ਕਿਸਾਨ ਦੀ ਘੜੀ

ਕਿਸਾਨ ਦੀ ਘੜੀ

ਇੱਕ ਵਾਰ ਇੱਕ ਕਿਸਾਨ ਦੀ ਘੜੀ ਕਿਤੇ ਗੁਆਚ ਗਈ ਉਂਜ ਤਾਂ ਘੜੀ ਕੀਮਤੀ ਨਹੀਂ ਸੀ ਪਰ ਕਿਸਾਨ ਉਸ ਨਾਲ ਭਾਵਾਨਾਤਮਕ ਰੂਪ ਨਾਲ ਜੁੜਿਆ ਹੋਇਆ ਸੀ ਅਤੇ ਕਿਸੇ ਵੀ ਤਰ੍ਹਾਂ ਉਸ ਨੂੰ ਵਾਪਸ ਹਾਸਲ ਕਰਨਾ ਚਾਹੁੰਦਾ ਸੀ ਉਸ ਨੇ ਖੁਦ ਵੀ ਘੜੀ ਲੱਭਣ ਦਾ ਬਹੁਤ ਯਤਨ ਕੀਤਾ, ਕਦੇ ਕਮਰੇ ‘ਚ ਲੱਭਦਾ ਤੇ ਕਦੇ ਵਾੜੇ ਤੇ ਕਦੇ ਅਨਾਜ ਦੇ ਢੇਰ ‘ਚ ਪਰ ਤਮਾਮ ਕੋਸ਼ਿਸ਼ਾਂ ਤੋਂ ਬਾਅਦ ਵੀ ਘੜੀ ਨਹੀਂ ਮਿਲੀ ਉਸ ਨੇ ਫੈਸਲਾ ਕੀਤਾ ਕਿ ਉਹ ਇਸ ਕੰਮ ‘ਚ ਬੱਚਿਆਂ ਦੀ ਮੱਦਦ ਲਵੇਗਾ ਅਤੇ ਉਸ ਨੇ ਆਵਾਜ਼ ਮਾਰੀ

‘ਸੁਣੋ ਬੱਚਿਓ, ਤੁਹਾਡੇ ‘ਚੋਂ ਜੋ ਕੋਈ ਵੀ ਮੇਰੀ ਗੁਆਚੀ ਘੜੀ ਲੱਭ ਦੇਵੇਗਾ ਉਸ ਨੂੰ ਮੈਂ 100 ਰੁਪਏ ਇਨਾਮ ‘ਚ ਦੇਵਾਂਗਾ ਫਿਰ ਕੀ ਸੀ, ਸਾਰੇ ਬੱਚੇ ਜ਼ੋਰ-ਸ਼ੋਰ  ਨਾਲ ਇਸ ਕੰਮ ‘ਚ ਲੱਗ ਗਏ, ਉਹ ਹਰ ਜਗ੍ਹਾ ਦੀ ਖਾਕ ਛਾਣਨ ਲੱਗੇ, ਉੱਪਰ ਹੇਠਾਂ ਬਾਹਰ, ਵਿਹੜੇ ‘ਚ ਹਰ ਜਗ੍ਹਾ ‘ਤੇ ਘੰਟਿਆਂ ਬੀਤ ਜਾਣ ‘ਤੇ ਵੀ ਘੜੀ ਨਹੀਂ ਮਿਲੀ ਹੁਣ ਲਗਭਗ ਸਾਰੇ ਬੱਚੇ ਹਾਰ ਮੰਨ ਚੁੱਕੇ ਸਨ ਅਤੇ ਕਿਸਾਨ ਨੂੰ ਵੀ ਇਹੀ ਲੱਗਾ ਕਿ ਘੜੀ ਨਹੀਂ ਮਿਲੇਗੀ, ਉਦੋਂ ਇੱਕ ਲੜਕਾ ਉਸ ਕੋਲ ਆਇਆ ਅਤੇ ਕਿਹਾ, ਬਾਪੂ ਮੈਨੂੰ ਇੱਕ ਮੌਕਾ ਹੋਰ ਦਿਓ,

ਪਰ ਇਸ ਵਾਰ ਮੈਂ ਇਹ ਕੰਮ ਇਕੱਲੇ ਹੀ ਕਰਾਂਗਾ ਕਿਸਾਨ ਦਾ ਕੀ ਜਾਣਾ ਸੀ, ਉਸ ਨੂੰ ਘੜੀ ਚਾਹੀਦੀ ਸੀ, ਉਸ ਨੇ ਤੁਰੰਤ ਹਾਂ ਕਰ ਦਿੱਤੀ ਲੜਕਾ ਇੱਕ-ਇੱਕ ਕਰਕੇ ਘਰ ਦੇ ਕਮਰਿਆਂ ‘ਚ ਜਾਣ ਲੱਗਾ, ਅਤੇ ਜਦੋਂ ਉਹ ਕਿਸਾਨ ਦੇ ਆਸ਼ਿਆਨੇ ‘ਚੋਂ ਨਿਕਲਿਆ ਤਾਂ ਘੜੀ ਉਸ ਦੇ ਹੱਥ ‘ਚ ਸੀ ਕਿਸਾਨ ਘੜੀ ਵੇਖ ਖੁਸ਼ ਹੋ ਗਿਆ ਅਤੇ ਹੈਰਾਨੀ ਨਾਲ ਪੁੱਛਿਆ, ‘ਬੇਟਾ, ਕਿੱਥੇ ਸੀ ਇਹ ਘੜੀ, ਅਤੇ ਜਿੱਥੇ ਅਸੀਂ ਸਾਰੇ ਨਾਕਾਮ ਹੋ ਗਏ ਤਾਂ ਤੂੰ ਇਸ ਨੂੰ ਕਿਵੇਂ ਲੱਭਿਆ?’

ਲੜਕੇ ਨੇ ਕਿਹਾ, ‘ਬਾਪੂ ਮੈਂ ਕੁਝ ਨਹੀਂ ਕੀਤਾ ਸਿਰਫ ਮੈਂ ਕਮਰੇ ‘ਚ ਗਿਆ ਅਤੇ ਚੁੱਪ-ਚਾਪ ਬੈਠ ਗਿਆ, ਅਤੇ ਘੜੀ ਦੀ ਆਵਾਜ਼ ‘ਤੇ ਧਿਆਨ ਕੇਂਦਰਿਤ ਕਰਨ ਲੱਗਾ, ਕਮਰੇ ‘ਚ ਸ਼ਾਂਤੀ ਹੋਣ ਕਾਰਨ ਮੈਨੂੰ ਘੜੀ ਦੀ ਟਿਕ-ਟਿਕ ਸੁਣਾਈ ਦੇ ਗਈ, ਜਿਸ ਨਾਲ ਮੈਂ ਉਸ ਦੀ ਦਿਸ਼ਾ ਦਾ ਅੰਦਾਜ਼ਾ ਲਾ ਲਿਆ ਅਤੇ ਅਲਮਾਰੀ ਦੇ ਪਿੱਛੇ ਡਿੱਗੀ ਇਹ ਘੜੀ ਲੱਭ ਗਈ ਦੋਸਤੋ, ਜਿਸ ਤਰ੍ਹਾਂ ਕਮਰੇ ਦੀ ਸ਼ਾਂਤੀ ਘੜੀ ਲੱਭਣ ‘ਚ ਮੱਦਦਗਾਰ ਸਾਬਤ ਹੋਈ

ਉਸੇ ਤਰ੍ਹਾਂ ਮਨ ਦੀ ਸ਼ਾਂਤੀ ਸਾਨੂੰ ਜ਼ਿੰਦਗੀ ਦੀਆਂ ਜ਼ਰੂਰੀ ਚੀਜ਼ਾਂ ਸਮਝਣ ‘ਚ ਮੱਦਦਗਾਰ ਹੁੰਦੀ ਹੈ ਹਰ ਦਿਨ ਸਾਨੂੰ ਆਪਣੇ ਲਈ ਥੋੜ੍ਹਾ ਸਮਾਂ ਕੱਢਣਾ ਚਾਹੀਦਾ ਹੈ, ਜਿਸ ‘ਚ ਅਸੀਂ ਬਿਲਕੁਲ ਇਕੱਲੇ ਹੋਏ, ਜਿਸ ‘ਚ ਅਸੀਂ ਸ਼ਾਂਤੀ ਨਾਲ ਬੈਠ ਕੇ ਖੁਦ ਨਾਲ ਗੱਲ ਕਰ ਸਕੀਏ ਅਤੇ ਆਪਣੇ ਅੰਦਰ ਦੀ ਆਵਾਜ਼ ਸੁਣ ਸੁਕੀਏ, ਉਦੋਂ ਅਸੀਂ ਜ਼ਿੰਦਗੀ ਨੂੰ ਹੋਰ ਚੰਗੇ ਢੰਗ ਨਾਲ ਗੁਜ਼ਾਰ ਸਕਾਂਗੇ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।