ਬਜ਼ੁਰਗ ਦਾ ਪੋਤੇ ਨੂੰ ਦੇਖ ਖਿੜਿਆ ਚਿਹਰਾ, ਅੱਖਾਂ ’ਚ ਆਏ ਹੰਝੂ

Wellfare work
ਸੁਨਾਮ: ਐੱਮਐੱਸਜੀ ਡੇਰਾ ਸੱਚਾ ਸੌਦਾ ਅਤੇ ਮਾਨਵਤਾ ਭਲਾਈ ਕੇਂਦਰ ਸੁਨਾਮ ’ਚ ਬਜ਼ੁਰਗ ਨੂੰ ਪਰਿਵਾਰ ਨੂੰ ਸੌਂਪਦੇ ਹੋਏ ਟੀਮ ਮੈਂਬਰ। ਤਸਵੀਰ: ਕਰਮ ਥਿੰਦ

ਸਾਧ-ਸੰਗਤ ਨੇ ਢਾਈ ਮਹੀਨਿਆਂ ਤੋਂ ਲਾਵਾਰਿਸ ਘੁੰਮ ਰਹੇ ਬਜ਼ੁਰਗ ਨੂੰ ਪਰਿਵਾਰ ਨਾਲ ਮਿਲਵਾਇਆ | Welfare work

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦਿਆਂ ਮੰਦਬੁੱਧੀ ਸਾਂਭ-ਸੰਭਾਲ ਸੰਗਰੂਰ ਟੀਮ ਲਗਾਤਾਰ ਸ਼ਲਾਘਾਯੋਗ ਕਾਰਜ ਕਰਦੀ ਆ ਰਹੀ ਹੈ। ਦਰਅਸਲ ਇਹ ਟੀਮ ਮੈਂਬਰ ਆਪਣੇ ਪਰਿਵਾਰਾਂ ਤੋਂ ਵਿਛੜੇ ਜੀਆਂ ਨੂੰ ਉਨ੍ਹਾਂ ਨਾਲ ਮਿਲਵਾਉਣ ਦਾ ਕੰਮ ਕਰ ਰਹੇ ਹਨ। ਇਸ ਟੀਮ ’ਚ ਸੁਨਾਮ ਬਲਾਕ ਅਤੇ ਸੰਗਰੂਰ ਬਲਾਕ ਦੇ ਸੇਵਾਦਾਰ ਕੰਮ ਕਰ ਰਹੇ ਹਨ।
ਇਸੇ ਤਰ੍ਹਾਂ ਦਾ ਇੱਕ ਹੋਰ ਸ਼ਲਾਘਾਯੋਗ ਉਪਰਾਲਾ ਲਾਵਾਰਸ ਘੁੰਮ ਰਹੇ ਬਜ਼ੁਰਗ ਵਿਅਕਤੀ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਕੇ ਕੀਤਾ ਹੈ। (Wellfare work)

ਇਸ ਸਬੰਧੀ ਪੂਰੀ ਜਾਣਕਾਰੀ ਦਿੰਦਿਆਂ ਟੀਮ ਮੈਂਬਰ ਜਸਪਾਲ ਸਿੰਘ ਇੰਸਾਂ ਨੇ ਦੱਸਿਆ ਕਿ ਬੀਤੇ ਦਿਨੀਂ 4 ਨਵੰਬਰ ਨੂੰ ਸਵੇਰੇ ਮਾਸਟਰ ਗੁਰਦੀਪ ਇੰਸਾਂ ਧਰਮਗੜ੍ਹ ਦਾ ਉਨ੍ਹਾਂ ਨੂੰ ਫੋਨ ਆਇਆ ਕਿ ਇੱਕ ਬਜ਼ੁਰਗ ਵਿਆਕਤੀ ਜਿਸਦੀ ਉਮਰ ਕਰੀਬ 65-70 ਸਾਲ ਹੈ, ਕਾਫੀ ਦਿਨਾਂ ਤੋਂ ਲਾਵਾਰਿਸ ਘੁੰਮ ਰਿਹਾ ਹੈ ਸਾਡੀ ਟੀਮ ਵੱਲੋਂ ਨਾਂਅ-ਪਤਾ ਪੁੱਛਣ ’ਤੇ ਬਜ਼ੁਰਗ ਨੇ ਆਪਣਾ ਨਾਂਅ ਬ੍ਰਹਮਦੇਵ ਮਾਥੂ ਅਤੇ ਪਿੰਡ ਭੀਖਾ ਹਰਕੇਸ਼, ਪੋਸਟ ਆਫਿਸ ਕਿਸ਼ਨਪੁਰ, ਜਿਲ੍ਹਾ ਸੀਤਾਮੜ੍ਹੀ, ਬਿਹਾਰ ਦਾ ਰਹਿਣ ਵਾਲਾ ਦੱਸਿਆ ਇਸ ਤੋਂ ਬਾਅਦ ਨੈੱਟਵਰਕ ਰਾਹੀ ਉੱਥੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਪ੍ਰੇਮੀ ਸੇਵਾਦਾਰਾਂ ਦੇ ਸਹਿਯੋਗ ਨਾਲ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਗਿਆ ਪਰਿਵਾਰ ਨੇ ਦੱਸਿਆ ਕਿ ਬਜ਼ੁਰਗ ਆਪਣੇ ਪਰਿਵਾਰਕ ਮੈਂਬਰ ਅਤੇ ਪਿੰਡ ਦੇ ਸਾਥੀਆਂ ਨਾਲ ਵਰਿੰਦਾਵਨ ਤੋਂ ਟ੍ਰੇਨ ਉਤਰਿਆ ਅਤੇ ਰਸਤਿਓਂ ਭਟਕ ਕੇ ਇਧਰ-ਉਧਰ ਹੋ ਗਿਆ ਅਤੇ ਦੋ-ਢਾਈ ਮਹੀਨਿਆਂ ਬਾਅਦ ਮਿਲਿਆ ਹੈ।

ਸੇਵਾਦਾਰਾਂ ਵੱਲੋਂ ਸੜਕ ’ਤੇ ਘੁੰਮ ਰਹੀ ਮੰਦਬੁੱਧੀ ਔਰਤ ਨੂੰ ਪਿੰਗਲਾ ਆਸ਼ਰਮ ਵਿਖੇ ਪਹੁੰਚਾਇਆ

ਉਨ੍ਹਾਂ ਦੱਸਿਆ ਕਿ ਸਾਡੇ ਰਿਸ਼ਤੇਦਾਰ ਅਤੇ ਪਰਿਵਾਰਕ ਮੈਂਬਰ ਜਲੰਧਰ ਪੰਜਾਬ ਵੀ ਰਹਿੰਦੇ ਹਨ ਤਾਂ ਉਨ੍ਹਾਂ ਦੇ ਫੋਨ ਨੰਬਰ ’ਤੇ ਸੰਪਰਕ ਕੀਤਾ ਗਿਆ ਅਤੇ 8-9 ਵਿਅਕਤੀ ਬਜ਼ੁਰਗ ਵਿਆਕਤੀ ਨੂੰ ਲੈਣ ਲਈ ਟ੍ਰੇਨ ਰਾਹੀਂ ਐੱਮਐੱਸਜੀ ਡੇਰਾ ਸੱਚਾ ਸੌਦਾ ਮਾਨਵਤਾ ਭਲਾਈ ਕੇਂਦਰ ਸੁਨਾਮ (ਸੰਗਰੂਰ) ਪਹੁੰਚੇ। ਜਿਨ੍ਹਾਂ ’ਚ ਬਜ਼ੁਰਗ ਵਿਅਕਤੀ ਦਾ ਪੋਤਾ ਅਤੇ ਉਸਦੇ ਪਿੰਡ ਦੇ ਮੁੰਡੇ ਪਹੁੰਚੇ ਸਨ ਇਸ ਦੌਰਾਨ ਆਪਣੇ ਪੋਤੇ ਨੂੰ ਦੇਖ ਬਜ਼ੁਰਗ ਵਿਅਕਤੀ ਦਾ ਚਿਹਰਾ ਖਿੜ ਉੱਠਿਆ ਅਤੇ ਉਸਦੀਆਂ ਅੱਖਾਂ ’ਚ ਹੰਝੂ ਭਰ ਆਏ ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਜੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਧੰਨ ਹਨ ਤੁਹਾਡੇ ਗੁਰੂ ਜੀ , ਜੋ ਤੁਹਾਨੂੰ 159 ਮਾਨਵਤਾ ਭਲਾਈ ਕਾਰਜਾਂ ਦੀ ਪ੍ਰੇਰਨਾ ਦੇ ਕੇ ਬਹੁਤ ਵੱਡਾ ਪਰਉਪਕਾਰ ਕੀਤਾ ਹੈ। ਇਸ ਮੌਕੇ ਮਾਸਟਰ ਗੁਰਦੀਪ ਇੰਸਾਂ, ਮਾਸਟਰ ਗੁਰਪ੍ਰੀਤ, ਪ੍ਰੇਮੀ ਤਰੁਨ ਭਾਰਤੀ ਇੰਸਾਂ, ਹਰਵਿੰਦਰ ਬੱਬੀ ਧੀਮਾਨ, ਡਾ. ਹਰਜਿੰਦਰ ਭੋਲਾ, ਪ੍ਰੇਮੀ ਜਸਵੀਰ ਇੰਸਾਂ ਅਤੇ ਹੋਰ ਵੀ ਸੇਵਾਦਾਰ ਹਾਜ਼ਰ ਸਨ। (Welfare work)

ਹੁਣ ਤੱਕ ਵਿੱਛੜੇ 85 ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਵਾ ਕੇ ਚੁੱਕੇ ਸੇਵਾਦਾਰ

ਸੇਵਾਦਾਰਾਂ ਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਨੁਸਾਰ ਹੁਣ ਤੱਕ ਪਰਿਵਾਰ ਨਾਲੋਂ ਵਿਛੜੇ 85 ਮੰਦਬੁੱਧੀਆਂ ਨੂੰ ਪਰਿਵਾਰ ਨਾਲ ਮਿਲਵਾ ਕੇ ਚੁੱਕੇ ਹਨ ਟੀਮ ਦੇ ਦੱਸਣ ਮੁਤਾਬਕ ਇਨ੍ਹਾਂ ਦੀ ਟੀਮ ਦੇ ਕਿਸੇ ਵੀ ਮੈਂਬਰ ਨੂੰ ਜਦੋਂ ਕਿਤੇ ਸ਼ਹਿਰ ਜਾਂ ਪਿੰਡ ਵਿੱਚ ਕਿਤੇ ਕੋਈ ਮੰਦਬੁੱਧੀ ਲਾਵਾਰਸ ਵਿਅਕਤੀ ਘੁੰਮਦਾ ਨਜ਼ਰ ਆਉਂਦਾ ਹੈ ਤਾਂ ਇਹ ਆਪਸ ਵਿੱਚ ਤਾਲਮੇਲ ਕਰਕੇ ਤਾਂ ਉਸਦੀ ਸਾਂਭ-ਸੰਭਾਲ ਦੇ ਵਿੱਚ ਜੁੱਟ ਜਾਂਦੇ ਹਨ। ਜਿਸ ਤੋਂ ਬਾਅਦ ਇਹ ਉਹਨਾਂ ਦੇ ਪਰਿਵਾਰਾਂ ਤੱਕ ਪਹੁੰਚ ਕਰਦੇ ਹਨ ਤਾਂ ਜੋ ਉਹਨਾਂ ਦੇ ਪਰਿਵਾਰ ਦੇ ਵਿਛੜੇ ਜੀਅ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਮਿਲਵਾਇਆ ਜਾ ਸਕੇ।