ICC World Cup 2023 : ਲੰਕਾ ਫਤਿਹ ਕਰਨ ਉਤਰਨਗੇ ਭਾਰਤ ਦੇ ਵੀਰ

IND Vs SL

ਵਾਨਖੇੜੇ ’ਚ 12 ਸਾਲਾਂ ਬਾਅਦ ਭਾਰਤ ਦਾ ਸ੍ਰੀਲੰਕਾ ਨਾਲ ਮੁਕਾਬਲਾ

  • 12 ਸਾਲ ਪਹਿਲਾਂ ਇੱਥੇ ਹੀ ਭਾਰਤ ਨੂੰ ਸ੍ਰੀਲੰਕਾਂ ਨੂੰ ਹਰਾ ਕੇ ਜਿੱਤਿਆ ਸੀ 2011 ਦਾ ਵਿਸ਼ਵ ਕੱਪ
  • ਜੇਕਰ ਭਾਰਤ ਜਿੱਤਿਆ ਤਾਂ ਸੈਮੀਫਾਈਨਲ ’ਚ ਜਗ੍ਹਾ ਪੱਕੀ

ਮੁੰਬਈ (ਏਜੰਸੀ)। ਆਈਸੀਸੀ ਵਿਸ਼ਵ ਕੱਪ 2023 ਦਾ 33ਵਾਂ ਮੁਕਾਬਲਾ ਅੱਜ ਭਾਰਤ ਅਤੇ ਸ੍ਰੀਲੰਕਾਂ ਵਿਚਕਾਰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਇਹ ਮੈਚ ਜਿੱਤ ਕੇ ਭਾਰਤੀ ਟੀਮ ਸੈਮੀਫਾਈਨਲ ’ਚ ਜਗ੍ਹਾ ਪੱਕੀ ਕਰਨ ਉਤਰੇਗੀ। ਭਾਰਤੀ ਟੀਮ ਦਾ ਇਸ ਵਿਸ਼ਵ ਕੱਪ ’ਚ ਪ੍ਰਦਰਸ਼ਨ ਬਹੁਤ ਚੰਗਾ ਰਿਹਾ ਹੈ ਅਤੇ ਉਸ ਨੇ ਆਪਣੇ 6 ਦੇ 6 ਮੈਚ ਹੀ ਆਪਣੇ ਨਾਂਅ ਕੀਤੇ ਹਨ। ਪਿਛਲੇ ਮੁਕਾਬਲੇ ’ਚ ਭਾਰਤ ਨੇ ਅੰਗਰੇਜ਼ਾਂ ਨੂੰ ਬਹੁਤ ਚੰਗੇ ਫਰਕ ਨਾਲ ਹਰਾਇਆ ਸੀ। ਜੇਕਰ ਰਿਕਾਰਡ ਦੀ ਗੱਲ ਕਰੀਏ ਤਾਂ ਭਾਰਤੀ ਟੀਮ ਅਤੇ ਸ੍ਰੀਲੰਕਾਈ ਟੀਮ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ 12 ਸਾਲ ਬਾਅਦ ਆਹਮੋ-ਸਾਹਮਣੇ ਹੋਣਗੀਆਂ ਅਤੇ ਇਹ ਹੀ ਮੈਦਾਨ ’ਤੇ ਭਾਰਤੀ ਟੀਮ ਨੇ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ’ਚ 2011 ਦਾ ਵਿਸ਼ਵ ਕੱਪ ਜਿੱਤਿਆ ਸੀ। (IND Vs SL)

ਇਹ ਵੀ ਪੜ੍ਹੋ : ਈਡੀ ਦੇ ਪੇਸ਼ ਨਹੀਂ ਹੋਏ ਕੇਜਰੀਵਾਲ, ਲੈਟਰ ਭੇਜ ਕੇ ਪੁੱਛਿਆ ਕੀ ਮੈਂ ਛੱਕੀ ਹਾਂ ਜਾਂ ਗਵਾਹ

ਇਸ ਮੈਚ ’ਚ ਭਾਰਤ ਦੇ ਵੱਡੇ ਖਿਡਾਰੀ ਜਿਵੇਂ ਕਿ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਕੋਲ ਆਪਣਾ ਪ੍ਰਦਰਸ਼ਨ ਦਿਖਾਉਣ ਦਾ ਮੌਕਾ ਰਹੇਗਾ। ਇਸ ਮੈਚ ਦੌਰਾਨ ਖੁਸ਼ੀ ਦੀ ਖਬਰ ਇਹ ਹੈ ਕਿ ਇੱਥੇ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਵੀਰਵਾਰ ਨੂੂੰ ਮੁੰਬਈ ’ਚ ਮੌਸਮ ਖੁਸ਼ਕ ਰਹਿਣ ਦੀ ਸੰਭਾਵਨਾ ਹੈ। ਪਰ ਥੋੜੀ ਬਹੁਤ ਪ੍ਰਦੂਸ਼ਣ ਦੀ ਸਮੱਸਿਆ ਹੋ ਸਕਦੀ ਹੈ। ਭਾਰਤ ਦੇ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਦਾ ਸ਼੍ਰੀਲੰਕਾ ਖਿਲਾਫ ਦੋਵਾਂ ਦਾ ਹੀ ਪ੍ਰਦਰਸ਼ਨ ਚੰਗਾ ਰਿਹਾ ਹੈ। (IND Vs SL)

ਕਿਉਂਕਿ ਭਾਰਤ ਨੇ ਸ੍ਰੀਲੰਕਾਂ ਨੂੰ ਪਿਛਲੇ ਲਗਾਤਾਰ ਦੋ ਵਿਸ਼ਵ ਕੱਪ ਮੁਕਾਬਲਿਆਂ ’ਚ ਹਰਾਇਆ ਹੈ ਅਤੇ ਇਸ ਜਿੱਤ ਨਾਲ ਭਾਰਤੀ ਟੀਮ ਸ੍ਰੀਲੰਕਾ ਖਿਲਾਫ ਵਿਸ਼ਵ ਕੱਪ ’ਚ ਹੈਟ੍ਰਿਕ ਲਾਉਣਾ ਚਾਹੇਗੀ। ਇਸ ਮੈਚ ’ਚ ਭਾਰਤੀ ਟੀਮ ਹਾਰਦਿਕ ਪਾਂਡਿਆ ਤੋਂ ਬਿਨ੍ਹਾਂ ਖੇਡੇਗੀ, ਪਾਂਡਿਆ ਬੰਗਲਾਦੇਸ਼ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸਨ ਅਤੇ ਉਨ੍ਹਾਂ ਦੀ ਜਗ੍ਹਾ ਸੂਰਿਆਕੁਮਾਰ ਯਾਦਵ ਨੂੰ ਟੀਮ ’ਚ ਜਗ੍ਹਾ ਦਿੱਤੀ ਗਈ ਹੈ। ਸੂਰਿਆ ਨੇ ਪਿਛਲੇ ਮੁਕਾਬਲੇ ’ਚ ਇੰਗਲੈਂਡ ਖਿਲਾਫ ਚੰਗੀ ਪਾਰੀ ਖੇਡੀ ਸੀ।

ਅੰਕੜੇ ਟੀਮ ਇੰਡੀਆ ਦੇ ਹੱਕ ’ਚ | IND Vs SL

ਭਾਰਤ ਅਤੇ ਸ੍ਰੀਲੰਕਾ ਵਿਚਕਾਰ ਹੁਣ ਤੱਕ ਕੁੱਲ 167 ਇੱਕਰੋਜ਼ਾ ਮੈਚ ਖੇਡੇ ਗਏ ਹਨ। ਇਨ੍ਹਾਂ ’ਚੋਂ ਭਾਰਤੀ ਟੀਮ ਨੇ 98 ਮੈਚ ਆਪਣੇ ਨਾਂਅ ਕੀਤੇ ਹਨ, ਜਦਕਿ ਸ਼੍ਰੀਲੰਕਾ ਨੇ 57 ਮੈਚ ਜਿੱਤੇ ਹਨ। ਇੱਕ ਮੈਚ ਟਾਈ ਰਿਹਾ ਅਤੇ 11 ਮੈਚ ਡਰਾਅ ਰਹੇ। ਭਾਵ ਹੈਡ ਟੂ ਹੈੱਡ ਰਿਕਾਰਡ ’ਚ ਭਾਰਤੀ ਟੀਮ ਇਕਪਾਸੜ ਤੌਰ ’ਤੇ ਹਾਵੀ ਦਿਖੀ ਹੈ। ਅੱਜ, ਜਿਸ ਮੈਦਾਨ ਮੁੰਬਈ ਦੇ ਵਾਨਖੇੜੇ ’ਤੇ ਭਾਰਤ ਅਤੇ ਸ਼੍ਰੀਲੰਕਾ ਦਾ ਮੁਕਾਬਲਾ ਹੋਣ ਜਾ ਰਿਹਾ ਹੈ, ਇੱਥੇ ਭਾਰਤ ਦਾ ਰਿਕਾਰਡ ਆਪਣੇ ਗੁਆਂਢੀ ਨਾਲੋਂ ਚੰਗਾ ਹੈ। ਭਾਰਤ ਅਤੇ ਸ਼੍ਰੀਲੰਕਾ ਇੱਥੇ ਤਿੰਨ ਵਾਰ ਆਹਮੋ-ਸਾਹਮਣੇ ਹੋ ਚੁੱਕੇ ਹਨ, ਜਿੱਥੇ ਭਾਰਤ ਨੇ ਦੋ ਅਤੇ ਸ਼੍ਰੀਲੰਕਾ ਨੇ ਇੱਕ ਜਿੱਤ ਹਾਸਲ ਕੀਤੀ ਹੈ। ਹਾਲਾਂਕਿ ਵਿਸ਼ਵ ਕੱਪ ਦੇ ਅੰਕੜੇ ਇਹ ਦਿਖਾ ਰਹੇ ਹਨ ਕਿ ਦੋਵੇਂ ਟੀਮਾਂ ਬਰਾਬਰੀ ’ਤੇ ਹੀ ਹਨ। ਇਹ ਦੋਵੇਂ ਟੀਮਾਂ ਵਿਸ਼ਵ ਕੱਪ ’ਚ 9 ਵਾਰ ਆਹਮੋ-ਸਾਹਮਣੇ ਹੋ ਚੁੱਕੀਆਂ ਹਨ ਅਤੇ ਦੋਵੇਂ ਟੀਮਾਂ 4-4 ਨਾਲ ਜਿੱਤੀਆਂ ਹਨ। (IND Vs SL)

ਦੋਵਾਂ ਟੀਮਾਂ ਦੀ ਬੱਲੇਬਾਜ਼ੀ ’ਚ ਜਮੀਨ-ਅਸਮਾਨ ਦਾ ਫਰਕ

ਵਿਸ਼ਵ ਕੱਪ 2023 ’ਚ ਟੀਮ ਇੰਡੀਆ ਅਤੇ ਸ਼੍ਰੀਲੰਕਾ ਦੇ ਬੱਲੇਬਾਜ਼ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਹਨ, ਉਹ ਜਿੱਤ ਜਾਂ ਹਾਰ ਦੀ ਸਹੀ ਭਵਿੱਖਬਾਣੀ ਕਰਨ ਲਈ ਕਾਫੀ ਹੈ। ਭਾਰਤੀ ਟੀਮ ਦੇ ਨੰਬਰ-1 ਤੋਂ ਲੈ ਕੇ ਨੰਬਰ-7 ਦੇ ਬੱਲੇਬਾਜ਼ ਸ਼ਾਨਦਾਰ ਫਾਰਮ ’ਚ ਨਜ਼ਰ ਆ ਰਹੇ ਹਨ। ਇਸ ਵਿਸ਼ਵ ਕੱਪ ’ਚ ਹਰ ਕਿਸੇ ਦੇ ਬੱਲੇ ਤੋਂ ਦੌੜਾਂ ਵੀ ਆ ਰਹੀਆਂ ਹਨ। ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਇਸ ਟੂਰਨਾਮੈਂਟ ’ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣਨ ਦੀ ਦੌੜ ’ਚ ਹਨ। (IND Vs SL)

ਸ਼ੁਭਮਨ ਗਿੱਲ ਆਈਸੀਸੀ ਰੈਂਕਿੰਗ ’ਚ ਨੰਬਰ-2 ਬੱਲੇਬਾਜ਼ ਹੈ। ਮੱਧ ਲੜੀ ’ਚ ਸ਼੍ਰੇਅਸ ਅਈਅਰ ਅਤੇ ਵਿਕਟਕੀਪਰ ਬੱਲੇਬਾਜ਼ ਲੋਕੇਸ਼ ਰਾਹੁਲ ਕੁਝ ਮੌਕਿਆਂ ’ਤੇ ਆਪਣੀ ਸਮਝਦਾਰ ਪਾਰੀ ਨਾਲ ਟੀਮ ਇੰਡੀਆ ਦੀ ਪਾਰੀ ਨੂੰ ਬਿਹਤਰ ਤਰੀਕੇ ਨਾਲ ਸੰਭਾਲਦੇ ਨਜ਼ਰ ਆ ਰਹੇ ਹਨ ਅਤੇ ਫਿਰ ਅਖੀਰ ’ਚ ਸੂਰਿਆਕੁਮਾਰ ਯਾਦਵ ਅਤੇ ਰਵਿੰਦਰ ਜਡੇਜਾ ਵੀ ਹਨ। ਸੂਰਿਆ ਨੇ ਪਿਛਲੇ ਮੈਚ ’ਚ ਇੰਗਲੈਂਡ ਖਿਲਾਫ ਸ਼ਾਨਦਾਰ ਪਾਰੀ ਖੇਡੀ ਸੀ। (IND Vs SL)