ਦੁਖਦ ਖ਼ਬਰ : ਪਤੀ-ਪਤਨੀ ਨੂੰ ਸੁੱਤਿਆਂ ਪਿਆਂ ਸੱਪ ਨੇ ਡੰਗਿਆ, ਮੌਤ

Chandpura

ਲੁਧਿਆਣਾ (ਵਨਰਿੰਦਰ ਸਿੰਘ ਮਣਕੂ)। ਲੁਧਿਆਣਾ ਵਿਚ ਸੱਪ ਦੇ ਡੰਗਣ (Snake) ਨਾਲ ਪਤੀ-ਪਤਨੀ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਮ੍ਰਿਤਕ ਜੋੜਾ ਲੁਧਿਆਣਾ ਦੇ ਪਿੰਡ ਥਰੀਕੇ ਵਿਚ ਇਕ ਡੇਅਰੀ ਵਿਚ ਆਪਣੇ ਬੱਚਿਆਂ ਨਾਲ ਰਹਿੰਦਾ ਸੀ। ਜਾਣਕਾਰੀ ਮੁਤਾਬਿਕ ਬੀਤੀ ਰਾਤ ਇਕ ਸੱਪ ਡੇਅਰੀ ਵਿਚ ਵੜ ਗਿਆ। ਡੇਅਰੀ ਦੇ ਕਮਰੇ ‘ਚ ਛੋਟੇ ਬੱਚੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਤੁਰੰਤ ਬਾਅਦ ਔਰਤ ਨੇ ਰੌਲਾ ਪਾਇਆ।

ਜਿਸ ਨੂੰ ਸੁਣਕੇ ਨੇੜੇ ਰਹਿੰਦੇ ਡੇਅਰੀ ਮਾਲਕ ਅਤੇ ਆਸਪਾਸ ਦੇ ਲੋਕ ਇਕੱਠੇ ਹੋ ਗਏ। ਮੌਕੇ ਤੇ ਮੌਜੂਦ ਲੋਕਾਂ ਵੱਲੋਂ ਜੋੜੇ ਨੂੰ ਹਸਪਤਾਲ ਲਿਆਂਦਾ ਗਿਆ। ਪਰੰਤੂ ਇਲਾਜ ਦੌਰਾਨ ਪਤਾ ਲੱਗਾ ਕਿ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਔਰਤ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਲਲਿਤਾ ਦੇਵੀ (38) ਵਜੋਂ ਹੋਈ ਹੈ।

ਇਹ ਵੀ ਪੜ੍ਹੋ : ਪੰਜਾਬ ਸਰਕਾਰ ਦੀ ਜ਼ਮੀਨ ਰਿਕਾਰਡ ਸਬੰਧੀ ਨਵੀਂ ਯੋਜਨਾ, ਜਾਣੋ ਕੀ ਹੈ ਯੋਜਨਾ

ਮ੍ਰਿਤਕ ਜੋੜੇ ਦੇ ਚਾਰ ਬੱਚੇ ਹਨ। ਘਟਨਾ ਦੇ ਸਮੇਂ ਤਿੰਨ ਬੱਚੇ ਛੱਤ ‘ਤੇ ਸੌਂ ਰਹੇ ਸਨ ਜਦਕਿ ਇਕ ਬੱਚਾ ਉਨ੍ਹਾਂ ਦੇ ਨਾਲ ਸੁੱਤਾ ਹੋਇਆ ਸੀ। ਥਾਣਾ ਸਦਰ ਦੀ ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿਤਾ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦੇ ਵਸਨੀਕ ਹਨ। ਇਹ ਜੋੜਾ ਆਪਣੇ ਚਾਰ ਬੱਚਿਆਂ ਜਿਹਨਾਂ ਦੀ ਉਮਰ ਹਜੇ (ਉਮਰ 10 ਸਾਲ ਤੋਂ ਢਾਈ ਸਾਲ) ਦੇ ਵਿਚ ਹੈ, ਸਮੇਤ ਡੇਅਰੀ ਵਿਚ ਰਹਿ ਰਿਹਾ ਸੀ, ਕਿਉਂਕਿ ਸੁਸ਼ੀਲ ਪਿਛਲੇ ਕਰੀਬ ਦੋ ਸਾਲਾਂ ਤੋਂ ਇਥੇ ਡੇਅਰੀ ਵਿੱਚ ਕੰਮ ਕਰ ਰਿਹਾ ਸੀ। ਏਐਸਆਈ ਨੇ ਦੱਸਿਆ ਕਿ ਚਾਰੇ ਬੱਚੇ ਸੁਰੱਖਿਅਤ ਹਨ ਅਤੇ ਫਿਲਹਾਲ ਡੇਅਰੀ ਮਾਲਕ ਵਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ। (Snake)

LEAVE A REPLY

Please enter your comment!
Please enter your name here