Farmer Protest : ਕੀ ਖ਼ਤਮ ਹੋਵੇਗਾ ਕਿਸਾਨ ਅੰਦੋਲਨ? ਟਿੱਕਰੀ, ਸਿੰਘੂ ਬਾਰਡਰ ਖੋਲ੍ਹਣ ਦੀ ਤਿਆਰੀ

Farmer Protest

ਕੁੰਡਲੀ ’ਚ ਵੀ ਖੋਲ੍ਹੀ ਜਾਵੇਗੀ ਸਰਵਿਸ ਲਾਈਨ | Farmer Protest

  • ਬਹਾਦੁਰਗੜ੍ਹ ’ਚ ਝਾੜੌਦਾ ਬਾਰਡਰ ’ਤੇ ਇੱਕ ਸਾਈਡ ਸ਼ੁਰੂ | Farmer Protest

ਬਹਾਦਰਗੜ੍ਹ (ਏਜੰਸੀ)। ਕਿਸਾਨਾਂ ਦੇ ਦਿੱਲੀ ਕੂਚ ਨੂੰ ਦੇਖਦੇ ਹੋਏ 11 ਦਿਨਾਂ ਤੋਂ ਬੰਦ ਦਿੱਲੀ-ਟਿੱਕਰੀ ਬਾਰਡਰ ਅਤੇ ਸਿੰਘੂ ਬਾਰਡਰ ਨੂੰ ਸ਼ਨਿੱਚਰਵਾਰ ਨੂੰ ਖੋਲ੍ਹਣ ਦੀ ਤਿਆਰੀ ਸ਼ੁਰੂ ਹੋ ਗਈ। ਟਿੱਕਰੀ ਬਾਰਡਰ ’ਤੇ ਦਿੱਲੀ ਪੁਲਿਸ ਵੱਲੋਂ ਲਾਏ ਗਏ ਕੰਟਨੇਰ ਅਤੇ ਪੱਥਰ ਹਟਾਏ ਜਾ ਰਹੇ ਹਨ। ਹਾਲਾਂਕਿ ਸ਼ੁਰੂਆਤੀ ਤੌਰ ’ਤੇ ਇੱਕ ਸਾਈਡ ਹੀ ਖੋਲ੍ਹਣ ਦੀ ਪਲਾਨਿੰਗ ਹੈ। (Farmer Protest)

ਨਾਲ ਹੀ ਝਾੜੌਦਾ ਬਾਰਡਰ ’ਤੇ ਸ਼ਨਿੱਚਰਵਾਰ ਨੂੰ ਇੱਕ ਸਾਈਡ ਦੀ ਸੜਕ ਨੂੰ ਖੋਲ੍ਹ ਦਿੱਤਾ ਗਿਆ। ਉੱਥੇ ਹੀ ਸੋਨੀਪਤ ਦੇ ਕੁੰਡਲੀ ਨਾਲ ਲੱਗਦੇ ਸਿੰਘੂ ਬਾਰਡਰ ’ਤੇ ਦਿੱਲੀ ਪੁਲਿਸ ਵੱਲੋਂ ਨੈਸ਼ਨਲ ਹਾਈਵੇ-44 ਦੀ ਸਰਵਿਸ ਲਾਈਨ ਨੂੰ ਦਿੱਲੀ ਦੀ ਸਰਹੱਦ ਨਾਲ ਪੁਲਿਸ ਨੇ ਖੋਲ੍ਹਣਾ ਸ਼ੁਰੂ ਕਰ ਦਿੱਤਾ। ਇੱਥੇ ਚਾਰੇ ਲਾਈਨਾਂ ਖੋਲ੍ਹੀਆਂ ਜਾ ਰਹੀਆਂ ਹਨ। ਹਾਲਾਂਕਿ ਅਜੇ ਫਲਾਈਓਵਰ ’ਤੇ ਕੀਤੀ ਗਈ ਬੈਰੀਕੇਡਿੰਗ ਜਿਓਂ ਦੀ ਤਿਓਂ ਰਹੇਗੀ। ਲੋਕਾਂ ਨੂੰ ਦਿੱਲੀ ਆਉਣ-ਜਾਣ ’ਚ ਕਾਫ਼ੀ ਕੁਝ ਰਾਹਤ ਮਿਲ ਸਕੇਗੀ।

ਕਿਸਾਨਾਂ ਦੇ 13 ਫਰਵਰੀ ਨੂੰ ਦਿੱਲੀ ਕੂਚ ਨੂੰ ਦੇਖਦੇ ਹੋਏ ਦਿੱਲੀ ਪੁਲਿਸ ਨੇ ਬਹਾਦਰਗੜ੍ਹ ’ਚ ਸਥਿਤ ਟਿੱਕਰੀ ਬਾਰਡਰ ਅਤੇ ਝਾੜੌਦਾ ਬਾਰਡਰ ਨੂੰ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਸੀ। ਬਹਾਦਰਗੜ੍ਹ ਦੇ ਸੈਕਟਰ 9 ਤੋਂ ਲੈ ਕੇ ਟਿੱਕਰੀ ਬਾਰਡਰ ਤੱਕ ਇੱਕ ਕਿਲੋਮੀਟਰ ਦਾ ਏਰੀਆ ਪੂਰੀ ਤਰ੍ਹਾਂ ਸੀਲ ਹੈ। ਇੱਥੇ ਕਿਸਾਨਾਂ ਨੂੰ ਰੋਕਣ ਲਈ 8 ਲੇਅਰ ਦੀ ਸੁਰੱਖਿਆ ਵਿਵਸਥਾ ਕੀਤੀ ਗਈ ਹੈ। ਟਿੱਕਰੀ ਬਾਰਡਰ ਨਾਲ ਲੱਗਦੇ ਬਹਾਦਰਗੜ੍ਹ ਦਾ ਅਧੁਨਿਕ ਉਦਯੋਗਿਕ ਖੇਤਰ ਇਸ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ।

ਉਦਯੋਗਿਕ ਖੇਤਰ ਦੇ ਕਾਰੋਬਾਰੀ ਪ੍ਰੇਸ਼ਾਨ | Farmer Protest

ਬਹਾਦਰਗੜ੍ਹ ’ਚ ਉਦਯੋਗਿਕ ਇਕਾਈਆਂ ਚਲਾਉਣ ਵਾਲੇ ਬਿਜਨੈੱਸਮੈਨ ਲਗਾਤਾਰ ਬਾਰਡਰ ਖੋਲ੍ਹਣ ਦੀ ਮੰਗ ਕਰ ਰਹੇ ਸਨ। ਵਪਾਰੀਆਂ ਦਾ ਤਰਕ ਸੀ ਕਿ ਜਦੋਂ ਕਿਸਾਨ ਇੱਥੋਂ ਤੱਕ ਪਹੁੰਚੇ ਹੀ ਨਹੀਂ ਤਾਂ ਬਾਰਡਰ ਨੂੰ ਬੰਦ ਕਿਉਂ ਕੀਤਾ ਗਿਆ। ਹਾਲਾਂਕਿ ਹਰਿਆਣਾ ਪੁਲਿਸ ਵੱਲੋਂ ਟਿੱਕਰੀ ਬਾਰਡਰ ਤੋਂ ਇੱਕ ਕਿਲੋਮੀਟਰ ਪਹਿਲਾਂ ਸੈਕਟਰ 9 ਦੇ ਕੱਟ ’ਤੇ ਮਜ਼ਬੂਤ ਕਿਲ੍ਹਾਬੰਦੀ ਕੀਤੀ ਗਈ। ਸ਼ਨਿੱਚਰਵਾਰ ਨੂੰ ਪ੍ਰਸ਼ਾਸਨ ਵੱਲੋਂ ਟਿੱਕਰੀ ਬਾਰਡਰ ’ਤੇ ਰੱਖੇ ਗਏ ਸੀਮੈਂਟਿਡ ਪੱਥਰ ਅਤੇ ਕੰਨਟੇਨਰ ਹਟਾ ਕੇ ਇੱਕ ਸਾਈਡ ਦਾ ਰਸਤਾ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ।

ਸੁਰੱਖਿਆ ਮੁਲਾਜ਼ਮ ਰਹਿਣਗੇ ਤਾਇਨਾਤ

ਟਿੱਕਰੀ ਬਾਰਡਰ ਹਰਿਆਣਾ ਦੇ ਝੱਜਰ ਜ਼ਿਲ੍ਹੇ ’ਚ ਬਹਾਦੁਰਗੜ੍ਹ ਕਸਬੇ ਨਾਲ ਲੱਗਿਆ ਹੋਇਆ ਹੈ। ਇੱਥੇ ਦਿੱਲੀ ਪੁਲਿਸ ਦੀਆਂ 20 ਅਤੇ ਹਰਿਆਣਾ ਪੁਲਿਸ ਦੀਆਂ 10 ਟੁਕੜੀਆਂ ਤਾਇਨਾਤ ਕੀਤੀਆਂ ਗਈਆਂ ਹਨ। ਰੋਹਤਕ ਦਿੱਲੀ ਨੈਸ਼ਨਲ ਹਾਈਵੇ-9 ’ਤੇ ਸੈਕਟਰ ਨਾਲ ਟਿੱਕਰੀ ਬਾਰਡਰ ਤੱਕ ਕਰੀਬ ਇੱਕ ਕਿਲੋਮੀਟਰ ਦੇ ਏਰੀਏ ਨੂੰ ਸੀਲ ਕੀਤਾ ਹੋਇਆ ਹੈ। ਇੱਥੇ ਸੀਆਰਪੀਐੱਫ਼ , ਆਈਟੀਬੀਪੀ, ਬੀਐੱਸਐੱਫ਼ ਦੇ ਜਵਾਨਾਂ ਨੂੰ ਵੀ ਤਾਇਨਾਤ ਕੀਤਾ ਗਿਆ ਹੈ।