ਚੋਣ ਕਮਿਸ਼ਨ ਨੇ ਜਾਰੀ ਕੀਤਾ ਜਨਤਕ ਨੋਟਿਸ
- 28 ਜੂਨ ਤੱਕ ਭਰੀਆਂ ਜਾਣਗੀਆਂ ਨਾਮਜ਼ਦਗੀਆਂ, ਜਾਂਚ ਅਗਲੇ ਦਿਨ
ਨਵੀਂ ਦਿੱਲੀ, (ਏਜੰਸੀ) । ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਚੋਣ ਅਧਿਕਾਰੀ ਨੇ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਭਰਨ ਲਈ ਜਨਤਕ ਨੋਟਿਸ ਜਾਰੀ ਕਰ ਦਿੱਤਾ ਹੈ ਸੰਸਦੀ ਕਾਰਜ ਮੰਤਰਾਲੇ ਦੁਆਰਾ ਜਾਰੀ ਪ੍ਰੈਸ ਨੋਟ ਅਨੁਸਾਰ ਰਾਸ਼ਟਰਪਤੀ ਅਹੁਦੇ ਦੀ ਚੋਣ ਲਈ ਲੋਕ ਸਭਾ ਦੇ ਮੁੱਖ ਸਕੱਤਰ ਅਨੂਪ ਮਿਸ਼ਰਾ ਨੇ ਨੋਟਿਸ ਜਾਰੀ ਕੀਤਾ, ਜਿਨ੍ਹਾਂ ਨੂੰ ਇਸ ਚੋਣ ਲਈ ਚੋਣ ਕਮਿਸ਼ਨ ਦੁਆਰਾ ਚੋਣ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਉਮੀਦਵਾਰ ਜਾਂ ਉਸਦੇ ਪ੍ਰਸਤਾਵਕ ਜਾਂ ਅਨੁਮੋਦਕ ਸੰਸਦ ਭਵਨ ‘ਚ ਲੋਕਸਭਾ ਦਫ਼ਤਰ ਦੇ ਕਮਰਾ ਨੰਬਰ 18 ‘ਚ ਆਪਣਾ ਨਾਮਜ਼ਦਗੀ ਪੱਤਰ ਸਹਾਇਕ ਚੋਣ ਅਧਿਕਾਰੀ ਰਵਿੰਦਰ ਗੈਰੀਮੇਲਾ ਤੇ ਵਿਨੈ ਕੁਮਾਰ ਮੋਹਨ ਸਾਹਮਣੇ 28 ਜੂਨ ਤੱਕ ਸਾਰਵਜਨਿਕ ਛੁੱਟੀ ਨੂੰ ਛੱਡ ਕੇ ਕਿਸੇ ਵੀ ਦਿਨ ਸਵੇਰੇ 11 ਵਜੇ ਤੋਂ ਸ਼ਾਮ ਤਿੰਨ ਵਜੇ ਦੇ ਵਿਚਕਾਰ ਨਾਮਜ਼ਦਗੀ ਪੱਤਰ ਦਾਖਲ ਕਰ ਸਕਦੇ ਹਨ ਨਾਮਜ਼ਦਗੀ ਪੱਤਰ ਦੀ ਜਾਂਚ 29 ਜੂਨ ਨੂੰ ਹੋਵੇਗੀ ਹਰੇਕ ਨਾਮਜ਼ਦਗੀ ਪੱਤਰ ਦੇ ਨਾਲ ਉਮੀਦਵਾਰ ਨੂੰ ਵੋਟਰ ਸੂਚੀ ‘ਚ ਦਰਜ ਆਪਣੇ ਨਾਂਅ ਪ੍ਰਮਾਣਿਕ ਪ੍ਰਤੀਲਿਪੀ ਵੀ ਪੇਸ਼ ਕਰਨੀ ਹੋਵੇਗੀ ਤੇ ਪੰਦਰਾਂ ਹਜ਼ਾਰ ਰੁਪਏ ਜ਼ਮਾਨਤ ਰਾਸ਼ੀ ਵਜੋਂ ਜਮ੍ਹਾਂ ਕਰਨੀ ਹੋਵੇਗੀ ਜੇ ਇਹ ਰਾਸ਼ੀ ਪਹਿਲਾਂ ਹੀ ਰਿਜ਼ਰਵ ਬੈਂਕ ਆਫ਼ ਇੰਡੀਆ ਜਾਂ ਸਰਕਾਰੀ ਖਜ਼ਾਨੇ ‘ਚ ਜਮ੍ਹਾਂ ਕਰ ਦਿੱਤੀ ਗਈ ਹੋਵੇ ਤਾਂ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਸਮੇਂ ਉਸਦਾ ਪ੍ਰਮਾਣ ਪੱਤਰ ਵੀ ਚੋਣ ਅਧਿਕਾਰੀ ਸਾਹਮਣੇ ਪੇਸ਼ ਕਰਨਾ ਹੋਵੇਗਾ।