ਪੰਜਾਬ ਰਾਜ ਅਧਿਆਪਕ ਗਠਜੋੜ ਤੇ ਨਰਸਿਂਗ ਸਟਾਫ 17 ਅਕਤੂਬਰ ਨੂੰ ਚਮਕੌਰ ਸਾਹਿਬ ਮੁੱਖ ਮੰਤਰੀ ਦੇ ਹਲਕੇ ਚ ਕਰਨਗੇ ਮਹਾਂ ਰੋਸ ਰੈਲੀ

ਮੰਗਾਂ ਲਈ 11,12 ,13 ਅਕਤੂਬਰ ਨੂੰ ਪੰਜਾਬ ਭਰ ਚ ਮੁੱਖ ਮੰਤਰੀ ਦੇ ਨਾਮ ਦਿੱਤੇ ਜਾਣਗੇ ਰੋਸ ਪੱਤਰ

ਫਾਜ਼ਿਲਕਾ (ਰਜਨੀਸ਼ ਰਵੀ) ਪੰਜਾਬ ਰਾਜ ਅਧਿਆਪਕ ਗੱਠਜੋੜ ਜ਼ਿਲਾਂ ਫਾਜ਼ਿਲਕਾ ਦੇ ਆਗੂਆ, ਕੁਲਦੀਪ ਸਿੰਘ ਸੱਭਰਵਾਲ, ਦਪਿੰਦਰ ਢਿੱਲੋਂ, ਜਗਨੰਦਨ ਸਿੰਘ, ਧਰਮਿੰਦਰ ਗੁਪਤਾ,ਇਨਕਲਾਬ ਗਿੱਲ, ਕੁਲਦੀਪ ਗਰੋਵਰ,ਸਵਿਕਾਰ ਗਾਂਧੀ ਕਿਹਾ ਕਿ 17 ਅਕਤੂਬਰ ਨੂੰ ਅਧਿਆਪਕ ਗਠਜੋੜ ਵੱਲੋ ਮੁੱਖ ਮੰਤਰੀ ਪੰਜਾਬ ਦੇ ਹਲਕਾ ਚਮਕੌਰ ਸਾਹਿਬ ਵਿਚ ਇਕ ਵਿਸ਼ਾਲ ਰੋਸ ਰੈਲੀ ਕਰਨ ਦਾ ਫ਼ੈਸਲਾ ਕੀਤਾ ਗਿਆ ਆਗੂਆ ਨੇ ਸਰਕਾਰ ਤੇ ਵਿੱਤ ਵਿਭਾਗ ਤੇ ਦੋਸ਼ ਲਾਇਆ ਕਿ 24 ਕੈਟਾਗਿਰੀਜ ਚ ਸ਼ਾਮਿਲ ਸਮੁਚਾ ਆਧਿਆਪਕ ਵਰਗ ਤੇ ਨਰਸਿੰਗ ਸਟਾਫ ਦੇ ਪੇ ਸਕੇਲਾਂ ਸਬੰਧੀ ਜੋ ਵੱਧ ਗੁਣਾਂਕ ਪੇ ਕਮਿਸ਼ਨ ਨੇ ਸਿਫਾਰਿਸ਼ ਕੀਤੀ ਸੀ .ਉਹ ਸਰਕਾਰ ਵੱਲੋ ਅਜੇ ਤੱਕ ਨੋਟੀਫਿਕੇਸ਼ਨ ਨਹੀ ਕੀਤਾ ਜਾ ਰਿਹਾ,ਪੁਰਾਣੀ ਪੈਨਸ਼ਨ ਬਹਾਲ,ਪੇ ਕਮਿਸ਼ਨ ਵੱਲੋ ਦਿਤੇ ਕਈ ਵੱਧ ਭੱਤੇ ਲਾਗੂ ਕਰਨ,ਇਲਾਵਾ ਬਾਰਡਰ ਏਰੀਏ ਸਮੇਤ ਹੋਰ ਭੱਤੇ ਲਾਗੂ ਕਰਨ, 01.01.2016 ਤੋਂ ਬਾਅਦ ਭਰਤੀ ਹੋਏ ਮੁਲਾਜ਼ਮਾਂ ਨੂੰ ਦੂਜੇ ਮੁਲਾਜ਼ਮਾਂ ਵਾਂਗ ਸਾਰੇ ਲਾਭ ਦੇਣ,ਖਤਮ ਕੀਤੀਆ ਹੈਡ ਟੀਚਰਜ ਸਮੇਤ ਬਾਕੀ ਪੋਸਟਾ ਬਹਾਲ ਕਰਨ

ਕੱਚੇ ਅਧਿਆਪਕ ਤੇ ਬੇਰੁਜਗਾਰ ਅਧਿਆਪਕ ਜਲਦ ਭਰਤੀ ਕਰਨ ਤੇ ਹੋਰ ਮੰਗਾਂ ਦਾ ਹੱਲ ਨਾ ਹੋਣ ਤੇ ਸਬਂਧੀ ਚੱਲ ਰਹੇ ਸਂਘਰਸ਼ ਬਾਅਦ ਅਧਿਆਂਪਕ ਗਠਜੋੜ ਦੀਆ ਪਿਛਲੇ ਸਮੇ ਚ 22 ਜੁਲਾਈ ਗਰੁੱਪ ਆਫ ਆਫਿਸਰਜ, ਫਿਰ 8 ਸਤੰਬਰ ਪ੍ਰਮੁੱਖ ਸਕੱਤਰ ਪੰਜਾਬ ਨਾਲ ਬਣੀ ਸਹਿਮਤੀਆਂ ਤੋ ਬਾਅਦ ਹੁਣ ਫਿਰ 28 ਸਤੰਬਰ ਨੂੰ ਪ੍ਰਮੁੱਖ ਸਕੱਤਰ ਸ੍ਰੀ ਹੁਸਨ ਲਾਲ ਨਾਲ ਪੰਜਾਬ ਭਵਨ ਵਿਖੇ ਹੋਈ ਮੀਟਿੰਗ ਚ ਅਧਿਆਪਕ ਗਠਜੋੜ ਦੀਆ ਅਹਿਮ ਮੰਗਾਂ ਸਬਂਧੀ ਨੋਟੀਫੀਕੇਸ਼ਨ ਕਰਨ ਲਈ ਬਣੀਆ ਸਹਿਮਤੀ ਤੇ ਪੰਜਾਬ ਕੈਬਨਿਟ ਦਾ ਹਵਾਲਾ ਦੇਦਿਆਂ ਕਿਹਾ ਕਿ ਇਸ ਦਾ ਹੱਲ ਹੋ ਰਿਹਾ ਹੈ ,ਹੋਣ ਵਾਲੀ ਕੈਬਨਿਟ ਮੀਟਿੰਗ ਦੀ ਉਡੀਕ ਕਰ ਲਈ ਜਾਵੇ।

ਪਰੰਤੂ ਦੁੱਖ ਦੀ ਗਲ਼ ਹੈ ਕਿ ਪੰਜਾਬ ਕੈਬਨਿਟ ਦੀ ਹੋਈ ਮੀਟਿਂਗ ਚ ਪੇ ਕਮਿਸ਼ਨ ਤੇ ਹੋਰ ਮੰਗਾਂ ਸਬਂਧੀ ਕੋਈ ਜਿਕਰ ਨਾ ਕਰਕੇ ਅਧਿਆਪਕ ਵਰਗ ਤੇ ਨਰਸਿੰਗ ਸਟਾਫ ਅੰਦਰ ਭਾਰੀ ਰੋਸ ਪੈਦਾ ਹੋ ਗਿਆ ਹੈ ,ਦੂਸਰੇ ਪਾਸੇ ਗਠਜੋੜ ਤੇ ਨਰਸਿੰਗ ਆਗੂਆ ਨੇ ਕਿਹਾ ਕਿ ਸਰਕਾਰ ਦਿਮਾਗ ਚੋ ਭੁਲੇਖਾ ਕੱਢ ਦੇਵੇ ਕਿ ਮੁਲਾਜਮਾ ਨੂੰ ਕੁਝ ਦੇਣ ਦੀ ਥਾਂ ਕਾਂਗਰਸ ਦਾ ਆਪਸੀ ਕਲੇਸ਼ ਵਿਖਾਕੇ ਮੁਲਾਜਮ ਮੰਗਾਂ ਨੂੰ ਟਾਲ ਦਿਤਾ ਜਾਵੇਗਾ ਤੇ ਅਧਿਆਪਕਾ ਤੇ ਨਰਸਾਂ ਦੇ ਸਕੇਲ ਦੇਣ ਤੋ ਬਗੈਰ ਕੰਮ ਸਾਰ ਲਿਆ ਜਾਵੇਗਾ।

ਸਰਕਾਰ ਦੀ ਇੱਟ ਨਾਲ ਇੱਟ ਖੜਕਾ ਦਿਤੀ ਜਾਵੇਗੀ ਤੇ ਨੋਟੀਫੀਕੇਸ਼ਨਜ ਹੱਲ ਕਰਾਉਣ ਤੱਕ ਸੰਘਰਸ਼ ਜਾਰੀ ਰਹੇਗਾ। ਅਗਰ 15 ਤਰੀਕ ਤਕ ਗੌਰਮਿੰਟ ਨੋਟੀਫਿਕੇਸ਼ਨ ਨਹੀਂ ਕਰਦੀ ਤਾਂ ਸਤਾਰਾਂ ਤਰੀਕ ਤੋਂ ਮੁੱਖ ਮੰਤਰੀ ਦੇ ਹਲਕੇ ਚ ਹੋ ਰਹੀ ਮਹਾਰੈਲੀ ਚ ਜ਼ਿਲਾਂ ਫਾਜ਼ਿਲਕਾ ਤੋ ਵੱਡੀ ਗਿਣਤੀ ਕਾਫਲੇ ਚਮਕੌਰ ਸਾਹਿਬ ਵਿਖੇ ਪਹੁਚਣਗੇ। । ਜਿਸਦੇ ਰੋਸ ਵਜੋ ਪਹਿਲਾਂ 11 ਅਤੇ 12 ਅਕਤੂਬਰ ਨੂੰ ਤਹਿਸੀਲ ਪੱਧਰਾਂ ਤੋ ਐਸ.ਡੀ.ਐੱਮ ਰਾਹੀ ਮੁੱਖ ਮੰਤਰੀ ਪੰਜਾਬ ਨੂੰ ਰੋਸ ਪੱਤਰ ਵੀ ਭੇਜੇ ਜਾ ਰਹੇ ਹਨ *।ਜ਼ਿਲ੍ਹਾ ਫ਼ਾਜ਼ਿਲਕਾ ਗੱਠਜੋੜ ਆਗੂਆਂ ਨੇ ਕਿਹਾ ਕਿ ਸਰਕਾਰ ਲਾਪਰਵਾਹੀ ਤੇ ਅਣਗਹਿਲੀ ਵਰਤ ਰਹੀ ਹੈ ।

ਮੁਲਾਜ਼ਮ ਸਰਕਾਰ ਦੀ ਲਾਰਿਆਂ ਤੋਂ ਤੰਗ ਆ ਚੁੱਕੇ ਹਨ ਤੇ ਹੁਣ ਸਾਰਾ ਮੁਲਾਜ਼ਮ ਵਰਗ ਸਰਕਾਰ ਦੀ ਧੌਣ ਤੇ ਗੋਡਾ ਰੱਖ ਕੇ ਅਪਣੇ ਹੱਕ ਲਵੇਗਾ।ਆਗੂਆਂ ਨੇ ਦੱਸਿਆ ਕਿ ਮੁੱਖ ਮੰਤਰੀ ਦੇ ਹਲਕੇ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਮਹਾ ਰੋਸ ਰੈਲੀ ਕੀਤੀ ਜਾਵੇਗੀ ।ਇਸ ਮੌਕੇ ਗੱਠਜੋੜ ਆਗੂ ਕੁਲਦੀਪ ਸਿੰਘ ਸੱਭਰਵਾਲ, ਦੁਪਿੰਦਰ ਸਿੰਘ ਢਿੱਲੋਂ, ਧਰਮਿੰਦਰ ਗੁਪਤਾ ਇਨਕਲਾਬ ਗਿੱਲ,ਜਗਨੰਦਨ ਸਿੰਘ, ਕੁਲਦੀਪ ਗਰੋਵਰ, ਬਲਵਿੰਦਰ ਸਿੰਘ, ਦਲਜੀਤ ਸਿੰਘ ਸੱਭਰਵਾਲ, ਸਰਪ੍ਰਸਤ ਹਰਿਮੰਦਰ ਸਿੰਘ ਦੁਰੇਜਾ, ਮੋਹਨ ਲਾਲ, ਨੀਰਜ ਸ਼ਰਮਾ, ਆਕਾਸ਼ ਡੋਡਾ, ਅਸ਼ੋਕ ਸਰਕਾਰੀ, ਸੁਖਵਿੰਦਰ ਸਿੰਘ, ਪ੍ਰੇਮ ਕੰਬੋਜ, ਅਨਿਲ ਜਾਸੂਜਾ, ਸਤਿੰਦਰ ਕੰਬੋਜ ਆਗੂ ਸ਼ਾਮਲ ਸਨ ।ਆਗੂਆਂ ਨੇ ਦੱਸਿਆ ਕਿ ਜ਼ਿਲ੍ਹਾ ਫ਼ਾਜ਼ਿਲਕਾ ਤੋਂ ਸਮੁੱਚਾ ਮੁਲਾਜ਼ਮ ਵਰਗ ਵੱਡੀ ਗਿਣਤੀ ਵਿਚ ਰੈਲੀ ਵਿੱਚ ਸ਼ਮੂਲੀਅਤ ਕਰੇਗਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ