ਅਬੋਹਰ ਦੇ ਬੱਸ ਸਟੈਂਡ ਦੇ ਨਵੀਨੀਕਰਨ ਦਾ ਕੰਮ ਜਲਦੀ ਹੋਵੇਗਾ ਪੂਰਾ : ਡਿਪਟੀ ਕਮਿਸ਼ਨਰ

Abohar News
ਡਿਪਟੀ ਕਮਿਸ਼ਨਰ ਅਬੋਹਰ ਦੇ ਬੱਸ ਸਟੈਂਡ ਦੇ ਨਵੀਨੀਕਰਨ ਦੇ ਪ੍ਰੋਜ਼ੈਕਟ ਦਾ ਜਾਇਜ਼ਾ ਲੈਂਦਿਆਂ(ਰਜਨੀਸ਼ ਰਵੀ)

ਉੱਪਮੰਡਲ ਕੰਪਲੈਕਸ ਦੀ ਬਣ ਰਹੀ ਨਵੀਂ ਇਮਾਰਤ ਦਾ ਵੀ ਲਿਆ ਜਾਇਜਾ | Abohar News

ਅਬੋਹਰ/ਫਾਜਿ਼ਲਕਾ (ਰਜਨੀਸ਼ ਰਵੀ)। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਵਲੋ ਅਬੋਹਰ (Abohar News) ਦਾ ਦੌਰਾ ਕਰਕੇ ਇੱਥੇ ਚੱਲ ਰਹੇ ਵਿਕਾਸ ਪ੍ਰੋਜ਼ੈਕਟਾਂ ਦਾ ਜਾਇਜ਼ਾ ਲਿਆ ਤੇ ਅਧਿਕਾਰੀਆਂ ਨੂੰ ਨਿਰਮਾਣ ਕਾਰਜ ਛੇਤੀ ਪੂਰੇ ਕਰਨ ਦੀ ਹਦਾਇਤ ਕੀਤੀ। ਡਿਪਟੀ ਕਮਿਸ਼ਨਰ ਨੇ ਅਬੋਹਰ ਦੇ ਬੱਸ ਸਟੈਂਡ ਦੇ ਨਵੀਨੀਕਰਨ ਦੇ ਪ੍ਰੋਜ਼ੈਕਟ ਦਾ ਜਾਇਜ਼ਾ ਲੈਂਦਿਆਂ ਦੱਸਿਆ ਕਿ ਆਰਜੀ ਤੌਰ ਤੇ ਬੱਸ ਸਟੈਂਡ ਨੂੰ ਦਾਣਾ ਮੰਡੀ ਵਿਚ ਕਿਨੂੰ ਯਾਰਡ ਵਿਚ ਤਬਦੀਲ ਕੀਤਾ ਗਿਆ ਹੈ। ਉਨ੍ਹਾਂ ਨੇ ਨਿਰਮਾਣ ਏਂਜਸੀ ਨੂੰ ਨਿਰਦੇਸ਼ ਦਿੱਤੇ ਕਿ ਨਿਰਮਾਣ ਕਾਰਜ ਛੇਤੀ ਪੂਰੇ ਕੀਤੇ ਜਾਣ ਕਿਉਂਕਿ ਕਿਨੂੰ ਮੰਡੀ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਬੱਸ ਸਟੈਂਡ ਇੱਥੇ ਵਾਪਸ ਲੈਕੇ ਆਉਣਾ ਹੈ।

ਉਨ੍ਹਾਂ ਨੇ ਕਿਹਾ ਕਿ ਨਿਰਮਾਣ ਕਾਰਜ ਵਿਚ ਕੋਈ ਵੀ ਉਣਤਾਈ ਨਾ ਰਹੇ ਅਤੇ ਉਚਗੁਣਵਤਾ ਅਨੁਸਾਰ ਨਿਰਮਾਣ ਕਾਰਜ ਪੂਰੇ ਕੀਤੇ ਜਾਣਗੇ। ਇਸ ਤੋਂ ਬਿਨ੍ਹਾਂ ਆਭਾ ਸੁਕੇਅਰ ਵਿਚ ਬਣ ਰਹੇ ਐਸਡੀਐਮ ਦਫ਼ਤਰ ਦੇ ਨਿਰਮਾਣ ਦਾ ਜਾਇਜ਼ਾ ਵੀ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਲਿਆ ਅਤੇ ਅਧਿਕਾਰੀਆਂ ਨੂੰ ਨਿਰਮਾਣ ਕਾਰਜ ਜਲਦੀ ਪੂਰੀ ਕਰਨ ਲਈ ਕਿਹਾ। ਉਨ੍ਹਾਂ ਨੇ ਕਿਹਾ ਕਿ ਇਸ ਕੰਪਲੈਕਸ ਦੇ ਬਣਨ ਨਾਲ ਲੋਕਾਂ ਨੂੰ ਰਾਹਤ ਹੋਵੇਗੀ ਕਿਉਂਕਿ ਨਵਾਂ ਕੰਪਲੈਕਸ ਬਸ ਸਟੈਂਡ ਦੇ ਨੇੜੇ ਹੈ।

Abohar News

ਇਸ ਤੋਂ ਬਿਨਾਂ ਡਿਪਟੀ ਕਮਿਸ਼ਨਰ ਨੇ ਨਗਰ ਨਿਗਮ ਦੀ ਟੀਮ ਨੂੰ ਵੀ ਹਦਾਇਤ ਕੀਤੀ ਕਿ ਸੀਵਰੇਜ਼ ਦੀ ਸਫਾਈ ਰੱਖੀ ਜਾਵੇ ਅਤੇ ਜ਼ੇਕਰ ਮੀਂਹ ਆਵੇ ਤਾਂ ਤੇਜੀ ਨਾਲ ਪਾਣੀ ਦੀ ਨਿਕਾਸੀ ਜਲਦ ਤੋਂ ਜਲਦ ਪੂਰੀ ਕੀਤੀ ਜਾਵੇ। ਡਿਪਟੀ ਕਮਿਸ਼ਨਰ ਨੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਗਲੀਆਂ ਵਿਚ ਪਲਾਸਟਿਕ ਦੇ ਲਿਫਾਫੇ ਜਾਂ ਬੋਤਲਾਂ ਨਾ ਸੁੱਟੀਆਂ ਜਾਣ ਕਿਉਂਕਿ ਇਹ ਸੀਵਰ ਜਾਮ ਦਾ ਕਾਰਨ ਬਣਦੇ ਹਨ। ਇਸ ਮੋਕੇ ਐਸਡੀਐਮ ਸ੍ਰੀ ਅਕਾਸ਼ ਬਾਂਸਲ ਵੀ ਹਾਜਰ ਸਨ।

ਇਹ ਵੀ ਪੜ੍ਹੋ : ਖੁਦ ਦੀ ਪਛਾਣ ਮਿਟਾਉਣ ਲਈ ਬੇਰਹਿਮੀ ਨਾਲ ਕੀਤਾ ਹਮਸ਼ਕਲ ਦਾ ਕਤਲ