ਹੜ੍ਹ ਪੀੜਤ ਇਨਸਾਨਾਂ ਦੀ ਹੀ ਨਹੀਂ ਬਲਕਿ ਜਾਨਵਰਾਂ ਦੀ ਵੀ ਸੰਭਾਲ ਕਰਦੇ ਹਨ ਡੇਰਾ ਸੱਚਾ ਸੌਦਾ ਦੇ ਸੇਵਾਦਾਰ

Dera Sacha Sauda
ਹੜ੍ਹ ਪ੍ਰਭਾਵਿਤ ਇਲਾਕਿਆਂ 'ਚ ਹਰਾ-ਚਾਰਾ ਪਹੁੰਚਾਉਂਦੇ ਹੋਏ ਡੇਰਾ ਸੱਚਾ ਸੌਦਾ ਦੇ ਸੇਵਾਦਾਰ।

ਸਮਾਣਾ (ਸੁਨੀਲ ਚਾਵਲਾ)। Dera Sacha Sauda : ਡੇਰਾ ਸੱਚਾ ਸੌਦਾ ਬਲਾਕ ਸਮਾਣਾ ਦੀ ਸਾਧ-ਸੰਗਤ ਲਗਾਤਾਰ ਤੀਜੇ ਦਿਨ ਸੇਵਾ ’ਚ ਸਰਗਰਮ ਹੈ ਪ੍ਰਸ਼ਾਸਨ ਵੱਲੋਂ ਕਹੇ ਅਨੁਸਾਰ 5 ਪਿੰਡਾਂ ’ਚ ਲੰਗਰ ਤੇ ਪਸ਼ੂਆਂ ਲਈ ਹਰੇ ਚਾਰੇ ਦਾ ਪ੍ਰਬੰਧ ਕੀਤਾ ਗਿਆ। ਇਸ ਮੌਕੇ 85 ਮੈਂਬਰ ਗੁਰਚਰਨ ਇੰਸਾਂ, ਨਰੇਸ਼ ਇੰਸਾਂ ਤੇ ਸੁਰਿੰਦਰ ਇੰਸਾਂ ਨਵਾਂ ਗਾਓਂ ਨੇ ਦੱਸਿਆ ਕਿ ਹੜ੍ਹ ਨਾਲ ਕਾਫੀ ਪਿੰਡਾਂ ਦਾ ਨੁਕਸਾਨ ਹੋਇਆ ਹੈ। ਜਿਸ ਨਾਲ ਜਨ-ਜੀਵਨ ਪ੍ਰਭਾਵਿਤ ਹੋ ਗਿਆ। ਪਸ਼ੂਆਂ ਨੂੰ ਵੀ ਹਰੇ ਚਾਰੇ ਦੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ 24 ਘੰਟੇ ਸੇਵਾ ਕੀਤੀ ਜਾ ਰਹੀ ਹੈ ਤੇ ਵੱਖ-ਵੱਖ ਪਿੰਡਾਂ ’ਚ 400 ਪਰਿਵਾਰਾਂ ਨੂੰ ਰਾਸ਼ਨ ਤੇ 4 ਟਰਾਲੀਆਂ ਹਰਾ ਚਾਰਾ ਦਿੱਤਾ ਗਿਆ। (Dera Sacha Sauda)

ਇਹ ਵੀ ਪੜ੍ਹੋ : ਡੇਰਾ ਸੱਚਾ ਸੌਦਾ ਨੇ ਟਵੀਟ ਕਰਕੇ ਦਿੱਤੀ ਵੱਡੀ ਜਾਣਕਾਰੀ, ਹੁਣੇ ਵੇਖੋ

ਉਨ੍ਹਾਂ ਦੱਸਿਆ ਕਿ ਬਲਾਕ ਸਮਾਣਾ, ਨਵਾਂ ਗਾਓਂ ਤੇ ਬਮਣਾ ਦੀ ਸਾਧ-ਸੰਗਤ ਵਧ-ਚੜ੍ਹ ਕੇ ਤਨ, ਮਨ, ਧਨ ਨਾਲ ਸੇਵਾ ਕਰ ਰਹੀ ਹੈ ਜੋ ਕਿ ਕਾਬਿਲੇ ਤਾਰੀਫ ਹੈ। ਉਨ੍ਹਾਂ ਪਿੰਡਾਂ ਦੇ ਮੋਹਤਬਰ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਿੰਡਾਂ ਲਈ ਕੋਈ ਵੀ ਜ਼ਰੂਰਤ ਹੋਵੇ ਤਾਂ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਉਸ ਨੂੰ ਪੂਰਾ ਕਰੇਗੀ। ਇਸ ਮੌਕੇ ਪਿੰਡ ਘਿਉਰਾ, ਧਰਮੇੜੀ, ਖ਼ਮਬੇੜਾ, ਘੰਮੇੜੀ ਤੇ ਸਸਾ ਦੇ ਪਿੰਡ ਵਾਸੀਆਂ ਨੇ ਡੇਰਾ ਸੱਚਾ ਸੌਦਾ ਦੀ ਸਮੂਹ ਸਾਧ-ਸੰਗਤ ਦਾ ਤਹਿਦਿਲੋਂ ਧੰਨਵਾਦ ਕੀਤਾ। ਇਸ ਮੌਕੇ ਪਟਵਾਰੀ ਬਲਬੀਰ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਤਹਿਦਿਲੋਂ ਧੰਨਵਾਦ ਕਰਦੇ ਹਾਂ ਡੇਰਾ ਸ਼ਰਧਾਲੂ ਲਗਾਤਾਰ 24 ਘੰਟੇ ਮਾਨਵਤਾ ਦੀ ਸੇਵਾ ਕਰ ਰਹੇ ਹਨ, ਉਨ੍ਹਾਂ ਨੂੰ ਸੈਲੂਟ ਕਰਦੇ ਹਾਂ ਇਸ ਸੇਵਾ ਕਾਰਜ ’ਚ ਸਮੂਹ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਹਾਜ਼ਰ ਸਨ। (Dera Sacha Sauda)

LEAVE A REPLY

Please enter your comment!
Please enter your name here