ਸਾਡੇ ਨਾਲ ਸ਼ਾਮਲ

Follow us

9.5 C
Chandigarh
Friday, January 23, 2026
More
    Home Breaking News ਔਰਤ ਹੱਥੋਂ ਝਪਟ...

    ਔਰਤ ਹੱਥੋਂ ਝਪਟਿਆ ਲਿਫਾਫਾ, ਮੋਬਾਇਲ ਤੇ ਹੋਰ ਸਾਮਾਨ ਲੈ ਫਰਾਰ ਹੋਏ ਲੁਟੇਰੇ

    theif

    ਔਰਤ ਹੱਥੋਂ ਝਪਟਿਆ ਲਿਫਾਫਾ, ਮੋਬਾਇਲ ਤੇ ਹੋਰ ਸਾਮਾਨ ਲੈ ਫਰਾਰ ਹੋਏ ਲੁਟੇਰੇ

    ਸੇਰਪੁਰ, (ਰਵੀ ਗੁਰਮਾ)। ਕਸਬਾ ਸੇਰਪੁਰ ਅੰਦਰ ਲੁੱਟਾਂ-ਖੋਹਾਂ, ਚੋਰੀਆਂ ਇੱਕ ਆਮ ਜਿਹੀ ਗੱਲ ਬਣ ਗਈ ਹੈ । ਸੀ. ਸੀ .ਟੀ .ਵੀ ਕੈਮਰਿਆਂ ਵਿੱਚ ਕੈਦ ਹੋਈਆਂ ਤਸਵੀਰਾਂ ਨੂੰ ਵੇਖਕੇ ਇੰਝ ਲੱਗਦਾ ਹੈ ਕਿ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਵੇਗਾ। ਅੱਜ ਵੀ ਕਸਬਾ ਸ਼ੇਰਪੁਰ ਦੇ ਮੰਡੀ ਰੋਡ ’ਤੇ ਝਪਟਮਾਰ ਪੈਦਲ ਜਾ ਰਹੀਆਂ ਦੋ ਔਰਤਾਂ ਤੋਂ ਪਰਸ ਖੋਹ ਕੇ ਫਰਾਰ ਹੋ ਗਏ।

    ਇਸ ਸਬੰਧੀ ਔਰਤਾਂ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੁਪਹਿਰ ਤਕਰੀਬਨ ਇਕ ਵਜੇ ਦੇ ਕਰੀਬ ਸੁਰਿੰਦਰ ਕੌਰ ਤੇ ਬੇਟੀ ਰਤਨਜੋਤ ਕੌਰ ਬਾਜ਼ਾਰ ਵਿੱਚੋਂ ਖਰੀਦਦਾਰੀ ਕਰਕੇ ਦਾਣਾ ਮੰਡੀ ਦੀ ਪਿੱਛੇ ਵਾਲੀ ਸੜਕ, ਆਪਣੇ ਘਰ ਨੂੰ ਜਾ ਰਹੀਆਂ ਸੀ ਤਾਂ ਅਚਾਨਕ ਪਿੱਛੋਂ ਦੋ ਮੋਟਰਸਾਈਕਲ ਸਵਾਰਾਂ ਵਿੱਚੋਂ ਇੱਕ ਨੌਜਵਾਨ ਨੇ ਉਹਨਾਂ ਦੇ ਹੱਥ ਵਿੱਚ ਫੜੇ ਲਿਫਾਫੇ ’ਤੇ ਝਪਟ ਮਾਰੀ ਅਤੇ ਲਿਫਾਫਾ ਖੋਹ ਕੇ ਭੱਜ ਗਿਆ। ਇਸ ਲਿਫ਼ਾਫ਼ੇ  ਵਿੱਚ ਉਹਨਾਂ ਦਾ ਫੋਨ ਜੋ 10000 ਰੁਪਏ ਦਾ ਸੀ ਅਤੇ 5000 ਰੁਪਏ ਦੇ ਕਰੀਬ ਨਗਦੀ ਅਤੇ ਸਾਡੇ ਦੋਵਾਂ ਦੇ ਅਧਾਰ ਕਾਰਡ ਵੀ ਸਨ। ਸੁਰਿੰਦਰ ਕੌਰ ਵੱਲੋਂ ਆਪਣੀ ਦਰਖਾਸਤ ਪੁਲਿਸ ਸਟੇਸ਼ਨ ਵਿੱਚ ਦਰਜ ਕਰਵਾ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਸਬੇ ਅੰਦਰ ਲਗਾਤਾਰ ਹੋ ਰਹੀਆਂ ਇਨ੍ਹਾਂ ਘਟਨਾਵਾਂ ਚ ਇੱਕਾ ਦੁੱਕਾ ਟਰੇਸ ਹੋਈਆਂ ਹਨ । ਜ਼ਿਆਦਾਤਰ ਘਟਨਾਵਾਂ ਵਿੱਚ ਪੁਲਿਸ ਦੇ ਹੱਥ ਬਿਲਕੁਲ ਖਾਲੀ ਹਨ ।

    thif

    ਕੀ ਕਿਹਾ ਥਾਣਾ ਮੁਖੀ ਸ਼ੇਰਪੁਰ ਨੇ

    ਇਸ ਸਬੰਧ ਵਿਚ ਜਦੋਂ ਸ਼ੇਰਪੁਰ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਕੌਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਘਟਨਾ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਪੀਡ਼ਤ ਵੱਲੋਂ ਦਰਖਾਸਤ ਦਿੱਤੀ ਗਈ ਹੈ। ਜਿਸ ਅਨੁਸਾਰ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ । ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ । ਉਨ੍ਹਾਂ ਲੋਕਾਂ ਨੂੰ ਪੁਲਿਸ ਪ੍ਰਸ਼ਾਸਨ ਦਾ ਸਾਥ ਦੇਣ ਦੀ ਵੀ ਅਪੀਲ ਕੀਤੀ ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here