Lok Sabha Election Punjab: ਪੁਲਿਸ ਨੇ ਦਸ ਲੱਖ ਰੁਪਏ ਦੀ ਨਗਦੀ ਸਮੇਤ ਸ਼ੱਕੀ ਵਿਅਕਤੀ ਕਾਬੂ

Lok Sabha Election Punjab
ਜਗਰਾਓਂ : ਥਾਣਾ ਸਿਟੀ ਵਿਖੇ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ।

ਇੱਕ ਹਜ਼ਾਰ ਰੁਪਏ ਖਾਤਰ ਮੁਕਤਸਰ ਤੋਂ ਜਗਰਾਓਂ ਆਇਆ ਸੀ ਲੱਖਾਂ ਦੀ ਡਿਲੀਵਰੀ ਦੇਣ

(ਜਸਵੰਤ ਰਾਏ) ਜਗਰਾਓਂ। ਇੱਕ ਹਜ਼ਾਰ ਰੁਪਏ ਖਾਤਿਰ ਮੁਕਤਸਰ ਤੋਂ ਜਗਰਾਉਂ ਪੈਸਿਆਂ ਦੀ ਡਿਲੀਵਰੀ ਦੇਣ ਆਏ ਇੱਕ ਸ਼ੱਕੀ ਵਿਅਕਤੀ ਨੂੰ ਲੁਧਿਆਣਾ ਦਿਹਾਤੀ ਪੁਲਿਸ ਨੇ 10 ਲੱਖ ਰੁਪਏ ਦੀ ਭਾਰਤੀ ਕਰੰਸੀ ਸਮੇਤ ਕਾਬੂ ਕੀਤਾ ਹੈ। ਥਾਣਾ ਸਿਟੀ ਵਿਖੇ ਜਾਣਕਾਰੀ ਸਾਂਝੀ ਕਰਦਿਆਂ ਉਪ ਕਪਤਾਨ ਟ੍ਰੈਫਿਕ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਮਾਣਯੋਗ ਚੋਣ ਕਮਿਸ਼ਨ ਭਾਰਤ ਦੀਆਂ ਹਦਾਇਤਾਂ ਤਹਿਤ ਥਾਣਾ ਸਿਟੀ ਪੁਲਿਸ ਦੇ ਮੁੱਖ ਅਫਸਰ ਐੱਸਆਈ ਸੁਰਿੰਦਰ ਸਿੰਘ, ਬੱਸ ਸਟੈਂਡ ਪੁਲਿਸ ਚੌਂਕੀ ਇੰਚਾਰਜ ਸੁਖਵਿੰਦਰ ਸਿੰਘ ਅਤੇ ਟ੍ਰੈਫਿਕ ਪੁਲਿਸ ਇੰਚਾਰਜ ਕੁਮਾਰ ਸਿੰਘ ਦੀਆਂ ਪੁਲਿਸ ਟੀਮਾਂ ਵੱਲੋਂ ਸਥਾਨਕ ਤਹਿਸੀਲ ਚੌਕ ਵਿਖੇ ਨਾਕਾਬੰਦੀ ਦੌਰਾਨ ਸ਼ੱਕੀ ਵਹੀਕਲਾਂ ਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ। Lok Sabha Election Punjab

ਇਸ ਦੌਰਾਨ ਪੁਲਿਸ ਨੂੰ ਬੱਸ ਸਟੈਂਡ ਵੱਲੋਂ ਇੱਕ ਸ਼ੱਕੀ ਵਿਅਕਤੀ ਆਉਂਦਾ ਦਿਖਾਈ ਦਿੱਤਾ ਜਿਸ ਨੇ ਆਪਣੇ ਹੱਥ ਵਿੱਚ ਪਲਾਸਟਿਕ ਦਾ ਲਿਫਾਫਾ ਫੜਿਆ ਹੋਇਆ ਸੀ। ਪੁਲਿਸ ਨੇ ਸ਼ੱਕ ਦੇ ਅਧਾਰ ’ਤੇ ਜਦੋਂ ਕਾਬੂ ਕਰਕੇ ਉਸ ਦੇ ਹੱਥ ਵਿੱਚ ਫੜੇ ਲਿਫਾਫੇ ਦੀ ਤਲਾਸ਼ੀ ਲਈ ਤਾਂ ਲਿਫਾਫੇ ’ਚੋਂ ਵੱਡੀ ਮਾਤਰਾ ’ਚ ਭਾਰਤੀ ਕਰੰਸੀ ਬਰਾਮਦ ਹੋਈ। ਇਸ ਸਬੰਧੀ ਮੌਕੇ ’ਤੇ ਮੌਜੂਦ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਸੂਚਿਤ ਕੀਤਾ ਗਿਆ ਤਾਂ ਉਹ ਖੁਦ ਮੌਕੇ ’ਤੇ ਪਹੁੰਚੇ ਅਤੇ ਸ਼ੱਕੀ ਵਿਅਕਤੀ ਤੋਂ ਬਰਾਮਦ ਹੋਈ ਭਾਰਤੀ ਕਰੰਸੀ ਦੀ ਰਕਮ ਜਿਆਦਾ ਹੋਣ ਕਰਕੇ ਕਾਬੂ ਕੀਤੇ ਵਿਅਕਤੀ ਅਤੇ ਉਸ ਤੋਂ ਬਰਾਮਦ ਭਾਰਤੀ ਕਰੰਸੀ ਥਾਣਾ ਸਿਟੀ ਜਗਰਾਓਂ ਲਿਆਂਦੀ ਗਈ। Lok Sabha Election Punjab

ਇਹ ਵੀ ਪੜ੍ਹੋ: Farmers Protest: ਪੰਜਾਬ ਦੇ ਕਿਸਾਨ ਦੇ ਰਹੇ ਹਨ ਥਾਂ-ਥਾਂ ਧਰਨਾ, ਜਾਣੋ ਕੀ ਹੈ ਮਾਮਲਾ

ਜਦੋਂ ਪੁਲਿਸ ਵੱਲੋਂ ਥਾਣਾ ਸਿਟੀ ਵਿਖੇ ਭਾਰਤੀ ਰਕਮ ਦੀ ਗਿਣਤੀ ਕੀਤੀ ਗਈ ਤਾਂ ਗਿਣਤੀ ਕਰਨ ’ਤੇ ਕੁੱਲ ਰਕਮ 10 ਲੱਖ ਰੁਪਏ ਹੋਈ। ਉਪ ਕਪਤਾਨ ਟਰੈਫਿਕ ਪੁਲਿਸ ਮਨਜੀਤ ਸਿੰਘ ਨੇ ਦੱਸਿਆ ਕਿ ਕਾਬੂ ਵਿਅਕਤੀ ਨੇ ਦੱਸਿਆ ਕਿ ਉਹ ਇਹਨਾਂ ਪੈਸਿਆਂ ਦੀ ਡਿਲੀਵਰੀ ਕਰਨ ਲਈ ਮੁਕਤਸਰ ਤੋਂ ਬੱਸ ਰਾਹੀਂ ਜਗਰਾਉਂ ਆਇਆ ਹੈ ਅਤੇ ਉਸ ਨੂੰ ਇਸ ਬਦਲੇ 1000 ਰੁਪਏ ਮਿਲਣੇ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਬਰਾਮਦ ਹੋਈ ਭਾਰਤੀ ਕਰੰਸੀ ਨੂੰ ਮਾਲਖਾਨਾ ਥਾਣਾ ਜਮਾ ਕਰਵਾਇਆ ਗਿਆ ਅਤੇ ਇਸ ਸਬੰਧੀ ਇਨਕਮ ਟੈਕਸ ਵਿਭਾਗ ਨੂੰ ਇਤਲਾਹ ਕਰ ਦਿੱਤੀ ਗਈ ਹੈ। (Lok Sabha Election Punjab)