ਸੰਤਾਂ ਦਾ ਮਕਸਦ ਪੂਰੀ ਸ੍ਰਿਸ਼ਟੀ ਦਾ ਭਲਾ ਕਰਨਾ : ਪੂਜਨੀਕ ਗੁਰੂ ਜੀ

pita ji ok

ਆਓ ਸਾਰੇ ਮਿਲ ਕੇ ਇੱਕ ਮੁਹਿੰਮ ਚਲਾਈਏ, ਆਉਣ ਵਾਲੇ ਭਵਿੱਖ ਨੂੰ ਤੁੰਦਰੁਸਤ ਬਣਾਈਏ

ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਯੂ-ਟਿਊਬ ਚੈਨਲ ’ਤੇ ਹਾਰਟ ਵਿਦ ਐਮਐਸਜੀ ਪਾਰਟ 8 ’ਚ ਦੇਸ਼ ਤੇ ਦੁਨੀਆ ਦੇ ਲੋਕਾਂ ਨੂੰ ਕੁਪੋਸ਼ਣ ਦੀ ਸ਼ਿਕਾਰ ਮਾਤਾਵਾਂ ਤੇ ਬੱਚਿਆਂ ਦੀ ਹਰ ਸੰਭਵ ਮੱਦਦ ਕਰਨ ਦਾ ਸੱਦਾ ਦਿੱਤਾ।

ਪੂਜਨੀਕ ਗੁਰੂ ਜੀ ਨੇ ਫ਼ਰਮਾਇਆ ਕਿ ਸਾਡੇ ਦੇਸ਼ ’ਚ ਪਤਾ ਨਹੀਂ ਕਿੰਨੇ ਬੱਚੇ ਗੁਜਰ ਜਾਂਦੇ ਹਨ, ਕਿੰਨੇ ਬੱਚੇ ਬਿਮਾਰ ਹੋ ਜਾਂਦੇ ਹਨ, ਕਿੰਨੇ ਬੱਚੇ ਸੁਣ ਨਹੀਂ ਸਕਦੇ, ਕਿੰਨੇ ਬੱਚੇ ਵੇਖ ਨਹੀਂ ਪਾਉਂਦੇ। ਇਨਸਾਨੀਅਤ ਲਈ ਹੀ ਸੰਤ, ਪੀਰ-ਫਕੀਰ ਇਸ ਦੁਨੀਆ ’ਚ ਆਉਂਦੇ ਹਨ। ਪੂਰੀ ਸ੍ਰਿਸ਼ਟੀ ਦਾ ਭਲਾ ਹੋਵੇ। ਬੇਪਰਵਾਹ ਸ਼ਾਹ ਮਸਤਾਨਾ ਜੀ, ਸ਼ਾਹ ਸਤਿਨਾਮ ਜੀ ਦਾਤਾ ਰਹਿਬਰ ਹਮੇਸ਼ਾ ਇਸ ਬਾਰੇ ਫ਼ਰਮਾਉਂਦੇ ਸਨ ਕਿ ਤੁਸੀਂ ਸ੍ਰਿਸ਼ਟੀ ਦਾ ਭਲਾ ਕਰਨਾ।

pita jo

ਅੱਜ ਅਸੀਂ ਆਪ ਲੋਕਾਂ ਤੋਂ ਇਹੀ ਵਾਅਦਾ ਚਾਹੁੰਦੇ ਹਾਂ ਕਿ ਆਪਣੇ-ਆਪਣੇ ਬਲਾਕਾਂ ’ਚ, ਆਪਣੇ ਆਸ-ਪਾਸ ਜ਼ਰੂਰ ਵੇਖੋ, ਜੋ ਮਾਂ ਗਰੀਬ ਹੈ, ਸਾਡੀ ਉਹ ਬੇਟੀ ਜਿਸ ਦੇ ਗਰਭ ’ਚ ਬੱਚਾ ਹੈ, ਤੁਸੀਂ ਜਾਓ ਉਸ ਭੈਣ ਨੂੰ, ਉਸ ਮਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦਿਓ। ਉਨ੍ਹਾਂ ਦੀ ਡਾਈਟ ਬੰਨ ਦਿਓ, ਹਰ ਮਹੀਨੇ ਉਨ੍ਹਾਂ ਨੂੰ ਚੰਗੀ ਡਾਈਟ ਦਿੱਤੀ ਜਾਵੇ। ਡਾਕਟਰ ਉਹ ਡਾਈਟ ਬਣਾ ਦੇਣਗੇ ਤੇ ਤੁਸੀਂ ਇਸ ਪੁੰਨ ਦੇ ਕਾਰਜ ’ਚ ਜੋ ਪੈਸਾ ਲਾਓਗੇ, ਯਕੀਨ ਮੰਨੋ ਭਗਵਾਨ ਉਸ ਦੇ ਬਦਲੇ ’ਚ ਤੁਹਾਡੇ ਪਰਿਵਾਰ ’ਚ, ਤੁਹਾਡੇ ਬੱਚਿਆਂ ’ਚ ਬੇਇੰਤਹਾ ਖੁਸ਼ੀਆਂ ਲੈ ਕੇ ਆਉਣਗੇ। ਇਸ ਲਈ ਤੁਹਾਨੂੰ ਗੁਜਾਰਿਸ਼, ਪ੍ਰਾਰਥਨਾ ਹੈ ਕਿ ਤੁਸੀਂ ਇਸ ਕਾਰਜ ਨੂੰ ਜ਼ਰੂਰ ਕਰੋ।

ਪੂਜਨੀਕ ਗੁਰੂ ਜੀ ਨੇ ਸ਼ੁਰੂ ਕੀਤਾ ਨਵਾਂ ਕਾਰਜ 

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਬਹੁਤ ਸਾਰੇ ਅਜਿਹੇ ਬੱਚੇ ਪੈਦਾ ਹੁੰਦੇ ਹਨ ਜੇ ਕੁਪੋਸ਼ਣ ਦਾ ਸਿਕਾਰ ਹੋ ਜਾਂਦੇ ਹਨ। ਅਜਿਹੀਆਂ ਮਾਤਾਵਾਂ ਜੋ ਗਰੀਬੀ ਕਾਰਨ ਸਹੀ ਖਾਣ-ਪਾਣ ਨਹੀਂ ਲੈ ਪਾਉਂਦੀਆਂ। ਉਸ ਕਾਰਨ ਉਹ ਬੱਚੇ ਉਹ ਮਾਂ ਦੇ ਗਰਭ ’ਚ ਹੀ ਮਰ ਜਾਂਦੇ ਹਨ ਜਾਂ ਫਿਰ ਬਾਹਰ ਆ ਕੇ ਬਿਮਾਰ ਹੋ ਕੇ ਉਹ ਗੁਜਰ ਜਾਂਦੇ ਹਨ ਤਾਂ ਬਹੁਤ ਦਰਦ ਹੁੰਦਾ ਹੈ, ਬਹੁਤ ਦੁੱਖ ਹੁੰਦਾ ਹੈ।

ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਸਾਧ-ਸੰਗਤ ਉਨ੍ਹਾਂ ਗਰੀਬ ਮਾਤਾਵਾਂ ਨੂੰ ਜਿਨ੍ਹਾਂ ਦੇ ਗਰਭ ’ਚ ਬੱਚਾ ਹੈ, ਜ਼ਰੂਰ ਚੰਗਾ ਖਾਣ-ਪਾਣ ਖੁਆਓ, ਉਸ ਬੱਚੇ ਦੀ ਸਿਹਤ ਲਈ ਉਸ ਮਾਂ ਦਾ ਚੈਕਐਪ ਕਰੋ, ਜੋ ਸਾਡੇ ਡਾਕਟਰ ਸਾਹਿਬਨ ਜੋ ਸਾਨੂੰ ਮੰਨਦੇ ਹਨ ਜਾਂ ਨਹੀਂ ਮੰਨਦੇ ਉਹ ਅਲੱਗ ਗੱਲ ਹੈ। ਜੋ ਚਾਇਲਡ ਸਪੈਸ਼ਲਿਸਟ ਡਾਕਟਰ ਹਨ ਉਹ ਉਹਨਾਂ ਬੱਚਿਆਂ ਦਾ ਇਲਾਜ ਕਰਨ ਜੋ ਪੈਦਾ ਹੋ ਚੁੱਕੇ ਹਨ।

ਸਾਧ-ਸੰਗਤ ਗਰੀਬ ਗਰਭਵਤੀ ਔਰਤਾਂ ਨੂੰ ਦੇਵੇ ਡਾਈਟ

ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਆਪਣੇ-ਆਪਣੇ ਬਲਾਕਾਂ ’ਚ ਗਰੀਬ ਗਰਭਵਤੀ ਔਰਤਾਂ ਦੀ ਸੰਭਾਲ ਕਰੇ। ਉਨ੍ਹਾਂ ਨੂੰ ਕੁਪੋਸ਼ਣ ਦਾ ਸ਼ਿਕਾਰ ਨਾ ਹੋਣ ਦਿਓ ਤੇ ਉਨ੍ਹਾਂ ਨੂੰ ਹਰ ਮਹੀਨੇ ਡਾਇਟ ਦੇਵੋ। ਹਰ ਮਹੀਨੇ ਉਨ੍ਹਾਂ ਨੂੰ ਚੰਗੀ ਡਾਇਟ ਦਿਓ। ਡਾਕਟਸ ਉਸ ਬਾਰੇ ਤੁਹਾਨੂੰ ਦੱਸ ਦੇਣਗੇ। ਪੂਜਨੀਕ ਗੁਰੂ ਜੀ ਨੇ ਫਰਮਾਇਆ ਸਾਧ-ਸੰਗਤ ਵੱਧ ਤੋਂ ਵੱਧ ਇਸ ਕਾਰਜ ਕਰੇ।

‘ਨਿੰਦਾ ਕਰਨ ਵਾਲਾ ਸਤਿਗੁਰੂ ਦਾ ਸ਼ਿਸ਼ ਨਹੀਂ ਹੋ ਸਕਦਾ’

ਇਸ ਤੋਂ ਪਹਿਲਾਂ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਇੰਸਟਾਗ੍ਰਾਮ ’ਤੇ ਆਪਣੇ ਚੈਨਲ ’ਤੇ ਜਾਰੀ ਵੀਡੀਓ ’ਚ ਪਵਿੱਤਰ ਬਚਨਾਂ ਦੀ ਅੰਮ੍ਰਿਤਮਈ ਵਰਖਾ ਕਰਦੇ ਹੋਏ ਆਮ ਲੋਕਾਂ ਨੂੰ ਸਮਾਜ ’ਚ ਵਿਆਪਕ ਬੁਰਾਈਆਂ ਤੋਂ ਦੂਰ ਰਹਿਣ ਦਾ ਸੱਦਾ ਦਿੱਤਾ। ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਅੱਜ ਦੇ ਦੌਰ ’ਚ, ਇਨਸਾਨ ਬਹੁਤ ਹੀ ਉਲਝਿਆ ਹੋਇਆ ਹੈ, ਕਲਿਯੁਗ ਦਾ ਭਿਆਨਕ ਸਮਾਂ ਹੈ ਜਿੱਥੇ ਠੱਗੀ, ਬੇਈਮਾਨੀ, ਭ੍ਰਿਸ਼ਟਾਚਾਰ, ਨਿੰਦਾ, ਚੁਗਲੀ, ਈਰਖਾਵਾਦ ਦਿਨੋ-ਦਿਨ ਵਧ ਰਿਹਾ ਹੈ, ਜਿਸ ਨੂੰ ਕਹਿ ਰਹੇ ਹਨ ਲੈੱਗ ਪੁਲਿੰਗ, ਵੱਡੀ ਹੋ ਰਹੀ ਹੈ ਇਨਸਾਨ ਸੋਚਦਾ ਹੈ ਇਹ ਅੱਗੇ ਵਧ ਗਿਆ, ਇਸ ਨੂੰ ਡੇਗ ਕੇ ਮੈਂ ਅੱਗੇ ਵਧਣਾ ਹੈ, ਉਹ ਅੱਗੇ ਨਿਕਲ ਗਿਆ, ਉਸ ਦੇ ਅਟਕਣਾ ਲਗਾ ਕੇ ਡੇਗਣਾ ਹੈ, ਲੋਕ ਨਿੰਦਾ ਗਾਉਂਦੇ ਹਨ ਤਾਂ ਹੇ ਭਗਤਜਨੋਂ! ਜੋ ਨਿੰਦਾ ਕਰਦਾ ਹੈ, ਕਿਸੇ ਬਾਰੇ ਵੀ ਬੁਰਾ ਬੋਲਦਾ ਹੈ, ਉਹ ਸੰਤ-ਸਤਿਗੁਰੂ ਦਾ ਸ਼ਿਸ਼ ਨਹੀਂ ਹੋ ਸਕਦਾ, ਕਿਉਂਕਿ ਸੰਤ ਕਦੇ ਨਹੀਂ ਸਿਖਾਉਂਦੇ ਕਿ ਕਿਸੇ ਦੀ ਨਿੰਦਾ ਗਾਓ, ਕਿਸੇ ਦੀ ਬੁਰਾਈ ਗਾਓ ਉਨ੍ਹਾਂ ਦਾ (ਨਿੰਦਾ ਕਰਨ ਵਾਲਿਆਂ ਦਾ) ਆਪਣਾ ਇੱਕ ਟੋਲਾ ਹੁੰਦਾ ਹੈ, ਜਿਵੇਂ ਤੁਸੀਂ ਸ਼ਾਮ ਦੇ ਸਮੇਂ ਦੇਖਿਆ ਹੈ, ਕੂਕਰ ਜੋ ਹੁੰਦਾ ਹੈ, ਕੁੱਤੇ ਜੋ ਹੁੰਦੇ ਹਨ, ਕਿੰਨਾ ਮੂੰਹ ਚੁੱਕ-ਚੁੱਕ ਕੇ ਭੌਂਕਦੇ ਹਨ ਤਾਂ ਉਸ ਨਾਲ ਤੁਹਾਡੇ ਕੰਨਾਂ ’ਚ ਰਸ ਘੁਲਦਾ ਹੈ, ਕਦੇ ਨਹੀਂ।

ਜ਼ਰਾ ਸੋਚੋ, ਇਨਸਾਨ ਜੇਕਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਲੱਗ ਜਾਵੇ ਤਾਂ ਤੁਸੀਂ ਆਪਣੇ ਕੰਨਾਂ ਨੂੰ ਬੰਦ ਕਰੋ, ਤੁਰਦੇ ਬਣੋ ਤੁਸੀਂ ਕਿਸੇ ਦੀ ਬੁਰਾਈ ਗਾਉਣੀ ਤਾਂ ਦੂਰ ਸੁਣੋ ਵੀ ਨਾ ਇਹ ਹਨ ਭਗਤਾਂ ਦੀ ਨਿਸ਼ਾਨੀਆਂ। ਉਹ ਭਗਤ ਨਹੀਂ ਹੁੰਦਾ, ਜੋ ਦੂਜਿਆਂ ਦੀ ਬੁਰਾਈ ਗਾਉਂਦਾ ਹੈ ਉਹ ਭਗਤ ਨਹੀਂ ਹੁੰਦੇ, ਜੋ ਕਿਸੇ ਦੀ ਨਿੰਦਾ ਕਰਦੇ ਹਨ ਭਗਤ ਉਹ ਹੁੰਦੇ ਹਨ, ਜੋ ਆਪਣੇ ਬਾਰੇ ’ਚ ਸੋਚਦੇ ਹਨ ਕਿ ਮੇਰੇ ’ਚ ਔਗੁਣ ਕੀ ਹੈ? ਮੈਂ ਦੂਰ ਕਰਨਾ ਹੈ ਅਤੇ ਭਗਵਾਨ ਦੇ ਨਜ਼ਦੀਕ ਪਹੁੰਚਣਾ ਹੈ ਕੀ ਤੁਸੀਂ ਆਪਣੇ ਔਗੁਣ ਨੂੰ ਦੂਰ ਕਰੋਗੇ? ਕੀ ਤੁਸੀਂ ਆਪਣੀ ਈਰਖਾ, ਨਫਰਤ, ਨਿੰਦਾ, ਚੁਗਲੀ ’ਤੇ ਕੰਟਰੋਲ ਕਰੋਗੇ? ਕੀ ਤੁਸੀਂ ਕਿਸੇ ਵੀ ਬੁਰਾ ਕਰਨ ਵਾਲੇ ਤੋਂ ਦੂਰ ਰਹੋਗੇ? ਕੀ ਤੁਸੀਂ ਆਪਣੇ ਆਪ ਨੂੰ ਰੋਕ ਸਕੋਗੇ? ਜੇਕਰ ਨਹੀਂ, ਤਾਂ ਰਾਮ ਨਾਮ ਦਾ ਸਹਾਰਾ ਲਓ ਜੀ, ਨਾ ਰੁਕੇ ਤਾਂ ਸਾਨੂੰ ਕਹਿਣਾ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here