ਨਿਊਜੀਲੈਂਡ ਖਿਲਾਫ ਸੈਮੀਫਾਈਨਲ ਲਈ ਭਾਰਤੀ ਟੀਮ ਮੁੰਬਈ ਰਵਾਨਾ, ਪੜ੍ਹੋ ਇਸ ਦਿਨ ਹੈ ਮੁਕਾਬਲਾ

IND Vs NZ

15 ਨੂੰ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਨਲ ਮੁਕਾਬਲਾ

  • ਭਾਰਤ ਕੋਲ ਨਿਊਜੀਲੈਂਡ ਤੋਂ 2019 ’ਚ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ | IND Vs NZ
  • ਇਸ ਵਿਸ਼ਵ ਕੱਪ ’ਚ ਹੁਣ ਤੱਕ ਆਪਣੇ ਸਾਰੇ ਮੁਕਾਬਲੇ ਜਿੱਤੇ |IND Vs NZ

(ਸੱਚ ਕਹੂੰ ਵੈਬ ਟੀਮ)। ਆਈਸੀਸੀ ਵਿਸ਼ਵ ਕੱਪ 2023 ਹੁਣ ਆਪਣੇ ਆਖਿਰੀ ਪੜਾਅ ’ਤੇ ਪਹੁੰਚ ਗਿਆ ਹੈ। ਹੁਣ ਇਸ ਵਿਸ਼ਵ ਕੱਪ ’ਚ ਸਾਰੀਆਂ ਟੀਮਾਂ ਦੇ ਲੀਗ ਮੁਕਾਬਲੇ ਖਤਮ ਹੋ ਚੁੱਕੇ ਹਨ। ਬਸ ਹੁਣ ਸੈਮੀਫਾਈਨਲ ਅਤੇ ਫਾਈਨਲ ਦੀ ਵਾਰੀ ਹੈ। ਭਾਰਤੀ ਟੀਮ ਨੇ ਕੱਲ੍ਹ ਆਪਣੇ ਆਖਰੀ ਗਰੁੱਪ ਮੈਚ ’ਚ ਨੀਦਰਲੈਂਡ ਨੂੰ 160 ਦੌੜਾਂ ਦੇ ਵੱਡੇ ਫਰਕ ਨਾਲ ਹਰਾਇਆ ਸੀ। ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਨੇ ਆਪਣੇ ਸਾਰੇ ਗਰੁੱਪ ਮੈਚ ਜਿੱਤੇ ਹਨ ਅਤੇ ਉਹ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ।

ਹੁਣ ਨਾਕਆਊਟ ਮੈਚ ਸ਼ੁਰੂ ਹੋਣਗੇ। ਜਿਸ ’ਚ ਪਹਿਲਾ ਸੈਮੀਫਾਈਨਲ ਮੁਕਾਬਲਾ 15 ਨਵੰਬਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਸੈਮੀਫਾਈਨਲ ਮੁਕਾਬਲੇ ’ਚ ਭਾਰਤ ਅਤੇ ਨਿਊਜੀਲੈਂਡ ਆਹਮੋ-ਸਾਹਮਣੇ ਹੋਣਗੇ। ਭਾਰਤ ਅਤੇ ਨਿਊਜੀਲੈਂਡ ਵਿਚਾਲੇ ਮੈਚ 15 ਨਵੰਬਰ ਨੂੰ ਖੇਡਿਆ ਜਾਵੇਗਾ। ਦੋਵੇਂ ਟੀਮਾਂ ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਇੱਕ-ਦੂਜੇ ਦਾ ਸਾਹਮਣਾ ਕਰਨਗੀਆਂ।

ਟੀਮ ਇੰਡੀਆ ਬੰਗਲੌਰ ਤੋਂ ਮੁੰਬਈ ਲਈ ਰਵਾਨਾ | IND Vs NZ

ਨਿਊਜੀਲੈਂਡ ਖਿਲਾਫ 15 ਨਵੰਬਰ ਨੂੰ ਸੈਮੀਫਾਈਨਲ ਖੇਡਣ ਲਈ ਭਾਰਤੀ ਟੀਮ ਬੰਗਲੌਰ ਤੋਂ ਮੁੰਬਈ ਲਈ ਰਵਾਨਾ ਹੋ ਗਈ ਹੈ। ਸੋਸ਼ਲ ਮੀਡੀਆ ’ਤੇ ਇੱਕ ਵੀਡੀਓ ਤੇਜੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ ’ਚ ਵੇਖਿਆ ਜਾ ਸਕਦਾ ਹੈ ਕਿ ਭਾਰਤੀ ਟੀਮ ਦੇ ਖਿਡਾਰੀ ਬੈਂਗਲੁਰੂ ਏਅਰਪੋਰਟ ’ਤੇ ਹਨ ਅਤੇ ਮੁੰਬਈ ਲਈ ਰਵਾਨਾ ਹੋਣ ਲਈ ਤਿਆਰ ਹਨ। ਇਸ ਵੀਡੀਓ ’ਚ ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਭਾਰਤੀ ਟੀਮ ਦੇ ਖਿਡਾਰੀਆਂ ਤੋਂ ਇਲਾਵਾ ਕੋਚ ਅਤੇ ਹੋਰ ਸਹਾਇਕ ਸਟਾਫ ਨਜਰ ਵੀ ਦਿਖਾਈ ਦੇ ਰਿਹਾ ਹੈ। (IND Vs NZ)

ਮੁੰਬਈ ਦੇ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ ਪਹਿਲਾ ਸੈਮੀਫਾਈਲਲ | IND Vs NZ

ਭਾਰਤ ਅਤੇ ਨਿਊਜੀਲੈਂਡ ਵਿਚਕਾਰ ਇਸ ਆਈਸੀਸੀ ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ 15 ਨਵੰਬਰ ਨੂੰ ਵਾਨਖੇੜੇ ਸਟੇਡੀਅਮ ’ਚ ਖੇਡਿਆ ਜਾਵੇਗਾ। ਇਸ ਤੋਂ ਬਾਅਦ ਦੂਜੇ ਸੈਮੀਫਾਈਨਲ ’ਚ ਅਸਟਰੇਲੀਆ ਅਤੇ ਦੱਖਣੀ ਅਫਰੀਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਦੋਵੇਂ ਟੀਮਾਂ 16 ਨਵੰਬਰ ਨੂੰ ਕੋਲਕਾਤਾ ਦੇ ਈਡਨ ਗਾਰਡਨ ਦੇ ਮੈਦਾਨ ’ਤੇ ਆਹਮੋ-ਸਾਹਮਣੇ ਹੋਣਗੀਆਂ। ਇਸ ਦੇ ਨਾਲ ਹੀ ਆਈਸੀਸੀ ਵਿਸ਼ਵ ਕੱਪ 2023 ਦਾ ਫਾਈਨਲ ਮੁਕਾਬਲਾ 19 ਨਵੰਬਰ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ’ਚ ਖੇਡਿਆ ਜਾਵੇਗਾ। (IND Vs NZ)

ਇਹ ਵੀ ਪੜ੍ਹੋ : ਭਾਈ ਦੂਜ ਕਦੋਂ ਹੈ, ਅਸਮੰਜਸ ਬਰਕਰਾਰ! ਜਾਣੋ ਸਹੀ ਤਾਰੀਖ!

ਤੁਹਾਨੂੰ ਦੱਸ ਦੇਈਏ ਕਿ ਭਾਰਤ ਤੋਂ ਇਲਾਵਾ ਦੱਖਣੀ ਅਫਰੀਕਾ, ਅਸਟਰੇਲੀਆ ਅਤੇ ਨਿਊਜੀਲੈਂਡ ਦੀਆਂ ਟੀਮਾਂ ਸੈਮੀਫਾਈਨਲ ’ਚ ਜਗ੍ਹਾ ਬਣਾਉਣ ’ਚ ਸਫਲ ਰਹੀਆਂ ਸਨ। ਦੱਸਣਯੋਗ ਹੈ ਕਿ ਭਾਰਤੀ ਟੀਮ ਨੇ ਆਪਣੇ ਸਾਰੇ ਗਰੁੱਪ ਮੈਚ ਜਿੱਤੇ ਹਨ। ਭਾਰਤੀ ਟੀਮ 9 ਮੈਚਾਂ ’ਚ 18 ਅੰਕਾਂ ਅੰਕ ਸੂਚੀ ’ਚ ਪਹਿਲੇ ਨੰਬਰ ’ਤੇ ਹੈ। ਇਸ ਦੇ ਨਾਲ ਹੀ ਦੱਖਣੀ ਅਫਰੀਕਾ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਰਿਹਾ। ਇਸ ਤੋਂ ਬਾਅਦ ਲੜੀਵਾਰ ਅਸਟਰੇਲੀਆ ਅਤੇ ਨਿਊਜੀਲੈਂਡ ਦੀਆਂ ਟੀਮਾਂ ਹਨ। (IND Vs NZ)