ਦੂਜੀ ਵਾਰ ਪੁਲਿਸ ਥਾਣਾ ਨਾਭਾ ਦੇ ਕੋਤਵਾਲ ਬਣੇ ਗੁਰਪ੍ਰੀਤ ਸਮਰਾਉ

Nabha Police Station
ਨਾਭਾ : ਨਾਭਾ ਕੋਤਵਾਲੀ ਥਾਣਾ ਦੇ ਨਵ-ਨਿਯੁਕਤ ਇੰਚਾਰਜ ਗੁਰਪ੍ਰੀਤ ਸਮਰਾਉ ਦੀ ਫਾਇਲ ਫੋਟੋ।

ਨਵ-ਨਿਯੁਕਤ ਐਸਐਚਉ ਸਮਰਾਉ ਨੇ ਗੈਰ ਕਾਨੂੰਨੀ ਅਨਸਰਾਂ ਨੂੰ ਜਾਰੀ ਕੀਤੀ ਚਿਤਾਵਨੀ

(ਤਰੁਣ ਕੁਮਾਰ ਸ਼ਰਮਾ) ਨਾਭਾ। ਪੰਜਾਬ ਪੁਲਿਸ ਦੇ ਹੋਣਹਾਰ ਨੌਜਵਾਨ ਸਬ ਇੰਸਪੈਕਟਰ ਗੁਰਪ੍ਰੀਤ ਸਿੰਘ ਸਮਰਾਉ ਦੂਜੀ ਵਾਰ ਨਾਭਾ ਪੁਲਿਸ ਦੇ ਕੋਤਵਾਲ ਨਿਯੁਕਤ ਕੀਤੇ ਗਏ ਹਨ। ਇਸ ਤੋਂ ਪਹਿਲਾਂ ਇੰਸ. ਹੈਰੀ ਬੋਪਾਰਾਏ ਨਾਭਾ ਵਿਖੇ ਸੇਵਾਵਾਂ ਨਿਭਾ ਰਹੇ ਸਨ ਜਿਨ੍ਹਾਂ ਦਾ ਤਬਾਦਲਾ ਹੋਣ ਬਾਅਦ ਗੁਰਪ੍ਰੀਤ ਸਿੰਘ ਸਮਰਾਉ ਨੂੰ ਹਲਕਾ ਨਾਭਾ ਦੀ ਕੋਤਵਾਲੀ ਥਾਣਾ ਪੁਲਿਸ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। (Nabha Police Station )

ਐਸ.ਆਈ. ਗੁਰਪ੍ਰੀਤ ਸਮਰਾਉ ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਵੀ ਨਾਭਾ ਕੋਤਵਾਲੀ ਦੇ ਇੰਚਾਰਜ ਰਹੇ ਸਨ ਜਿਸ ਬਾਅਦ ਉਨ੍ਹਾਂ ਪਟਿਆਲਾ ਦੇ ਕਈ ਪੁਲਿਸ ਥਾਣਿਆਂ ’ਚ ਨਿਰਪੱਖ ਅਤੇ ਇਮਾਨਦਾਰੀ ਭਰਪੂਰ ਸੇਵਾਵਾਂ ਨਿਭਾਈਆ। ਅੱਜ ਨਾਭਾ ਕੋਤਵਾਲੀ ਥਾਣੇ ਦੇ ਇੰਚਾਰਜ ਵਜੋਂ ਚਾਰਜ ਸੰਭਾਲਦਿਆ ਹੀ ਚੋਣਵੇਂ ਪੱਤਰਕਾਰਾਂ ਨਾਲ ਪਲੇਠੀ ਮੀਟਿੰਗ ਦੌਰਾਨ ਉਨ੍ਹਾਂ ਗੈਰ ਕਾਨੂੰਨੀ ਅਨਸਰਾਂ ਨੂੰ ਚਿਤਾਵਨੀ ਜਾਰੀ ਕੀਤੀ ਕਿ ਉਹ ਆਪਣੇ ਆਪ ਨੂੰ ਸੁਧਾਰ ਲੈਣ ਜਾਂ ਫਿਰ ਸਖਤ ਕਾਨੂੰਨੀ ਕਾਰਵਾਈ ਦਾ ਸਾਹਮਣਾ ਕਰਨ ਲਈ ਤਿਆਰ ਰਹਿਣ। ( Nabha Police Station )

ਇਹ ਵੀ ਪੜ੍ਹੋ : ਪੁਲਿਸ ਨੇ ਨਜਾਇਜ਼ ਅਸਲੇ ਸਮੇਤ ਦੋ ਨੂੰ ਕੀਤਾ ਕਾਬੂ

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਵਿਸ਼ੇਸ਼ ਨਿਰਦੇਸ਼ਾਂ ਅਧੀਨ ਪਟਿਆਲਾ ਪੁਲਿਸ ਮੁਖੀ ਵਰੁਣ ਸ਼ਰਮਾ (ਆਈਪੀਸੀ) ਦੀ ਅਗਵਾਈ ’ਚ ਨਸ਼ਿਆਂ ਖਿਲਾਫ ਮੁਹਿੰਮ ਵਿੱਢੀ ਹੋਈ ਹੈ ਜਿਸ ਕਾਰਨ ਉਨ੍ਹਾਂ ਦੀ ਪਹਿਲ ਨਸ਼ਾ ਸਮੱਗਲਰਾਂ ਨੂੰ ਕਾਬੂ ਕਰਨ ਨਾਲ ਰਿਆਸਤੀ ਸ਼ਹਿਰ ਨਾਭਾ ’ਚ ਅਮਨ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਣਾ ਹੈ। ਉਨ੍ਹਾਂ ਨਸ਼ੇ ’ਤੇ ਕਾਬੂ ਪਾਉਣ ਲਈ ਹਲਕਾ ਵਾਸੀਆਂ ਦੇ ਵਿਸ਼ੇਸ਼ ਸਹਿਯੋਗ ਦੀ ਅਪੀਲ ਕਰਦਿਆਂ ਸ਼ਹਿਰ ਵਾਸੀਆਂ ਨੂੰ ਕਿਹਾ ਕਿ ਆਪਣੇ ਆਸ ਪਾਸ ਕੋਈ ਵੀ ਸ਼ੱਕੀ ਗਤੀਵਿਧੀ ਨਜ਼ਰ ਆਉਣ ’ਤੇ ਤੁਰੰਤ ਪੁਲਿਸ ਨੂੰ ਸੂਚਿਤ ਕਰੋ। ਸੂਚਨਾ ਦੇਣ ਵਾਲੇ ਦਾ ਨਾਮ ਗੁਪਤ ਰੱਖ ਕੇ ਤੁਰੰਤ ਪੁਲਿਸ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।