ਸੰਤਾਂ ਨੂੰ ਕਦੇ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ, ਭਾਵੇਂ ਕੋਈ ਕੁਝ ਵੇ ਕਹੇ

ਸੰਤ ਹਮੇਸ਼ਾਂ ਸਭ ਦਾ ਭਲਾ ਕਰਦੇ ਹਨ

ਬਰਨਾਵਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸ਼ਾਹ ਸਤਿਨਾਮ ਜੀ ਆਸ਼ਰਮ ਬਰਨਾਵਾ (ਯੂਪੀ) ਤੋਂ ਆਨਲਾਈਨ ਗੁਰੂਕੁਲ ਰਾਹੀਂ ਪਵਿੱਤਰ ਬਚਨ ਫਰਮਾਉਂਦਿਆਂ ਕਿਹਾ ਕਿ ਜਿਵੇਂ ਤੁਹਾਨੂੰ ਪਤਾ ਹੈ, ਇਹ ਮਹੀਨਾ ਸੱਚੇ ਦਾਤਾ ਰਹਿਬਰ ਸ਼ਾਹ ਸਤਿਨਾਮ ਜੀ ਮਹਾਰਾਜ ਦੇ ਰਹਿਮੋ-ਕਰਮ ਦਾ ਮਹੀਨਾ ਹੈ। 28 ਫਰਵਰੀ ਨੂੰ ਭੰਡਾਰਾ ਮਨਾਉਂਦੇ ਹਨ, ਸਾਧ-ਸੰਗਤ ਖੁਸ਼ੀ ਮਨਾਉਂਦੀ ਹੈ ਕਿਉਂਕਿ ਉਸ ਦਿਨ ਬੇਪਰਵਾਹ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੂੰ ਗੁਰਗੱਦੀ ’ਤੇ ਨਿਵਾਜਿਆ ਸੀ। ਐੱਮਐੱਸਜੀ ਮਹਾਂ ਰਹਿਮੋ-ਕਰਮ ਮਹੀਨੇ ਦੀ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਹੋਵੇ। ਸਭ ਨੂੰ ਆਸ਼ੀਰਵਾਦ, ਮਾਲਕ ਸਭ ਦੇ ਘਰਾਂ ’ਚ ਖੁਸ਼ੀਆਂ ਦੇਵੇ। ਇਹੀ ਤਾਂ ਦਿਨ, ਜਿਸ ਦਿਨ ਉਹ ਸੱਚੇ ਸੰਤ ਸਤਿਗੁਰ ਦਾਤਾ ਰਹਿਬਰ ਆਏ ਤੇ ਇਹ ਸੱਚ ਦੀ ਅਲਖ਼ ਜਗਾਈ। ਸੱਚ ਬੋਲਣ ਦਾ ਢੰਗ ਦੱਸਿਆ। ਸੱਚ ਹਮੇਸ਼ਾ ਕੌੜਾ ਹੁੰਦਾ ਹੈ। ਸੱਚ ਨੂੰ ਸੁਣਨ ਲਈ ਦਿਲ-ਗੁਰਦਾ ਚਾਹੀਦਾ ਹੈ ਤੇ ਸੱਚ ਨੂੰ ਬੋਲਣ ਲਈ ਤਾਂ ਬਹੁਤ ਜ਼ਿਆਦਾ ਹਿੰਮਤ ਚਾਹੀਦੀ ਹੈ। ਖਾਸ ਕਰਕੇ ਜਦੋਂ ਬੁਰਾਈ ਦਾ ਯੁੱਗ ਹੋਵੇ, ਜਦੋਂ ਤੁਸੀਂ ਇਸ ਬੁਰਾਈ ਦੇ ਯੁੱਗ ’ਚ ਜੀਅ ਰਹੇ ਹੋ, ਤਾਂ ਸੱਚ ਦੇ ਰਾਹ ’ਤੇ ਚੱਲਣਾ ਆਪਣੇ ਆਪ ’ਚ ਬਹੁਤ ਮੁਸ਼ਕਲ ਹੈ। ਬੁਰਾਈ ਦਾ ਅਜਿਹਾ ਟਾਈਮ ਹੈ, ਬੁਰਾਈ ਦਾ ਅਜਿਹਾ ਸਮਾਂ ਹੈ ਕਿ ਇਸ ਬੁਰਾਈ ਦੇ ਸਮੇਂ ’ਚ ਸੱਚ ਕਿਤੇ ਲੁਪਤ ਹੁੰਦਾ ਜਾ ਰਿਹਾ ਹੈ। ਸੱਚ ਕਿਤੇ ਗੁਆਚਦਾ ਜਾ ਰਿਹਾ ਹੈ। ਤਾਂ ਸੱਚ ਬੋਲਣਾ, ਸੱਚ ’ਤੇ ਚੱਲਣਾ ਤੇ ਸੱਚ ਨੂੰ ਹਜ਼ਮ ਕਰਨਾ, ਆਪਣੇ ਆਪ ’ਚ ਬਹੁਤ ਵੱਡੀ ਚੁਣੌਤੀ ਹੈ।

ਕਿਸੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਖੁਦ ਦੇ ਅੰਦਰ ਝਾਕੋ: ਪੂਜਨੀਕ ਗੁਰੂ ਜੀ

ਸੱਚ ਕਹਿਣਾ ਇਸ ਲਈ ਮੁਸ਼ਕਲ ਹੈ, ਕਿਉਂਕਿ ਸੱਚ ਬਹੁਤ ਕੌੜਾ ਹੁੰਦਾ ਹੈ। ਅੱਜ ਸਮਾਜ ’ਚ ਬਹੁਤ ਲੋਕ ਬੁਰਾਈ ਨਾਲ ਜੁੜੇ ਹਨ, ਬੁਰਾਈ ਦੇ ਨੁਮਾਇੰਦੇ ਹਨ ਤੇ ਬੁਰੀ ਤਰ੍ਹਾਂ ਬੁਰਾਈ ’ਚ ਉਲਝੇ ਹੋਏ ਹਨ। ਅਜਿਹੇ ’ਚ ਜਦੋਂ ਕੌੜਾ ਸੱਚ ਬੋਲਿਆ ਜਾਂਦਾ ਹੈ ਤਾਂ ਉਨ੍ਹਾਂ ਦੇ ਹੋਸ਼-ਹਵਾਸ਼ ਗੁੰਮ ਹੋ ਜਾਂਦੇ ਹਨ। ਗੁੱਸਾ ਆਉਂਦਾ ਹੈ ਕਿ ਸਾਨੂੰ ਅਜਿਹਾ ਸੱਚ ਕਿਉਂ ਕਿਹਾ ਜਾ ਰਿਹਾ ਹੈ। ਤਾਂ ਭਾਈ ਸੱਚ ’ਤੇ ਚੱਲਦਿਆਂ, ਸੱਚ ਦੀ ਰਾਹ ’ਤੇ ਚੱਲਦਿਆਂ ਪਰੇਸ਼ਾਨੀਆਂ ਆਉਂਦੀਆਂ ਹਨ, ਮੁਸ਼ਕਲਾਂ ਆਉਂਦੀਆਂ ਹਨ ਪਰ ਸੰਤ, ਪੀਰ, ਫ਼ਕੀਰ ਅਜਿਹੇ ਹੁੰਦੇ ਹਨ, ਜੋ ਹਮੇਸ਼ਾ ਸੱਚ ਹੀ ਬੋਲਦੇ ਹਨ। ਸੰਤ ਹੀ ਜੇਕਰ ਸੱਚ ਨਹੀਂ ਕਹਿਣਗੇ ਤਾਂ ਯਕੀਨ ਕਿਸ ’ਤੇ ਰਹੇਗਾ।

ਇਹ ਵੀ ਪੜ੍ਹੋ : ਪੂਜਨੀਕ ਗੁਰੂ ਜੀ ਨੇ ਸੇਵਾਦਾਰ ਨੂੰ ਦਿੱਤਾ ‘ਰੂਹਾਨੀਅਤ ਦਾ ਧੁਰੰਧਰ ਮਹਾਂ ਯੋਧਾ’ ਦਾ ਖਿਤਾਬ

ਸੰਤਾਂ ਨੂੰ ਗਰਜ਼ ਨਹੀਂ ਹੁੰਦੀ, ਸੰਤਾਂ ਨੂੰ ਕੋਈ ਸਵਾਰਥ ਨਹੀਂ ਹੁੰਦਾ। ਸੱਚਾ ਸੰਤ ਨਾ ਪੈਸਾ ਲੈਂਦਾ ਹੈ ਨਾ ਚੜ੍ਹਾਵਾ, ਨਾ ਮਾਣ-ਵਡਿਆਈ, ਨਾ ਆਪਣੀ ਵਾਹ-ਵਾਹ ਕਰਵਾਉਣਾ ਉਨ੍ਹਾਂ ਨੂੰ ਪਸੰਦ ਹੁੰਦਾ ਹੈ, ਸਗੋਂ ਅਜਿਹਾ ਕਹਿਣ ਵਾਲੇ ਤੋਂ ਅੰਦਰੋਂ ਖੁਸ਼ ਨਹੀਂ ਹੁੰਦੇ, ਜੋ ਸੰਤ ਦੀ ਮਾਣ-ਵਡਿਆਈ ਕਰੇ, ਬਹੁਤ ਜ਼ਿਆਦਾ ਲੀਪਾ-ਪੋਤੀ, ਚਮਚਾਗਿਰੀ, ਚਾਪਲੂਸੀ ਇਹ ਦੁਨੀਆ ’ਚ ਚੱਲ ਸਕਦਾ ਹੈ, ਪਰ ਸੱਚਾ ਸੰਤ ਫ਼ਰੀਕ ਕਦੇ ਇਨ੍ਹਾਂ ਚੀਜ਼ਾਂ ਨੂੰ ਪਸੰਦ ਨਹੀਂ ਕਰਦਾ। ਤੁਸੀਂ ਸੰਤ ਕਹੋ, ਗੁਰੂ ਕਹੋ, ਪਿਤਾ ਕਹੋ, ਮਾਤਾ ਕਹੋ ਸਭ ਚੱਲਦਾ ਹੈ, ਕਿਉਂਕਿ ਇੱਕ ਸੰਤ, ਗੁਰੂ ਹੁੰਦਾ ਹੀ ਹੈ, ਉਸ ’ਚ ਕੋਈ ਦੋ ਰਾਇ ਨਹੀਂ ਪਰ ਜਦੋਂ ਤੁਸੀਂ ਵਧਾ-ਚੜ੍ਹਾ ਕੇ ਕਹਿੰਦੇ ਹੋ ਤਾਂ ਜੋ ਮਰਜ਼ੀ ਕਹਿੰਦੇ ਰਹੋ, ਪਰ ਸੱਚੇ ਸੰਤ ਨੂੰ ਇਨ੍ਹਾਂ ਚੀਜ਼ਾਂ ’ਚ ਕੋਈ ਇੰਟਰਸਟ ਨਹੀਂ ਹੁੰਦਾ। ਨਾ ਉਹ ਇਸ ਨੂੰ ਪਸੰਦ ਕਰਦੇ ਹਨ। ਨਾ ਹੀ ਉਹ ਉਸ ਤੋਂ ਖੁਸ਼ ਹੁੰਦੇ ਹਨ। ਚਾਪਲੂਸੀ ਕਰਨ ਨਾਲ ਅਜਿਹੀਆਂ ਗੱਲਾਂ ਦੁਨੀਆ ’ਚ ਬੋਲਣ ਨਾਲ ਇਨਸਾਨ ਖੁਸ਼ ਹੋ ਸਕਦਾ ਹੈ ਪਰ ਸੱਚਾ ਸੰਤ ਫ਼ਕੀਰ ਤਾਂ ਇਹੀ ਕਹਿੰਦਾ ਹੈ ਕਿ ਸਭ ਨੂੰ ਖੁਸ਼ੀ ਦੇਣ ਵਾਲਾ ਜੇਕਰ ਕੋਈ ਹੈ ਤਾਂ ਉਹ ਓਮ, ਹਰਿ, ਅੱਲ੍ਹਾ, ਰਾਮ ਹੈ।

ਸੰਤਾਂ ਦਾ ਮਕਸਦ ਸਮਾਜ ’ਚ ਬਦਲਾਅ ਲਿਆਉਣਾ

ਉਹ ਮਾਲਕ ਅਜਿਹਾ ਹੈ, ਉਹ ਦਾਤਾ ਅਜਿਹਾ ਹੈ, ਜੋ ਸਭ ਕੁਝ ਦਿੰਦਾ ਹੈ। ਸੰਤ ਤਾਂ ਇੱਕ ਸੇਵਾਦਾਰ ਹੁੰਦੇ ਹਨ, ਚੌਂਕੀਦਾਰ ਹੁੰਦੇ ਹਨ। ਉਨ੍ਹਾਂ ਦਾ ਮਕਸਦ ਸਮਾਜ ਨੂੰ ਜਗਾਉਣਾ ਹੁੰਦਾ ਹੈ। ਉਨ੍ਹਾਂ ਦਾ ਮਕਸਦ ਸਮਾਜ ’ਚ ਬਦਲਾਅ ਲਿਆਉਣਾ ਹੁੰਦਾ ਹੈ। ਜਿਵੇਂ ਅੱਜ ਦਾ ਦੌਰ ਹੈ, ਨਸ਼ੇ ਦਾ ਬੋਲਬਾਲਾ ਹੈ। ਬੁਰਾਈਆਂ ਦਾ ਬੋਲਬਾਲਾ ਹੈ, ਸਵਾਰਥੀਪਣ, ਗਰਜੀਪਣ ਵਧਦਾ ਜਾ ਰਿਹਾ ਹੈ। ਸੱਚੀਆਂ ਗੱਲਾਂ ਕੌੜੀਆਂ ਹੁੰਦੀਆਂ ਹਨ, ਜੇਕਰ ਆਪ ਨਿਗ੍ਹਾ ਮਾਰ ਕੇ ਦੇਖੋਗੇ ਤਾਂ ਸਮਾਜ ’ਚ ਇਹ ਗੱਲਾਂ ਅੱਜ ਆਮ ਹੋ ਰਹੀਆਂ ਹਨ। ਝੂਠ ਬੋਲਣ ਵਾਲਿਆਂ ਨੂੰ, ਗਲਤ ਬੋਲਣ ਵਾਲਿਆਂ ਨੂੰ ਕੋਈ ਰੋਕਦਾ-ਟੋਕਦਾ ਨਹੀਂ ਹੈ ਪਰ ਸੱਚ ਕਹਿਣ ਵਾਲੇ ਨੂੰ ਹਰ ਇਨਸਾਨ ਖਾਸ ਕਰਕੇ ਉਹ ਇਨਸਾਨ ਜੋ ਝੂਠ ਨਾਲ ਜੁੜਿਆ ਹੈ। ਜਿਨ੍ਹਾਂ ਦੀ ਝੂਠ ਦੀ ਦੁਕਾਨ ਹੁੰਦੀ ਹੈ, ਉਹ ਜ਼ਰੂਰ ਤਿਲਮਿਲਾ ਜਾਂਦਾ ਹੈ ਅਤੇ ਉਹ ਸੱਚ ਨੂੰ ਰੋਕਣ ਲਈ ਝੂਠੀਆਂ-ਝੂਠੀਆਂ ਗੱਲਾਂ ਕਰਨ ਲੱਗਦੇ ਹਨ, ਜਾਂ ਫੈਲਾਉਣ ਲੱਗਦੇ ਹਨ। ਤਾਂ ਸੰਤਾਂ ਦਾ ਮਕਸਦ ਓਮ, ਹਰਿ, ਅੱਲ੍ਹਾ, ਰਾਮ ਦੀ ਵਡਿਆਈ ਕਰਨਾ ਹੁੰਦਾ ਹੈ। ਉਸ ਨਾਲ ਸਮਾਜ ਨੂੰ ਜੋੜਨਾ ਹੁੰਦਾ ਹੈ। ਉਸੇ ਤੋਂ ਉਹ ਕਹਿੰਦੇ ਹਨ, ਕਿ ਤੁਸੀਂ ਜਿਵੇਂ-ਜਿਵੇਂ ਭਗਤੀ ਕਰੋਗੇ, ਤਿਵੇਂ-ਤਿਵੇਂ ਪਰਮਾਤਮਾ ਦੀ ਉਹ ਤੰਦਰੁਸਤੀ, ਤਾਜ਼ਗੀ ਤੁਹਾਡੇ ਅੰਦਰ ਆਵੇਗੀ। ਚਿਹਰੇ ’ਤੇ ਖੁਸ਼ੀਆਂ ਆਉਣਗੀਆਂ ਤੇ ਤੁਸੀਂ ਅੰਦਰੋਂ-ਬਾਹਰੋਂ ਪਾਕ-ਪਵਿੱਤਰ ਬਣਦੇ ਜਾਓਗੇ। ਖੁਸ਼ੀਆਂ ਨਾਲ ਲਬਰੇਜ਼ ਹੁੰਦੇ ਜਾਓਗੇ।

ਸੰਤ ਸਭ ਦਾ ਭਲਾ ਮੰਗਦੇ ਹਨ

ਸੰਤਾਂ ਨੂੰ ਕਦੇ ਕਿਸੇ ਨਾਲ ਵੈਰ-ਵਿਰੋਧ ਨਹੀਂ ਹੁੰਦਾ। ਸੰਤ ਸਭ ਦਾ ਭਲਾ ਮੰਗਦੇ ਹਨ। ਜਿਵੇਂ ਕਈ ਵਾਰ ਅਸੀਂ ਤੁਹਾਨੂੰ ਕਿਹਾ ਕਰਦੇ ਹਾਂ। ਸੰਤ ਜੇਕਰ ਸਮਾਜ ’ਚ ਖੜ੍ਹੇ ਹਨ। ਸਮਾਜ ’ਚ ਰਹਿੰਦੇ ਹਨ। ‘ਸੰਤ ਰਹੇ ਸਮਾਜ ਮੇਂ, ਔਰ ਸਭ ਕੀ ਮਾਂਗੇ ਖ਼ੈਰ’ ਸੰਤ ਸਮਾਜ ਦਾ ਅੰਗ ਬਣ ਕੇ ਰਹਿੰਦੇ ਹਨ। ਸਮਾਜਿਕ ਹੁੰਦੇ ਹਨ। ਜੋ ਸੂਫ਼ੀ ਸੰਤ, ਰੂਹਾਨੀ ਸੰਤ ਤੇ ਉਹ ਸਮਾਜ ’ਚ ਰਹਿੰਦੇ ਹੋਏ ਸਭ ਦੀ ਖੈਰ ਸਾਰੀ ਸ੍ਰਿਸ਼ਟੀ ਦੀ, ਜੀਵ-ਜੰਤੂਆਂ ਦੀ, ਪਸ਼ੂ-ਪੰਛੀਆਂ, ਪਰਿੰਦਿਆਂ ਤੇ ਇਨਸਾਨਾਂ, ਜੋ ਭਗਵਾਨ ਦੀ ਔਲਾਦ ਮੰਨ ਕੇ ਸਭ ਦਾ ਭਲਾ ਮੰਗਦੇ ਹਨ। ਸਭ ਲਈ ਪ੍ਰਾਰਥਨਾ ਕਰਦੇ ਰਹਿੰਦੇ ਹਨ। ‘ਸੰਤ ਰਹੇ ਸਮਾਜ ਮੇਂ ਅਤੇ ਸਭ ਕੀ ਮਾਂਗੇ ਖੈਰ, ਸਬ ਸੇ ਹਮਰੀ ਦੋਸਤੀ ਨਹੀਂ ਕਿਸੀ ਸੇ ਵੈਰ’ ਸੰਤਾਂ ਨੂੰ ਸਾਰਿਆਂ ਨਾਲ ਬੇਗਰਜ਼, ਨਿਹਸਵਾਰਥ ਪਿਆਰ ਹੁੰਦਾ ਹੈ। ਵੈਰ-ਵਿਰੋਧ ਕਿਸੇ ਨਾਲ ਨਹੀਂ ਹੁੰਦਾ ਹੈ। ਕਿਉਂਕਿ ਜੋ ਭਗਵਾਨ ਦੀ ਔਲਾਦ ਨੂੰ ਪਿਆਰ ਕਰੇਗਾ, ਜੋ ਭਗਵਾਨ ਨੂੰ ਪਿਆਰ ਕਰੇਗਾ, ਉਹ ਭਗਵਾਨ ਦੀ ਔਲਾਦ ਨਾਲ ਨਫ਼ਰਤ ਕਿਵੇਂ ਕਰ ਸਕਦਾ ਹੈ। ਇਸ ਲਈ ਉਹ ਸਭ ਲਈ ਝੋਲੀ ਫੈਲਾ ਕੇ ਭਲਾ ਮੰਗਦੇ ਹਨ ਕਿ ਹੇ ਪਰਮ ਪਿਤਾ ਪਰਮਾਤਮਾ ਸਭ ਦਾ ਭਲਾ ਕਰ, ਸਭ ਨੂੰ ਖੁਸ਼ੀ ਮਿਲੇ ਤਾਂ ਸੰਤ ਇਸ ਤਰ੍ਹਾਂ ਸਭ ਲਈ ਬਚਨ ਕਰਦੇ ਰਹਿੰਦੇ ਹਨ। ਉਹ ਕਦੇ ਕਿਸੇ ਦਾ ਬੁਰਾ ਸੋਚਦੇ ਹੀ ਨਹੀਂ, ਕਰਨਾ ਤਾਂ ਬਹੁਤ ਦੂਰ ਦੀ ਗੱਲ ਹੈ। ਸਾਰੇ ਧਰਮਾਂ ਦਾ ਸਤਿਕਾਰ ਕਰਨਾ, ਊਚ-ਨੀਚ ਦੇ ਭੇਦਭਾਵ ਨੂੰ ਮਿਟਾਉਣਾ, ਨਸ਼ਾਖੋਰੀ, ਮਾਸਾਹਾਰ ਤੇ ਜਿਸ ਨਾਲ ਆਉਣ ਵਾਲੇ ਸਮੇਂ ’ਚ ਆਦਮੀ ਦਾ ਨੁਕਸਾਨ ਹੋਵੇ, ਉਨ੍ਹਾਂ ਗੱਲਾਂ ਤੋਂ ਰੋਕਣ ਲਈ ਦਿਨ-ਰਾਤ ਸੰਤ ਲੱਗੇ ਰਹਿੰਦੇ ਹਨ। ਦਿਨ-ਰਾਤ ਸੰਤ ਚਰਚਾ ਕਰਦੇ ਰਹਿੰਦੇ ਹਨ। ਤਾਂ ਭਾਈ ਹੁਣ ਸੱਚ ਬੋਲਣਾ, ਸੁਣਨਾ ਵੀ ਮੁਸ਼ਕਲ ਹੋ ਜਾਂਦਾ ਹੈ। ਜੋ ਸੱਚੀ ਗੱਲ ਆਉਂਦੀ ਹੈ ਤਾਂ ਆਦਮੀ ਪਰੇਸ਼ਾਨ ਹੋ ਜਾਂਦਾ ਹੈ। ਉਹ ਆਪਣੇ ਆਪ ਨੂੰ ਓਵਰ ਕਾਨਫੀਡੈਂਸ ’ਚ ਦਿਖਾਏਗਾ ਕਿ ਮੈਂ ਤਾਂ ਸਹੀ ਹਾਂ, ਮੈਨੂੰ ਥੋੜ੍ਹਾ ਕਿਹਾ ਜਾ ਰਿਹਾ ਹੈ ਜਾਂ ਘਬਰਾਹਟ ਜਾਂ ਪਰੇਸ਼ਾਨੀ ਜਾਂ ਉਸ ਦੇ ਦਿਲ ’ਚ ਛੁਪਿਆ ਹੋਇਆ ਚੋਰ, ਸਾਫ਼ ਪਤਾ ਚੱਲ ਜਾਂਦਾ ਹੈ ਕਿ ਇਹ ਬੰਦਾ ਝੂਠ ਦਾ ਪੁਜਾਰੀ ਹੈ। ਇਸ ਦਾ ਦਿਖਾਵਾ ਕੁਝ ਹੋਰ ਹੈ ਅਤੇ ਇਹ ਕਰਦਾ ਕੁਝ ਹੋਰ ਹੈ। ਦਿਖਦਾ ਕੁਝ ਹੋਰ ਹੈ ਤੇ ਅਸਲੀਅਤ ’ਚ ਹੈ ਕੁਝ ਹੋਰ।

ਜੋ ਦਿਲੋ-ਦਿਮਾਗ ਦੇ ਸੱਚੇ ਹੁੰਦੇ ਹਨ। ਜਿਨ੍ਹਾਂ ਦੇ ਦਿਲੋ-ਦਿਮਾਗ ’ਚ ਜੋ ਗੱਲਾਂ ਹੁੰਦੀਆਂ ਹਨ, ਉਹੀ ਉਨ੍ਹਾਂ ਦੀ ਜੁਬਾਨ ’ਤੇ ਹੁੰਦੀ ਹੈ। ਅਜਿਹੇ ਬਹੁਤ ਘੱਟ ਲੋਕ ਹੀ ਹੁੰਦੇ ਹਨ, ਅੱਜ ਦੇ ਦੌਰ ’ਚ। ਅੱਜ ਦੇ ਦੌਰ ’ਚ ਜ਼ੁਬਾਨ ’ਚ ਕੁਝ ਹੋਰ ਹੈ, ਅੰਦਰ ਕੁਝ ਹੋਰ ਹੈ, ਦਿਖਦਾ ਕੁਝ ਹੋਰ ਹੈ ਕਰਦਾ ਕੁਝ ਹੋਰ ਹੈ। ਇਹ ਵਧਦਾ ਜਾ ਰਿਹਾ ਹੈ ਸਮਾਜ ’ਚ, ਤਾਂ ਇਸ ਨੂੰ ਰੋਕਣ ਲਈ ਸੰਤ ਇਹੀ ਕਰਦੇ ਹਨ ਕਿ ਭਾਈ ਸਿਮਰਨ ਕਰੋ, ਹਕੀਕਤ ਦਾ ਸਾਹਮਣਾ ਕਰੋ। ਸੱਚ ਨਾਲ ਜੁੜੋ, ਸੱਚ ਬੋਲੋ, ਕਦੇ ਵੀ ਗਲਤ ਕਿਸੇ ਨੂੰ ਨਾ ਕਿਹਾ ਕਰੋ। ਕਿਉਂਕਿ ਗਲਤ ਬੋਲਣਾ, ਗਲਤ ਕਹਿਣਾ, ਬਹੁਤ ਹੀ ਬੁਰੀ ਗੱਲ ਹੈ। ਕਿਉਂਕਿ ਕਿਸੇ ਨੂੰ ਗਲਤ ਕਹਿੰਦੇ ਹੋ, ਉਂਗਲੀ ਇੱਕ ਕਿਸੇ ਹੋਰ ਵੱਲ ਕਰਦੇ ਹੋ ਤਾਂ ਤਿੰਨ ਉਂਗਲੀਆਂ ਤੁਹਾਡੇ ਖੁਦ ਵੱਲ ਹੋ ਜਾਂਦੀਆਂ ਹਨ। ਭਾਈ ਦੂਜੇ ਨੂੰ ਬੁਰਾ ਕਹਿਣ ਤੋਂ ਪਹਿਲਾਂ ਖੁਦ ਆਪਣੇ ਬਾਰੇ ਸੋਚ ਕੇ ਦੇਖੋ।

ਇਸ ਦੁਨੀਆ ਨੇ ਕਦੇ ਕਿਸੇ ਨੂੰ ਨਹੀਂ ਛੱਡਿਆ

ਦੁਨੀਆ ਕੀ ਕਹਿੰਦੀ ਹੈ ਉਸ ਵੱਲ ਧਿਆਨ ਨਾ ਦਿਓ। ਜਦੋਂ ਤੋਂ ਦੁਨੀਆ ਸਾਜੀ ਹੈ, ਇਤਿਹਾਸ ਗਵਾਹ ਹੈ, ਧਰਮ ਪੜ੍ਹ ਕੇ ਦੇਖੋ, ਇਸ ਦੁਨੀਆ ਨੇ ਕਦੇ ਕਿਸੇ ਨੂੰ ਨਹੀਂ ਛੱਡਿਆ। ਚਾਹੇ ਉਹ ਅਵਤਾਰ ਆ ਗਿਆ, ਚਾਹੇ ਆਮ ਇਨਸਾਨ ਹੋਵੇ, ਸੰਤ, ਪੀਰ-ਫ਼ਕੀਰ ਹੋਵੇ, ਇਹ ਸਮਾਜ ਦੀ ਰੀਤ-ਜਿਹੀ ਬਣੀ ਹੋਈ ਹੈ। ਉਨ੍ਹਾਂ ਨੇ ਉਨ੍ਹਾਂ ਦੀਆਂ ਬੁਰਾਈਆਂ ਗਾਉਣੀਆਂ ਹਨ। ਭਗਵਾਨ ਤੋਂ ਵੱਡਾ ਸੱਚ, ਸੱਚ ਦਾ ਇਨਸਾਫ਼ ਕਰਨਾ ਵਾਲਾ ਦੁਨੀਆ ’ਚ ਕੋਈ ਜੰਮਿਆ ਨਹੀਂ। ਭਗਵਾਨ, ਤੁਸੀਂ ਕਹੋਗੇ ਕੀ ਉਹ ਜੰਮਿਆ ਹੈ। ਜੰਮਿਆ ਨਹੀਂ, ਫਿਰ ਵੀ ਉਹ ਕਣ-ਕਣ, ਜ਼ਰ੍ਹੇ-ਜ਼ਰ੍ਹੇ ’ਚ ਉਹ ਮੌਜ਼ੂਦ ਹੈ। ਕੋਈ ਜਗ੍ਹਾ ਉਸ ਤੋਂ ਖਾਲੀ ਨਹੀਂ ਹੈ। ਤਾਂ ਸੱਚਾ ਇਨਸਾਫ਼ ਕਰਦਾ ਉਹ ਹੈ। ਜੋ ਆਦਮੀ ਬੁਰੇ ਕਰਮ ਕਰਦਾ ਹੈ। ਉਸ ਦੇ ਅੰਦਰ ਗਿਲਟੀ ਹੁੰਦੀ ਹੈ। ਉਸ ਦੇ ਅੰਦਰ ਇੱਕ ਅਜਿਹੀ ਭਾਵਨਾ ਆ ਜਾਂਦੀ ਹੈ ਕਿ ਮੈਂ ਇਹ ਗਲਤ ਕਰਮ ਕੀਤੇ ਹਨ ਤੇ ਜਿਸ ਨੇ ਨਹੀਂ ਕੀਤੇ ਹੁੰਦੇ, ਦੁਨੀਆ ਕੁਝ ਵੀ ਕਹੇ, ਜੋ ਰਾਮ-ਨਾਮ ਨਾਲ ਜੁੜ ਜਾਂਦੇ ਹਨ ਉਨ੍ਹਾਂ ਦੇ ਚਿਹਰੇ ’ਤੇ ਸ਼ਿਕਣ ਤੱਕ ਨਹੀਂ ਆਉਂਦੀ। ਲੋਕ ਇਸੇ ਚੱਕਰ ’ਚ ਪੈ ਰਹੇ ਹੁੰਦੇ ਹਨ ਕਿ ਇਸ ਦੇ ਚਿਹਰੇ ’ਤੇ ਸ਼ਿਕਣ ਕਿਉਂ ਨਹੀਂ ਹੈ। ਇਹ ਕੀ ਚੱਕਰ ਹੈ। ਇਸੇ ’ਚ ਚੱਕਰ-ਗਿਨੀ ਹੋ ਰਹੇ ਹਨ। ਚੱਕਰ ਕੁਝ ਨਹੀਂ ਹੁੰਦਾ ਹੈ। ਇੱਕ ਕਹਾਵਤ ਹੈ, ‘ਅੰਦਰ ਹੋਵੇ ਸੱਚ ਤਾਂ, ਵਿਹੜੇ ਖੜ੍ਹ ਕੇ ਨੱਚ’ ਜਿਨ੍ਹਾਂ ਦੇ ਅੰਦਰ ਸੱਚ ਹੁੰਦਾ ਹੈ, ਕਦੇ ਕਿਸੇ ਚੀਜ਼ ਦੀ ਪਰਵਾਹ ਨਹੀਂ ਕਰਦੇ। ਤਾਂ ਇਹ ਹਕੀਕਤ, ਅਸਲੀਅਤ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।