ਸਰਕਾਰੀ ਅਧਿਕਾਰੀ ਧਿਆਨ ਦੇਣ, ਮੀਂਹ ਦਾ ਖੜ੍ਹਾ ਪਾਣੀ ਨਾ ਬਣ ਜਾਵੇ ਜਾਨਾਂ ਦਾ ਖੌਅ !

Ludhiana-News-s
ਲੁਧਿਆਣਾ ਵਿਖੇ ਧੂਰੀ ਰੇਲਵੇ ਲਾਈਨ ਦੇ ਕਿਨਾਰੇ ਦਸਮੇਸ ਨਗਰ ਲਾਗੇ ਜਮਾਂ ਮੀਂਹ ਦਾ ਪਾਣੀ।

ਸਰਕਾਰੀ ਅਧਿਕਾਰੀਆਂ ਦੀ ਅਣਗਹਿਲੀ ਕਾਰਨ ਖੜੇ ਪਾਣੀ ’ਤੇ ਪੈਦਾ ਹੋਣ ਵਾਲੇ ਮੱਛਰ ਨੂੰ ਕੋਣ ਰੋਕੂ | Government

ਲੁਧਿਆਣਾ (ਰਘਬੀਰ ਸਿੰਘ)। ਲੋਕਾਂ ਦੇ ਘਰਾਂ ਵਿੱਚ ਖੜੇ ਪਾਣੀ ’ਤੇ ਸਿਹਤ ਵਿਭਾਗ ਅਤੇ ਕਾਰਪੋਰੇਸਨ ਲੋਕਾਂ ਦੇ ਘਰਾਂ ਵਿੱਚ ਖੜੇ ਪਾਣੀ ਦਾ ਚਲਾਨ ਕੱਟ ਕੇ ਜੁਰਮਾਨਾ ਲਾਇਆ ਜਾਂਦਾ ਹੈ ਪ੍ਰੰਤੂ ਸਰਕਾਰਾਂ ਦੀ ਅਣਗਹਿਲੀ ਅਤੇ ਸਹੀ ਤਰੀਕੇ ਨਾਲ ਕੰਮ ਨਾ ਕਰਨ ਕਾਰਨ ਸੜਕਾਂ ਅਤੇ ਗਲੀਆਂ ਵਿੱਚ ਲਗਾਤਾਰ ਖੜੇ ਰਹਿਣ ਵਾਲੇ ਪਾਣੀ ਵੱਲ ਵਿਭਾਗੀ ਨਜ਼ਰ ਸਾਇਦ ਨਹੀਂ ਜਾਂਦੀ। ਇਹਨਾਂ ਵਿਭਾਗਾਂ ਦਾ ਜੋਰ ਕੇਵਲ ਆਮ ਲੋਕਾਂ ’ਤੇ ਹੀ ਚੱਲਦਾ ਹੈ। (Government)

ਅਫਸਰਸਾਹੀ ਦੀ ਅਣਗਹਿਲੀ ’ਤੇ ਇਹਨਾਂ ਦਾ ਜੋਰ ਨਾ ਚੱਲਣ ਕਾਰਨ ਇਹ ਵਿਭਾਗ ਇਸ ਪਾਸੇ ਵੱਲੋਂ ਜਾਣ ਬੁੱਝ ਕੇ ਅਨਜਾਣ ਬਣ ਜਾਂਦੇ ਹਨ। ਸਿਵਲ ਸਰਜਨ ਵੱਲੋਂ ਵੀ ਸਮੇਂ ਸਮੇਂ ’ਤੇ ਮਲੇਰੀਆ ਅਤੇ ਡੇਂਗੂ ਚਿਕਨਗੁਣੀਆ ਵਰਗੇ ਮੱਛਰਾਂ ਤੋਂ ਪੈਦਾ ਹੋਣ ਵਾਲੇ ਰੋਗਾਂ ਦੀ ਰੋਕਥਾਮ ਲਈ ਬਿਆਨ ਜਾਰੀ ਕਰਕੇ ਆਮ ਲੋਕਾਂ ਨੂੰ ਹੀ ਸੰਬੋਧਨ ਕੀਤਾ ਜਾਂਦਾ ਹੈ ਪ੍ਰੰਤੂ ਕਦੇ ਵੀ ਇਹਨਾਂ ਬਿਆਨਾਂ ਵਿੱਚ ਸਰਕਾਰੀ ਵਿਭਾਗਾਂ ਨੂੰ ਸੰਬੋਧਨ ਕਰਕੇ ਅਣਗਹਿਲੀ ਵਰਤਣ ਤੋਂ ਗੁਰੇਜ ਕਰਨ ਬਾਰੇ ਨਹੀਂ ਕਿਹਾ ਜਾਂਦਾ।

ਸਰਕਾਰਾਂ ਦੀ ਅਣਗਹਿਲੀ ਕਾਰਨ ਖੜਨ ਵਾਲੇ ਪਾਣੀ ਦਾ ਚਲਾਨ ਕੌਣ ਕੱਟੂ?

ਜਦੋਂ ਕਿ ਬਹੁਤੀਆਂ ਥਾਵਾਂ ’ਤੇ ਮੱਛਰ ਗਲੀਆਂ ਅਤੇ ਸੜਕਾਂ ਕਿਨਾਰੇ ਖੜੇ ਪਾਣੀ ਤੇ ਹੀ ਪੈਦਾ ਹੁੰਦਾ ਹੈ। ਜਦੋਂ ਵੀ ਸਿਹਤ ਵਿਭਾਗ ਘਰਾਂ ਵਿੱਚ ਕੂਲਰਾਂ, ਛੱਤਾਂ ’ਤੇ ਪਏ ਪੁਰਾਣੇ ਭਾਂਡਿਆਂ ਵਗੈਰਾ ਦੀ ਚੈਕਿੰਗ ਕਰਨ ਜਾਂਦਾ ਹੈ ਤਾਂ ਕਾਰਪੋਰੇਸਨ ਦੇ ਕਰਮਚਾਰੀਆਂ ਨੂੰ ਵੀ ਨਾਲ ਲੈ ਕੇ ਜਾਂਦੇ ਅਤੇ ਲਾਰਵਾ ਵਗੈਰਾ ਮਿਲਣ ਤੇ ਉਸ ਘਰ ਦਾ ਚਲਾਨ ਕੱਟ ਦਿੱਤਾ ਜਾਂਦਾ ਹੈ ਪਰੰਤੂ ਸਵਾਲ ਇਹ ਖੜਾ ਹੁੰਦਾ ਹੈ ਕਿ ਕਾਰਪੋਰੇਸਨ ਅਤੇ ਸਰਕਾਰਾਂ ਦੀ ਅਣਗਹਿਲੀ ਕਾਰਨ ਖੜਨ ਵਾਲੇ ਪਾਣੀ ਦਾ ਚਲਾਨ ਕੌਣ ਕੱਟੂ ?

Ludhiana-News-s
ਸਿਵਲ ਸਰਜਨ ਡਾ ਹਿਤਿੰਦਰ ਕੌਰ।

ਸਿਵਲ ਸਰਜਨ ਡਾ.ਹਿਤਿੰਦਰ ਕੌਰ ਨੇ ਦੱਸਿਆ ਕਿ ਤੇਜ਼ ਬੁਖਾਰ, ਉਲਟੀਆਂ, ਅੱਖਾਂ ਤੇ ਜੋੜਾ ’ਚ ਦਰਦ ਡੇਂਗੂ ਹੋ ਸਕਦਾ ਹੈ। ਜਿਸ ਨੂੰ ਅਣਗੌਲਿਆ ਨਾ ਕੀਤਾ ਜਾਵੇ। ਉਨਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਜ਼ਿਲੇ ਭਰ ਵਿਚ 31 ਜੁਲਾਈ ਤੱਕ ਐਟੀ ਡੇਂਗੂ ਮਹੀਨਾ ਮਨਾਇਆ ਜਾ ਰਿਹਾ ਹੈ। ਉਨ ਦੱਸਿਆ ਕਿ ਬਰਸਾਤੀ ਮੌਸਮ ਨੂੰ ਧਿਆਨ ’ਚ ਰੱਖਦੇ ਡੇਂਗੂ , ਚਿਕਨਗੁਣੀਆ, ਮਲੇਰੀਆ ਅਤੇ ਕਾਲਾ ਅਜਾਰ ਆਦਿ ਬਿਮਾਰੀ ਤੋ ਬਚਾਅ ਲਈ ਜ਼ਿਲੇ ਭਰ ਵਿਚ ਆਮ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ।

ਇਹ ਵੀ ਪੜ੍ਹੋ : ਅਧਿਕਾਰੀਆਂ ’ਤੇ ਭੜਕ ਰਹੇ ਰਹੇ ਹਨ ਮੰਤਰੀ, ਚੰਡੀਗੜ੍ਹ ਦਫ਼ਤਰ ਆਏ ਤਾਂ ਹੋਵੋਗੇ ‘ਸਸਪੈਂਡ’

ਜਿਸ ਤਹਿਤ ਵਿਭਾਗੀ ਟੀਮਾਂ ਘਰ ਘਰ ਜਾ ਕੇ ਡੇਂਗੂ ਦੇ ਬਚਾਅ ਸਬੰਧੀ ਫੀਵਰ ਸਰਵੇ ਅਤੇ ਜਾਗਰੂਕ ਕਰ ਰਹੀਆਂ ਹਨ। ਉਨਾਂ ਦੱਸਿਆ ਕਿ ਕਿਧਰੇ ਵੀ ਪਾਣੀ ਨਹੀਂ ਖੜਨ ਦੇਣਾ ਚਾਹੀਦਾ, ਜਿਸ ਤੋਂ ਡੇਂਗੂ ਮੱਛਰ ਪੈਦਾ ਹੁੰਦਾ ਹੈ ਜੋ ਡੇਂਗੂ ਦੇ ਫੈਲਣ ਦਾ ਕਾਰਨ ਬਣਦਾ ਹੈ। ਉਨਾਂ ਦੱਸਿਆ ਕਿ ਏਡੀਜ ਅਜਿਪਟੀ ਨਾ ਦੇ ਮੱਛਰ ਦੇ ਕੱਟਣ ਨਾਲ ਡੇਗੂ ਦੀ ਬਿਮਾਰੀ ਹੁੰਦੀ ਹੈ। ਜੇਕਰ ਕਿਸੇ ਵਿਅਕਤੀ ਨੂੰ ਉਕਤ ਲੱਛਣ ਦਿਖਾਈ ਦੇਣ ਤਾਂ ਤੁਰੰਤ ਲਾਗਲੇ ਸਿਹਤ ਕੇਂਦਰ ਵਿਚ ਜਾਂਚ ਕਰਵਾਉਣੀ ਚਾਹੀਦੀ ਹੈ।