Farmer Protest : ਕਿਸਾਨਾਂ ਨੇ ਕੇਂਦਰ ਦੇ ਪਾਲੇ ‘ਚ ਸੁੱਟੀ ਗੇਂਦ, ਹੁਣੇ-ਹੁਣੇ ਆਇਆ ਤਾਜ਼ਾ ਬਿਆਨ

Farmer Protest

ਪ੍ਰਪੋਜਲ ਨੂੰ ਰੱਦ ਕਰਕੇ ਅਸੀਂ ਆਪਣਾ ਫੈਸਲਾ ਸੁਣਾ ਦਿੱਤਾ, ਹੁਣ ਕੇਂਦਰ ਸਰਕਾਰ ਦੀ ਵਾਰੀ | Farmer Protest

  • ਜੇਕਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਤਾਕਤਵਰ ਤਾਂ ਕਿਸਾਨਾਂ ਦੀਆਂ ਮੰਗਾਂ ਤੇ ਆਪਣਾ ਫੈਸਲਾ ਸੁਣਾਉਣ, ਇਸ ਨਾਲ ਭਾਜਪਾ ਦੇ ਪ੍ਰਚਾਰ ਤੇ ਵੀ ਲੱਗੇਗੀ ਮੋਹਰ | Farmer Protest

ਸ਼ੰਭੂ ਬਾਰਡਰ (ਖੁਸ਼ਵੀਰ ਸਿੰਘ ਤੂਰ)। ਦਿੱਲੀ ਕੂਚ ਤੋਂ ਇੱਕ ਦਿਨ ਪਹਿਲਾਂ ਕਿਸਾਨਾਂ ਵੱਲੋਂ ਗੇਂਦ ਕੇਂਦਰ ਸਰਕਾਰ ਦੇ ਪਾਲੇ ਵਿੱਚ ਸੁੱਟ ਦਿੱਤੀ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਨਾਂ ਵੱਲੋਂ ਤਾਂ ਸਰਕਾਰ ਵੱਲੋਂ ਲਿਆਂਦੇ ਪ੍ਰਸਤਾਵ ਨੂੰ ਚਰਚਾ ਕਰਨ ਤੋਂ ਬਾਅਦ ਰੱਦ ਕਰ ਦਿੱਤਾ ਗਿਆ ਹੈ ਜਦਕਿ ਮੀਟਿੰਗ ਦੌਰਾਨ ਕਿਸਾਨਾਂ ਵੱਲੋਂ ਆਪਣੀਆਂ ਮੰਗਾਂ ਸਬੰਧੀ ਪੇਸ਼ ਕੀਤੇ ਤੱਥਾਂ ਸਬੰਧੀ ਕੇਂਦਰੀ ਮੰਤਰੀਆਂ ਵੱਲੋਂ ਸਰਕਾਰ ਨਾਲ ਚਰਚਾ ਕਰਨ ਤੋਂ ਬਾਅਦ ਫੈਸਲਾ ਸੁਣਾਉਣ ਦੀ ਗੱਲ ਆਖੀ ਗਈ ਸੀ ਅਤੇ ਹੋਣਾ ਕੇਂਦਰ ਸਰਕਾਰ ਬਿਆਨ ਦਾਗੇ ਕੀ ਉਹਨਾਂ ਨੂੰ ਕਿਹੜੀ ਗੱਲ ਮਨਜ਼ੂਰ ਹੈ ਅਤੇ ਕਿਹੜੀ ਮਨਜੂਰ ਨਹੀਂ ਹੈ।

Farmer Protest

ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੁੱਖ ਆਗੂ ਸਰਵਨ ਸਿੰਘ ਪੰਧੇਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਭਾਜਪਾ ਆਗੂਆਂ ਤੇ ਵਰਕਰਾਂ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਦੇਸ਼ ਆਜ਼ਾਦ ਹੋਣ ਤੋਂ ਬਾਅਦ ਸਿਰਫ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਦੇਸ਼ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਹਨ। ਉਨਾ ਕਿਹਾ ਕਿ ਜੇਕਰ ਅਜਿਹਾ ਹੀ ਹੈ ਤਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 80 ਕਰੋੜ ਕਿਸਾਨਾਂ ਅਤੇ ਖੇਤ ਮਜ਼ਦੂਰਾਂ ਦਾ ਕਰਜ ਮਾਫ ਕਰਨ ਦਾ ਐਲਾਨ ਕਰਨ ਤਾਂ ਭਾਜਪਾ ਦੇ ਪ੍ਰਚਾਰ ਤੇ ਵੀ ਮੋਹਰ ਲੱਗ ਜਾਵੇਗੀ ਕਿ ਵਾਕਿਆ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਤਾਕਤਵਰ ਅਤੇ ਤਕੜੇ ਫੈਸਲੇ ਲੈਣ ਵਾਲੇ ਹਨ। (Farmer Protest)

School Holidays : ਦੋ ਦਿਨਾਂ ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ, ਸਰਕਾਰ ਵੱਲੋਂ ਆਦੇਸ਼ ਜਾਰੀ

ਪੰਧੇਰ ਨੇ ਕਿਹਾ ਕਿ ਕਿਸਾਨਾਂ ਦੀਆਂ ਮੁੱਖ ਮੰਗਾਂ ਐਮਐਸਪੀ ਤੇ ਲੀਗਲ ਕਾਨੂੰਨ ਬਣਾਉਣਾ , ਕਰਜ਼ਾ ਮੁਕਤੀ , C2+50 ਮੰਗਾਂ ਹਨ ਪਰ ਉਹਨਾਂ ਦੀਆਂ ਬਾਕੀ ਮੰਗਾਂ ਵੀ ਮਹੱਤਵਪੂਰਨ ਹਨ। ਉਹਨਾਂ ਕਿਹਾ ਕਿ ਕੇਂਦਰੀ ਮੰਤਰੀਆਂ ਵੱਲੋਂ ਆਖਿਆ ਗਿਆ ਸੀ ਕਿ ਉਹ ਨਰੇਗਾ, ਕਰਜ਼ਾ ਮੁਕਤੀ, wto ਤੋਂ ਖੇਤੀਬਾੜੀ ਨੂੰ ਬਾਹਰ ਕਰਨਾ, ਕਿਸਾਨਾਂ ਦੀ ਪੈਨਸ਼ਨ ਆਦਿ ਮੰਗਾਂ ਬਾਰੇ ਚਰਚਾ ਕਰਨ ਤੋਂ ਬਾਅਦ ਦੱਸਣ ਸਬੰਧੀ ਆਖਿਆ ਗਿਆ ਸੀ। ਉਨਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਵੱਲੋਂ ਆਪਣਾ ਪ੍ਰਪੋਜਲ ਦੇਸ਼ ਨੂੰ ਸੁਣਾ ਦਿੱਤਾ ਹੈ ਅਤੇ ਹੁਣ ਸਰਕਾਰ ਦੀ ਵਾਰੀ ਹੈ ਕਿ ਉਹ ਆਪਣੀ ਸਥਿਤੀ ਸਪਸ਼ਟ ਕਰੇ ਕਿ ਉਹਨਾਂ ਨੂੰ ਕਿਹੜੀਆਂ ਮੰਗਾਂ ਮਨਜ਼ੂਰ ਹਨ ਤੇ ਕਿਹੜੀਆਂ ਨਾ ਮਨਜੂਰ।