ਜੰਗ ‘ਚ ਅਮਨ ਦੀ ਲਕੀਰ

Israel

ਜੰਗ ਦੀ ਹਨ੍ਹੇਰੀ ਰਾਤ ‘ਚ ਅਮਨ ਦੀ ਇੱਕ ਚਾਨਣੀ ਲਕੀਰ ਨਜ਼ਰ ਆਈ ਹੈ। ਇਜ਼ਰਾਈਲ ਤੇ ਹਮਾਸ ਨੇ ਚਾਰ ਦਿਨਾਂ ਲਈ ਜੱਗਬੰਦੀ ਦਾ ਸਮਝੌਤਾ ਕੀਤਾ ਹੈ ਜਿਸ ਦੇ ਤਹਿਤ ਹਮਾਸ ਇਜਰਾਈਲੀ ਬੰਦੀਆਂ ਨੂੰ ਰਿਹਾਅ ਕਰੇਗਾ। ਦੂਜੇ ਪਾਸੇ ਇਜ਼ਰਾਈਲ 150 ਤੋਂ ਵੱਧ ਫਲਸਤੀਨੀਆਂ ਨਾਗਰਿਕਾਂ ਨੂੰ ਰਿਹਾਅ ਕਰੇਗਾ। ਜੰਗਬੰਦੀ ਲਈ ਦੋਵਾਂ ਧਿਰਾਂ ‘ਤੇ ਦਬਾਅ ਚੱਲ ਰਿਹਾ ਸੀ। ਭਾਵੇਂ ਬਾਹਰੋਂ ਇਹ ਸਮਝੌਤਾ ਬੰਦੀਆਂ ‘ਦੀ ਰਿਹਾਈ ‘ਦਾ ਮਸਲਾ ਹੈ ਪਰ ਸਮਝੌਤੇ ਦੀ ਜ਼ਮੀਨ ਜੰਗ ਖਿਲਾਫ਼ ਨਫਰਤ ਨਾਲ ਤਿਆਰ ਹੋਈ ਸੀ। ਨਿਰਦੇਸ਼ਾਂ ਦੀਆਂ ਲਾਸ਼ਾਂ ਦੇ ਢੇਰ ਲੱਗਣ ਦਾ ਭਿਆਨਕਤਾ ਦਾ ਸਿਖਰ ਗਾਜ਼ਾ ਦੇ ਅਲਸਿਫ਼ਾ ਹਸਪਤਾਲ ਦੇ ਜੰਗ ਦਾ ਕੇਂਦਰ ਬਿੰਦੂ ਬਣਨ ਨਾਲ ਹੋਇਆ ਹੈ। ਹਮਾਸ ਵੱਲੋਂ ਹਸਪਤਾਲ ਨੂੰ ਢਾਲ ਬਣਾ ਕੇ ਵਰਤਿਆ ਜਾ ਰਿਹਾ ਸੀ। (War)

ਇਹ ਵੀ ਪੜ੍ਹੋ : ਨਸ਼ਾ ਤਸਕਰ ਦੀ ਫਿਰੋਜ਼ਪੁਰ ਪੁਲਿਸ ਨੇ 1.22 ਕਰੋੜ ਦੀ ਜਾਇਦਾਦ ਕੀਤੀ ਫਰੀਜ

ਜਦੋਂਕਿ ਇਜਰਾਈਲ ਹਮਾਸ ਖਿਲਾਫ਼ ਫੈਸਲਾਕੁੰਨ ਲੜਾਈ ਲੜਨ ਲਈ ਹਸਪਤਾਲ ਅੰਦਰ ਵੀ ਜੰਗ ਤੋਂ ਪਿਛਾਂਹ ਹਟਣ ਲਈ ਤਿਆਰ ਨਹੀਂ ਸੀ। ਇਸ ਦੇ ਸਮਾਨਾਂਤਰ ਹੀ ਅਮਰੀਕੀ ਰਾਸ਼ਟਰਪਤੀ ਜੋ ਬਾਇਡੇਨ ਦੀ ਚੀਨ ਦੇ ਆਪਣੇ ਹਮਰੁਤਬਾ ਸ਼ੀ ਜਿਨਪਿੰਗ ਨਾਲ ਹੋਈ ਮੀਟਿੰਗ ਨੇ ਇਸ ਜੰਗ ਨੂੰ ਰੋਕਣ ਲਈ ਪਿੱਠਭੂਮੀ ਦੀ ਭੂਮਿਕਾ ਨਿਭਾਈ ਹੈ। ਹਸਪਤਾਲ ‘ਚ ਜੰਗ ਦੁਨੀਆ ਦੀ ਸਭ ਤੋਂ ਭਿਆਨਕ ਤੇ ਹਿਰਦੇ ਵਲੂੰਧਰਨ ਵਾਲੀ ਤਬਾਹੀ ਸਾਬਤ ਹੋਈ ਹੈ। ਹਜ਼ਾਰਾਂ ਬੱਚੇ ਇਸ ਜੰਗ ਦੀ ਭੇਟ ਚੜ੍ਹ ਗਏ। ਸਭ ਤੋਂ ਸੀਮਤ ਖੇਤਰ ‘ਚ ਲੱਗੀ ਇਸ ਜੰਗ ਨੇ ਪੂਰੀ ਦੁਨੀਆ ਨੂੰ ਝੰਜੋੜ ਸੁੱਟਿਆ ਹੈ। ਭਾਵੇਂ ਜੰਗਾਂ ਵਿਚਾਰਧਾਰਾ ਨਾਲ ਲੜੀਆਂ ਜਾਂਦੀਆਂ ਹਨ ਫਿਰ ਵੀ ਜੰਗ ‘ਚ ਨਿਰਦੋਸ਼ ਮਨੁੱਖਤਾ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਭਾਵੇਂ ਅਮਨ ਲਈ ਵੀ ਜੰਗ ਜ਼ਰੂਰੀ ਮੰਨੀ ਜਾਂਦੀ ਹੈ ਪਰ ਜਿੰਨਾ ਹੋ ਸਕੇ ਜੰਗ ਨੂੰ टालटा ਚੰਗਾ है। ਮਹਾਂਸ਼ਕਤੀਆਂ ਵਿਚਾਲੇ ਸ਼ਕਤੀ ਸੰਤੁਲਨ ਦੀ ਲੜਾਈ ਨੇ ਵੀ ਦੁਨੀਆ ਦਾ ਭਾਰੀ ਨੁਕਸਾਨ ਕੀਤਾ ਹੈ। (War)

ਅਸਲ ‘ਚ ਅੱਤਵਾਦ ਤੇ ਜੰਗ ਦੇ ਵੱਖ-ਵੱਖ ਮੁੱਦੇ ਹਨ ਪਰ ਅੱਤਵਾਦ ਖਿਲਾਫ਼ ਇੱਕਜੁਟਤਾ ਨਾਲ ਜੰਗ ਦੇ ਹਾਲਾਤ ਬਣਦੇ ਹਨ। ਇਹ ਵੀ ਤੱਥ ਹਨ ਕਿ ਅੱਤਵਾਦ ਤੇ ਸਿਆਸੀ ਮਕਸਦ ਇਸ ਤਰ੍ਹਾਂ ਘੁਲ-ਮਿਲ ਜਾਂਦੇ ਹਨ ਕਿ ਅੱਤਵਾਦ ਨੂੰ ਵਿੱਤੀ ਖੁਰਾਕ ਮਿਲਣ ਲੱਗਦੀ ਹੈ। ਬਰਬਾਦੀ ਦੀ ਇੰਤਹਾ ਵੇਖਣ ਤੋਂ ਬਾਅਦ ਹੀ ਮਹਾਂਸ਼ਕਤੀਆਂ ਮੋੜਾ ਕੱਟਦੀਆਂ ਹਨ। ਚੰਗਾ ਹੋਵੇ ਹਮਾਸ-ਇਜ਼ਰਾਈਲ ਜੰਗ ਪੱਕੇ ਤੌਰ ‘ਤੇ ਰੋਕਣ ਲਈ ਮਾਹੌਲ ਤਿਆਰ ਹੋਵੇ। 50-50 ਮੰਜ਼ਲੀ ਇਮਾਰਤਾਂ ਦੀ ਥਾਂ ਸਿਰਫ ਮਲਬਾ ਜਾਂ ਜ਼ਮੀਨ ਹੀ ਨਜ਼ਰ ਆਉਣੀ ਜੰਗ ਦੀ ਤਬਾਹੀ ਦਾ ਕਾਲਾ ਪੰਨਾ ਹੈ। ਜੰਗ ਮਨੁੱਖਤਾ ਦੇ ਨਾਂਅ ‘ਤੇ ਕਲੰਕ ਹੈ। ਦੇ ਸੰਸਾਰ ਜੰਗਾਂ ਦੀ ਤਬਾਹੀ ਨੂੰ ਨਾ ਭੁੱਲੋ ਮੁਲਕਾਂ ਨੂੰ ਅਮਨ-ਅਮਾਨ ਲਈ ਅੱਗੇ ਆਉਣਾ ਚਾਹੀਦਾ ਹੈ। (War)