ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ ਦੂਜੇ ਦਿਨ ਵਿੱਚ ਦਾਖਲ

Strike
ਜਲਾਲਾਬਾਦ : ਧਰਨਾ ਦਿੰਦੇ ਮਗਨਰੇਗਾ ਮੁਲਾਜ਼ਮ।  ਤਸਵੀਰ : ਰਜਨੀਸ਼ ਰਵੀ

(ਰਜਨੀਸ਼ ਰਵੀ) ਜਲਾਲਾਬਾਦ। ਮਗਨਰੇਗਾ ਮੁਲਾਜ਼ਮਾਂ ਦੀ ਹੜਤਾਲ Strike ਦੂਜੇ ਦਿਨ ਵਿੱਚ ਸ਼ਾਮਿਲ ਹੋ ਚੁੱਕੀ ਹੈ। ਚੱਲ ਰਹੀ ਹੜਤਾਲ ਸਬੰਧੀ ਜਾਣਕਾਰੀ ਦਿੰਦਿਆ ਸੂਬਾ ਜਨਰਲ ਸਕੱਤਰ ਅਮ੍ਰਿਤਪਾਲ ਸਿੰਘ ਤੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਉੱਚ ਅਧਿਕਾਰੀਆਂ ਵੱਲੋਂ ਬਿਨਾਂ ਕਿਸੇ ਕਾਰਨ ਕਿਸੇ ਨੋਟਿਸ ਤੋਂ ਦੋ ਨਰੇਗਾ ਮੁਲਾਜ਼ਮਾਂ ਦਾ ਕੰਟਰੈਕਟ ਵਿੱਚ ਵਾਧਾ ਕਰਨ ਤੋਂ ਰੋਕ ਲਗਾ ਦਿੱਤੀ ਗਈ ਹੈ। ਜਿਸ ਸਬੰਧ ਵਿੱਚ ਨਰੇਗਾ ਕਰਮਚਾਰੀ ਯੂਨੀਅਨ ਫਾਜ਼ਿਲਕਾ ਵੱਲੋਂ ਮਿਤੀ 25 ਜਨਵਰੀ 2024 ਨੂੰ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਨੂੰ ਮੰਗ ਪੱਤਰ ਵੀ ਦੇ ਕੇ ਵੀ ਜਾਣੂ ਕਰਵਾਇਆ ਗਿਆ ਸੀ । ਪਰ ਉਸ ਤੋਂ ਬਾਅਦ ਵੀ ਦੋਨੋਂ ਮਗਨਰੇਗਾ ਮੁਲਾਜ਼ਮਾਂ ਨੂੰ ਬਹਾਲ ਨਹੀਂ ਕੀਤਾ ਗਿਆ।

ਉਸਤੋਂ ਬਾਅਦ ਇਸ ਦੇ ਸਬੰਧ ਵਿੱਚ ਡਿਪਟੀ ਕਮਿਸ਼ਨਰ ਫਾਜ਼ਿਲਕਾ ਨੂੰ ਵੀ ਮੰਗ ਪੱਤਰ ਦੇ ਕੇ ਜਾਣੂ ਕਰਵਾਇਆ ਗਿਆ। ਦੂਜੇ ਪਾਸੇ ਕੰਟਰੈਕਟ ਦੇ ਰੂਲਾਂ ਤੋਂ ਬਾਹਰ ਜਾ ਕੇ ਮੁਲਾਜ਼ਮਾਂ ਦਾ ਕੰਟਰੈਕਟ ਰੋਕਣ ਮੁਲਾਜ਼ਮਾਂ ਨਾਲ ਸਿੱਧੇ ਤੌਰ ਤੇ ਧੱਕੇਸ਼ਾਹੀ ਹੈ। ਜਿਸਦੇ ਕਾਰਨ ਪੂਰੇ ਜ਼ਿਲੇ ਫਾਜ਼ਿਲਕਾ ਦੇ ਨਰੇਗਾ ਸਕੀਮ ਤਹਿਤ ਚੱਲ ਰਹੇ ਕੰਮ ਪ੍ਰਭਾਵਿਤ ਹੋਣੇ ਸ਼ੁਰੂ ਹੋ ਚੁੱਕੇ ਹਨ ਤੇ ਦੂਜੇ ਪਾਸੇ ਵਿਕਾਸ ਕਾਰਜਾਂ ਦੇ ਕੰਮਾਂ ਤੇ ਬਰੇਕ ਲੱਗ ਚੁੱਕੀ ਮਗਨਰੇਗਾ ਸਕੀਮ ਤਹਿਤ ਖੇਡ ਮੈਦਾਨ,ਪਾਰਕ,ਪੱਕੇ ਖਾਲਾ ਦਾ ਨਿਰਮਾਣ, ਸੜਕਾਂ, ਛੱਪੜਾਂ ਦੇ ਨਿਰਮਾਣ ਜੋ ਨਰੇਗਾ ਸਕੀਮ ਤਹਿਤ ਪੂਰੇ ਜ਼ਿਲ੍ਹੇ ਬਣ ਰਹੇ ਸਨ ਉਹਨਾਂ ’ਤੇ ਵੀ ਬਰੇਕ ਲੱਗ ਚੁੱਕੀ ਹੈ, ਦੂਜੇ ਪਾਸੇ ਪੰਚਾਇਤਾਂ ਤੇ ਆਮ ਲੋਕ ਵੀ ਖੱਜਲ-ਖੁਆਰ ਹੋ ਰਹੇ ਲੇਬਰਾ ਦੇ ਕੰਮ ਬੰਦ ਪਏ ਹਨ, ਜਿਸ ਦੀ ਨਿਰੋਲ ਜਿਮ੍ਹੇਵਾਰੀ ਜ਼ਿਲ੍ਹਾ ਪ੍ਰਸ਼ਾਸਨ ਦੀ ਹੈ। Strike

ਇਹ ਵੀ ਪੜ੍ਹੋ: Stay Healthy : ਬਦਲ ਦਿਓ ਇਹ ਆਦਤਾਂ, ਰਹੋਗੇ ਤੰਦਰੁਸਤ, ਨਾ ਕਰੋ ਇਹ ਗਲਤੀ

ਆਗੂਆਂ ਨੇ ਕਿਹਾ ਕਿ ਜੇ ਮੁਲਾਜ਼ਮਾਂ ਨੂੰ ਬਹਾਲ ਨਾ ਕੀਤਾ ਗਿਆ ਤੇ ਆਉਣ ਵਾਲੇ ਦਿਨਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਮੌਕੇ ਅੱਜ ਬਲਾਕ ਪ੍ਰਧਾਨ ਗੁਰਮੀਤ ਜਲਾਲਾਬਾਦ,ਏ.ਪੀ.ਉ ਕਰਨ ਕਟਾਰੀਆ, ਕੁਲਵਿੰਦਰ ਸਿੰਘ,ਮੰਗਤ ਸਿੰਘ,ਜਸਵੀਰ ਸੀ.ਏ,ਰਾਜ ਰਾਣੀ ਸੀ.ਏ,ਰਿੰਪੀ ਕੁਮਾਰੀ, ਸ਼ੀਤਲ ਕੰਬੋਜ, ਭੁਪਿੰਦਰ ਕੌਰ,ਜਸਵੀਰ ਸਿੰਘ, ਵਿਕਰਮ ਟੀ.ਏ, ਪ੍ਰਦੀਪ ਟੀ.ਏ, ਸੰਦੀਪ ਸਿੰਘ,ਆਦਿ ਹਾਜ਼ਰ ਹੋਏ।