ਅਕਾਲੀ ਦਲ ਕਿਸੇ ਦੀ ਨਿੱਜੀ ਜਾਗੀਰ ਨਹੀਂ : ਬਾਦਲ

Elections Chandigarh

ਅਕਾਲੀ ਦਲ ਨਹੀਂ ਕਿਸੇ ਦੀ ਨਿੱਜੀ ਜਾਗੀਰ, ਪਾਰਟੀ ’ਚ ਲਾਗੂ ਹੋਏਗਾ ‘ਇੱਕ ਪਰਿਵਾਰ, ਇੱਕ ਟਿਕਟ’

  • ਅਕਾਲੀ ਦਲ ਪ੍ਰਧਾਨ ਸੁਖਬੀਰ ਬਾਦਲ ਨੇ ਖ਼ੁਦ ਕੀਤਾ ਐਲਾਨ, ਹਰ ਕੋਈ ਰਹਿ ਗਿਆ ਹੈਰਾਨ
  • ਪਾਰਟੀ ਵਿੱਚ ਹੋ ਰਹੀ ਬਗਾਵਤ ਨੂੰ ਰੋਕਣ ਲਈ ਸੁਖਬੀਰ ਬਾਦਲ ਦਾ ਵੱਡਾ ਐਲਾਨ
  • ਹੁਣ ਤੋਂ ਬਾਅਦ ਜ਼ਿਲ੍ਹਾ ਪ੍ਰਧਾਨ ਨਹੀਂ ਲੜ ਪਾਏਗਾ ਚੋਣ, 2 ਵਾਰ ਤੋਂ ਜਿਆਦਾ ਨਹੀਂ ਮਿਲੇਗੀ ਪ੍ਰਧਾਨਗੀ

(ਅਸ਼ਵਨੀ ਚਾਵਲਾ) ਚੰਡੀਗੜ੍ਹ। ਸ਼੍ਰੋਮਣੀ ਅਕਾਲੀ ਦਲ (Shiromani Akali Dal) ਕਿਸੇ ਦੀ ਨਿੱਜੀ ਜਾਗੀਰ ਨਹੀਂ ਹੈ, ਇਸ ਲਈ ਪਾਰਟੀ ਵਿੱਚ ਇੱਕ ਪਰਿਵਾਰ ਦਾ ਕਬਜ਼ਾ ਨਹੀਂ ਰਹੇਗਾ। ਇੱਥੋਂ ਤੱਕ ਕਿ ਇੱਕ ਪਰਿਵਾਰ ਵਿੱਚ ਸਿਰਫ਼ ਇੱਕ ਲੀਡਰ ਨੂੰ ਹੀ ਟਿਕਟ ਮਿਲੇਗੀ। ਇਹੋ ਜਿਹਾ ਨਹੀਂ ਹੋਏਗਾ ਕਿ ਇੱਕ ਪਰਿਵਾਰ ਵਿੱਚ ਇੱਕ ਤੋਂ ਜਿਆਦਾ ਟਿਕਟਾਂ ਦੀ ਵੰਡ ਹੋਵੋਗੀ। ਟਿਕਟਾਂ ਦੀ ਵੰਡ ਵੀ ਬਾਦਲ ਪਰਿਵਾਰ ਜਾਂ ਫਿਰ ਕੋਰ ਕਮੇਟੀ ਕੋਲ ਹੋਣ ਦੀ ਥਾਂ ’ਤੇ ਪਾਰਲੀਮੈਂਟਰੀ ਬੋਰਡ ਰਾਹੀਂ ਵੰਡ ਕੀਤੀ ਜਾਏਗੀ।

ਸਿਰਫ਼ ਚੋਣਾਂ ਵਿੱਚ ਹੀ ਨਹੀਂ ਸਗੋਂ ਸੰਗਠਨ ਪੱਧਰ ’ਤੇ ਵੀ ਕੋਈ ਵੀ ਲੀਡਰ 2 ਸਾਲ ਤੋਂ ਜਿਆਦਾ ਸਮਾਂ ਜ਼ਿਲ੍ਹਾ ਪ੍ਰਧਾਨ ਨਹੀਂ ਰਹਿ ਪਾਏਗਾ। ਇਹ ਐਲਾਨ ਕਿਸੇ ਹੋਰ ਨੇ ਨਹੀਂ ਸਗੋਂ ਸ਼੍ਰੋਮਣਈ ਅਕਾਲੀ ਦਲ ਦੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਕੀਤੇ ਗਏ ਹਨ।

ਸੁਖਬੀਰ ਬਾਦਲ ਵੱਲੋਂ ਚੰਡੀਗੜ ਵਿਖੇ ਪ੍ਰੈਸ ਕਾਨਫਰੰਸ ਕਰਦੇ ਹੋਏ ਕਿਹਾ ਗਿਆ ਕਿ ਹੁਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਵਿੱਚ ਨਵੇਂ ਸਿਸਟਮ ਲਾਗੂ ਹੋਣਗੇ ਅਤੇ ਕਿਸੇ ਇੱਕ ਪਰਿਵਾਰ ’ਤੇ ਪਾਰਟੀ ਮਿਹਰਬਾਨ ਨਹੀਂ ਹੋਏਗਾ। ਪਾਰਟੀ ਵਿੱਚ ਹੁਣ ਤੋਂ ਬਾਅਦ ਇੱਕ ਪਰਿਵਾਰ ਨੂੰ ਇੱਕ ਹੀ ਟਿਕਟ ਦਿੱਤੀ ਜਾਏਗੀ, ਭਾਵੇਂ ਇਹ ਪਰਿਵਾਰ ਕਿਸੇ ਵੀ ਲੀਡਰ ਦਾ ਕਿਉਂ ਨਾ ਹੋਵੇ।

ਸੁਖਬੀਰ ਬਾਦਲ ਨੇ ਕਿਹਾ ਕਿ ਜਿਸ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ, ਇਸ ਤਰਾਂ ਸ਼੍ਰੋਮਣੀ ਅਕਾਲੀ ਦਲ ਵਿੱਚ ਨਹੀਂ ਹੈ ਕਿ ਇਸ ਨੂੰ ਇੱਕ ਪਰਿਵਾਰ ਚਲਾ ਰਿਹਾ ਹੈ। ਉਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਸਭ ਤੋਂ ਪੁਰਾਣੀ ਪਾਰਟੀ ਹੈ, ਜਦੋਂਕਿ ਕਾਂਗਰਸ ਪਾਰਟੀ ਨੂੰ ਤਿਆਰ ਕਰਨ ਵਾਲਾ ਇੱਕ ਅੰਗਰੇਜ਼ ਸੀ।

ਜ਼ਿਲਾ ਪ੍ਰਧਾਨ ਵੀ ਸਿਰਫ਼ 2 ਵਾਰ ਤੱਕ ਹੀ ਲਾਇਆ ਜਾਵੇਗਾ

ਸੁਖਬੀਰ ਬਾਦਲ ਨੇ ਕਿਹਾ ਕਿ ਹੁਣ ਤੋਂ ਬਾਅਦ ਜਿਹੜਾ ਲੀਡਰ ਜ਼ਿਲ੍ਹਾ ਪ੍ਰਧਾਨ ਹੋਏਗਾ, ਉਸ ਨੂੰ ਪਾਰਟੀ ਵੱਲੋਂ ਟਿਕਟ ਨਹੀਂ ਦਿੱਤਾ ਜਾਏਗਾ ਤਾਂ ਜ਼ਿਲਾ ਪ੍ਰਧਾਨ ਵੀ ਸਿਰਫ਼ 2 ਵਾਰ ਤੱਕ ਹੀ ਲਗਾਇਆ ਜਾਏਗਾ। ਇਸ ਤੋਂ ਬਾਅਦ 5 ਸਾਲ ਦਾ ਗੈਪ ਜਰੂਰੀ ਹੋਏਗਾ। ਸੁਖਬੀਰ ਬਾਦਲ ਨੇ ਅੱਗੇ ਕਿਹਾ ਕਿ ਪਾਰਟੀ ਵਿੱਚ ਨੌਜਵਾਨਾ ਨੂੰ ਤੱਵਜੋਂ ਦਿੰਦੇ ਹੋਏ 50 ਫੀਸਦੀ ਟਿਕਟਾਂ ਦੀ ਵੰਡ 50 ਸਾਲਾਂ ਦੀ ਉਮਰ ਤੋਂ ਘੱਟ ਦੇ ਨੌਜਵਾਨਾਂ ਨੂੰ ਹੀ ਦਿੱਤੀ ਜਾਏਗੀ ਤਾਂ ਪਾਰਲੀਮੈਂਟਰੀ ਬੋਰਡ ਹੀ ਤੈਅ ਕਰੇਗਾ ਕਿ ਕਿਹੜੇ ਖੇਤਰ ਵਿੱਚ ਕਿਹੜਾ ਉਮੀਦਵਾਰ ਚੰਗਾ ਹੈ, ਜਿਸ ਤੋਂ ਬਾਅਦ ਇਸ ਪਾਰਲੀਮੈਂਟਰੀ ਬੋਰਡ ਦੀ ਰਿਪੋਰਟ ਅਨੁਸਾਰ ਟਿਕਟਾਂ ਦੀ ਵੰਡ ਹੋਏਗੀ। ਇਸ ਨਾਲ ਹੀ ਨੌਜਵਾਨ ਮਹਿਲਾਵਾਂ ਨੂੰ ਵੀ ਕੋਰ ਕਮੇਟੀ ਦਾ ਹਿੱਸਾ ਬਣਾਇਆ ਜਾਵੇਗਾ ਤਾਂ ਕਿ ਕੋਰ ਕਮੇਟੀ ਵਿੱਚ ਹੋਰ ਚੰਗੇ ਅਤੇ ਜਲਦੀ ਫੈਸਲੇ ਲਏ ਜਾ ਸਕਣ।

ਸੁਖਬੀਰ ਬਾਦਲ ਨੇ ਕਿਹਾ ਕਿ ਯੂਥ ਅਕਾਲੀ ਦਲ ਵਿੱਚ ਵੀ ਫੇਰਬਦਲ ਕੀਤਾ ਜਾਏਗਾ ਅਤੇ ਹੁਣ ਤੋਂ ਬਾਅਦ 35 ਸਾਲ ਦੀ ਉਮਰ ਤੈਅ ਕਰ ਦਿੱਤੀ ਗਈ ਹੈ, ਇਸ ਤੋਂ ਹੇਠਲੀ ਉਮਰ ਦਾ ਲੀਡਰ ਹੀ ਯੂਥ ਅਕਾਲੀ ਦਲ ਵਿੱਚ ਸ਼ਾਮਲ ਕੀਤਾ ਜਾਵੇਗਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ