ਡਰਾਇਵਰਾਂ ਲਈ ਵੱਡੀ ਖਬਰ, ਹਿੱਟ ਐਂਡ ਰਨ ਕਾਨੂੰਨ ‘ਤੇ ਸਰਕਾਰ ਨੇ ਲਿਆ ਵੱਡਾ ਫ਼ੈਸਲਾ

Hit and Run Act 

ਨਵੇਂ ਅਪਰਾਧਿਕ ਕਾਨੂੰਨ ਇੱਕ ਜੁਲਾਈ ਤੋਂ ਹੋਣਗੇ ਲਾਗੂ, ਅੰਗਰੇਜ਼ਾਂ ਦੇ ਬਣੇ ਕਾਨੂੰਨ ਹੋਣਗੇ ਖ਼ਤਮ | Hit and Run Act

ਨਵੀਂ ਦਿੱਲੀ (ਏਜੰਸੀ)। ਦੇਸ਼ ’ਚ ਅਪਰਾਧਿਕ ਕਾਨੂੰਨ ਵਿਵਸਥਾ ਇੱਕ ਜੁਲਾਈ ਤੋਂ ਬਦਲਣ ਜਾ ਰਹੀ ਹੈ। ਭਾਰਤੀ ਕਾਨੂੰਨ ਸੰਹਿਤਾ, ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ ਅਤੇ ਭਾਰਤੀ ਸਬੂਤ ਐਕਟ ਲਾਗੂ ਹੋਣ ਨਾਲ ਅਪਰਾਧਿਕ ਕਾਨੂੰਨ ਦੀ ਦਹਾਕਿਆਂ ਤੋਂ ਚੱਲ ਰਹੀ ਵਿਵਸਥਾ ਖ਼ਤਮ ਹੋ ਜਾਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਭਾਰਤੀ ਦੰਡ ਸੰਹਿਤਾ (ਆਈਪੀਸੀ) ਸਮੇਤ ਦੂਜੇ ਕਾਨੂੰਨਾਂ ਦੀ ਜਗ੍ਹਾ ਇਹ ਤਿੰਨ ਕਾਨੂੰਨ ਬਣਾਏ ਹਨ। ਇਨ੍ਹਾਂ ਨੂੰ 21 ਦਸੰਬਰ ਨੂੰ ਸੰਸਦ ’ਚ ਪਾਸ ਕਰਵਾਇਆ ਗਿਆ ਸੀ। 25 ਦਸੰਬਰ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਇਨ੍ਹਾਂ ’ਤੇ ਦਸਤਖ਼ਤ ਕੀਤੇ ਸਨ। (Hit and Run Act)

ਇਸ ਸਬੰਧੀ ਗ੍ਰਹਿ ਮੰਤਰਾਲੇ ਨੇ ਤਿੰਨ ਨੋਟੀਫਿਕੇਸ਼ਨ ਜਾਰ ਕੀਤੇ।ਹਨ। ਇਨ੍ਹਾਂ ’ਚ ਆਖਿਆ ਗਿਆ ਕਿ ਨਵੇਂ ਕਾਨੂੰਨ ਦੇ ਪ੍ਰਬੰਧ ਦੇਸ਼ ਭਰ ’ਚ ਇੱਕ ਜੁਲਾਈ ਤੋਂ ਲਾਗੂ ਹੋ ਜਾਣਗੇ। ਨਵੇਂ ਕਾਨੂੰਨਾਂ ਦੇ ਲਾਗੂ ਹੋਣ ਬਾਅਦ ਇੰਡੀਆ ਐਵੀਡੈਂਸ ਐਕਟ, 1872, ਕੋਡ ਆਫ਼ ਕ੍ਰਿਮੀਨਲ ਪ੍ਰੋਸੀਜ਼ਰ ਅਤੇ ਇੰਡੀਅਨ ਪੈਨਲ ਕੋਡ ਜਿਹੇ ਅੰਗਰੇਜ਼ਾਂ ਦੇ ਬਣਾਏ ਕਾਨੂੰਨ ਖ਼ਤਮ ਹੋ ਜਾਣਗੇ। ਸਰਕਾਰ ਨੇ ਭਾਰਤੀ ਕਾਨੂੰਨ ਸੰਹਿਤਾ ਤਹਿਤ ਹਿਟ-ਐਂਡ-ਰਨ ਮਾਮਲੇ ਨਾਲ ਜੁੜੇ ਪ੍ਰਬੰਧਾਂ ਨੂੰ ਅਜੇ ਸੁਰੱਖਿਅਤ ਰੱਖਣ ਦਾ ਫੈਸਲਾ ਕੀਤਾ ਹੈ।

ਹਿੱਟ-ਐਂਡ-ਰਨ ਦੀ ਤਜਵੀਜ਼ ਅਜੇ ਲਾਗੂ ਨਹੀਂ ਹੋਵੇਗੀ | Hit and Run Act

ਨਵੇਂ ਕਾਨੂੰਨ ’ਚ ਹਿੱਟ-ਐਂਡ-ਰਨ ਦਾ ਵਿਰੋਧ ਟ੍ਰਾਂਸਪੋਰਟਰ ਐਸੋਸੀਏਸ਼ਨ ਨੇ ਕੀਤਾ ਸੀ। ਨਵੀਂ ਤਜਵੀਜ਼ ’ਚ ਇਸ ਗੱਲ ਦਾ ਜ਼ਿਕਰ ਹੈ ਕਿ ਜੇਕਰ ਡਰਾਇਵਰ ਦੀ ਲਾਪ੍ਰਵਾਹੀ ਨਾਲ ਕਿਸੇ ਵਿਅਕਤੀ ਦੀ ਹਾਦਸੇ ’ਚ ਮੌਤ ਹੋ ਜਾਂਦੀ ਹੈ ਅਤੇ ਡਰਾਇਵਰ ਘਟਨਾ ਸਥਾਨ ਤੋਂ ਫਰਾਰ ਹੋ ਜਾਂਦਾ ਹੈ ਤਾਂ ਉਸ ਨੂੰ 10 ਸਾਲ ਦੀ ਸਜ਼ਾ ਹੋ ਸਕਦੀ ਹੈ। ਜਿਸ ’ਤੇ ਸਰਕਾਰ ਨੇ ਮੁੜ ਵਿਚਾਰ ਦਾ ਭਰੋਸਾ ਦਿੱਤਾ ਸੀ।

Also Read : Farmer Protest : ਕੀ ਖ਼ਤਮ ਹੋਵੇਗਾ ਕਿਸਾਨ ਅੰਦੋਲਨ? ਟਿੱਕਰੀ, ਸਿੰਘੂ ਬਾਰਡਰ ਖੋਲ੍ਹਣ ਦੀ ਤਿਆਰੀ