ਸਾਡੇ ਨਾਲ ਸ਼ਾਮਲ

Follow us

11.3 C
Chandigarh
Friday, January 23, 2026
More
    Home Breaking News ਬਲਾਕ ਮਲੋਟ ਦੀ ...

    ਬਲਾਕ ਮਲੋਟ ਦੀ ਸਾਧ-ਸੰਗਤ ਨੇ ਸਿਰਫ 10 ਘੰਟਿਆਂ ’ਚ ਲੋੜਵੰਦ ਪਰਿਵਾਰ ਨੂੰ ਬਣਾ ਕੇ ਦਿੱਤਾ ਮਕਾਨ

    Pita ji walfar work

    ਆਸ਼ਿਆਨਾ ਮੁਹਿੰਮ : ਕਿਰਾਏ ’ਤੇ ਰਹਿਣ ਦਾ ਮੁੱਕਿਆ ਡਰ, ਬਲਾਕ ਮਲੋਟ ਨੇ ਬਣਾ ਕੇ ਦਿੱਤਾ ਪੱਕਾ ਘਰ

    (ਮਨੋਜ) ਮਲੋਟ। ਬਲਾਕ ਮਲੋਟ ਦੀ ਸਾਧ-ਸੰਗਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ 142 ਮਾਨਵਤਾ ਭਲਾਈ ਕਾਰਜਾਂ ਵਿੱਚ ਪੂਰਨ ਸਹਿਯੋਗ ਦੇ ਰਹੀ ਹੈ ਜਿਸ ਨਾਲ ਮਨੁੱਖਤਾ ਦਾ ਭਲਾ ਹੋ ਰਿਹਾ ਹੈ। ਇਸੇ ਮਾਨਵਤਾ ਭਲਾਈ ਕਾਰਜਾਂ ਦੀ ਲੜੀ ਨੂੰ ਹੋਰ ਅੱਗੇ ਵਧਾਉਂਦੇ ਹੋਏ ਬਲਾਕ ਮਲੋਟ ਦੀ ਸਾਧ-ਸੰਗਤ ਨੇ ਇੱਕ ਲੋੜਵੰਦ ਪਰਿਵਾਰ ਨੂੰ ਲਗਭਗ 10 ਘੰਟਿਆਂ ਵਿੱਚ ਪੱਕਾ ਮਕਾਨ ਬਣਾ ਕੇ ਉਨ੍ਹਾਂ ਦਾ ਕਿਰਾਏ ’ਤੇ ਰਹਿਣ ਦਾ ਡਰ ਮੁਕਾ ਦਿੱਤਾ।

    ਸਾਧ-ਸੰਗਤ ਨੇ ਪਰਿਵਾਰ ਨੂੰ ਬਣਾ ਕੇ ਦਿੱਤਾ 10 ਘੰਟਿਆਂ ‘ਚ ਪੱਕਾ ਮਕਾਨ

    ਜਾਣਕਾਰੀ ਦਿੰਦਿਆਂ 45 ਮੈਂਬਰ ਪੰਜਾਬ ਭੈਣ ਕਿਰਨ ਇੰਸਾਂ, ਬਲਾਕ ਭੰਗੀਦਾਸ ਗੌਰਖ ਸੇਠੀ ਇੰਸਾਂ, ਜਿੰਮੇਵਾਰ ਵਿਜੈ ਤਿੰਨਾ ਇੰਸਾਂ, ਪ੍ਰਦੀਪ ਇੰਸਾਂ, ਸੱਤਪਾਲ ਇੰਸਾਂ, ਜਿਲ੍ਹਾ ਸੁਜਾਨ ਭੈਣ ਅਮਰਜੀਤ ਕੌਰ ਇੰਸਾਂ, ਸੁਜਾਨ ਭੈਣ ਨਗਮਾ ਇੰਸਾਂ, ਸੁਮਨ ਇੰਸਾਂ, ਪ੍ਰਕਾਸ਼ ਕੌਰ ਇੰਸਾਂ, ਜਿੰਮੇਵਾਰ ਭੈਣ ਰੀਟਾ ਗਾਬਾ ਇੰਸਾਂ, ਸੇਵਾਦਾਰ ਰਿੰਕੂ ਬੁਰਜਾਂ ਇੰਸਾਂ, ਜੋਨਾਂ ਦੇ ਭੰਗੀਦਾਸ ਮੱਖਣ ਇੰਸਾਂ, ਰੋਬਿਨ ਗਾਬਾ ਇੰਸਾਂ, ਜਸਵਿੰਦਰ ਸਿੰਘ ਜੱਸਾ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ.ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਦੁਆਰਾ ਸ਼ੁਰੂ ਕੀਤੀ ‘ਆਸ਼ਿਆਨਾ’ ਮੁਹਿੰਮ ਤਹਿਤ ਚਾਂਦ ਦੇਵੀ ਇੰਸਾਂ ਪਤਨੀ ਨਰਸਿੰਘ ਇੰਸਾਂ ਨਿਵਾਸੀ ਬਾਬਾ ਦੀਪ ਸਿੰਘ ਨਗਰ ਨੂੰ ਬਲਾਕ ਮਲੋਟ ਦੀ ਸਾਧ-ਸੰਗਤ ਲਗਭਗ 10 ਘੰਟਿਆਂ ‘ਚ ਹੀ ਪੱਕਾ ਮਕਾਨ ਜਿਸ ਵਿੱਚ 2 ਕਮਰੇ, ਲੈਟਰਿੰਗ ਅਤੇ ਬਾਥਰੂਮ ਬਣਾ ਕੇ ਦਿੱਤਾ ਗਿਆ।

    ਜਿੰਮੇਵਾਰਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਭਾਰੀ ਗਿਣਤੀ ਵਿੱਚ ਸਾਧ-ਸੰਗਤ ਨੇ ਇਸ ਸੇਵਾ ਵਿੱਚ ਆਪਣਾ ਹਿੱਸਾ ਪਾਇਆ। ਮਕਾਨ ਬਣਾਉਣ ਦੀ ਸੇਵਾ ਵਿੱਚ ਮਿਸਤਰੀ ਰਾਕੇਸ਼ ਯਾਦਵ ਇੰਸਾਂ, ਸ਼ੁਭਾਸ਼ ਇੰਸਾਂ, ਗੁਰਜੀਤ ਸਿੰਘ ਇੰਸਾਂ ਝੌਰੜ, ਕਾਲਾ ਸਿੰਘ ਇੰਸਾਂ ਝੌਰੜ, ਦੇਵੀ ਲਾਲ ਇੰਸਾਂ ਪਿੰਡ ਮਲੋਟ, ਸੰਦੀਪ ਇੰਸਾਂ ਖਾਨੇ ਕੀ ਢਾਬ, ਰਮੇਸ਼ ਕੁਮਾਰ ਇੰਸਾਂ ਜੰਡਵਾਲਾ ਚੜ੍ਹਤ ਸਿੰਘ, ਇਕਬਾਲ ਸਿੰਘ ਇੰਸਾਂ ਕੁਰਾਈਵਾਲਾ ਨੇ ਸੇਵਾ ਕੀਤੀ।

    ਇਸ ਮੌਕੇ ਜਗਦੇਵ ਸਿੰਘ ਇੰਸਾਂ ਭੰਗੀਦਾਸ ਕੁਰਾਈਵਾਲਾ, ਗੁਰਲਾਲ ਸਿੰਘ ਇੰਸਾਂ ਭੰਗੀਦਾਸ ਜੰਡਵਾਲਾ, ਸ਼ੀਸ਼ਪਾਲ ਇੰਸਾਂ ਭੰਗੀਦਾਸ ਰੱਥੜੀਆਂ, ਗੋਰਾ ਇੰਸਾਂ ਭੰਗੀਦਾਸ ਘੁਮਿਆਰਾ ਅਤੇ ਗੁਰਜੀਤ ਸਿੰਘ ਇੰਸਾਂ ਭੰਗੀਦਾਸ ਝੌਰੜ ਤੋਂ ਇਲਾਵਾ ਸੇਵਾਦਾਰ ਨਰਿੰਦਰ ਭੋਲਾ ਇੰਸਾਂ, ਬਲਦੇਵ ਸਿੰਘ ਇੰਸਾਂ, ਸੁਨੀਲ ਇੰਸਾਂ, ਤਾਰਾ ਇੰਸਾਂ, ਬਿੰਟੂਪਾਲ ਇੰਸਾਂ, ਸੁਖਜਿੰਦਰ ਸਿੰਘ ਇੰਸਾਂ, ਗੁਰਪ੍ਰੀਤ ਸਿੰਘ ਇੰਸਾਂ, ਰਾਜੂ ਇੰਸਾਂ, ਕੁਲਦੀਪ ਇੰਸਾਂ, ਸੱਤਪਾਲ ਇੰਸਾਂ, ਚਰਨਦਾਸ ਇੰਸਾਂ, ਕਾਲਾ ਸਿੰਘ ਇੰਸਾਂ, ਵਿੱਦਿਆ ਰਾਮ ਇੰਸਾਂ, ਦਰਸ਼ਨ ਸਿੰਘ ਇੰਸਾਂ, ਸੇਵਕ ਸਿੰਘ ਇੰਸਾਂ, ਰਾਮ ਕਿਸ਼ਨ ਇੰਸਾਂ, ਕਰਮਜੀਤ ਸਿੰਘ ਇੰਸਾਂ, ਮੱਖਣ ਸਿੰਘ ਇੰਸਾਂ, ਵਰਿੰਦਰ ਕੁਮਾਰ, ਕਰਤਾਰ ਸਿੰਘ ਇੰਸਾਂ, ਪਿ੍ਥੀ ਸਿੰਘ ਇੰਸਾਂ, ਲਖਵੀਰ ਸਿੰਘ ਇੰਸਾਂ, ਨੀਸ਼ਾ ਇੰਸਾਂ, ਸੁਮਨ ਇੰਸਾਂ, ਸੇਵਾਦਾਰ ਭੈਣ ਬਲਜੀਤ ਕੌਰ, ਬੰਟੀ ਇੰਸਾਂ, ਅਨੁਰਾਧਾ ਇੰਸਾਂ, ਊਸ਼ਾ ਇੰਸਾਂ, ਸਵਿੱਤਰੀ ਇੰਸਾਂ, ਸੋਹਣ ਦੇਵੀ ਇੰਸਾਂ, ਨਸੀਬ ਕੌਰ ਇੰਸਾਂ, ਪੂਜਾ ਇੰਸਾਂ, ਸੁਨੀਤਾ ਇੰਸਾਂ, ਨੀਲਮ ਇੰਸਾਂ, ਪੂਨਮ ਇੰਸਾਂ, ਛਿੰਦਰ ਇੰਸਾਂ, ਸੁਨੀਤਾ ਇੰਸਾਂ, ਪਰਮਿਲਾ ਇੰਸਾਂ, ਨਛੱਤਰ ਕੌਰ ਇੰਸਾਂ ਨੇ ਸੇਵਾ ਕੀਤੀ।

    ਪਰਿਵਾਰ ਨੇ ਕੀਤਾ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਸ਼ੁਕਰਾਨਾ

    ਇਸ ਮੌਕੇ ਚਾਂਦ ਦੇਵੀ ਇੰਸਾਂ ਅਤੇ ਨਰਸਿੰਘ ਇੰਸਾਂ ਨੇ ਪੂਜਨੀਕ ਗੁਰੂ ਜੀ ਅਤੇ ਬਲਾਕ ਮਲੋਟ ਦੀ ਸਾਧ-ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਹਿਲਾਂ ਕਿਰਾਏ ਦੇ ਮਕਾਨ ‘ਤੇ ਰਹਿੰਦੇ ਸਨ ਅਤੇ ਉਨ੍ਹਾਂ ਦੀ ਆਰਥਿਕ ਹਾਲਤ ਮਾੜੀ ਹੋਣ ਕਾਰਨ ਆਪਣਾ ਮਕਾਨ ਬਣਾਉਣ ‘ਚ ਅਸਮਰੱਥ ਸਨ । ਬਲਾਕ ਮਲੋਟ ਦੀ ਸਾਧ-ਸੰਗਤ ਨੇ ਅੱਜ ਉਨ੍ਹਾਂ ਨੂੰ ਕੁਝ ਹੀ ਘੰਟਿਆਂ ‘ਚ ਮਕਾਨ ਬਣਾ ਕੇ ਦਿੱਤਾ ਇਸ ਲਈ ਉਹ ਪੂਜਨੀਕ ਗੁਰੂ ਜੀ ਅਤੇ ਸਾਧ-ਸੰਗਤ ਦਾ ਧੰਨਵਾਦ ਕਰਦੇ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here