ਜ਼ਿਲ੍ਹੇ ’ਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ’ਤੇ ਨਾਕਾਬੰਦੀ, ਪੁਲਿਸ ਨੇ ਫਲੈਗ ਮਾਰਚ ਕੱਢਿਆ

Police Flag March
ਫ਼ਤਹਿਗੜ੍ਹ ਸਾਹਿਬ : ਡੀਐੱਸਪੀ ਰਾਜ ਕੁਮਾਰ ਦੀ ਅਗਵਾਈ ਵਿਚ ਪੁਲਿਸ ਵੱਲੋ ਫਲੈਗ ਮਾਰਚ ਕੱਢੇ ਜਾਣ ਦਾ ਦ੍ਰਿਸ਼। ਤਸਵੀਰ : ਅਨਿਲ ਲੁਟਾਵਾ

ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ : ਡੀਐੱਸਪੀ ਰਾਜ ਕੁਮਾਰ

(ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਅੱਜ ਕਾਨੂੰਨ ਵਿਵਸਥਾ ਨੂੰ ਸੁਚਾਰੂ ਅਤੇ ਅਮਨ-ਸ਼ਾਤੀ ਨੂੰ ਬਹਾਲ ਰੱਖਣ ਦੇ ਮੱਦੇਨਜ਼ਰ ਪੁਲਿਸ ਨੇ ਸੁਰੱਖਿਆ ਪ੍ਰਬੰਧਾਂ ਦੇ ਮੱਦੇਨਜ਼ਰ ਡੀਐੱਸਪੀ. ਰਾਜ ਕੁਮਾਰ ਦੀ ਅਗਵਾਈ ਵਿਚ ਸਰਹਿੰਦ ਵਿਖੇ ਫਲੈਗ ਮਾਰਚ ਕੱਢਿਆ ਗਿਆ। ਡੀਐੱਸਪੀ ਰਾਜ ਕੁਮਾਰ ਨੇ ਕਿਹਾ ਕਿ ਅਮਨ ਸ਼ਾਤੀ ਬਹਾਲ ਰੱਖਣ ਅਤੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਉਣ ਲਈ ਇਹ ਫਲੈਗ ਮਾਰਚ ਕੱਢਿਆ ਗਿਆ ਹੈ। (Police Flag March)

ਉਨ੍ਹਾਂ ਕਿਹਾ ਕਿ ਅੱਜ ਫ਼ਤਹਿਗੜ੍ਹ ਸਾਹਿਬ ਤੋਂ ਫਲੈਗ ਮਾਰਚ ਸ਼ੁਰੂ ਕਰਕੇ, ਸਰਹਿੰਦ ਸ਼ਹਿਰ, ਬ੍ਰਾਹਮਣ ਮਾਜਰਾ, ਰੇਲਵੇ ਰੋੜ, ਸਰਹਿੰਦ ਮੰਡੀ ਅਤੇ ਬਜਾਰਾ ਵਿਚੋ ਹੁੰਦਾ ਹੋਇਆ ਫ਼ਤਹਿਗੜ੍ਹ ਸਾਹਿਬ ਵਾਪਸ ਪਹੁੰਚਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਵਾਹਨ ਨੂੰ ਬਿਨਾ ਚੈਕਿੰਗ ਕੀਤੇ ਜ਼ਿਲ੍ਹੇ ਵਿਚ ਦਾਖਲ ਨਹੀ ਹੋਣ ਦਿੱਤਾ ਜਾਵੇਗਾ। ਉਨ੍ਹਾਂ ਹੋਟਲ, ਢਾਬੇ ਵਾਲਿਆਂ ਸਮੇਤ ਹਰੇਕ ਵਿਅਕਤੀ ਨੂੰ ਚਿਤਾਵਨੀ ਦਿੱਤੀ ਕਿ ਕੋਈ ਵੀ ਵਿਅਕਤੀ ਆਪਣੇ ਘਰ ਜਾਂ ਹੋਟਲ ਵਿਚ ਅਜਨਬੀ ਵਿਅਕਤੀ ਨੂੰ ਕਮਰਾ ਨਾ ਦੇਵੇ, ਜੇਕਰ ਕੋਈ ਅਣਪਛਾਤੀ ਵਸਤੂ ਦਿਖਾਈ ਦਿੰਦੀ ਹੈ ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ। (Police Flag March)

ਇਹ ਵੀ ਪੜ੍ਹੋ  : ਦੂਜੀ ਵਾਰ ਪੁਲਿਸ ਥਾਣਾ ਨਾਭਾ ਦੇ ਕੋਤਵਾਲ ਬਣੇ ਗੁਰਪ੍ਰੀਤ ਸਮਰਾਉ

ਜੇਕਰ ਕੋਈ ਅਜਨਬੀ ਵਿਅਕਤੀ ਕਿਸੇ ਮੁਹੱਲੇ ਜਾਂ ਗਲੀ ਵਿਚ ਵਾਰ-ਵਾਰ ਦਿਖਾਈ ਦੇਵੇ ਜਾ ਗੇੜੇ ਮਾਰੋ ਤਾਂ ਨੇੜੇ ਦੇ ਪੁਲਿਸ ਥਾਣੇ ਵਿਚ ਇਤਲਾਹ ਦੇਵੋ, ਇਤਲਾਹ ਦੇਣ ਵਾਲੇ ਦਾ ਨਾਂਅ-ਪਤਾ ਗੁਪਤ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿਚ ਦਾਖਲ ਹੋਣ ਵਾਲੀਆਂ ਸਾਰੀਆਂ ਸੜਕਾਂ ’ਤੇ ਨਾਕਾਬੰਦੀ ਕਰ ਦਿੱਤੀ ਗਈ ਹੈ, ਹਰੇਕ ਵਾਹਨ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸ ਮੌਕੇ ਥਾਣਾ ਫ਼ਤਹਿਗੜ੍ਹ ਸਾਹਿਬ ਦੇ ਐਸਐੱਚਓ ਅਰਸ਼ਦੀਪ ਸ਼ਰਮਾ, ਥਾਣਾ ਸਰਹਿੰਦ ਦੇ ਐਸਐੱਚਓ ਨਰਪਿੰਦਰਪਾਲ ਸਿੰਘ, ਪੁਲਿਸ ਚੌਕੀ ਸਰਹਿੰਦ ਦੇ ਇੰਚਾਰਜ ਰਾਜਵੰਤ ਸਿੰਘ, ਸਬ ਇੰਸਪੈਕਟਰ ਅਵਤਾਰ ਸਿੰਘ, ਬਲਜਿੰਦਰ ਸਿੰਘ ਅਤੇ ਹੋਰ ਹਾਜ਼ਰ ਸਨ।