ਸੰਤਾਂ ਦਾ ਮਕਸਦ ਸਮਾਜ ’ਚ ਬਦਲਾਅ ਲਿਆਉਣਾ

Saint Dr MSG

ਸੰਤਾਂ ਦਾ ਮਕਸਦ ਸਮਾਜ ’ਚ ਬਦਲਾਅ ਲਿਆਉਣਾ

ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਬਚਨ ਰਾਹੀਂ ਸਾਧ-ਸੰਗਤ ਨੂੰ ਨਿਹਾਲ ਕੀਤਾ। ਪੂਜਨੀਕ ਗੁਰੂ ਜੀ ਫਰਮਾਉਂਦੇ ਹਨ ਕਿ ਜੋ ਦਿਲੋ-ਦਿਮਾਗ ਦੇ ਸੱਚੇ ਹੁੰਦੇ ਹਨ। ਜਿਨ੍ਹਾਂ ਦੇ ਦਿਲੋ-ਦਿਮਾਗ ’ਚ ਜੋ ਗੱਲਾਂ ਹੁੰਦੀਆਂ ਹਨ, ਉਹੀ ਉਨ੍ਹਾਂ ਦੀ ਜੁਬਾਨ ’ਤੇ ਹੁੰਦੀ ਹੈ। ਅਜਿਹੇ ਬਹੁਤ ਘੱਟ ਲੋਕ ਹੀ ਹੁੰਦੇ ਹਨ, ਅੱਜ ਦੇ ਦੌਰ ’ਚ। ਅੱਜ ਦੇ ਦੌਰ ’ਚ ਜ਼ੁਬਾਨ ’ਚ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ, ਦਿਖਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ। ਇਹ ਵਧਦਾ ਜਾ ਰਿਹਾ ਹੈ ਸਮਾਜ ’ਚ, ਤਾਂ ਇਸ ਨੂੰ ਰੋਕਣ ਲਈ ਸੰਤ ਇਹੀ ਕਰਦੇ ਹਨ ਕਿ ਭਾਈ ਸਿਮਰਨ ਕਰੋ, ਹਕੀਕਤ ਦਾ ਸਾਹਮਣਾ ਕਰੋ। ਸੱਚ ਨਾਲ ਜੁੜੋ, ਸੱਚ ਬੋਲੋ, ਕਦੇ ਵੀ ਗਲਤ ਕਿਸੇ ਨੂੰ ਨਾ ਕਿਹਾ ਕਰੋ। ਕਿਉਂਕਿ ਗਲਤ ਬੋਲਣਾ, ਗਲਤ ਕਹਿਣਾ, ਬਹੁਤ ਹੀ ਬੁਰੀ ਗੱਲ ਹੈ। ਕਿਉਂਕਿ ਕਿਸੇ ਨੂੰ ਗਲਤ ਕਹਿੰਦੇ ਹੋ, ਉਂਗਲੀ ਇੱਕ ਕਿਸੇ ਹੋਰ ਵੱਲ ਕਰਦੇ ਹੋ ਤਾਂ ਤਿੰਨ ਉਂਗਲੀਆਂ ਤੁਹਾਡੇ ਖੁਦ ਵੱਲ ਹੋ ਜਾਂਦੀਆਂ ਹਨ। ਭਾਈ ਦੂਜੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਖੁਦ ਆਪਣੇ ਬਾਰੇ ਸੋਚ ਕੇ ਦੇਖੋ।

ਇਸ ਦੁਨੀਆ ਨੇ ਕਦੇ ਕਿਸੇ ਨੂੰ ਨਹੀਂ ਛੱਡਿਆ

ਦੁਨੀਆ ਕੀ ਕਹਿੰਦੀ ਹੈ ਉਸ ਵੱਲ ਧਿਆਨ ਨਾ ਦਿਓ। ਜਦੋਂ ਤੋਂ ਦੁਨੀਆ ਸਾਜੀ ਹੈ, ਇਤਿਹਾਸ ਗਵਾਹ ਹੈ, ਧਰਮ ਪੜ੍ਹ ਕੇ ਦੇਖੋ, ਇਸ ਦੁਨੀਆ ਨੇ ਕਦੇ ਕਿਸੇ ਨੂੰ ਨਹੀਂ ਛੱਡਿਆ। ਚਾਹੇ ਉਹ ਅਵਤਾਰ ਆ ਗਿਆ, ਚਾਹੇ ਆਮ ਇਨਸਾਨ ਹੋਵੇ, ਸੰਤ, ਪੀਰ-ਫ਼ਕੀਰ ਹੋਵੇ, ਇਹ ਸਮਾਜ ਦੀ ਰੀਤ-ਜਿਹੀ ਬਣੀ ਹੋਈ ਹੈ। ਉਨ੍ਹਾਂ ਨੇ ਉਨ੍ਹਾਂ ਦੀਆਂ ਬੁਰਾਈਆਂ ਗਾਉਣੀਆਂ ਹਨ। ਭਗਵਾਨ ਤੋਂ ਵੱਡਾ ਸੱਚ, ਸੱਚ ਦਾ ਇਨਸਾਫ਼ ਕਰਨਾ ਵਾਲਾ ਦੁਨੀਆ ’ਚ ਕੋਈ ਜੰਮਿਆ ਨਹੀਂ। ਭਗਵਾਨ, ਤੁਸੀਂ ਕਹੋਗੇ ਕੀ ਉਹ ਜੰਮਿਆ ਹੈ। ਜੰਮਿਆ ਨਹੀਂ, ਫਿਰ ਵੀ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਉਹ ਮੌਜ਼ੂਦ ਹੈ। ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਹੈ। ਤਾਂ ਸੱਚਾ ਇਨਸਾਫ਼ ਕਰਦਾ ਉਹ ਹੈ। ਜੋ ਆਦਮੀ ਬੁਰੇ ਕਰਮ ਕਰਦਾ ਹੈ। ਉਸ ਦੇ ਅੰਦਰ ਗਿਲਟੀ ਹੁੰਦੀ ਹੈ। ਉਸ ਦੇ ਅੰਦਰ ਇੱਕ ਅਜਿਹੀ ਭਾਵਨਾ ਆ ਜਾਂਦੀ ਹੈ ਕਿ ਮੈਂ ਇਹ ਗਲਤ ਕਰਮ ਕੀਤੇ ਹਨ ਤੇ ਜਿਸ ਨੇ ਨਹੀਂ ਕੀਤੇ ਹੁੰਦੇ, ਦੁਨੀਆ ਕੁਝ ਵੀ ਕਹੇ, ਜੋ ਰਾਮ-ਨਾਮ ਨਾਲ ਜੁੜ ਜਾਂਦੇ ਹਨ ਉਨ੍ਹਾਂ ਦੇ ਚਿਹਰੇ ’ਤੇ ਸ਼ਿਕਣ ਤੱਕ ਨਹੀਂ ਆਉਂਦੀ। ਲੋਕ ਇਸੇ ਚੱਕਰ ’ਚ ਪੈ ਰਹੇ ਹੁੰਦੇ ਹਨ ਕਿ ਇਸ ਦੇ ਚਿਹਰੇ ’ਤੇ ਸ਼ਿਕਣ ਕਿਉਂ ਨਹੀਂ ਹੈ। ਇਹ ਕੀ ਚੱਕਰ ਹੈ। ਇਸੇ ’ਚ ਚੱਕਰ-ਗਿਨੀ ਹੋ ਰਹੇ ਹਨ। ਚੱਕਰ ਕੁਝ ਨਹੀਂ ਹੁੰਦਾ ਹੈ। ਇੱਕ ਕਹਾਵਤ ਹੈ, ‘ਅੰਦਰ ਹੋਵੇ ਸੱਚ ਤਾਂ, ਵਿਹੜੇ ਖੜ੍ਹ ਕੇ ਨੱਚ’ ਜਿਨ੍ਹਾਂ ਦੇ ਅੰਦਰ ਸੱਚ ਹੁੰਦਾ ਹੈ, ਕਦੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ। ਤਾਂ ਇਹ ਹਕੀਕਤ, ਅਸਲੀਅਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।