ਸੀਲ ਕਰਨ ਕਾਰਨ ਕਾਰੋਬਾਰ ਸਭ ਤੋਂ ਵੱਧ ਪ੍ਰਭਾਵਿਤ ਹੋਇਆ ਹੈ। ਆਉਣ ਵਾਲੇ ਦਿਨਾਂ ਵਿੱਚ ਸਾਨੂੰ ਸਾਮਾਨ ਦੀ ਕਮੀ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ ਕਿਉਂਕਿ ਹਰਿਆਣਾ, ਰਾਜਸਥਾਨ ਤੇ ਦਿੱਲੀ ਨਾਲ ਸੰਪਰਕ ਟੁੱਟ ਗਿਆ ਹੈ। ਪੰਜਾਬ ਸਰਕਾਰ ਨੂੰ ਇਸ ਸਬੰਧੀ ਜਲਦੀ ਤੋਂ ਜਲਦੀ ਕੁਝ ਕਦਮ ਚੁੱਕਣੇ ਚਾਹੀਦੇ ਹਨ, ਤਾਂ ਜੋ ਸੜਕਾਂ ਖੋਲ੍ਹੀਆਂ ਜਾ ਸਕਣ ਤੇ ਕਾਰੋਬਾਰ ਪ੍ਰਭਾਵਿਤ ਨਾ ਹੋਵੇ।

ਦਿੱਲੀ ਕਾਰੋਬਾਰੀਆਂ ਲਈ ਸੰਜੀਵਨੀ ਵਾਂਗ: ਸੰਦੀਪ ਜੈਨ

ਬਿਰਲਾ ਸੈਂਚੁਰੀ ਦੇ ਸੀਐਂਡਐਫ ਦੇ ਕਾਰੋਬਾਰੀ ਆਗੂ ਸੰਦੀਪ ਜੈਨ ਦਾ ਕਹਿਣਾ ਹੈ ਕਿ ਦਿੱਲੀ ਕਾਰੋਬਾਰੀਆਂ ਲਈ ਸੰਜੀਵਨੀ ਵਾਂਗ ਹੈ। ਵਪਾਰੀਆਂ ਨੂੰ ਦਿੱਲੀ ਤੋਂ ਹਰ ਤਰ੍ਹਾਂ ਦਾ ਸਾਮਾਨ ਮਿਲਦਾ ਹੈ, ਜਿਸ ਲਈ ਵਪਾਰੀ ਹਰ ਛੋਟੀ-ਵੱਡੀ ਚੀਜ਼ ਲਈ ਦਿੱਲੀ ਦਾ ਰੁਖ ਕਰਦੇ ਹਨ। ਅਜਿਹੇ ’ਚ ਦਿੱਲੀ ਤੋਂ ਟਰਾਂਸਪੋਰਟ ਰਾਹੀਂ ਮਾਲ ਮੰਗਵਾਇਆ ਜਾਂਦਾ ਹੈ ਪਰ ਹੁਣ ਕੋਈ ਵੀ ਕਾਰੋਬਾਰੀ ਦੋ ਹਫ਼ਤਿਆਂ ਤੋਂ ਦਿੱਲੀ ਨਹੀਂ ਜਾ ਸਕਿਆ ਅੰਬਾਲਾ ਜਾਂ ਰੋਹਤਕ ਤੋਂ ਦਿੱਲੀ ਜਾਣ ਦਾ ਕੋਈ ਬਦਲ ਨਹੀਂ ਹੈ, ਜਿਸ ਕਾਰਨ ਵਪਾਰੀਆਂ ਨੂੰ ਮਾਲ ਨਹੀਂ ਮਿਲ ਪਾ ਰਿਹਾ। ਇਸ ਨਾਲ ਕਾਰੋਬਾਰ ’ਤੇ ਭਾਰੀ ਅਸਰ ਪੈ ਰਿਹਾ ਹੈ।

ਦਵਾਈਆਂ ਦੀ ਕੋਈ ਕਮੀ ਨਾ ਪੇਸ਼ ਆਵੇ: ਨਰੇਸ਼ ਜਿੰਦਲ

ਕੈਮਿਸਟ ਐਸੋਸੀਏਸ਼ਨ ਸੰਗਰੂਰ ਦੇ ਜ਼ਿਲ੍ਹਾ ਪ੍ਰਧਾਨ ਨਰੇਸ਼ ਜਿੰਦਲ ਨੇ ਕਿਹਾ ਕਿ ਹਰਿਆਣਾ ਦੇ ਬਾਰਡਰ ਸੀਲ ਕਰਨ ਨਾਲ ਆਉਣ ਵਾਲੇ ਦਿਨਾਂ ਵਿੱਚ ਦਵਾਈਆਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਸਕਦਾ ਹੈ। ਪੰਜਾਬ ਦੇ ਬਾਹਰਲੇ ਇਲਾਕਿਆਂ ਤੋਂ ਕਈ ਤਰ੍ਹਾਂ ਦੀਆਂ ਦਵਾਈਆਂ ਅਤੇ ਜੈਨਰਿਕ ਦਵਾਈਆਂ ਆਉਂਦੀਆਂ ਹਨ ਪਰ ਜੇਕਰ ਬਾਰਡਰ ਨਾ ਖੋਲ੍ਹੇ ਗਏ ਤਾਂ ਦਵਾਈਆਂ ਦੀ ਕਮੀ ਹੋ ਸਕਦੀ ਹੈ।

ਵਧ ਸਕਦੀ ਹੈ ਸਮੱਸਿਆ: ਰਾਜ ਕੁਮਾਰ

ਸ੍ਰੀ ਰਾਧੇ ਐਗਰੋ ਫੂਡਜ਼ ਸੁਨਾਮ ਦੇ ਸੰਚਾਲਕ ਰਾਜ ਕੁਮਾਰ ਰਾਜੂ ਦਾ ਕਹਿਣਾ ਹੈ ਕਿ ਹਰਿਆਣਾ ਦੀ ਸਰਹੱਦ ਸੀਲ ਕੀਤੇ ਜਾਣ ਕਾਰਨ ਸ਼ੈਲਰ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ। ਸ਼ੈਲਰ ਨਾਲ ਸਬੰਧਤ ਸਮਾਨ ਬਾਹਰਲੇ ਸੂਬਿਆਂ ਤੋਂ ਮੰਗਵਾਇਆ ਜਾਂਦਾ ਹੈ ਪਰ ਬਾਰਡਰ ਨਾ ਖੁੱਲ੍ਹਣ ਕਾਰਨ ਕਾਰੋਬਾਰੀ ਬਾਹਰ ਨਹੀਂ ਜਾ ਸਕਦੇ। ਸਰਕਾਰ ਨੂੰ ਇਸ ਸਮੱਸਿਆ ਨੂੰ ਗੰਭੀਰਤਾ ਨਾਲ ਲੈ ਕੇ ਯੋਗ ਉਪਰਾਲੇ ਕਰਨੇ ਚਾਹੀਦੇ ਹਨ। ਦੋ ਹਫ਼ਤੇ ਹੋਣ ਵਾਲੇ ਹਨ ਅਤੇ ਸਮੱਸਿਆ ਦਿਨੋਂ-ਦਿਨ ਵਧਦੀ ਜਾ ਰਹੀ ਹੈ। ਜੇਕਰ ਸਰਹੱਦਾਂ ਜਲਦੀ ਨਾ ਖੁੱਲ੍ਹੀਆਂ ਤਾਂ ਕਾਰੋਬਾਰ ਚੌਪਟ ਹੋ ਜਾਣਗੇ।

Also Read : ਡਰਾਇਵਰਾਂ ਲਈ ਵੱਡੀ ਖਬਰ, ਹਿੱਟ ਐਂਡ ਰਨ ਕਾਨੂੰਨ ‘ਤੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ