ਰਾਜਸਥਾਨ ਦੀ ਸਾਧ-ਸੰਗਤ ਨੇ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦਾ ਭੰਡਾਰਾ

MSG Bhandara

ਰੂਹਾਨੀਅਤ ਦੇ ਰੰਗ ’ਚ ਰੰਗੀ ਗੁਲਾਬੀ ਨਗਰੀ (MSG Bhandara )

(ਸੱਚ ਕਹੂੰ ਟੀਮ) ਜੈਪੁਰ। MSG Bhandara ਜੈਪੁਰ ਦੇ ਮਾਨਸਰੋਵਰ ’ਚ ਐਤਵਾਰ ਨੂੰ ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦਾ ਪਵਿੱਤਰ (ਗੁਰਗੱਦੀ ਨਸ਼ੀਨੀ) ਦਿਹਾੜੇ ਦਾ ਸ਼ੁੱਭ ਭੰਡਾਰਾ ਰਾਜਸਥਾਨ ਦੀ ਸਾਧ-ਸੰਗਤ ਨੇ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਰੂਪ ’ਚ ਉਤਸ਼ਾਹ ਅਤੇ ਸ਼ਰਧਾ ਭਾਵ ਨਾਲ ਮਨਾਇਆ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੀ ਖੁਸ਼ੀ ’ਚ ਸਵੀਕਰਸ ਵੇਲੀ, ਕਲਿਆਣਪੁਰਾ ਨਿਊ ਸਾਂਗਾਨੇਰ ਰੋਡ ਮਾਨਸਰੋਵਰ ਜੈਪੁਰ ’ਚ ਹੋਏ ਭੰਡਾਰੇ ’ਚ ਮੀਂਹ ਦੇ ਬਾਵਜੂਦ ਰੰਗੀਲੇ ਸੂਬੇ ਰਾਜਸਥਾਨ ’ਚ ਲੱਖਾਂ ਦੀ ਗਿਣਤੀ ’ਚ ਸਾਧ-ਸੰਗਤ ਨੇ ਸ਼ਿਰਕਤ ਕੀਤੀ।

 

 ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

ਇਸ ਦੌਰਾਨ ਸਾਧ-ਸੰਗਤ ’ਚ ਸਤਿਗੁਰੂ ’ਤੇ ਅਟੁੱਟ ਵਿਸ਼ਵਾਸ ਅਤੇ ਸ਼ਰਧਾਭਾਵ ਦਾ ਸੰਗਮ ਵੇਖਣ ਨੂੰ ਮਿਲਿਆ। ਭੰਡਾਰੇ ਦੌਰਾਨ ਸਥਾਨਕ ਸਾਧ-ਸੰਗਤ ਵੱਲੋਂ ਫੂਡ ਬੈਂਕ ਮੁਹਿਮ ਤਹਿਤ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੀ ਵੰਡੀਆਂ ਗਈਆਂ। ਦੱਸ ਦੇਈਏ ਕਿ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 23 ਸਤੰਬਰ 1990 ਨੂੰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ ਸੀ। ਇਸ ਲਈ ਸਤੰਬਰ ਮਹੀਨੇ ਨੂੰ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਰੂਪ ’ਚ ਮਨਾਉਦੀ ਹੈ ਅਤੇ ਇਸੇ ਲੜੀ ’ਚ ਐਤਵਾਰ ਨੂੰ ਜੈਪੁਰ ’ਚ ਰਾਜਸਥਾਨ ਸੂਬੇ ਦੀ ਸਾਧ-ਸੰਗਤ ਨੇ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦਾ ਸ਼ੁੱਭ ਭੰਡਾਰਾ ਮਨਾਇਆ।

 ਨੱਚਦੇ-ਗਾਉਦੇ ਭੰਡਾਰੇ ਦੇ ਪੰਡਾਲ ’ਚ ਪਹੁੰਚੇ ਸ਼ਰਧਾਲੂ (MSG Bhandara )

ਜੈਪੁਰ ’ਚ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਭੰਡਾਰੇ ਲਈ ਬਣੇ ਪੰਡਾਲ ’ਚ ਐਤਵਾਰ ਸਵੇਰੇ ਛੇ ਵਜੇ ਤੋਂ ਹੀ ਸਾਧ-ਸੰਗਤ ਪਹੁੰਚਣਾ ਸ਼ੁਰੂ ਹੋ ਗਈ ਸੀ ਸਵੇਰੇ 11 ਵਜੇ ਤੱਕ ਸਾਰੇ ਪੰਡਾਲ ਸਾਧ-ਸੰਗਤ ਨਾਲ ਖਚਾਖਚ ਭਰ ਗਏ। ‘ਧੰਨ-ਧੰਨ ਸਤਿਗੁਰੂ ਤੇਰਾ ਹੀ ਆਸਰਾ’ ਦੇ ਇਲਾਹੀ ਨਾਅਰੇ ਦੇ ਰੂਪ ’ਚ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਮਹਾਂ ਪਰਉਪਕਾਰ ਮਹੀਨੇ ਦੇ ਭੰਡਾਰੇ ਦੀ ਵਧਾਈ ਦੇ ਨਾਲ ਹੀ ਭੰਡਾਰੇ ਦੀ ਸ਼ੁਰੂਆਤ ਹੋਈ। MSG Bhandara

ਇਸ ਤੋਂ ਬਾਅਦ ਕਵੀਰਾਜਾਂ ਨੇ ਭਜਨਾਂ ਰਾਹੀਂ ਸਤਿਗੁਰੂ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਲੱਖਾਂ ਦੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਨੇ ਨੱਚ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕੀਤਾ। ਇਸ ਦੌਰਾਨ ਭੰਡਾਰੇ ਦੇ ਪੰਡਾਲ ’ਚ ਵੱਡੀਆਂ ਐੱਲਈਡੀ ਸਕਰੀਨਾਂ ਰਾਹੀਂ ਪੂਜਨੀਕ ਗਰੂ ਜੀ ਦੇ ਰਿਕਾਰਡਿਡ ਪਵਿੱਤਰ ਅਨਮੋਲ ਬਚਨਾਂ ਨੂੰ ਸਾਧ-ਸੰਗਤ ਨੇ ਇੱਕਚਿਤ ਹੋ ਕੇ ਸਰਵਣ ਕੀਤੇ ਸਮਾਪਤੀ ਤੱਕ ਸਾਧ-ਸੰਗਤ ਦਾ ਪਹੁੰਚਣਾ ਲਗਤਾਰ ਜਾਰੀ ਰਿਹਾ।