ਮਕਾਨ ਦੀ ਛੱਤ ਡਿੱਗੀ, ਸੁੱਤੇ ਪਏ ਮਾਂ-ਪੁੱਤ ਮਲਬੇ ਹੇਠਾਂ ਦਬੇ, ਹਸਪਤਾਲ ਭਰਤੀ

House

ਨਵਾਂ ਸ਼ਹਿਰ। ਸਥਾਨਕ ਸ਼ਹਿਰ ’ਚ ਇੱਕ ਗਰੀਬ ਪਰਿਵਾਰ ਤੇ ਦੁਖਾਂ ਦਾ ਪਹਾੜ ਟੁੱਟ ਗਿਆ। ਪਹਿਲਾਂ ਰਾਤ ਦੇ ਘਰ ਵਿੱਚ ਸੋ ਰਹੀ ਹੈ ਅਤੇ ਕੁਝ ਮਹੀਨੇ ਬੱਚੇ ’ਤੇ ਛੱਤ ਡਿੱਗ (House) ਗਈ। ਦੋਵਾਂ ਜਖ਼ਮੀਆਂ ਨੂੰ ਪਰਿਵਾਰਕ ਮੈਂਬਰਾਂ ਨੇ ਨੇ ਹਸਪਤਾਲ ਵਿੱਚ ਭਰਤੀ ਕਰਵਾਇਆ। ਚੰਡੀਗੜ੍ਹ ਰੋਡ ਸਥਿੱਤ ਇਲਾਜ ਅਧੀਨ ਲੜਕੀ ਜੋਤੀ ਨੇ ਦੱਸਿਆ ਕਿ ਉਹ ਤਿੰਨ ਭੈਣਾਂ ਅਤੇ ਇੱਕ ਭਰਾ ਤੇ ਮਾਂ ਨਾਲ ਇਕੱਠੇ ਇੱਕ ਹੀ ਘਰ ਵਿੱਚ ਰਹਿੰਦੇ ਹਨ। ਜਦੋਂਕਿ ਉਸ ਦਾ ਪਤੀ ਵਿਦੇਸ਼ ’ਚ ਰਹਿੰਦਾ ਹੈ। ਉਸ ਨੇ ਕਿਹਾ ਕਿ ਉਸ ਦੇ ਪਿਤਾ ਚਿਰੰਜੀਵ ਲਾਲ ਦੀ ਕਾਫ਼ੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ। ਜਿਸ ਕਾਰਨ ਉਹ ਭੈਣਾਂ ਆਪਸ ’ਚ ਮਿਲ ਕੇ ਕੰਮ ਕਰਕੇ ਆਪਣੇ ਘਰ ਦਾ ਗੁਜ਼ਾਰਾ ਚਲਾਉਂਦੀਆਂ ਹਨ।

ਧੁੱਪ ਨਿੱਕਲਣ ਨਾਲ ਛੱਤ ‘ਚ ਆਈਆਂ ਤਰੇੜਾਂ | House

ਉਸ ਨੇ ਦੱਸਿਆ ਕਿ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਮੀਂਹ ਦਾ ਪਾਣੀ ਉਨ੍ਹਾਂ ਦੀ ਛੱਤ ’ਚ ਰਚ ਗਿਆ ਸੀ। ਜਿਸ ਕਾਰਨ ਧੁੱਪ ਨਿੱਕਲਣ ਤੋਂ ਬਾਅਦ ਮਕਾਨ ਦੀ ਛੱਤ ’ਚ ਤਰੇੜਾਂ ਆਉਣੀਆਂ ਸ਼ੁਰੂ ਹੋ ਗਈਆਂ। ਉਨ੍ਹਾਂ ਕਿਹਾ ਕਿ ਬੀਤੀ ਰਾਤ ਜਦੋਂ ਉਹ ਤੇ ਉਸ ਦਾ ਕੁਝ ਮਹੀਨਿਆਂ ਦਾ ਬੱਚਾ ਅੰਦਰ ਬੈੱਡ ’ਤੇ ਸੁੱਤੇ ਪਏ ਸਨ ਤਾਂ ਅਚਾਨਕ ਮਕਾਨ ਦੀ ਛੱਤ ਡਿੱਗ ਗਈ, ਜਿਸ ਕਾਰਨ ਉਸ ਦੇ ਸਿਰ ’ਤੇ ਬਾਂਹ ’ਤੇ ਗੰਭੀਰ ਸੱਟਾਂ ਲੱਗੀਆਂ ਅਤੇ ਉਸ ਦਾ ਬੇਟਾ ਬੇਹੋਸ਼ੀ ਦੀ ਹਾਲਤ ਵਿੱਚ ਚਲਾ ਗਿਆ।ਕਮਰੇ ਤੋਂ ਬਾਹਰ ਪਏ ਪਰਿਵਾਰ ਦੇ ਹੋਰ ਮੈਂਬਰਾਂ ਨੇ ਆਵਾਜ਼ ਸੁਣ ਕੇ ਤੁਰੰਤ ਉਨ੍ਹਾਂ ਨੂੰ ਸੰਭਾਲਿਆ ਤੇ ਹਸਪਤਾਲ ਲੈ ਗਏ।

ਪੰਜਾਬ ਸਰਕਾਰ ਆਰਥਿਕ ਸਹਾਇਤਾ ਦੀ ਮੰਗ

ਪੀੜਤ ਪਰਿਵਾਰ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਆਰਥਿਕ ਸਹਾਇਤਾ ਦਿੱਤੀ ਜਾਵੇ। ਉਨ੍ਹਾਂ ਦਾ ਇਲਾਜ਼ ਹੋ ਸਕੇ ਅਤੇ ਉਨ੍ਹਾਂ ਦੇ ਮਕਾਨ ਦੀ ਮੁਰੰਮਤ ਕੀਤੀ ਜਾ ਸਕੇ। ਇਸ ਤਰ੍ਹਾਂ ਦੇ ਮਕਾਨ ’ਚ ਰਹਿਣਾ ਖ਼ਤਰੇ ਤੋਂ ਖਾਲੀ ਨਹੀਂ।

ਵਿਜੀਲੈਂਸ ਵੱਲੋਂ ਭਰਤਇੰਦਰ ਸਿੰਘ ਚਾਹਲ ਖ਼ਿਲਾਫ ਆਮਦਨ ਤੋਂ ਵੱਧ ਜਾਇਦਾਦ ਦਾ ਕੇਸ ਦਰਜ