ਭਾਖੜਾ ਬੰਨ੍ਹ ‘ਤੋਂ ਪਾਣੀ ਦਾ ਛੱਡਿਆ ਜਾਣਾ ਲਗਾਤਾਰ ਜਾਰੀ

Release Water, Gulf Dam, Continued

ਲੁਧਿਆਣਾ (ਰਾਮ ਗੋਪਾਲ ਰਾਏਕੋਟੀ)। ਭਾਖੜਾ ਬੰਨ੍ਹ ‘ਤੇ ਪਾਣੀ ਦਾ ਪੱਧਰ ਖਤਰੇ ਦੇ ਨਿਸ਼ਾਨ ਤੋਂ ਇੱਕ ਫੁੱਟ ਉੱਪਰ ਚਲਿਆ ਗਿਆ ਹੈ, ਭਾਖੜਾ ਬਿਆਸ ਮੈਨੇਜਰ ਬੋਰਡ ਦੇ ਅਧਿਕਾਰੀਆਂ ਦੀ ਟੀਮ ਮੌਕੇ ‘ਤੇ ਇਸ ਦਾ ਜਾਇਜ਼ਾ ਲੈ ਰਹੀ ਹੈ। ਦੁਪਹਿਰ ਤੱਕ ਸੱਤਰ ਹਜ਼ਾਰ ਕਿਊਸਿਕ ਪਾਣੀ ਛੱਡੇ ਜਾਣ ਦਾ ਫ਼ੈਸਲਾ ਲਿਆ ਸੀ ਤੇ ਇੱਕ ਲੱਖ ਕਿਊਸਿਕ ਤੋਂ ਵੱਧ ਪਾਣੀ ਦੀ ਆਮਦ ਗੋਬਿੰਦ ਸਾਗਰ ਝੀਲ ‘ਚ ਹੋ ਰਹੀ ਹੈ। ਭਾਖੜਾ ਬਿਆਸ ਮੈਨੇਜਰ ਬੋਰਡ ਦੇ ਅਧਿਕਾਰੀਆਂ ਨੇ ਡੈਮ ਦੇ ਫਲੱਡ ਗੇਟ ਅਜੇ ਖੁੱਲ੍ਹੇ ਰੱਖਣ ਦਾ ਫੈਸਲਾ ਲਿਆ ਹੈ। ਅੱਜ ਪਾਣੀ ਦਾ ਪੱਧਰ 1680.8 ਤੱਕ ਅੱਪੜ ਗਿਆ ਸੀ ਜਦੋਂ ਕਿ ਡੈਮ ਦੀ ਵੱਧ ਤੋਂ ਵੱਧ ਸਮਰੱਥਾ 1680 ਫੁੱਟ ਹੈ। 18 ਅਗਸਤ ਨੂੰ ਪਾਣੀ ਦਾ ਪੱਧਰ 1676.93, 17 ਅਗਸਤ ਨੂੰ 1674.54 ਤੇ 16 ਅਗਸਤ ਨੂੰ ਪਾਣੀ ਦਾ ਪੱਧਰ 1673.88 ਫੁੱਟ ਸੀ। (Bhakra Dam)

ਇਹ ਵੀ ਪੜ੍ਹੋ : ਮਰੀਜ਼ਾਂ ਦੀ ਦੇਖਭਾਲ ਤੇ ਸੁਰੱਖਿਆ ਫ਼ਰਜ਼ ਬਣੇ

ਇਸ ਸਮੇਂ ਗੋਬਿੰਦ ਸਾਗਰ ਝੀਲ ‘ਚ 1,31,488 ਕਿਊਸਿਕ ਪਾਣੀ ਦੀ ਆਮਦ ਹੋ ਰਹੀ ਹੈ ਤੇ ਡੈਮ ‘ਚ ਪਾਣੀ ਦੇ ਪੱਧਰ ਨੂੰ ਸਮਰੱਥਾ ਤੋਂ ਹੇਠਾਂ ਕਰਨ ਲਈ ਅੱਜ ਸ਼ਾਮ ਤੱਕ ਫਲੱਡ ਗੇਟ 8 ਫੁੱਟ ਤੱਕ ਖੁੱਲ੍ਹੇ ਰੱਖਣ ਦਾ ਫੈਸਲਾ ਕੀਤਾ ਗਿਆ ਹੈ। ਮੌਸਮ ਵਿਭਾਗ ਅਨੁਸਾਰ ਆਉਣ ਵਾਲੇ ਸਮੇਂ ‘ਚ ਮੌਸਮ ਸਾਫ ਰਹਿਣ ਦਾ ਅਨੁਮਾਨ ਹੋਣ ਕਾਰਨ ਸਥਿਤੀ ਇੱਕ ਦੋ ਦਿਨਾਂ ਵਿੱਚ ਠੀਕ ਹੋਣ ਦੀ ਸੰਭਾਵਨਾ ਹੈ। ਪੰ੍ਰਤੂ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਰਾ ਕੁਝ ਪਾਣੀ ਦੀ ਆਮਦ ‘ਤੇ ਨਿਰਭਰ ਕਰਦਾ ਹੈ। ਖਬਰ ਵਿਖੇ ਜਾਣ ਤੱਕ ਪਾਣੀ ਦੀ ਆਮਦ ਲਗਾਤਾਰ ਔਸਤ ਤੋਂ ਵੱਧ ਹੋਣ ਕਾਰਨ ਅੱਜ ਵੀ ਭਾਖੜਾ ਡੈਮ ਦੇ ਫਲੱਡ ਗੇਟ ਖੁੱਲ੍ਹੇ ਰਹਿਣਗੇ। (Bhakra Dam)

ਜਾਣਕਾਰੀ ਮੁਤਾਬਕ ਡੈਮ ਦੇ ਗੇਟ ਖੋਲ੍ਹ ਕੇ ਦੁਪਹਿਰ 1 ਵਜੇ 6 ਫੁੱਟ, ਦੁਪਹਿਰ 2 ਵਜੇ 7 ਫੁੱਟ ਤੇ ਦੁਪਹਿਰ 3 ਵਜੇ  ਤੋਂ 8 ਫੁੱਟ ਪਾਣੀ ਛੱਡਿਆ ਜਾ ਰਿਹਾ ਹੈ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਹੁਣ ਭਾਖੜਾ ਡੈਮ ‘ਚ ਪਾਣੀ ਸਟੋਰ ਨਹੀਂ ਕੀਤਾ ਜਾਵੇਗਾ ਤੇ ਜਿੰਨਾ ਪਾਣੀ ਆਏਗਾ, ਸਾਰਾ ਹੀ ਸਤਲੁਜ ਦਰਿਆ ‘ਚ ਛੱਡਿਆ ਜਾਵੇਗਾ ਇਸ ਕਾਰਨ ਰੂਪਨਗਰ ਜ਼ਿਲ੍ਹੇ ਅੰਦਰ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਡੀਸੀ ਡਾ. ਸੁਮਿਤ ਜਾਰੰਗਲ ਨੇ ਇਸ ਦੀ ਪੁਸ਼ਟੀ ਕਰ ਦਿੱਤੀ ਹੈ ਇਸ ਕਾਰਨ ਡੀਸੀ ਨੇ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਜਾਣ ਦੀ ਅਪੀਲ ਕੀਤੀ ਹੈ। (Bhakra Dam)