ਕੋਰੋਨਾ ਖਿਲਾਫ਼ ਜੰਗ ‘ਚ ਛੋਟੇ ਕਿਸਾਨ ਨੇ ਲਿਆ ਵੱਡਾ ਫੈਸਲਾ

ਕੋਰੋਨਾ ਖਿਲਾਫ਼ ਜੰਗ ‘ਚ ਛੋਟੇ ਕਿਸਾਨ ਨੇ ਲਿਆ ਵੱਡਾ ਫੈਸਲਾ

ਬਠਿੰਡਾ, (ਸੁਖਜੀਤ ਮਾਨ) ਕੋਰੋਨਾ ਦੇ ਕਹਿਰ ਨਾਲ ਨਜਿੱਠਣ ਲਈ ਭਾਵੇਂ ਹੀ ਪੰਜਾਬ ਦੇ ਸਿਹਤ ਵਿਭਾਗ ਵੱਲੋਂ ਤਨਦੇਹੀ ਨਾਲ ਯਤਨ ਕੀਤੇ ਜਾ ਰਹੇ ਹਨ ਪਰ ਸਿਹਤ ਸੇਵਾਵਾਂ ‘ਤੇ ਸਵਾਲ ਵੀ ਜ਼ਰੂਰ ਉੱਠ ਰਹੇ ਹਨ। ਵੈਂਟੀਲੇਟਰਾਂ ਦੀ ਘਾਟ ਤੋਂ ਇਲਾਵਾ ਸਟਾਫ ਆਦਿ ਦੀ ਕਮੀਂ ਵੀ ਅੜਿੱਕਾ ਪੈਦਾ ਕਰ ਰਹੀ ਹੈ। ਇਨ•ਾਂ ਮੁਸ਼ਕਿਲਾਂ ਦੇ ਦੌਰਾਨ ਜ਼ਿਲ•ੇ ਦੇ ਪਿੰਡ ਬੀਬੀਵਾਲਾ ਦੇ ਇੱਕ ਮੱਧਵਰਗੀ ਕਿਸਾਨ ਨੇ ਕੋਰੋਨਾ ਪੀੜ•ਤਾਂ ਦੇ ਇਲਾਜ ਲਈ ਹਸਪਤਾਲ ਬਣਾਉਣ ਖਾਤਰ ਆਪਣੀ ਇੱਕ ਏਕੜ ਜ਼ਮੀਨ ਦਾਨ ਦੇਣ ਦਾ ਐਲਾਨ ਕੀਤਾ ਹੈ।

ਵੇਰਵਿਆਂ ਮੁਤਾਬਿਕ ਪਿੰਡ ਬੀਬੀਵਾਲਾ ਦੇ ਕਿਸਾਨ ਬੂਟਾ ਸਿੰਘ ਕੋਲ ਆਪਣੀ 4 ਏਕੜ ਜ਼ਮੀਨ ਹੈ। ਕੋਰੋਨਾ ਵਾਇਰਸ ਦੇ ਮੱਦੇਨਜ਼ਰ ਦੇਸ਼ ਭਰ ‘ਚ ਮੱਚੀ ਹਾਹਾਕਾਰ ਦੌਰਾਨ ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਸਮੇਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋੜਵੰਦਾਂ ਦੀ ਮੱਦਦ ਆਦਿ ਲਈ ਲੋਕਾਂ ਨੂੰ ਅੱਗੇ ਆਉਣ ਦੀ ਅਪੀਲ ਕੀਤੀ ਜਾ ਰਹੀ ਹੈ ਤਾਂ ਇਸ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਬੂਟਾ ਸਿੰਘ ਨੇ ਆਪਣੀ ਇੱਕ ਏਕੜ ਜ਼ਮੀਨ ਕੋਰੋਨਾ ਸਬੰਧੀ ਹਸਪਤਾਲ ਬਣਾਉਣ ਲਈ ਸਰਕਾਰ ਨੂੰ ਦਾਨ ਵਜੋਂ ਦੇਣ ਦਾ ਫੈਸਲਾ ਕੀਤਾ ਗਿਆ ਹੈ।

ਗੱਲਬਾਤ ਦੌਰਾਨ ਕਿਸਾਨ ਬੂਟਾ ਸਿੰਘ ਨੇ ਦੱਸਿਆ ਕਿ ਕੋਰੋਨਾ ਵਾਇਰਸ ਕਾਰਨ ਹਾਹਾਕਾਰ ਮੱਚੀ ਹੋਈ ਹੈ ਤੇ ਕਿੰਨੇ ਹੀ ਲੋਕ ਦਾਨ ਕਰ ਰਹੇ ਹਨ ਜਿਸ ਨੂੰ ਵੇਖਕੇ ਉਸਦੇ ਦਿਮਾਗ ‘ਚ ਵੀ ਇਹ ਗੱਲ ਆਈ ਕਿ ਉਹ ਵੀ ਕੁੱਝ ਕਰੇ ਜਿਸ ਕਰਕੇ ਇਹ ਫੈਸਲਾ ਲਿਆ ਹੈ।

ਉਨ•ਾਂ ਦੱਸਿਆ ਕਿ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਵੱਲੋਂ ਵੀ ਮੱਦਦ ਦੀ ਅਪੀਲ ਕੀਤੀ ਜਾ ਰਹੀ ਹੈ ਤੇ ਖ਼ਬਰਾਂ ਆਦਿ ‘ਚ ਵੀ ਵੇਖਦੇ ਹਾਂ ਕਿ ਲੋਕ ਕਿਵੇਂ ਹਸਪਤਾਲਾਂ ਦੀ ਕਮੀਂ ਕਰਕੇ ਪ੍ਰੇਸ਼ਾਨ ਹੋ ਰਹੇ ਹਨ ਇਸ ਲਈ ਉਸਨੇ ਜ਼ਮੀਨ ਦਾਨ ਕਰਕੇ ਹਸਪਤਾਲ ਬਣਵਾਉਣ ਦਾ ਫੈਸਲਾ ਕੀਤਾ ਹੈ। ਕਿਸਾਨ ਨੇ ਦੱਸਿਆ ਕਿ ਉਸਦੀ ਇੱਕ ਏਕੜ ਜ਼ਮੀਨ ਦੀ ਕੀਮਤ ਇੱਕ ਕਰੋੜ ਦੇ ਕਰੀਬ ਹੈ। ਉਨ•ਾਂ ਸਮੁੱਚੇ ਦੇਸ਼ ਵਾਸੀਆਂ ਨੂੰ ਅਪੀਲ ਵੀ ਕੀਤੀ ਕਿ ਕੋਰੋਨਾ ਖਿਲਾਫ਼ ਲੜ•ੀ ਜਾ ਰਹੀ ਇਸ ਜੰਗ ‘ਚ ਵੱਧ ਤੋਂ ਵੱਧ ਯੋਗਾਦਨ ਪਾਇਆ ਜਾਵੇ।

ਪਿੰਡ ਦੇ ਸਰਪੰਚ ਨੇ ਆਖਿਆ ਕਿ ਜਿਸ ਮੁਸ਼ਕਿਲ ਦੀ ਘੜੀ ‘ਚੋਂ ਅੱਜ ਦੇਸ਼ ਲੰਘ ਰਿਹਾ ਹੈ ਤਾਂ ਉਸ ਵੇਲੇ ਕਿਸਾਨ ਬੂਟਾ ਸਿੰਘ ਵੱਲੋਂ ਲਿਆ ਗਿਆ ਇਹ ਫੈਸਲਾ ਸ਼ਲਾਘਾਯੋਗ ਹੈ ਤੇ ਇਸ ਜ਼ਜਬੇ ਲਈ ਉਹ ਉਸਨੂੰ ਸਲਾਮ ਕਰਦੇ ਹਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।