ਸਤਿਸੰਗ ’ਚ ਮਿਲਦੀ ਹੈ ਆਤਮਾ ਨੂੰ ਸ਼ਕਤੀ: ਪੂਜਨੀਕ ਗੁਰੂ ਜੀ
ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਸਤਿਸੰਗ ਇੱਕ ਅਜਿਹੀ ਜਗ੍ਹਾ ਹੈ, ਜਿੱਥੇ ਆਉਣ ਨਾਲ ਇਨਸਾਨ ਦਾ ਸ਼ੁੱਧੀਕਰਨ ਹੁੰਦਾ ਹੈ ,ਜਨਮਾਂ -ਜਨਮਾਂ ਦੇ ਪਾਪ ਕਰਮ ਕੱਟੇ ਜਾਂਦੇ ਹਨ , ਹਿਰਦੇ ਦੀ ਸਫਾਈ ਹੁੰਦੀ ਹੈ ਤੇ ਮਾਲਕ ਨਾਲ ਮਿਲਣ ਦੀ ਇੱਛਾ ਪੈਦਾ ਹੁੰਦੀ ਹੈ
ਆਪ ਜੀ ਨੇ ਫਰਮਾਇਆ ਕਿ ਇਨਸਾਨ ਦੇ ਦਿਲੋ- ਦਿਮਾਗ ’ਚ ਵਿਚਾਰਾਂ ਦਾ ਆਉਣਾ -ਜਾਣਾ ਆਮ ਗੱਲ ਹੈ ਪਰ ਖਾਸ ਗੱਲ ਹੈ ਰਾਮ, ਅੱਲਾ, ਵਾਹਿਗੁਰੂ, ਖੁਦਾ, ਰੱਬ ਦੇ ਵਿਚਾਰਾਂ ਦਾ ਆਉਣਾ ਆਪ ਜੀ ਨੇ ਫਰਮਾਇਆ ਕਿ ਕਲਿਯੁਗ ’ਚ ਕਾਮ ਵਾਸ਼ਨਾ, ਕ੍ਰੋਧ, ਲੋਭ, ਮੋਹ, ਹੰਕਾਰ, ਮਨ-ਮਾਇਆ ਇਹ ਆਮ ਗੱਲ ਹੈ ਇਹ ਵਿਚਾਰ ਤਾਂ ਚੱਲਦੇ ਹੀ ਰਹਿੰਦੇ ਹਨ ਪਰ ਇਨ੍ਹਾਂ ਵਿਚਾਰਾਂ ਦੀ ਕਾਟ ਕਰਕੇ ਜਦੋਂ ਸਤਿਗੁਰੂ ਦੇ ਪਿਆਰ -ਮੁਹੱਬਤ ਦੇ ਵਿਚਾਰ ਚੱਲਣ ਲੱਗਦੇ ਹਨ ਤਾਂ ਉਹ ਖਾਸ ਗੱਲ ਹੋ ਜਾਂਦੀ ਹੈ ਤੇ ਉਹ ਖਾਸ ਗੱਲ ਸਤਿਸੰਗ ’ਚ ਆ ਕੇ ਬਹੁਤ ਹੀ ਖਾਸ ਹੋ ਜਾਂਦੀ ਹੈ
ਭਾਵ ਆਤਮਾ ਨੂੰ ਸ਼ਾਂਤੀ ਮਿਲਦੀ ਹੈ ਤਾਂ ਕਿ ਨੇਕ ਵਿਚਾਰ ਹੋਰ ਵਧ ਜਾਣ ਤੇ ਉਨ੍ਹਾਂ ਦਾ ਹਮੇਸ਼ਾ ਤਾਂਤਾ ਲੱਗਿਆ ਰਹੇ ਆਪ ਜੀ ਨੇ ਫਰਮਾਇਆ ਕਿ ਇਹ ਘੋਰ ਕਲਿਯੁਗ ਦਾ ਸਮਾਂ ਹੈ ਲੋਕ ਮਾਲਕ ਤੋਂ ਸੈਂਕੜੇ ਇੱਛਾਵਾਂ ਰੱਖਦੇ ਹਨ, ਮਾਲਕ ਪੂਰੀ ਵੀ ਕਰਦਾ ਹੈ , ਕਦਮ- ਕਦਮ ’ਤੇ ਜਾਨ ਬਚਾਉਂਦਾ ਹੈ, ਮੌਤ ਜਿਹੇ ਭਿਆਨਕ ਕਰਮਾਂ ਨੂੰ ਪਲ ’ਚ ਕੱਟ ਦਿੰਦਾ ਹੈ ਜਦੋਂ ਉਹ ਕਰਮ ਹੁੰਦੇ ਹਨ, ਜਦੋਂ ਮਾਲਕ ਦਾ ਰਹਿਮੋ -ਕਰਮ ਹੁੰਦਾ ਹੈ ਤਾਂ ਇਨਸਾਨ ਨੂੰ ਲੱਗਦਾ ਹੈ ਕਿ ਜ਼ਿੰਦਗੀ ਤਾਂ ਹੈ ਹੀ ਉਸੇ ਦੀ ਜਦੋਂ ਸਮਾਂ ਗੁਜ਼ਰਦਾ ਹੈ ਤਾਂ ਮਨ ਏਨਾ ਹਰਾਮੀ, ਕਪਟੀ ਹੈ ਕਿ ਇਨਸਾਨ ਸਤਿਗੁਰੂ ਦੇ ਕੀਤੇ ਗਏ ਪਰਉਪਕਾਰਾਂ ਨੂੰ ਭੁਲਾ ਦਿੰਦਾ ਹੈ ਆਪ ਜੀ ਨੇ ਫਰਮਾਇਆ ਕਿ ਇਨਸਾਨ ਦੀਆਂ 100 ’ਚੋਂ 99 ਇੱਛਾਵਾਂ ਸਤਿਗੁਰ ਨੇ ਪੂਰੀਆਂ ਕਰ ਦਿੱਤੀਆਂ , ਉਸਦਾ ਸ਼ੁਕਰਾਨਾ ਨਹੀਂ, ਜੋ ਇੱਕ ਇੱਛਾ ਪੂਰੀ ਨਹੀਂ ਹੋਈ, ਉਸਦਾ ਗਿਲਾ ਸ਼ਿਕਵਾ ਜ਼ਿਆਦਾ ਹੁੰਦਾ ਹੈ ਆਪ ਜੀ ਨੇ ਫਰਮਾਇਆ ਕਿ ਮੌਤ ਵਰਗਾ ਕਰਮ ਕੱਟਦਾ ਹੈ
ਜੇਕਰ ਇਨਸਾਨ ਅਰਬਾਂ -ਖਰਬਾਂ ਰੁਪਏ ਲਗਾ ਦੇਵੇ ਤਾਂ ਵੀ ਜ਼ਿੰਦਗੀ ਖਰੀਦ ਨਹੀਂ ਸਕਦਾ ਜਿਸ ਦਾਤਾ ਨੇ ਜ਼ਿੰਦਗੀ ਦਿੱਤੀ ਹੈ, ਇਨਸਾਨ ਨੂੰ ਉਸ ਦਾ ਸ਼ੁਕਰਾਨਾ ਕਰਦੇ ਰਹਿਣਾ ਚਾਹੀਦਾ ਹੈ ਕਿਉਂਕਿ ਉੁਸਦੀ ਰਹਿਮਤ ਨਾਲ ਜ਼ਿੰਦਗੀ ਹੈ ਮਨ ਤੇ ਮਨਮਤੇ ਲੋਕਾਂ ਦੇ ਜਾਲ ’ਚ ਇਨਸਾਨ ਅਜਿਹਾ ਫਸਦਾ ਹੈ ਕਿ ਸਤਿਗੁਰੂ ਦੇ ਕੀਤੇ ਗਏ ਪਰਉਪਕਾਰਾਂ ਨੂੰ ਪਲ ’ਚ ਭੁਲਾ ਦਿੰਦਾ ਹੈ ਇਸੇ ਦਾ ਨਾਂਅ ਘੋਰ ਕਲਿਯੁਗ ਹੈ ਲੋਕ ਮਾਲਕ ਦੀ ਦਇਆ ਮਿਹਰ ਰਹਿਮਤ ਨੂੰ ਭੁਲਾ ਦਿੰਦੇ ਹਨ ਤੇ ਮਨ ਤੇ ਮਨਮਤੇ ਲੋਕਾਂ ਨਾਲ ਉਲਝੇ ਰਹਿੰਦੇ ਹਨ
ਆਪ ਜੀ ਨੇ ਫਰਮਾਇਆ ਕਿ ਜੇਕਰ ਸਤਿਗੁਰੂ ਦਾ ਗੁਣਗਾਣ ਕਰੋਗੇ ਤਾਂ ਉਹ ਕਿਸੇ ਤਰ੍ਹਾਂ ਦੀ ਕਮੀ ਨਹੀਂ ਛੱਡੇਗਾ ਤੇ ਅੰਦਰ -ਬਾਹਰ ਤੋਂ ਲਬਰੇਜ਼ ਰੱਖੇਗਾ ਆਦਮੀ, ਆਦਮੀ ਹੈ, ਮਾਲਕ ਤਾਂ ਸਭ ਦੇ ਅੰਦਰ ਰਹਿੰਦਾ ਹੈ ਇਸ ਲਈ ਮਾਲਕ ਦੀ ਸੁਣੋ , ਆਪਣੇ ਗੁਰੂ – ਪੀਰ ਦੀ ਸੁਣੋ , ਆਪਣੇ ਦਿਮਾਗ ਤੋਂ ਕੰਮ ਲਵੋ ਬਚਨਾਂ ’ਤੇ ਅਮਲ ਕਰਿਆ ਕਰੋ ਤਾਂ ਕਿ ਬੁਰਾਈਆਂ ਤੋਂ ਤੁਹਾਡਾ ਖਹਿੜਾ ਛੁੱਟ ਜਾਵੇ ਤੇ ਸਿਮਰਨ – ਸੇਵਾ ਕਰਦਿਆਂ ਮਾਲਕ ਦੀ ਰਹਿਮਤ ਦੇ ਹੱਕਦਾਰ ਬਣੋ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ