ਸਰਗਰਮ ਰਾਜਨੀਤੀ ਦੀ ਅਹਿਮੀਅਤ ਨੂੰ ਸਮਝਿਆ ਜਾਵੇ

Politics

ਸਿਧਾਂਤਕ ਰੂਪ ਨਾਲ ਦੇਖਿਆ ਜਾਵੇ ਤਾਂ ਲੋਕਤੰਤਰ ਦੀ ਰਾਜਨੀਤੀ ’ਚ ਸਰਗਰਮ ਰਾਜਨੀਤੀ ਵੱਡੇ ਆਕਾਰ ’ਚ ਕੀਤਾ ਗਿਆ ਲੋਕ-ਕਲਿਆਣ ਦਾ ਅਨੋਖਾ ਯੱਗ ਹੀ ਹੈ। ਇਸ ਗੱਲ ਨੂੰ ਇੱਕ ਤਰ੍ਹਾਂ ਕੁਝ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ ਕਿ ਸਰਗਰਮ ਰਾਜਨੀਤੀ ਕਿਸੇ ਤਪੱਸਿਆ ਤੋਂ ਘੱਟ ਨਹੀਂ ਹੁੰਦੀ। ਸਕਾਰਾਤਮਕ ਰੂਪ ਨਾਲ ਵੱਡੇ ਟੀਚੇ ਨੂੰ ਕੇਂਦਰਿਤ ਕਰਕੇੇ ਸਮਾਜ ਅਤੇ ਰਾਸ਼ਟਰ ਦੇ ਸੰਪੂਰਨ ਕਲਿਆਣ ਲਈ ਆਪਣਾ ਸਭ ਕੁਝ ਸਮੱਰਪਣ ਕਰਨ ਦੀ ਭਾਵਨਾ ਨਾਲ ਰਾਜਨੀਤੀ ’ਚ ਆਪਣੀ ਆਹੂਤੀ ਦਾ ਭਾਵ, ਕੋਈ ਸਾਧਾਰਨ ਤਪੱਸਿਆ ਨਹੀਂ ਹੁੰਦੀ। ਜਿਵੇਂ ਅਧਿਆਤਮ ਦੀ ਦੁਨੀਆ ’ਚ ਵੈਰਾਗ ਧਾਰਨ ਕਰਨਾ ਆਤਮ-ਕਲਿਆਣ ਦਾ ਟੀਚਾ ਹੁੰਦਾ ਹੈ। (Politics)

ਉਸੇ ਤਰ੍ਹਾਂ ਲੋਕਤੰਤਰ ’ਚ ਰਾਜਨੀਤੀ ਇੱਕ ਅਜਿਹਾ ਜ਼ਰੀਆ ਹੈ ਜਿੱਥੇ ਲੋਕ-ਕਲਿਆਣ ਦੀ ਭਾਵਨਾ ਨਾਲ ਵਿਆਪਕ ਜਨਹਿੱਤ ਪ੍ਰਤੀ ਆਪਣੇ ਮਨ-ਵਚਨ-ਕਰਮ ਦੀ ਆਹੂਤੀ ਦਿੱਤੀ ਜਾਂਦੀ ਹੈ।ਲੋਕਤੰਤਰ ਦੀ ਰਾਜਨੀਤੀ ’ਚ ਆਮ ਨਾਗਰਿਕਾਂ ਨੂੰ ਪ੍ਰਾਪਤ ਚੋਣ ਦਾ ਅਧਿਕਾਰ ਲੋਕਤੰਤਰ ਦੀ ਜਾਨ ਹੈ। ਪਰ ਵਰਤਮਾਨ ਦੌਰ ਦੀ ਰਾਜਨੀਤੀ ’ਚ ਤਮਾਮ ਵਿਕਾਰਾਂ ਦੇ ਚੱਲਦੇ ਕੁਲੀਨ ਅਤੇ ਬੁੱਧੀਜੀਵੀ ਸਮਝਿਆ ਜਾਣ ਵਾਲਾ ਇੱਕ ਵੱਡਾ ਵਰਗ ਰਾਜਨੀਤੀ ਪ੍ਰਤੀ ਵਿਰੋਧ ਭਾਵ ਅਪਣਾਏ ਹੋਏ ਹੈ। ਇਹ ਸਥਿਤੀ ਲੋਕਤੰਤਰ ਦੀ ਤੰਦਰੁਸਤ ਪਰੰਪਰਾ ਦੇ ਅਨੁਸਾਰ ਨਹੀਂ ਕਹੀ ਜਾ ਸਕਦੀ। ਇਸ ਦੇ ਬਾਵਜ਼ੂਦ ਅਜ਼ਾਦ ਭਾਰਤ ਦੇ ਸਿਆਸੀ ਇਤਿਹਾਸ ਵਿਚ ਲੋਕਫ਼ਤਵੇ ਨੇ ਆਪਣੇ ਬਹੁਮਤ ਦੇ ਜ਼ਰੀਏ ਸਮੇਂ-ਸਮੇਂ ’ਤੇ ਸਿਆਸਤਦਾਨਾਂ ਨੂੰ ਚੰਗਾ ਸਬਕ ਵੀ ਸਿਖਾਇਆ ਹੈ। (Politics)

ਪਰ ਸਿਰਫ਼ ਇਸੇ ਆਧਾਰ ’ਤੇ ਸਿਆਸੀ ਜਨ- ਜਾਗਰੂਕਤਾ ਦੀ ਪੂਰਨਤਾ ਪ੍ਰਤੀ ਅਸੀਂ ਵਿਸ਼ਵਾਸ ਨਹੀਂ ਕਰ ਸਕਦੇ। ਸਿਰਫ਼ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਲੈਣ ਤੋਂ ਬਾਅਦ ਸਿਆਸੀ ਗਤੀਵਿਧੀਆਂ ਪ੍ਰਤੀ ਅਣਦੇਖੀ ਆਖ਼ਰ ਨਾਗਰਿਕਾਂ ਲਈ ਭਾਰੀ ਸਿੱਧ ਹੁੰਦੀ ਹੈ। ਇਸ ਸਥਿਤੀ ਨੂੰ ਬਦਲੇ ਜਾਣ ਦੀ ਲੋੜ ਹੈ। ਮਾੜੀ ਕਿਸਮਤ ਨੂੰ ਨਾਗਰਿਕਾਂ ਦਾ ਇੱਕ ਵੱਡਾ ਵਰਗ ਰਾਜਨੀਤੀ ’ਚ ਸਥਾਸਥਿਤੀਵਾਦ ਨੂੰ ਸਰਪ੍ਰਸਤੀ ਵੀ ਦਿੰਦਾ ਰਿਹਾ ਹੈ। ਪ੍ਰਤੱਖ ਰੂਪ ਨਾਲ ਦੇਰੀ ਨਾਲ ਨਿਆਂ ਰੂਪੀ ਅਨਿਆਂ ਨੇ ਵੀ ਸਿਆਸੀ ਵਿਕਾਰਾਂ ਨੂੰ ਹੱਲਾਸ਼ੇਰੀ ਦਿੱਤੀ ਹੈ। (Politics)

ਸਿਆਸੀ ਸ਼ੁੱਧਤਾ | Politics

ਇਨ੍ਹਾਂ ਸੰਦਰਭਾਂ ’ਚ ਲੋੜ ਇਸ ਗੱਲ ਦੀ ਹੈ ਕਿ ਰਾਜਨੀਤੀ ਦੇ ਸਕਾਰਾਤਮਕ ਪੱਖ ਨੂੰ ਮੁੜ-ਸਥਾਪਿਤ ਕਰਨ ਦੀ ਦਿਸ਼ਾ ’ਚ ਜ਼ਰੂਰੀ ਕਦਮ ਚੁੱਕੇ ਜਾਣ। ਦਰਅਸਲ ਰਾਜਨੀਤੀ ’ਚ ਜਦੋਂ ਤੱਕ ਸੁੱਚਤਾ ਅਤੇ ਪਵਿੱਤਰਾ ਦਾ ਮਾਹੌਲ ਨਹੀਂ ਬਣਾਇਆ ਜਾਂਦਾ ਉਦੋਂ ਤੱਕ ਸਿਆਸੀ ਸ਼ੁੱਧਤਾ ਦਿਨੇ ਦੇਖੇ ਸੁਫ਼ਨੇ ਤੋਂ ਜ਼ਿਆਦਾ ਕੁਝ ਨਹੀਂ ਹੈ। ਲੋੜ ਇਸ ਗੱਲ ਦੀ ਹੈ ਕਿ ਰਾਜਨੀਤੀ ’ਚ ਸੇਵਾ ਅਤੇ ਸਮੱਰਪਣ ਦੇ ਮਨੋਭਾਵਾਂ ਦੇ ਨਾਲ ਸਮਾਜਸੇਵਾ ਪ੍ਰਤੀ ਵਚਨਬੱਧ ਵਿਅਕਤੀਤਵ ਰਾਜਨੀਤੀ ਨੂੰ ਸਹੀ ਦਿਸ਼ਾ ਦੇਣ ਲਈ ਅੱਗੇ ਆਵੇ।

ਜਦੋਂ ਸਮਾਜ ਅਤੇ ਰਾਸ਼ਟਰ ਲਈ ਆਪਣਾ ਸਭ ਕੁਝ ਸਮੱਰਪਣ ਕਰਨ ਦੀ ਵਚਨਬੱਧਤਾ ਨਾਲ ਰਾਜਨੀਤੀ ’ਚ ਵੱਖ-ਵੱਖ ਚਿਹਰੇ ਸਰਗਰਗ ਹੋਣਗੇ ਉਦੋਂ ਆਮ ਨਾਗਰਿਕਾਂ ਨੂੰ ਬਦਲ ਵੀ ਮਿਲਦੇ ਹੀ ਚਲੇ ਜਾਣਗੇ। ਵਰਤਮਾਨ ਦੌਰ ’ਚ ਰਾਜਨੀਤੀ ’ਚ ਸਰਗਰਮ ਸ਼ਖਸੀਅਤ ਦਾ ਪੇਸ਼ੇਵਰ ਅੰਦਾਜ਼ ਨਾਗਰਿਕਾਂ ਨੂੰ ਕਿਤੇ ਕੰਡਿਆਂ ਵਾਂਗ ਚੁਭਦਾ ਹੈ। ਪਰ ਮਜ਼ਬੂਤ ਬਦਲ ਦੀ ਘਾਟ ’ਚ ਆਮ ਨਾਗਰਿਕਾਂ ਦਾ ਵੋਟ ਦਾ ਅਧਿਕਾਰ ਰੂਪੀ ਬ੍ਰਹਮਅਸਤਰ ਵੀ ਕੁੱਲ ਮਿਲਾ ਕੇ ਬੇਮਤਲਬ ਸਿੱਧ ਹੋ ਜਾਂਦਾ ਹੈ।

ਸਮੇਂ-ਸਮੇਂ ’ਤੇ ਲੋਕਤੰਤਰ ’ਚ ਸੱਤਾ ਦਾ ਉਲਟਫੇਰ ਵੱਖ-ਵੱਖ ਚਿਹਰਿਆਂ ਨੂੰ ਵਾਰੀ-ਵਾਰੀ ਪਲਟਦਾ ਰਿਹਾ ਪਰ ਕਿਤੇ ਵੀ ਕਾਰਗਰ ਰੂਪ ਨਾਲ ਚਰਿੱਤਰ ਦੀ ਚੋਣ ਸੰਭਵ ਨਾ ਹੋ ਸਕੀ। ਵਰਤਮਾਨ ਸੰਦਰਭਾਂ ’ਚ ਲੋੜ ਇਸ ਗੱਲ ਦੀ ਹੈ ਕਿ ਤਮਾਮ ਸਿਆਸਤਦਾਨਾਂ ਨੂੰ ਅਜਿਹਾ ਪਾਠ ਪੜ੍ਹਾਇਆ ਜਾਵੇ ਜਿਸ ਨਾਲ ਕਿ ਉਨ੍ਹਾਂ ਦਾ ਸਮੁੱਚਾ ਜੀਵਨ ਦਰਸ਼ਨ ਸਕਾਰਾਤਮਕ ਬਣ ਜਾਵੇ। ਉਂਜ ਵੀ ਲੋਕਤੰਤਰ ਦੀ ਰਾਜਨੀਤੀ ’ਚ ਨਕਾਰਾਤਮਕਤਾ ਦਾ ਕਦੇ ਕੋਈ ਸਥਾਨ ਨਹੀਂ ਹੁੰਦਾ, ਸਕਾਰਾਤਮਕ ਰਾਜਨੀਤੀ ਨੂੰ ਹੀ ਪਹਿਲ ਦਿੱਤੀ ਜਾਣੀ ਚਾਹੀਦੀ ਹੈ।

ਰਾਸ਼ਟਰ ਦੇ ਇੱਕ ਧੜੇ ਦੀ ਅਸੰਤੁਸ਼ਟੀ

ਪ੍ਰਗਟਾਵੇ ਦੀ ਅਜ਼ਾਦੀ ਦੇ ਚੱਲਦਿਆਂ ਵਿਚਾਰਕ ਅਸਹਿਮਤੀਆਂ ਦਾ ਸਵਾਗਤ ਕਰਦਿਆਂ ਕਿਸੇ ਵੀ ਵਿਦਾਦਿਤ ਮੁੱਦੇ ’ਤੇ ਸਰਵਸੰਮਤ ਹੱਲ ’ਤੇ ਜ਼ੋਰ ਰਹਿਣਾ ਚਾਹੀਦਾ ਹੈ। ਨਿੱਜੀ ਅਸੰਤੁਸ਼ਟੀ ਨੂੰ ਇੱਕ ਵਾਰੀ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਕੁੱਲ ਸਮਾਜ ਜਾਂ ਰਾਸ਼ਟਰ ਦੇ ਇੱਕ ਧੜੇ ਦੀ ਅਸੰਤੁਸ਼ਟੀ ਦਾ ਤੁਰੰਤ ਹੱਲ, ਰਾਜਨੀਤਿਕ ਪਹਿਲਾਂ ’ਚ ਸ਼ੁਮਾਰ ਕੀਤਾ ਜਾਣਾ ਚਾਹੀਦਾ ਹੈ। ਇਹ ਮੰਨਿਆ ਜਾ ਸਕਦਾ ਹੈ ਕਿ ਸੰਪੂਰਨ ਨੂੰ ਸੰਤੁਸ਼ਟ ਰੱਖਣਾ ਔਖਾ ਹੈ ਪਰ ਬਹੁਮਤ ਦੇ ਅਨੁਸਾਰ ਆਚਰਣ ਅਤੇ ਵਿਹਾਰ ਨਾਲ ਅਪੂਰਨ ਨੂੰ ਵੀ ਪੂਰਨ ਕੀਤੇ ਜਾ ਸਕਣ ਦੀ ਸਿਆਸੀ ਸਮਰੱਥਾ ਦਾ ਸਬੂਤ ਦਿੱਤਾ ਜਾਣਾ ਚਾਹੀਦਾ ਹੈ।

ਕੁੱਲ ਮਿਲਾ ਕੇ ਦੇਸ਼-ਪ੍ਰਦੇਸ਼ ਦੇ ਸਿਆਸੀ ਵਾਤਾਵਰਨ ’ਚ ਮਾੜਾ-ਮੋਟਾ ਬਦਲਾਅ ਸਮੇਂ ਦੀ ਮੰਗ ਹੈ। ਵਰਤਮਾਨ ਦੌਰ ’ਚ ਕੀਤੀ ਜਾਣ ਵਾਲੀ ਰਾਜਨੀਤੀ ’ਚ ਵੱਖ-ਵੱਖ ਸਿਆਸੀ ਮਾਹਿਰਾਂ ਦਾ ਸੱਤਾ ਪ੍ਰਤੀ ਮੋਹ ਦਾ ਭਾਵ ਸਹੀ-ਗਲਤ ’ਚ ਫ਼ਰਕ ਨਹੀਂ ਕਰ ਰਿਹਾ ਹੈ। ਇਹ ਸਥਿਤੀ ਚਿੰਤਾਜਨਕ ਹੈ ਅਤੇ ਇਸ ਸਥਿਤੀ ’ਚ ਸਿਆਸੀ ਮਾਹਿਰਾਂ ਦੇ ਵਿਚਾਰਕ ਦ੍ਰਿਸ਼ਟੀਕੋਣ ’ਚ ਪਰਿਵਰਤਨ ਸਮੇਂ ਦੀ ਮੰਗ ਹੈ। ਸੱਤਾ ਦਾ ਵਿਆਪਕ ਜਨਹਿੱਤ ਦੇ ਸਾਧਨ ਦੀ ਬਜਾਇ ਸਵੈਹਿੱਤ ਦਾ ਸਾਧਨ ਬਣ ਜਾਣਾ, ਗੰਭੀਰ ਚਿੰਤਾ ਦਾ ਵਿਸ਼ਾ ਹੈ। ਅੱਜ ਨਹੀਂ ਤਾਂ ਕੱਲ੍ਹ, ਪਰ ਇਸ ਸੰਦਰਭ ’ਚ ਸਾਨੂੰ ਗੰਭੀਰਪੂਰਵਰ ਨੋਟਿਸ ਲੈਣਾ ਹੋਵੇਗਾ।

Also Read : Punjab BJP: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੈਤਿਕਤਾ ਦੇ ਅਧਾਰ ’ਤੇ ਦੇਣ ਅਸਤੀਫਾ : ਥਾਪਰ

ਨਹੀਂ ਤਾਂ ਸਿਆਸੀ ਵਿਕਾਰਾਂ ਦੇ ਜਾਲ ਦਾ ਜੰਜਾਲ ਲੋਕਤੰਤਰ ਦੀ ਮੂਲ ਭਾਵਨਾ ਨੂੰ ਖ਼ਤਮ ਕਰਦਿਆਂ ਨਜ਼ਦੀਕੀ ਭਵਿੱਖ ’ਚ ਇਸ ਦੀ ਪ੍ਰਾਸੰਗਿਕਤਾ ’ਤੇ ਹੀ ਸਵਾਲੀਆ ਨਿਸ਼ਾਨ ਲੱਗ ਸਕਦਾ ਹੈ। ਦਰਅਸਲ ਹੁਣ ਸਮਾਂ ਆ ਗਿਆ ਹੈ ਕਿ ਭਟਕੇ ਹੋਏ ਸਿਆਸਤਦਾਨਾਂ ਨੂੰ ਸਹੀ ਰਾਹ ਦੱਸਦੇ ਹੋਏ ਉਨ੍ਹਾਂ ਦੇ ਹਿਰਦੇ ਪਰਿਵਰਤਨ ਲਈ ਅਨੁਕੂਲ ਮਾਹੌਲ ਪੈਦਾ ਕੀਤਾ ਜਾਵੇ।

ਵੋਟ ਅਧਿਕਾਰ | Politics

ਭਟਕੀ ਹੋਈ ਅਗਵਾਈ ਰਾਜਨੀਤੀ ਨੂੰ ਸਕਾਰਾਤਮਕ ਸਵਰੂਪ ਪ੍ਰਦਾਨ ਨਹੀਂ ਕਰ ਸਕਦੀ। ਅਜਿਹੇ ’ਚ ਇਹ ਜ਼ਰੂਰੀ ਹੈ ਕਿ ਆਮ ਨਾਗਰਿਕ ਸੋਚ-ਸਮਝ ਕੇ ਵਿਆਪਕ ਦੂਰਦ੍ਰਿਸ਼ਟੀ ਦੇ ਨਾਲ ਸਮੇਂ-ਸਮੇਂ ’ਤੇ ਹੋਣ ਵਾਲੀਆਂ ਚੋਣਾਂ ’ਚ ਵੋਟ ਅਧਿਕਾਰ ਦੀ ਵਰਤੋਂ ਕਰੇ। ਨਹੀਂ ਤਾਂ ਲੋਕਤੰਤਰ ਦੇ ਨਾਂਅ ’ਤੇ ਲੋਕਤੰਤਰ ਦੇ ਸੌਦਾਗਰ ਵੋਟਰਾਂ ਦੇ ਵਿਸ਼ਵਾਸ ਨੂੰ ਲਗਾਤਾਰ ਤੋੜਦੇ ਹੀ ਰਹਿਣਗੇ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਲੋਕਤੰਤਰ ਦੇ ਮਹਾਂਯੱਗ ’ਚ ਵੋਟ ਅਧਿਕਾਰ ਦੀ ਆਹੂਤੀ ਨਾਲ ਸਕਾਰਾਤਮਕ ਰਾਜਨੀਤੀ ਨੂੰ ਲਗਾਤਾਰ ਉਤਸ਼ਾਹਿਤ ਕੀਤਾ ਜਾਵੇ। ਦਰਅਸਲ ਇਸ ਦਿਸ਼ਾ ’ਚ ਆਮ ਨਾਗਰਿਕਾਂ ਦੀ ਮਾਨਸਿਕਤਾ ’ਚ ਮਾੜਾ-ਮੋਟਾ ਬਦਲਾਅ ਸਮੇਂ ਦੀ ਮੰਗ ਹੈ। ਬਿਹਤਰ ਹੋਵੇ ਜੇਕਰ ਰਾਜਨੀਤੀ ’ਚ ਸਕਾਰਾਤਮਕ ਮਾਹੌਲ ਪੈਦਾ ਕਰਨ ਲਈ ਬੁੱਧੀਜੀਵੀ ਵਰਗ ਅੱਗੇ ਆਵੇ।

ਰਾਜਿੰਦਰ ਬਜ
(ਇਹ ਲੇਖਕ ਦੇ ਆਪਣੇ ਵਿਚਾਰ ਹਨ)

LEAVE A REPLY

Please enter your comment!
Please enter your name here