Rohit Sharma : ‘ਇਹ ਅੱਜ-ਕੱਲ੍ਹ ਦੇ ਬੱਚੇ’ : Rohit ਨੇ ਵੱਖਰੇ ਅੰਦਾਜ਼ ’ਚ ਲਾਈ ਯਸ਼ਸਵੀ, ਸਰਫਰਾਜ਼ ਤੇ ਧਰੁਵ ਜੁਰੇਲ ਦੀ ਇੰਸਟਾਗ੍ਰਾਮ ’ਤੇ ਸਟੋਰੀ

Rohit Sharma

ਕਪਤਾਨ ਰੋਹਿਤ ਨੇ ਨੌਜਵਾਨ ਸਿਤਾਰਿਆਂ ਦੀਆਂ ਫੋਟੋਆਂ ਕੀਤੀਆਂ ਸ਼ੇਅਰ | Rohit Sharma

  • ਤੀਜੇ ਮੁਕਾਬਲੇ ’ਚ ਤਿੰਨਾਂ ਨੇ ਕੀਤਾ ਸੀ ਸ਼ਾਨਦਾਰ ਪ੍ਰਦਰਸ਼ਨ | Rohit Sharma

ਸਪੋਰਟਸ ਡੈਸਕ। ਭਾਰਤੀ ਟੀਮ ਨੇ ਰਾਜਕੋਟ ’ਚ ਖੇਡਿਆ ਗਿਆ ਤੀਜਾ ਮੁਕਾਬਲਾ ਸ਼ਾਨਦਾਰ ਤਰੀਕੇ ਨਾਲ ਆਪਣੇ ਨਾਂਅ ਕੀਤਾ ਹੈ। ਇਸ ਮੁਕਾਬਲੇ ’ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 434 ਦੌੜਾਂ ਨਾਲ ਹਰਾ ਦਿੱਤਾ ਤੇ ਸੀਰੀਜ਼ ’ਚ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਮੁਕਾਬਲੇ ’ਚ ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਦੇ ਪਰਿਵਾਰਕ ਕਾਰਨਾਂ ਕਰਕੇ ਬਾਹਰ ਰਹਿਣ ਕਰਕੇ 2 ਨਵੇਂ ਖਿਡਾਰੀਆਂ ਨੂੰ ਟੈਸਟ ’ਚ ਡੈਬਿਊ ਕਰਵਾਇਆ। ਇਸ ਮੈਚ ’ਚ ਵਿਕਟਕੀਪਰ ਬੱਲੇਬਾਜ਼ ਧਰੁਵ ਜੁਰੇਲ ਤੇ ਸਰਫਰਾਜ਼ ਖਾਨ ਨੇ ਡੈਬਿਊ ਕੀਤਾ ਤੇ ਦੋਵਾਂ ਨੇ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ, ਯਸ਼ਸਵੀ ਜਾਇਸਵਾਲ ਨੇ ਵੀ ਸ਼ਾਨਦਾਰ ਪ੍ਰਰਦਸ਼ਨ ਕੀਤਾ। (Rohit Sharma)

School Holidays : ਦੋ ਦਿਨਾਂ ਤੱਕ ਬੰਦ ਰਹਿਣਗੇ ਵਿੱਦਿਅਕ ਅਦਾਰੇ, ਸਰਕਾਰ ਵੱਲੋਂ ਆਦੇਸ਼ ਜਾਰੀ

ਜਾਇਸਵਾਲ ਨੇ ਦੂਜੀ ਪਾਰੀ ’ਚ ਨਾਬਾਦ 214 ਦੌੜਾਂ ਦੀ ਪਾਰੀ ਖੇਡੀ ਸੀ, ਸਰਫਰਾਜ਼ ਨੇ ਦੋਵਾਂ ਪਾਰੀਆਂ ’ਚ ਅਰਧਸੈਂਕੜੇ ਜੜੇ ਸਨ। ਧਰੁਵ ਜੁਰੇਲ ਨੇ ਪਹਿਲੀ ਪਾਰੀ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ, ਤੇ ਸ਼ਾਨਦਾਰ ਵਿਕਟਕੀਪਿੰਗ ਵੀ ਕੀਤੀ, ਜਿਸ ਵਿੱਚ ਇੰਗਲੈਂਡ ਦੇ ਓਪਨਰ ਬੇਨ ਡਕੇਟ ਨੂੰ ਸ਼ਾਨਦਾਰ ਤਰੀਕੇ ਨਾਲ ਰਨ ਆਊਟ ਕਰਨਾ ਸ਼ਾਮਲ ਰਿਹਾ। ਇਸ ਮੁਕਾਬਲੇ ਨੂੰ ਜਿੱਤਣ ਤੋਂ ਬਾਅਦ ਕਪਤਾਨ ਰੋਹਿਤ ਸ਼ਰਮਾ ਨੇ ਇੱਕ ਵੱਖਰੇ ਅੰਦਾਜ ’ਚ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਸਟੋਰੀ ਪੋਸ਼ਟ ਕੀਤੀ। ਉਨ੍ਹਾਂ ਲਿਖਿਆ ‘ਇਹ ਅੱਜ-ਕੱਲ੍ਹ ਦੇ ਬੱਚੇ’। ਇਸ ਸਟੋਰੀ ਹੇਠਾਂ ਲਿਖੀ ਹੋਈ ਕੈਪਸ਼ਨ ਸੀ। (Rohit Sharma)

ਯਸ਼ਸਵੀ ਨੇ ਨਾਬਾਦ 214 ਦੌੜਾਂ ਦੀ ਪਾਰੀ ਖੇਡੀ, 12 ਛੱਕੇ ਰਹੇ ਸ਼ਾਮਲ | Rohit Sharma

ਓਪਨਰ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੇ ਦੂਜੀ ਪਾਰੀ ’ਚ ਸ਼ਾਨਦਾਰ ਬੱਲੇਬਾਜ਼ੀ ਕੀਤੀ, ਉਨ੍ਹਾਂ ਨੇ ਦੂਹਰੇ ਸੈਂਕੜੇ ’ਚ 12 ਛੱਕੇ ਜੜੇ। ਜਿਹੜੇ ਕੋਈ ਵੀ ਭਾਰਤੀ ਬੱਲੇਬਾਜ਼ ਵੱਲੋਂ ਇੱਕ ਪਾਰੀ ’ਚ ਸਭ ਤੋਂ ਜ਼ਿਆਦਾ ਹਨ। ਜਾਇਸਵਾਲ ਦਾ ਇਸ ਸੀਰੀਜ਼ ’ਚ ਇਹ ਦੂਜਾ ਦੂਹਰਾ ਸੈਂਕੜਾ ਸੀ। ਇਸ ਤੋਂ ਪਹਿਲਾਂ ਜਾਇਸਵਾਲ ਨੇ ਦੂਜੇ ਟੈਸਟ ਜੋ ਵਿਸ਼ਾਖਾਪਟਨਮ ’ਚ ਖੇਡਿਆ ਗਿਆ ਸੀ, ਉਸ ’ਚ ਦੂਹਰਾ ਸੈਂਕੜਾ ਜੜਿਆ ਸੀ। ਉਹ ਉਨ੍ਹਾਂ ਪਹਿਲੀ ਪਾਰੀ ’ਚ ਇਹ ਕਾਰਨਾਮਾ ਕੀਤਾ ਸੀ। ਜਾਇਸਵਾਲ ਨੇ ਸਿਰਫ ਹੁਣ ਤੱਕ 7 ਟੈਸਟ ਮੈਚ ਹੀ ਖੇਡੇ ਹਨ, ਤੇ ਪਿਛਲੇ ਸਾਲ ਹੀ ਟੈਸਟ ਮੈਚ ’ਚ ਡੈਬਿਊ ਕੀਤਾ ਸੀ। (Rohit Sharma)

ਸਰਫਰਾਜ ਨੇ ਡੈਬਿਊ ਮੈਚ ਦੀਆਂ ਦੋਵਾਂ ਪਾਰੀਆਂ ’ਚ ਜੜੇ ਅਰਧਸੈਂਕੜੇ | Rohit Sharma

26 ਸਾਲ ਦੇ ਸੱਜੇ ਹੱਥ ਦੇ ਬੱਲੇਬਾਜ ਸਰਫਰਾਜ ਖਾਨ ਦਾ ਇਹ ਪਹਿਲਾ ਅੰਤਰਰਾਸ਼ਟਰੀ ਮੈਚ ਸੀ। ਸਰਫਰਾਜ ਨੇ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਜੜੇ। ਪਹਿਲੀ ਪਾਰੀ ’ਚ ਉਨ੍ਹਾਂ ਨੇ 66 ਗੇਂਦਾਂ ’ਤੇ 62 ਦੌੜਾਂ ਦੀ ਪਾਰੀ ਖੇਡੀ। ਰਵਿੰਦਰ ਜਡੇਜਾ ਨਾਲ ਉਲਝਣ ਕਾਰਨ ਸਰਫਰਾਜ ਖਾਨ ਰਨ ਆਊਟ ਹੋਏ। 82ਵੇਂ ਓਵਰ ਦੀ ਪੰਜਵੀਂ ਗੇਂਦ ’ਤੇ ਮਿਡ-ਆਨ ਵੱਲ ਸ਼ਾਟ ਖੇਡਣ ਤੋਂ ਬਾਅਦ ਜਡੇਜਾ ਰਨ ਲੈਣ ਲਈ ਅੱਗੇ ਆਏ ਤਾਂ ਸਰਫਰਾਜ ਵੀ ਦੂਜੇ ਸਿਰੇ ਤੋਂ ਭੱਜ ਗਏ। ਜਡੇਜਾ ਨੇ ਸਰਫਰਾਜ ਨੂੰ ਦੌੜਾਂ ਲੈਣ ਤੋਂ ਮਨ੍ਹਾ ਕੀਤਾ ਪਰ ਜਿਵੇਂ ਹੀ ਸਰਫਰਾਜ ਕ੍ਰੀਜ ਵੱਲ ਵਾਪਸ ਆ ਰਹੇ ਸਨ ਤਾਂ ਮਾਰਕ ਵੁੱਡ ਨੇ ਉਸ ਨੂੰ ਸਿੱਧੇ ਥਰੋਅ ਨਾਲ ਰਨ ਆਊਟ ਕਰ ਦਿੱਤਾ। ਸਰਫਰਾਜ ਦੂਜੀ ਪਾਰੀ ’ਚ 68 ਦੌੜਾਂ ਬਣਾ ਕੇ ਨਾਬਾਦ ਪਰਤੇ। (Rohit Sharma)

ਡੈਬਿਊ ’ਚ ਦੋਵਾਂ ਪਾਰੀਆਂ ’ਚ ਅਰਧਸੈਂਕੜਾ ਜੜਨ ਵਾਲੇ ਚੌਥੇ ਭਾਰਤੀ ਬੱਲੇਬਾਜ਼ ਬਣੇ ਸਰਫਰਾਜ਼

ਸਰਫਰਾਜ ਖਾਨ ਡੈਬਿਊ ਮੈਚ ਦੀਆਂ ਦੋਵੇਂ ਪਾਰੀਆਂ ’ਚ ਅਰਧ ਸੈਂਕੜੇ ਲਗਾਉਣ ਵਾਲੇ ਚੌਥੇ ਭਾਰਤੀ ਬੱਲੇਬਾਜ ਬਣ ਗਏ ਹਨ। ਸਰਫਰਾਜ ਤੋਂ ਪਹਿਲਾਂ ਦਿਲਵਰ ਹੁਸੈਨ ਨੇ 1934 ’ਚ ਇੰਗਲੈਂਡ ਖਿਲਾਫ਼, ਸੁਨੀਲ ਗਾਵਸਕਰ ਨੇ 1971 ’ਚ ਵੈਸਟਇੰਡੀਜ ਖਿਲਾਫ਼ ਅਤੇ ਸ਼੍ਰੇਅਸ ਅਈਅਰ ਨੇ 2021 ’ਚ ਨਿਊਜੀਲੈਂਡ ਖਿਲਾਫ਼ ਡੈਬਿਊ ਕਰਦਿਆਂ ਦੋ ਵਾਰ 50 ਤੋਂ ਜ਼ਿਆਦਾ ਦੌੜਾਂ ਦਾ ਸਕੋਰ ਬਣਾਇਆ ਹੈ।

ਜੁਰੇਲ ਨੇ ਵੀ ਖੇਡੀ 46 ਦੌੜਾਂ ਦੀ ਪਾਰੀ | Rohit Sharma

23 ਸਾਲਾ ਵਿਕਟਕੀਪਰ ਬੱਲੇਬਾਜ ਧਰੁਵ ਜੁਰੇਲ ਨੇ ਰਾਜਕੋਟ ’ਚ ਆਪਣਾ ਟੈਸਟ ਡੈਬਿਊ ਕੀਤਾ। ਜੁਰੇਲ ਟੈਸਟ ’ਚ ਡੈਬਿਊ ਕਰਨ ਵਾਲੇ 312ਵੇਂ ਖਿਡਾਰੀ ਸਨ। ਜੁਰੇਲ ਨੇ ਵੀ ਇਸ ਮੈਚ ’ਚ 46 ਦੌੜਾਂ ਦੀ ਪਾਰੀ ਖੇਡੀ। ਉਨ੍ਹਾਂ ਨੇ ਵਿਕਟਕੀਪਿੰਗ ’ਚ ਅਹਿਮ ਯੋਗਦਾਨ ਪਾਇਆ। ਟਾਮ ਹਾਰਟਲੇ ਪਹਿਲੀ ਪਾਰੀ ’ਚ ਰਵਿੰਦਰ ਜਡੇਜਾ ਦੀ ਗੇਂਦ ਉੱਤੇ ਸਟੰਪ ਆਊਟ ਹੋ ਗਏ। ਦੂਜੀ ਪਾਰੀ ’ਚ ਵੀ ਬੇਨ ਫਾਕਸ ਜਡੇਜਾ ਦੀ ਗੇਂਦ ’ਤੇ ਸਟੰਪ ਆਊਟ ਹੋ ਗਏ। ਮੁਹੰਮਦ ਸਿਰਾਜ ਦੀ ਗੇਂਦ ’ਤੇ ਬੇਨ ਡਕੇਟ ਰਨ ਆਊਟ ਹੋਏ। (Rohit Sharma)