ਸਰਕਾਰੀ ਕੰਨਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਵਿਖਾਇਆ ਹੁਨਰ

Government Girls' School
ਸਰਕਾਰੀ ਕੰਨਿਆ ਸਕੂਲ ਕੋਟਕਪੂਰਾ ਦੀਆਂ 12 ਵਿਦਿਆਰਥਣਾਂ ਨੇ ਵਜ਼ੀਫ਼ਾ ਹਾਸਿਲ ਕੀਤਾ

ਸਰਕਾਰੀ ਕੰਨਿਆ ਸਕੂਲ ਕੋਟਕਪੂਰਾ ਦੀਆਂ 12 ਵਿਦਿਆਰਥਣਾਂ ਨੇ ਵਜ਼ੀਫ਼ਾ ਹਾਸਿਲ ਕੀਤਾ

(ਸੁਭਾਸ਼ ਸ਼ਰਮਾ) ਕੋਟਕਪੂਰਾ । ਸਥਾਨਕ ਡਾ. ਚੰਦਾ ਸਿੰਘ ਮਰਵਾਹ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਕੋਟਕਪੂਰਾ ਦੀਆਂ ਹੋਣਹਾਰ 12 ਵਿਦਿਆਰਥਣਾਂ ਨੇ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਵੱਲੋਂ “ਸਰਬੱਤ ਦਾ ਭਲਾ- ਵਿਦਿਆਰਥੀ ਭਲਾਈ ਯੋਜਨਾ” ਤਹਿਤ ਕਰਵਾਈ ਗਈ ਪ੍ਰੀਖਿਆ ਪਾਸ ਕਰਕੇ ਵਜ਼ੀਫ਼ਾ ਹਾਸਲ ਕੀਤਾ। ਪ੍ਰਿੰਸੀਪਲ ਪ੍ਰਭਜੋਤ ਸਿੰਘ ਨੇ ਵਿਦਿਆਰਥਣਾਂ ਨੂੰ ਮੁਬਾਰਕਾਂ ਦਿੰਦਿਆਂ ਉਨ੍ਹਾਂ ਦੇ ਅਗਵਾਈ ਕਰਤਾ ਅਧਿਆਪਕ ਪਰਮਜੀਤ ਕੌਰ ਐੱਸ.ਐੱਸ.ਅਧਿਆਪਕਾ ਅਤੇ ਲੈਕ. ਮਨਜੀਤ ਕੌਰ ਦੀ ਸ਼ਲਾਘਾ ਕੀਤੀ। (Government Girls’ School)

ਇਹ ਵੀ ਪੜ੍ਹੋ : ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ

ਉਨ੍ਹਾਂ ਨੇ ਕਿਹਾ ਕਿ ਸੰਸਥਾ ਦੇ ਮਿਹਨਤੀ ਸਟਾਫ ਅਤੇ ਹੋਣਹਾਰ ਵਿਦਿਆਰਥਣਾਂ ਦੀ ਬਦੌਲਤ ਸਕੂਲ ਹਰ ਰੋਜ਼ ਨਵੀਆਂ ਪ੍ਰਾਪਤੀਆਂ ਕਰਦਾ ਹੈ। ਫਰੀਦਕੋਟ ਵਿਖੇ ਹੋਏ ਜੋਂਨ ਪੱਧਰੀ ਇਨਾਮ ਵੰਡ ਸਮਾਰੋਹ ਵਿਚ ਦਸਵੀਂ ਜਮਾਤ ਦੀਆਂ ਨਵਜੋਤ ਕੌਰ ,ਸੁਨੇਹਾ, ਨਵਦੀਪ ਕੌਰ, ਨਵਜੋਤ ਕੌਰ ,ਖੁਸ਼ਵਿੰਦਰ ਕੌਰ ਅਤੇ ਬਾਰਵੀਂ ਜਮਾਤ ਦੀਆਂ ਖੁਸ਼ੀ, ਥਾਜਲ ਨਿਸ਼ਾ, ਰਾਜਪ੍ਰੀਤ ਕੌਰ, ਰਸ਼ਨਦੀਪ ਕੌਰ , ਰਾਜਵੀਰ ਕੌਰ, ਮਮਤਾ ਸ਼ਰਮਾ ਨੇ ਵਜ਼ੀਫ਼ਾ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਹਰਤੇਜ ਸਿੰਘ, ਨਵਦੀਪ ਕੱਕੜ ,ਨਰਪਿੰਦਰ ਸ਼ਰਮਾ, ਕੁਲਵਿੰਦਰ ਸਿੰਘ ਵੀ ਹਾਜ਼ਰ ਸਨ।