ਵਾਸਦੇਵ ਇੰਸਾਂ ਬਣੇ 22ਵੇਂ ਸਰੀਰਦਾਨੀ

Body Donation
ਸੰਗਰੂਰ : ਸਰੀਰਦਾਨੀ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰਦੀ ਹੋਈ ਸਾਧ-ਸੰਗਤ ਤੇ ਹੋਰ। 

ਪ੍ਰੇਮੀ ਵਾਸਦੇਵ ਇੰਸਾਂ ਦੀ ਮ੍ਰਿਤਕ ਦੇਹ ’ਤੇ ਵਿਦਿਆਰਥੀ ਕਰਨਗੇ ਮੈਡੀਕਲ ਖੋਜਾਂ

  • ਸੰਗਰੂਰ ’ਚ ਪਿਛਲੇ 3 ਦਿਨਾਂ ’ਚ ਹੋਏ 2 ਸਰੀਰਦਾਨ (Body Donation)

(ਨਰੇਸ਼ ਕੁਮਾਰ) ਸੰਗਰੂਰ। ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਸੰਗਰੂਰ ਬਲਾਕ ’ਚ ਅੱਜ ਹੋਰ ਇੱਕ ਡੇਰਾ ਸ਼ਰਧਾਲੂ ਦੇ ਦੇਹਾਂਤ ਉਪਰੰਤ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਸ ਦਾ ਸਰੀਰਦਾਨ ਕੀਤਾ ਗਿਆ। ਸੰਗਰੂਰ ਵਿੱਚ ਤਿੰਨ ਦਿਨਾਂ ਵਿੱਚ ਦੋ ਸਰੀਰਦਾਨ ਹੋ ਚੁੱਕੇ ਹਨ ਅੱਜ ਸੰਗਰੂਰ ਦੇ ਪ੍ਰਤਾਪ ਨਗਰ ਵਿਖੇ ਰਹਿਣ ਵਾਲੇ ਪ੍ਰੇਮੀ ਵਾਸਦੇਵ ਇੰਸਾਂ ਦੇ ਅਕਾਲ ਚਲਾਣੇ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਮੈਡੀਕਲ ਖੋਜ ਕਾਰਜਾਂ ਲਈ ਹਸਪਤਾਲ ਨੂੰ ਦਾਨ ਕਰ ਦਿੱਤੀ। (Body Donation)

ਇਹ ਵੀ ਪੜ੍ਹੋ :  ‘‘ਘਬਰਾਓ ਨਾ ਭਾਈ! ਇਹ ਤਾਂ 15 ਦਿਨਾਂ ਤੋਂ ਬਾਅਦ ਆਪਣੇ-ਆਪ ਹੀ ਦਰਸ਼ਨ ਕਰਨ ਲਈ ਯੂਪੀ ਦਰਬਾਰ ’ਚ ਆ ਜਾਵੇਗਾ

ਜਾਣਕਾਰੀ ਮੁਤਾਬਿਕ ਪ੍ਰੇਮੀ ਵਾਸਦੇਵ ਇੰਸ ਜੋ 74 ਵਰ੍ਹਿਆਂ ਦੇ ਕਰੀਬ ਸਨ, ਦਾ ਅੱਜ ਅਚਾਨਕ ਉਨ੍ਹਾਂ ਦਾ ਦੇਹਾਂਤ ਹੋ ਗਿਆ ਪਰਿਵਾਰ ਮੈਂਬਰਾਂ ਨੇ ਦੱਸਿਆ ਕਿ ਪ੍ਰੇਮੀ ਵਾਸਦੇਵ ਇੰਸਾਂ ਨੇ ਜਿਉਂਦੇ ਜੀਅ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਅਮਲ ਕਰਦਿਆਂ ਇਹ ਪ੍ਰਣ ਕੀਤਾ ਹੋਇਆ ਸੀ ਕਿ ਦੇਹਾਂਤ ਤੋਂ ਬਾਅਦ ਉਸਦੇ ਸਰੀਰ ਨੂੰ ਜਲਾਉਣ ਦੀ ਥਾਂ ਮੈਡੀਕਲ ਖੋਜ ਕਾਰਜਾਂ ਲਈ ਦਾਨ ਕੀਤਾ ਜਾਵੇ ਤਾਂ ਜੋ ਉਸਦੀ ਮ੍ਰਿਤਕ ਦੇਹ ਕੰਮ ਆ ਸਕੇ। Body Donation

ਡੇਰਾ ਸੱਚਾ ਸੌਦਾ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ : ਡਾ. ਮੱਖਣ ਸਿੰਘ ਡਿਪਟੀ ਡਾਇਰੈਕਟਰ ਸਿਹਤ ਵਿਭਾਗ

ਪਰਿਵਾਰ ਵੱਲੋਂ ਉਨ੍ਹਾਂ ਦੀ ਇੱਛਾ ਪੂਰੀ ਕੀਤੀ ਗਈ ਹੈ ਉਨ੍ਹਾਂ ਦੀ ਮ੍ਰਿਤਕ ਦੇਹ ਐਂਕਰਾਇਟ ਆਯੂਰਵੈਦਿਕ ਮੈਡੀਕਲ ਕਾਲਜ ਲਖਨਊ (ਉਤਰ ਪ੍ਰਦੇਸ਼) ਨੂੰ ਦਾਨ ਕੀਤੀ ਗਈ। ਅੱਜ ਮ੍ਰਿਤਕਦੇਹ ਨੂੰ ਫੁੱਲਾਂ ਵਾਲੀ ਗੱਡੀ ਵਿੱਚ ਸਜਾ ਕੇ ਸੰਗਰੂਰ ਦੇ ਸਾਰੇ ਬਾਜ਼ਾਰਾਂ ਵਿੱਚ ਘੁੰਮਾਇਆ ਗਿਆ ਅਤੇ ਪ੍ਰੇਮੀ ਵਾਸਦੇਵ ਇੰਸਾਂ ਅਮਰ ਰਹੇ ਦੇ ਨਾਅਰੇ ਲਾਏ ਗਏ । ਮ੍ਰਿਤਕ ਦੇਹ ਨੂੰ ਹਰੀ ਝੰਡੀ ਡਾ. ਮੱਖਣ ਸਿੰਘ ਡਿਪਟੀ ਡਾਇਰੈਕਟਰ ਸਿਹਤ ਵਿਭਾਗ (ਰਿਟਾ:) ਵੱਲੋਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਪ੍ਰੇਮੀਆਂ ਦਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਕਿਉਂਕਿ ਸਾਨੂੰ ਮੈਡੀਕਲ ਖੇਤਰ ਨਾਲ ਜੁੜੇ ਹੋਣ ਕਾਰਨ ਪਤਾ ਹੈ ਕਿ ਇੱਕ ਮ੍ਰਿਤਕ ਦੇਹ ਦਾ ਮੈਡੀਕਲ ਦੀ ਪੜ੍ਹਾਈ ਵਿੱਚ ਕਿੰਨਾ ਵੱਡਾ ਯੋਗਦਾਨ ਹੁੰਦਾ ਹੈ। ਸੱਚਮੁੱਚ ਡੇਰਾ ਸ਼ਰਧਾਲੂਆਂ ਦਾ ਇਹ ਜਜ਼ਬਾ ਅਤਿ ਸ਼ਲਾਘਾਯੋਗ ਹੈ।

ਇਸ ਮੌਕੇ ਡੇਰਾ ਸੱਚਾ ਸੌਦਾ ਦੇ 85 ਮੈਂਬਰ ਰਾਮਕਰਨ ਇੰਸਾਂ ਨੇ ਕਿਹਾ ਕਿ ਸੰਗਰੂਰ ਸ਼ਹਿਰ ਵਿੱਚ 3 ਦਿਨਾਂ ਵਿੱਚ 2 ਸਰੀਰਦਾਨ ਹੋਣੇ ਆਪਣੇ ਆਪ ਵਿੱਚ ਲਾ ਮਿਸਾਲ ਹੈ ਡੇਰਾ ਪ੍ਰੇਮੀਆਂ ਦੀ ਮਾਨਵਤਾ ਭਲਾਈ ਸੋਚ ਨੂੰ ਸਿਜਦਾ ਕਰਨਾ ਬਣਦਾ। ਇਸ ਮੌਕੇ ਬਲਾਕ ਸੰਗਰੂਰ ਦੇ ਸਮੂਹ ਜ਼ਿੰਮੇਵਾਰ, ਪ੍ਰੇਮੀ ਸੇਵਕ, ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਫੋਰਸ ਵਿੰਗ ਦੇ ਮੈਂਬਰ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ।