ਲੁਧਿਆਣਾ ਸਕੂਲ ਹਾਦਸੇ ਦੇ ਅਧਿਆਪਕਾ ਦਾ ਅੰਤਿਮ ਸੰਸਕਾਰ, ਪਤੀ-ਪੁੱਤਰ ਨੇ ਦਿੱਤੀ ਚਿਖਾ ਨੂੰ ਅਗਨੀ

Ludhiana School Accident
ਲੁਧਿਆਣਾ ਸਕੂਲ ਹਾਦਸੇ ਦੇ ਅਧਿਆਪਕਾ ਦਾ ਅੰਤਿਮ ਸੰਸਕਾਰ, ਪਤੀ-ਪੁੱਤਰ ਨੇ ਦਿੱਤੀ ਚਿਖਾ ਨੂੰ ਅਗਨੀ

(ਸੱਚ ਕਹੂੰ ਨਿਊਜ਼) ਲੁਧਿਆਣਾ। ਬੀਤੇ ਦਿਨੀਂ ਲੁਧਿਆਣਾ ਜ਼ਿਲ੍ਹੇ ਦੇ ਬੱਦੋਵਾਲ ਦੇ ਸਰਕਾਰੀ ਐਮੀਨੈਂਸ ਸਕੂਲ ਦੇ ਲੈਂਟਰ ਡਿੱਗਣ ਕਾਰਨ ਅਧਿਆਪਕਾ ਰਵਿੰਦਰ ਕੌਰ ਦੀ ਮੌਤ ਹੋ ਗਈ ਸੀ। ਉਨਾਂ ਦਾ ਅੰਤਿਮ ਸਸਕਾਰ ਅੱਜ ਕਰ ਦਿੱਤਾ ਗਿਆ। ਪਤੀ-ਪੁੱਤਰ ਨੇ ਮਿਲ ਕੇ ਚਿਖਾ ਨੂੰ ਅਗਨ ਭੇਂਟ ਕੀਤੀ। ਇਹ ਦੇਖ ਕੇ ਸਾਰਿਆਂ ਦੀਆਂ ਅੱਖਾਂ ’ਚੋਂ ਹੰਝੂ ਵਹਿ ਤੁਰੇ। ਉਨਾਂ ਦੇ ਅੰਤਿਮ ਸਸਕਾਰ ’ਚ ਵੱਡੀ ਗਿਣਤੀ ’ਚ ਲੋਕ ਸ਼ਾਮਲ ਹੋਏ। ਇਸ ਦੌਰਾਨ ਸਭ ਦੀਆਂ ਅੱਖਾਂ ਨਮ ਸਨ। (Ludhiana School Accident)

ਉਸਾਰੀ ਅਧੀਨ ਸੀ ਬਿਲਡਿੰਗ

ਜਿਕਰਯੋਗ ਹੀ ਹੈ ਕਿ ਬੀਤੇ ਦਿਨੀ ਬੱਦੋਵਾਲ ਸਥਿੱਤ ਸਰਕਾਰੀ ਸਮਾਰਟ ਸਕੂਲ ਦੀ ਉਸਾਰੀ ਅਧੀਨ ਬਿਲਡਿੰਗ ਦੀ ਛੱਤ ਡਿੱਗ ਗਈ ਸੀ। ਛੱਤ ਡਿੱਗਣ ਨਾਲ ਚਾਰ ਅਧਿਆਪਕਾਵਾਂ ਤੇ ਕੁਝ ਹੋਰ ਲੋਕ ਮਲਬੇ ਹੇਠ ਦੱਬ ਗਏ ਸਨ ਜਿਸ ਵਿੱਚੋਂ ਚਾਰਾਂ ਅਧਿਆਪਕਾਵਾਂ ਨੂੰ ਲੋਕਾਂ ਨੇ ਬਚਾ ਲਿਆ ਤੇ ਇੱਕ ਅਧਿਆਪਕਾ ਦੀ ਮੌਤ ਹੋ ਗਈ  ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਅਧਿਆਪਕਾਂ ਦੇ ਸਟਾਫ਼ ਰੂਮ ਦਾ ਲੈਂਟਰ ਡਿੱਗ ਗਿਆ ਹੈ। ਘਟਨਾ ਤੋਂ ਬਾਅਦ ਆਪ ਪਾਸ ਦੇ ਲੋਕਾਂ ਨੇ ਮੌਕੇ ’ਤੇ ਪਹੁੰਚ ਕੇ ਬਚਾਅ ਕਾਰਜ ਅਰੰਭ ਦਿੱਤੇ। ਬਚਾਈਆਂ ਗਈਆਂ ਅਧਿਆਪਕਾਵਾਂ ਨੂੰ ਤੁਰੰਤ ਲੁਧਿਆਣਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਘਟਨਾ ਸਮੇਂ ਬੱਚੇ ਵੀ ਸਕੂਲ ਵਿੱਚ ਮੌਜ਼ੂਦ ਸਨ। ਜਖਮੀ ਅਧਿਆਪਕਾਵਾਂ ਦੀ ਪਛਾਣ ਨਰਿੰਦਰ ਜੀਤ ਕੌਰ, ਰਵਿੰਦਰ ਕੌਰ, ਇੰਦੂ ਰਾਣੀ ਤੇ ਸੁੁਰਜੀਤ ਕੌਰ ਵਜੋਂ ਹੋਈ ਹੈ।

ਮ੍ਰਿਤਕ ਰਵਿੰਦਰ ਕੌਰ ਅਧਿਆਪਕਾ ਦੀ ਫਾਈਲ ਫੋਟੋ।

ਹਾਦਸੇ ਤੋਂ ਤੁਰੰਤ ਬਾਅਦ ਲੁਧਿਆਣਾ ਜ਼ਿਲ੍ਹਾਂ ਪ੍ਰਸ਼ਾਸਨ ਨੇ ਐੱਨਡੀਆਰਐੱਫ਼ ਟੀਮ ਨੂੰ ਸੂਚਿਤ ਕੀਤਾ। ਐੱਨਡੀਆਰਐੱਫ਼ ਦੀ ਟੀਮ ਦੇ 18 ਜਵਾਨ ਮੌਕੇ ’ਤੇ ਪਹੰੁਚੇ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਫਿਲਹਾਲ ਚਾਰ ਅਧਿਆਪਕਾਵਾਂ ਨੂੰ ਮਲਬੇ ਹੇਠੋਂ ਕੱਢ ਕੇ ਹਸਪਤਾਲ ਭੇਜਿਆ ਗਿਆ ਹੈ। ਮਲਬੇ ਹੇਠ ਅਜੇ ਵੀ ਕਈ ਲੋਕਾਂ ਦੇ ਦਬੇ ਦੀ ਦੀ ਸੰਭਾਵਨਾ ਹੈ। ਡੀਸੀ ਸੁਰਭੀ ਮਲਿਕ ਨੇ ਕਿਹਾ ਕਿ ਜਖ਼ਮੀਆਂ ਨੂੰ ਤੁਰੰਤ ਹਸਪਤਾਲ ਭੇਜਿਆ ਗਿਆ ਹੈ। ਸਕੂਲ ਨੂੰ ਹਰ ਪਾਸਿਓਂ ਸੀਲ ਕਰ ਦਿੱਤਾ ਗਿਆ ਹੈ। ਇਮਾਰਤ ਵਿੱਚ ਐੱਨਡੀਆਰਐੱਫ਼ ਟੀਮ ਬਚਾਅ ਕਾਰਜ ਚਲਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਚਾਰ ਅਧਿਆਪਕਾਵਾਂ ਵਿੱਚੋਂ ਇੱਕ ਅਧਿਆਪਕਾ ਦੀ ਇਲਾਜ ਅਧੀਨ ਮੌਤ ਹੋ ਚੁੱਕੀ ਹੈ। ਮਿ੍ਰਤਕ ਅਧਿਆਪਕਾ ਦੀ ਪਛਾਣ ਰਵਿੰਦਰ ਕੌਰ ਵਜੋਂ ਹੋਈ ਹੈ ਜੋ ਕਿ ਕੁਝ ਦਿਨ ਪਹਿਲਾਂ ਹੀ ਨੂਰਪੁਰ ਬੇਟ ਤੋਂ ਬਦਲੀ ਹੋਣ ਕਾਰਨ ਬੱਦੋਵਾਲ ਸਕੂਲ ਤਾਇਨਤ ਹੋਈ ਸੀ।

ਸਿੱਖਿਆ ਮੰਤਰੀ ਵੱਲੋਂ ਦੁੱਖ ਦਾ ਪ੍ਰਗਟਾਵਾ | Baddowal News Today

ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਵਾਪਰੀ ਘਟਨਾਂ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਵਿਭਾਗ ਦੇ ਅਧਿਕਾਰੀਆਂ ਸਮੇਤ ਜ਼ਿਲਾ ਪ੍ਰਸ਼ਾਸਨ ਨੂੰ ਤੁਰੰਤ ਹਰ ਸੰਭਵ ਸਹਾਇਤਾ ਪਹੁੰਚਾਉਣ ਦੇ ਆਦੇਸ਼ ਦਿੱਤੇ ਹਨ। ਜਾਣਕਾਰੀ ਮੁਤਾਬਕ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਦੋਵਾਲ ਦੀ ਬਿਲਡਿੰਗ ਦਾ ਲੈਂਟਰ ਡਿੱਗਣ ਕਾਰਨ 4 ਅਧਿਆਪਕ ਮਲਬੇ ਹੇਠਾਂ ਦਬ ਗਏ। ਜਿੰਨਾਂ ਵਿੱਚੋਂ ਇੱਕ ਮਹਿਲਾ ਅਧਿਆਪਕ ਦੀ ਹਸਪਤਾਲ ਵਿਖੇ ਇਲਾਜ਼ ਦੌਰਾਨ ਮੌਤ ਹੋ ਗਈ। ਮਿ੍ਰਤਕ ਅਧਿਆਪਕਾ ਦੀ ਪਹਿਚਾਣ ਰਵਿੰਦਰ ਕੌਰ ਵਜੋਂ ਹੋਈ ਹੈ ਜੋ ਕੁੱਝ ਦਿਨ ਪਹਿਲਾਂ ਹੀ ਨੂਰਪੁਰ ਬੇਟ ਤੋਂ ਬਦਲੀ ਹੋਣ ਕਾਰਨ ਬੱਦੋਵਾਲ ਸਕੂਲ ਤਾਇਨਾਤ ਹੋਈ ਸੀ।