ਕਾਂਗਰਸ ਖਿਲਾਫ ‘ਆਪ’ ਨੇ ਪੰਜਾਬ ਭਰ ਵਿੱਚ ਕੀਤੇ ਵਿਰੋਧ ਪ੍ਰਦਰਸਨ, ਪ੍ਰਤਾਪ ਬਾਜਵਾ ਨੇ ਮੰਤਰੀ ਈਟੀਓ ’ਤੇ ਕੀਤੀ ਸੀ ਜਾਤੀਵਾਦੀ ਟਿੱਪਣੀ

Sach Kahoon Punjabi Desk Picture
Published On

Punjab Congress: ‘ਆਪ’ ਨੇ ਪ੍ਰਤਾਪ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਤੋਂ ਤੁਰੰਤ ਮੁਆਫੀ ਦੀ ਕੀਤੀ ਮੰਗ

Punjab Congress: ਚੰਡੀਗੜ੍ਹ। ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਵੀਰਵਾਰ ਨੂੰ ਕਾਂਗਰਸੀ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਵੱਲੋਂ ਪੰਜਾਬ ਦੇ ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਵਿਰੁੱਧ ਕੀਤੀਆਂ ਗਈਆਂ ਸਰਮਨਾਕ, ਜਾਤੀਵਾਦੀ ਅਤੇ ਅਪਮਾਨਜਨਕ ਟਿੱਪਣੀਆਂ ਖਲਿਾਫ ਸੂਬੇ ਭਰ ਵਿੱਚ ਜੋਰਦਾਰ ਪ੍ਰਦਰਸਨ ਕੀਤੇ। ਪਾਰਟੀ ਨੇ ਕਿਹਾ ਕਿ ਇਹ ਸਿਰਫ ਇੱਕ ਮੰਤਰੀ ਦਾ ਹੀ ਨਹੀਂ, ਸਗੋਂ ਸਮੁੱਚੇ ਦਲਿਤ ਭਾਈਚਾਰੇ ਅਤੇ ਆਪਣੀ ਰੋਜੀ-ਰੋਟੀ ਇੱਜਤ ਨਾਲ ਕਮਾਉਣ ਵਾਲੇ ਮਿਹਨਤਕਸ ਲੋਕਾਂ ਅਤੇ ਮਜਦੂਰਾਂ ਦਾ ਅਪਮਾਨ ਹੈ।

ਇਨ੍ਹਾਂ ਮੁਜਾਹਰਿਆਂ ਵਿੱਚ ‘ਆਪ‘ ਆਗੂਆਂ, ਮੰਤਰੀਆਂ, ਵਿਧਾਇਕਾਂ, ਪਾਰਟੀ ਵਰਕਰਾਂ ਅਤੇ ਸਥਾਨਕ ਨਿਵਾਸੀਆਂ ਨੇ ਵੱਡੀ ਗਿਣਤੀ ਵਿੱਚ ਸਮੂਲੀਅਤ ਕੀਤੀ। ਪ੍ਰਦਰਸਨਕਾਰੀਆਂ ਨੇ “ਦਲਿਤ-ਵਿਰੋਧੀ ਕਾਂਗਰਸ ਮੁਰਦਾਬਾਦ” ਅਤੇ “ਬਾਜਵਾ ਮੁਰਦਾਬਾਦ” ਦੇ ਨਾਅਰੇ ਲਗਾਏ ਅਤੇ ਮੰਗ ਕੀਤੀ ਕਿ ਬਾਜਵਾ ਅਤੇ ਕਾਂਗਰਸ ਲੀਡਰਸਪਿ ਦਲਿਤ ਭਾਈਚਾਰੇ ਅਤੇ ਸਾਰੇ ਮਿਹਨਤਕਸ ਲੋਕਾਂ ਤੋਂ ਜਨਤਕ ਤੌਰ ’ਤੇ ਮੁਆਫੀ ਮੰਗਣ।

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੀਡੀਆ ਇੰਚਾਰਜ ਬਲਤੇਜ ਪੰਨੂ ਨੇ ਦਾਅਵਾ ਕੀਤਾ ਕਿ ਕਾਂਗਰਸ ਦੀ ਦਲਿਤ ਵਿਰੋਧੀ ਮਾਨਸਿਕਤਾ ਇੱਕ ਵਾਰ ਫਿਰ ਪੰਜਾਬ ਦੇ ਲੋਕਾਂ ਸਾਹਮਣੇ ਨੰਗੀ ਹੋ ਗਈ ਹੈ। ਪੰਨੂ ਨੇ ਚਿਤਾਵਨੀ ਦਿੱਤੀ ਕਿ ਉਹ ਸੂਬੇ ਵਿੱਚ ਕਿਸੇ ਨੂੰ ਵੀ ਦਲਿਤਾਂ ਨੂੰ ਨੀਵਾਂ ਦਿਖਾਉਣ ਜਾਂ ਕਾਮਾ ਸ੍ਰੇਣੀ ਦੇ ਲੋਕਾਂ ਦੀ ਇੱਜਤ ਨੂੰ ਠੇਸ ਪਹੁੰਚਾਉਣ ਦੀ ਇਜਾਜਤ ਨਹੀਂ ਦੇਵੇਗੀ। Punjab Congress

ਬਲਤੇਜ ਪੰਨੂ ਨੇ ਕਿਹਾ ਕਿ ਬਾਜਵਾ ਦੀ ਭਾਸਾ ਕਾਂਗਰਸ ਪਾਰਟੀ ਦੀ ਦਲਿਤਾਂ ਪ੍ਰਤੀ ਡੂੰਘੀ ਨਫਰਤ ਅਤੇ ਹਾਸੀਏ ‘ਤੇ ਪਏ ਭਾਈਚਾਰਿਆਂ ਨੂੰ ਰਾਜਨੀਤਿਕ ਹੰਕਾਰ ਕਾਰਨ ਜਲੀਲ ਕਰਨ ਦੇ ਪੁਰਾਣੇ ਇਤਿਹਾਸ ਨੂੰ ਸਾਫ ਦਰਸਾਉਂਦੀ ਹੈ। ਉਨ੍ਹਾਂ ਕਿਹਾ ਕਿ ਜਿੱਥੇ ‘ਆਪ‘ ਸਾਸਨ, ਸਿੱਖਿਆ, ਸਿਹਤ, ਰੁਜਗਾਰ ਅਤੇ ਲੋਕ ਭਲਾਈ ਵਿੱਚ ਵਿਸਵਾਸ ਰੱਖਦੀ ਹੈ, ਉੱਥੇ ਬਾਜਵਾ ਵਰਗੇ ਕਾਂਗਰਸੀ ਆਗੂ ਅਜੇ ਵੀ ਉਸੇ ਜਾਗੀਰਦਾਰੂ ਅਤੇ ਜਾਤੀਵਾਦੀ ਮਾਨਸਿਕਤਾ ਵਿੱਚ ਫਸੇ ਹੋਏ ਹਨ ਜਿਸ ਨੂੰ ਪੰਜਾਬ ਵਾਰ-ਵਾਰ ਨਕਾਰ ਚੁੱਕਾ ਹੈ।

Read Also : ਪਤਨੀ ‘ਤੇ ਤੇਜ਼ਾਬ ਸੁੱਟਣ ਦੇ ਦੋਸ਼ ’ਚ ਇੱਕ ਵਿਅਕਤੀ ਨੂੰ ਮੌਤ ਦੀ ਸਜ਼ਾ

ਬਲਤੇਜ ਪੰਨੂ ਨੇ ਕਿਹਾ ਕਿ ਬਾਜਵਾ ਦੀ ਟਿੱਪਣੀ ਪੰਜਾਬ ਦੇ ਉਨ੍ਹਾਂ ਮਿਹਨਤਕਸ ਲੋਕਾਂ ਦਾ ਵੀ ਸਿੱਧਾ ਅਪਮਾਨ ਹੈ, ਖਾਸ ਕਰਕੇ ਬੈਂਡ-ਬਾਜਾ ਵਜਾਉਣ ਵਾਲੇ ਕਲਾਕਾਰਾਂ, ਦਿਹਾੜੀਦਾਰ ਮਜਦੂਰਾਂ ਅਤੇ ਹੋਰ ਕਲਾਕਾਰਾਂ ਦਾ, ਜੋ ਵਿਆਹਾਂ, ਧਾਰਮਿਕ ਸਮਾਗਮਾਂ ਅਤੇ ਸਮਾਜਿਕ ਪ੍ਰੋਗਰਾਮਾਂ ਦੌਰਾਨ ਅਣਥੱਕ ਮਿਹਨਤ ਕਰਦੇ ਹਨ।

ਬਲਤੇਜ ਪੰਨੂ ਨੇ ਕਾਂਗਰਸ ਹਾਈਕਮਾਂਡ ਨੂੰ ਚੁਣੌਤੀ ਦਿੱਤੀ ਕਿ ਉਹ ਸਪੱਸਟ ਕਰਨ ਕਿ ਕੀ ਪ੍ਰਤਾਪ ਬਾਜਵਾ ਦੀ ਜਾਤੀਵਾਦੀ ਭਾਸਾ ਪਾਰਟੀ ਦੀ ਅਧਿਕਾਰਤ ਸੋਚ ਹੈ? ਕੀ ਕਾਂਗਰਸ ਬਾਜਵਾ ਦੀਆਂ ਅਪਮਾਨਜਨਕ ਟਿੱਪਣੀਆਂ ਦੇ ਨਾਲ ਖੜ੍ਹੀ ਹੈ, ਕੀ ਕਾਂਗਰਸ ਪ੍ਰਧਾਨ ਅਤੇ ਸੀਨੀਅਰ ਆਗੂ ਜਨਤਕ ਤੌਰ ‘ਤੇ ਉਨ੍ਹਾਂ ਦੀ ਨਿੰਦਾ ਕਰਨਗੇ, ਜਾਂ ਉਹ ਫਿਰ ਤੋਂ ਚੁੱਪ ਰਹਿਣਗੇਜਿਵੇਂ ਕਿ ਉਹ ਹਮੇਸਾ ਦਲਿਤਾਂ ‘ਤੇ ਹਮਲੇ ਜਾਂ ਅਪਮਾਨ ਵੇਲੇ ਕਰਦੇ ਆਏ ਹਨ? ਬਲਤੇਜ ਪੰਨੂ ਨੇ ਕਿਹਾ ਕਿ ਕਾਂਗਰਸ ਦੀ ਚੁੱਪ ਹੀ ਸਾਬਤ ਕਰਦੀ ਹੈ ਕਿ ਬਾਜਵਾ ਦਾ ਬਿਆਨ ਨਿੱਜੀ ਗਲਤੀ ਨਹੀਂ ਸੀ, ਸਗੋਂ ਕਾਂਗਰਸ ਪਾਰਟੀ ਦਾ ਅਸਲੀ ਚਿਹਰਾ ਅਤੇ ਮਾਨਸਿਕਤਾ ਹੈ।

ਪੂਰੇ ਪੰਜਾਬ ਵਿੱਚ ਪ੍ਰਦਰਸਨ ਕੀਤੇ ਗਏ, ਜਿਨ੍ਹਾਂ ਵਿੱਚ ਮਲੇਰਕੋਟਲਾ ਅਤੇ ਰੋਪੜ ਵਿੱਚ ਹੋਏ ਵੱਡੇ ਮੁਜਾਹਰੇ ਸਾਮਲ ਹਨ। ਇੱਥੇ ਵੱਡੀ ਗਿਣਤੀ ਵਿੱਚ ਸਥਾਨਕ ਨਿਵਾਸੀਆਂ ਅਤੇ ਬੈਂਡ-ਬਾਜਾ ਕਲਾਕਾਰਾਂ ਨੇ ‘ਆਪ‘ ਆਗੂਆਂ ਅਤੇ ਵਰਕਰਾਂ ਨਾਲ ਮਿਲ ਕੇ ਬਾਜਵਾ ਅਤੇ ਕਾਂਗਰਸ ਪਾਰਟੀ ਦੀ ਦਲਿਤ ਵਿਰੋਧੀ ਸੋਚ ਦੀ ਸਖਤ ਨਿੰਦਾ ਕੀਤੀ। ਹੁਸ਼ਿਆਰਪੁਰ, ਕਪੂਰਥਲਾ, ਐਸ.ਬੀ.ਐਸ. ਨਗਰ, ਅੰਮਿ੍ਰਤਸਰ, ਪਠਾਨਕੋਟ, ਤਰਨਤਾਰਨ, ਫਰੀਦਕੋਟ, ਫਤਹਿਗੜ੍ਹ ਸਾਹਿਬ, ਲੁਧਿਆਣਾ, ਮੋਗਾ, ਮਲੇਰਕੋਟਲਾ, ਪਟਿਆਲਾ, ਰੂਪਨਗਰ, ਸੰਗਰੂਰ, ਬਠਿੰਡਾ, ਫਾਜਲਿਕਾ, ਫਿਰੋਜਪੁਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਬਰਨਾਲਾ ਅਤੇ ਐਸ.ਏ.ਐਸ. ਨਗਰ ਸਮੇਤ ਪੂਰੇ ਪੰਜਾਬ ਵਿੱਚ ਰੋਸ ਪ੍ਰਦਰਸਨ ਹੋਏ। ‘ਆਪ‘ ਦੇ ਮੰਤਰੀਆਂ, ਵਿਧਾਇਕਾਂ ਅਤੇ ਵਰਕਰਾਂ ਨੇ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਆਵਾਜ ਬੁਲੰਦ ਕੀਤੀ।

ਬਲਤੇਜ ਪੰਨੂ ਨੇ ਸਪੱਸ਼ਟ ਕੀਤਾ ਕਿ ਪੰਜਾਬ ਬਰਾਬਰੀ ਦੀ ਧਰਤੀ ਹੈ, ਜੋ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਬਾਬਾ ਸਾਹਿਬ ਡਾ. ਬੀ.ਆਰ. ਅੰਬੇਡਕਰ ਦੀ ਵਿਚਾਰਧਾਰਾ ‘ਤੇ ਚੱਲਦਾ ਹੈ। ਪੰਜਾਬ ਦੇ ਲੋਕ ਦਲਿਤਾਂ ਅਤੇ ਮਿਹਨਤਕਸ ਭਾਈਚਾਰਿਆਂ ਦਾ ਅਪਮਾਨ ਬਰਦਾਸਤ ਨਹੀਂ ਕਰਨਗੇ। ਪੰਨੂ ਨੇ ਕਿਹਾ ਕਿ ਜਦੋਂ ਤੱਕ ਬਾਜਵਾ ਅਤੇ ਕਾਂਗਰਸ ਲੀਡਰਸ਼ਿਪ ਬਿਨਾ ਸ਼ਰਤ ਮੁਆਫੀ ਨਹੀਂ ਮੰਗਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ।

About The Author

Related Posts