ਕਰੀਬ ਇੱਕ ਮਹੀਨੇ ਤੋਂ ਗੁੰਮ ਹੋਈ ਔਰਤ ਨੂੰ ਪਰਿਵਾਰ ਨਾਲ ਮਿਲਾਇਆ

ਡੇਰਾ ਪ੍ਰੇਮੀਆਂ ਦਾ ਇੱਕ ਹੋਰ ਸਮਾਜ ਭਲਾਈ ਦਾ ਕੰਮ

ਸੰਗਰੂਰ, (ਨਰੇਸ਼ ਕੁਮਾਰ) ਡੇਰਾ ਸੱਚਾ ਸੌਦਾ ਦੀ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ, ਬਲਾਕ ਸੰਗਰੂਰ ਦੇ ਸੇਵਾਦਾਰਾਂ ਨੇ ਇੱਕ ਮੰਦਬੁੱਧੀ ਹਾਲਤ ‘ਚ ਘੁੰਮ ਰਹੀ ਇੱਕ ਔਰਤ ਦੀ ਸਾਂਭ ਸੰਭਾਲ ਕਰਦਿਆਂ ਉਸ ਨੂੰ ਉਸ ਦੇ ਪਰਿਵਾਰ ਦੇ ਸਪੁਰਦ ਕੀਤਾ

ਜਾਣਕਾਰੀ ਅਨੁਸਾਰ ਬਲਾਕ ਸੰਗਰੂਰ ਦੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਜਗਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਸੰਗਰੂਰ ਦੇ ਹਰੇੜੀ ਰੋਡ ਫਾਟਕਾਂ ਦੇ ਨੇੜੇ ਇੱਕ ਔਰਤ ਮੰਦਬੁੱਧੀ ਹਾਲਤ ਵਿੱਚ ਉੱਥੇ ਘੁੰਮ ਰਹੀ ਸੀ, ਦੀ ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਹਰਵਿੰਦਰ ਬੱਬੀ, ਨਛੱਤਰ ਸਿੰਘ, ਨਾਹਰ ਸਿੰਘ, ਜਸਪਾਲ ਸਿੰਘ ਨੇ ਸਾਂਭ-ਸੰਭਾਲ ਕੀਤੀ ਅਤੇ ਉਸ ਬਾਰੇ ਸਿਟੀ ਪੁਲਿਸ ਨੂੰ ਸੂਚਿਤ ਵੀ ਕੀਤਾ ਪੁੱਛ ਗਿੱੱਛ ਕਰਨ ‘ਤੇ ਪਤਾ ਲੱਗਿਆ ਕਿ ਉਕਤ ਔਰਤ ਦਾ ਨਾਂਅ ਮੀਰ ਖਾਤੋ ਹੈ ਜੋ ਕਿ ਗੁੱਜਰ ਬਰਾਦਰੀ ਨਾਲ ਸਬੰਧ ਰੱਖਦੀ ਹੈ

ਬਰੜਵਾਲ ਪਿੰਡ ਨੇੜੇ ਦੀ ਰਹਿਣ ਵਾਲੀ ਹੈ ਫੋਨ ‘ਤੇ ਉਕਤ ਔਰਤ ਬਾਰੇ ਸੰਪਰਕ ਵੀ ਕੀਤਾ ਗਿਆ ਸਥਾਨਕ ਪਟਿਆਲਾ ਰੋਡ ਸਥਿਤ ਸੰਗਰੂਰ ਨਾਮ ਚਰਚਾ ਘਰ ਵਿਖੇ ਮੀਰ ਖਾਤੋ ਦੇ ਰਿਸ਼ਤੇਦਾਰਾਂ ਯੂਸਫ਼ ਖਾਨ ਨੂੰ ਬੁਲਾ ਕੇ ਉਕਤ ਔਰਤ ਨੂੰ ਉਨ੍ਹਾਂ ਦੇ ਸਪੁਰਦ ਕਰ ਦਿੱਤਾ ਗਿਆ

ਮੀਰ ਖਾਤੋ ਦੇ ਰਿਸ਼ਤੇਦਾਰ ਯੂਸਫ਼ ਨੇ ਦੱਸਿਆ ਕਿ ਉਹ ਪਿਛਲੇ ਕਰੀਬ ਇੱਕ ਮਹੀਨੇ ਤੋਂ ਘਰੋਂ ਲਾਪਤਾ ਸੀ ਤੇ ਅਸੀਂ ਇਸ ਬਾਰੇ ਦੂਰ ਦੂਰ ਤੱਕ ਪੜਤਾਲ ਕਰਕੇ ਆਏ ਸੀ ਪਰ ਕਿਧਰੋਂ ਵੀ ਪਤਾ ਨਹੀਂ ਲੱਗ ਰਿਹਾ ਸੀ ਅਤੇ ਹੁਣ ਉਹਨਾਂ ਇਸ ਦੇ ਮਿਲਣ ਦੀ ਆਸ ਛੱਡ ਦਿੱਤੀ ਸੀ ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਧੰਨ ਹਨ ਜਿਨ੍ਹਾਂ ਨੇ ਇੱਕ ਭੁੱਲੀ ਭਟਕੀ ਮੰਦਬੁੱਧੀ ਔਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਦੇ ਯਤਨ ਕੀਤੇ

ਪ੍ਰੇਮੀ ਜਗਰਾਜ ਸਿੰਘ ਇੰਸਾਂ ਨੇ ਦੱਸਿਆ ਕਿ ਡੇਰਾ ਸੱਚਾ ਸੌਦਾ ਦੇ ਸੇਵਾਦਾਰ ਮਾਨਵਤਾ ਭਲਾਈ ਦੇ ਕਾਰਜ ਕਰਦੇ ਰਹਿੰਦੇ ਹਨ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਆਸ਼ੀਰਵਾਦ ਸਦਕਾ 134 ਤੋਂ ਜ਼ਿਆਦਾ ਮਾਨਵਤਾ ਭਲਾਈ ਦੇ ਕਾਰਜ ਸਫ਼ਲਤਾ ਪੂਰਵਕ ਚੱਲ ਰਹੇ ਹਨ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।