(ਸੱਚ ਕਹੂੰ ਨਿਊਜ਼) ਤਰਨਤਾਰਨ । ਅੱਤ ਦੀ ਪੈ ਰਹੀ ਗਰਮੀ ਤੋਂ ਬਚਣ ਲਈ ਲੋਕ ਨਹਿਰਾਂ ’ਚ ਨਹਾ ਕੇ ਗਰਮੀ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰਤੂੰ ਇਸ ਦੌਰਾਨ ਕਈ ਕੀਮਤੀ ਜਾਨਾਂ ਵੀ ਜਾ ਰਹੀ ਹੈ। ( TarnTaran Canal) ਤਰਨਤਾਰਨ ’ਚ ਗਰਮੀ ਤੋਂ ਬਚਣ ਲਈ ਨਹਿਰ ’ਚ ਨਹਾਉਣ ਲਈ ਗਏ ਪਿਓ-ਪੁੱਤ ਨਹਿਰ ’ਚ ਡੁੱਬ ਗਏ। ਹਾਲਾਂਕਿ ਗੋਤਾਖੋਰਾਂ ਵੱਲੋਂ ਲਗਾਤਾਰ ਦੋਵਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਦਿੱਲੀ ’ਚ ਆਪ 3 ਜੁਲਾਈ ਨੂੰ ਕੇਂਦਰ ਦੇ ਆਰਡੀਨੈਂਸ ਦੀਆਂ ਕਾਪੀਆਂ ਸਾੜ ਕੇ ਕਰੇਗੀ ਪ੍ਰਦਰਸ਼ਨ
ਇਹ ਘਟਨਾ ਸਰਹਾਲੀ ਅਧੀਨ ਆਉਂਦੇ ਪਿੰਡ ਕੈਰੋਂ ਦੀ ਹੈ। ਪਿੰਡ ਜੌੜਾ ਦਾ ਰਹਿਣ ਵਾਲਾ ਤਜਿੰਦਰ ਸਿੰਘ (48) ਆਪਣੇ ਲੜਕੇ ਗੁਰਦਿੱਤ ਸਿੰਘ (15) ਨਾਲ ਨਹਿਰ ਵਿੱਚ ਨਹਾਉਣ ਗਿਆ ਸੀ। ਪਰ ਇਸ ਦੌਰਾਨ ਨਹਿਰ ਵਿੱਚੋਂ ਨਿਕਲਣ ਵਾਲੇ ਘਾਟ ਵਿੱਚ ਪਾਣੀ ਦਾ ਵਹਾਅ ਵੱਧ ਗਿਆ। ਜਿਸ ਵਿੱਚ ਦੋਵੇਂ ਪਿਓ-ਪੁੱਤ ਇੱਕ ਦੂਜੇ ਨੂੰ ਬਚਾਉਂਦੇ ਹੋਏ ਕਰੰਟ ਦੀ ਲਪੇਟ ਵਿੱਚ ਆ ਗਏ। ਘਟਨਾ ਸਮੇਂ ਆਸ-ਪਾਸ ਦੇ ਲੋਕਾਂ ਨੇ ਵੀ ਬਚਾਉਣ ਦੀ ਕੋਸ਼ਿਸ਼ ਕੀਤੀ। ਘਟਨਾ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਥਾਣਾ ਸਰਹਾਲੀ ਦੀ ਪੁਲਿਸ ਨੇ ਗੋਤਾਖੋਰਾਂ ਦੀ ਮਦਦ ਨਾਲ ਪਿਓ-ਪੁੱਤ ਦੀ ਭਾਲ ਸ਼ੁਰੂ ਕਰ ਦਿੱਤੀ ਹੈ। 24 ਘੰਟੇ ਬੀਤ ਜਾਣ ਤੋਂ ਬਾਅਦ ਵੀ ਪੁਲਿਸ ਅਤੇ ਗੋਤਾਖੋਰ ਪਿਓ-ਪੁੱਤ ਦਾ ਪਤਾ ਨਹੀਂ ਲਗਾ ਸਕੇ ਹਨ।