‘ਜਾਗੋ ਦੁਨੀਆ ਦੇ ਲੋਕੋ’ ਗੀਤ ਦੀਆਂ ਪੈ ਰਹੀਆਂ ਹਨ ਧੁੰਮਾਂ

Jago Duniya de Loko

‘ਜਾਗੋ ਦੁਨੀਆ ਦੇ ਲੋਕੋ’ ਗੀਤ ਦੇ ਵਿਊਜ਼ ਇੱਕ ਕਰੋੜ ਤੋਂ ਟੱਪੇ

ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ਿਆਂ ਖਿਲਾਫ ਦਿੱਤਾ ਗਿਆ ਹੋਕਾ ਲੋਕਾਂ ਨੂੰ ਆ ਰਿਹੈ ਪਸੰਦ

(ਸੱਚ ਕਹੂੰ ਨਿਊਜ਼) ਬਰਨਾਵਾ/ਸਰਸਾ। ਸੱਚੇ ਰੂਹਾਨੀ ਰਹਿਬਰ ਤੇ ਸਮਾਜ ਸੁਧਾਰਕ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਨਸ਼ੇ ਖਿਲਾਫ਼ ਲਿਖਿਆ ਤੇ ਗਾਇਆ ਗੀਤ ‘ਜਾਗੋ ਦੁਨੀਆ ਦੇ ਲੋਕੋ’ (Jago Duniya de Loko) ਲੋਕਾਂ ਦੇ ਦਿਲਾਂ ’ਤੇ ਛਾਅ ਗਿਆ ਹੈ। ਇਸ ਗੀਤ ਪ੍ਰਤੀ ਲੋਕਾਂ ਦੀ ਦੀਵਾਨਗੀ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਗੀਤ ਕੁਝ ਦਿਨਾਂ ’ਚ ਹੀ 10 ਮਿਲੀਅਨ (ਇੱਕ ਕਰੋੜ) ਵਿਊਜ਼ ਦਾ ਅੰਕੜਾ ਪਾਰ ਕਰ ਗਿਆ ਹੈ ਅਤੇ ਇਹ ਸਿਲਸਿਲਾ ਬਹੁਤ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ।

ਗੀਤ ਤੋਂ ਪ੍ਰੇਰਿਤ ਹੋ ਕੇ ਵੱਡੀ ਗਿਣਤੀ ’ਚ ਲੋਕ ਨਸ਼ੇ ਛੱਡ ਰਹੇ ਹਨ ਪੰਚਾਂ, ਸਰਪੰਚਾਂ, ਸਮੇਤ ਸਮਾਜ ਦੇ ਪਤਵੰਤੇ ਸੱਜਣ ਗੀਤ ਦੀ ਭਰਪੂਰ ਸ਼ਲਾਘਾ ਕਰਦੇ ਹੋਏ ਨਸ਼ਿਆਂ ਖਿਲਾਫ਼ ਮੁਹਿੰਮ ’ਚ ਵਧ-ਚੜ੍ਹ ਕੇ ਸਹਿਯੋਗ ਦੇਣ ਦਾ ਸੰਕਲਪ ਲੈ ਰਹੇ ਹਨ।  ‘ਜਾਗੋ ਦੁਨੀਆ ਦੇ ਲੋਕੋ’ ਗੀਤ ਦੇ 10 ਮਿਲੀਅਨ ਵਿਊਅਜ਼ ਹੋਣ ’ਤੇ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡਾ ਮੁੱਖ ਮਕਸਦ ਵੀ ਇਹੀ ਸੀ ਕਿ ਹਰ ਕੋਈ ਇਸ ਗੀਤ ਨੂੰ ਸੁਣੇ ਗੀਤ ਨੂੰ ਸੁਣ ਕੇ ਲੋਕ ਨਸ਼ਾ ਛੱਡ ਰਹੇ ਹਨ ਇਸ ਨਾਲ ਸਾਨੂੰ ਸਾਡੀ ਨਸ਼ਾ ਛੁਡਵਾਓ ਮੁਹਿੰਮ ਦਾ ਮਕਸਦ ਹੱਲ ਹੁੰਦਾ ਨਜ਼ਰ ਆ ਰਿਹਾ ਹੈ।

Jago Duniya de Loko ਗੀਤ ਨਾਲ ਨੌਜਵਾਨ ਬੱਚਿਆਂ ਅੰਦਰ ਨਸ਼ਿਆਂ ਤੋਂ ਦੂਰ ਹੋਣ ਦੀ ਪ੍ਰੇਰਨਾ ਜਾਗ ਰਹੀ ਹੈ ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਜਵਾਨੀ ਜਿਸ ਵੱਲ ਲੱਗ ਜਾਂਦੀ ਹੈ, ਉਸ ਵੱਲ ਤੂਫਾਨ ਖੜਾ ਕਰ ਦਿੰਦੀ ਹੈ। ਜੇਕਰ ਨੌਜਵਾਨ ਨਸ਼ਾ ਛੱਡਣ ਅਤੇ ਛੁਡਵਾਉਣ ’ਤੇ ਆ ਗਏ ਤਾਂ ਹੋ ਨਹੀਂ ਸਕਦਾ ਕਿ ਨਸ਼ਾ ਨਾ ਛੁੱਟੇ।

ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ