ਗਰੀਬਾਂ ਲਈ ਚੱਲਣ ਵਾਲਾ ਹਰਾ ਪੈੱਨ ਅੱਜ ਡਾਂਗਾਂ ਬਣ ਕੇ ਗਰੀਬਾਂ ਤੇ ਵਰ੍ਹ ਰਿਹਾ : ਭਾਕਿਯੂ ਉਗਰਾਹਾਂ

ਸੁਨਾਮ: ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਕਿਸਾਨ ਜਥੇਬੰਦੀ ਦੇ ਆਗੂ।

ਅਧਿਆਪਕਾਂ ਤੇ ਲਾਠੀਚਾਰਜ ਦੀ ਕੀਤੀ ਸਖ਼ਤ ਨਿਖੇਧੀ | BKU

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ (BKU) ਦੇ ਬਲਾਕ ਆਗੂਆਂ ਦੀ ਐਮਰਜੈਂਸੀ ਮੀਟਿੰਗ ਡੇਰਾ ਬਾਬਾ ਟੀਕਮ ਦਾਸ ਉਗਰਾਹਾਂ ਵਿਖੇ ਹੋਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਕੱਲ 1.07.2023 ਨੂੰ ਬਠਿੰਡਾ ਅਤੇ ਸੰਗਰੂਰ ਵਿਖੇ ਕੀਤੇ ਗਏ ਲਾਠੀਚਾਰਜ ਦੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ।

ਆਗੂਆਂ ਨੇ ਕਿਹਾ ਕਿ ਬਠਿੰਡਾ ਵਿਖੇ ਫਸਲ ਖਰਾਬੇ ਦਾ ਮੁਆਵਜ਼ਾ ਲੈਣ ਲਈ ਕਿਸਾਨਾਂ ਨੇ ਹਾਈਵੇਅ ਜਾਮ ਕੀਤਾ ਸੀ। ਪਰ ਪੁਲਿਸ ਨੇ ਸ਼ਾਂਤਮਈ ਧਰਨਾ ਦੇ ਰਹੇ ਕਿਸਾਨਾਂ ਮਜਦੂਰਾਂ ਤੇ ਸਖਤ ਲਾਠੀਚਾਰਜ ਕੀਤਾ। ਇਸੇ ਤਰ੍ਹਾਂ ਸੰਗਰੂਰ ਵਿਖੇ ਪਿੱਛਲੇ ਕਾਫੀ ਸਮੇਂ ਤੋਂ ਕੱਚੇ ਅਧਿਆਪਕ ਖੁਰਾਣਾ ਪਿੰਡ ਦੀ ਪਾਣੀ ਵਾਲੀ ਟੈਂਕੀ ਤੇ ਬੈਠੇ ਸਨ। ਬੀਤੇ ਕੱਲ ਜਦੋਂ ਇਹ ਅਧਿਆਪਕ ਮੁੱਖ ਮੰਤਰੀ ਦੀ ਕੋਠੀ ਵੱਲੋਂ ਰੋਸ ਮਾਰਚ ਕਰ ਰਹੇ ਸਨ। ਤਾਂ ਇਹਨਾਂ ਤੇ ਵੀ ਪੁਲਿਸ ਨੇ ਅੰਨਾ ਤਸ਼ੱਸਦ ਕੀਤਾ।

ਇਹ ਵੀ ਪੜ੍ਹੋ : ਮੁੱਖ ਮੰਤਰੀ ਮਾਨ ਨੇ 600 ਯੂਨਿਟ ਬਿਜਲੀ ਮਾਫ਼ੀ ’ਤੇ ਅੱਜ ਫਿਰ ਕਹੀ ਵੱਡੀ ਗੱਲ, ਹੁਣੇ ਪੜ੍ਹੋ

ਮਹਿਲਾਵਾਂ ਦੇ ਕੱਪੜੇ ਤੱਕ ਪਾੜ ਦਿੱਤੇ। ਖਾਲਸੇ ਦੀਆਂ ਦਸਤਾਰਾਂ ਪੈਰਾਂ ਅਤੇ ਮਿੱਟੀ ਵਿੱਚ ਰੋਲੀਆ ਗਈ। ਇਸ ਮੌਕੇ ਆਗੂਆਂ ਨੇ ਕਿਹਾ ਕਿ ਜਿਹੜਾ ਮੁੱਖ ਮੰਤਰੀ ਕਹਿੰਦਾ ਸੀ ਕਿ ਮੇਰਾ ਹਰਾ ਪੈੱਨ ਗਰੀਬਾ ਲਈ ਚੱਲੇਗਾ। ਪਰ ਅੱਜ ਹਰਾ ਪੈੱਨ ਡਾਂਗਾਂ ਬਣਕੇ ਗਰੀਬਾਂ ਤੇ ਵਰਾ ਰਿਹਾ ਹੈ। ਇਸ ਲਈ ਇਸ ਲਾਠੀਚਾਰਜ ਦੀ ਸਖ਼ਤ ਨਿਖੇਧੀ ਕੀਤੀ ਜਾਂਦੀ ਹੈ। ਅੱਜ ਦੀ ਮੀਟਿੰਗ ਬਲਾਕ ਸੈਕਟਰੀ ਰਾਮਸ਼ਰਨ ਸਿੰਘ ਉਗਰਾਹਾਂ ਦੀ ਹਾਜਰ ਵਿੱਚ ਹੋਈ। ਇਸ ਮੌਕੇ ਸੁਖਪਾਲ ਸਿੰਘ ਮਾਣਕ, ਗੋਬਿੰਦ ਸਿੰਘ ਚੱਠਾ, ਇੰਦਰਜੀਤ ਸਿੰਘ ਉਗਰਾਹਾਂ, ਪਾਲ ਉਗਰਾਹਾਂ, ਗੋਰਾ ਉਗਰਾਹਾਂ, ਗਗਨ ਚੱਠਾ, ਜੀਤ ਸਿੰਘ, ਉਗਰਾਹ ਇਕਾਈ, ਜਖੇਪਲ ਇਕਾਈ ਤੇ ਮੈਦੇਵਾਸ ਇਕਾਈ ਆਦਿ ਹਾਜ਼ਰ ਸਨ।