ਸੁਨਾਮ ਇਲਾਕੇ ‘ਚ ਪਏ ਮੀਂਹ ਨਾਲ ਕਿਸਾਨਾਂ ਦੇ ਚਿਹਰੇ ਖਿੜੇ

Sunam News
ਸੁਨਾਮ: ਬਰਸਾਤ ਕਾਰਨ ਰੋਡ ਤੇ ਖੜ੍ਹੇ ਪਾਣੀ ਵਿਚੋਂ ਲੰਘਦੇ ਹੋਏ ਵਾਹਨ।

ਮੀਂਹ ਕਾਰਨ ਝੋਨੇ ਨੂੰ ਪਏ ਰੋਗਾਂ ਤੋਂ ਮਿਲੇਗੀ ਰਾਹਤ | Sunam News

ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਸੁਨਾਮ (Sunam News) ਦੇ ਇਲਾਕੇ ਵਿੱਚ ਸਵੇਰ ਦੇ ਸਮੇਂ ਭਾਰੀ ਬਰਸਾਤ ਹੋਈ, ਬਰਸਾਤ ਦੇ ਨਾਲ ਜ਼ੋਰਦਾਰ ਹਨ੍ਹੇਰੀ ਵੀਂ ਚੱਲੀ, ਜਿਸ ਨਾਲ ਲਿੰਕ ਰੋਡਾ ਤੇ ਕਾਫੀ ਦਰੱਖਤਾਂ ਦੇ ਟਾਹਣੇ ਟੁੱਟਣ ਨਾਲ ਕੁਝ ਸਮੇਂ ਲਈ ਆਵਾਜਾਈ ਪ੍ਰਭਾਵਿਤ ਹੋਈ। ਮੌਕੇ ‘ਤੇ ਲੋਕਾਂ ਨੇ ਆਪਣੇ ਪੱਧਰ ਤੋਂ ਡਿੱਗੇ ਟਾਹਣੇ ਇਕ ਪਾਸੇ ਕੀਤੇ ਤਾਂ ਕਿਤੇ ਜਾ ਕੇ ਆਵਾਜਾਈ ਚਾਲੂ ਹੋਈ।

ਇਸ ਹੋਈ ਬਰਸਾਤ ਨਾਲ ਗ਼ਰਮੀ ਤੋਂ ਰਾਹਤ ਮਿਲੀ ਹੈ। ਬਰਸਾਤ ਤੋਂ ਬਾਅਦ ਠੰਡੀਆਂ ਹਵਾਵਾਂ ਚੱਲਣ ਨਾਲ ਮੌਸਮ ਸੁਹਾਵਣਾ ਹੋ ਗਿਆ।
ਸਾਥਨਕ ਸ਼ਹਿਰ ਅੰਦਰ ਵੀ ਕਈ ਜਗ੍ਹਾ ਤੇ ਕਾਫ਼ੀ ਪਾਣੀ ਭਰ ਗਿਆ। ਜਿੱਥੇ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ। ਪ੍ਰੰਤੂ ਇਹ ਹੋਈ ਬਰਸਾਤ ਨਾਲ ਲੋਕਾਂ ਦੇ ਚਿਹਰਿਆਂ ਤੇ ਖੁਸ਼ੀ ਨਜਰ ਆਈ। ਅੱਜ ਇਸ ਹੋਈ ਬਰਸਾਤ ਨਾਲ ਕਿਸਾਨਾਂ ਦੇ ਚੇਹਰੇ ਵੀਂ ਖਿੜੇ ਨਜਰ ਆਏ। (Sunam News)

ਇਸ ਮੌਕੇ ਗੁਰਪ੍ਰੀਤ ਸਿੰਘ ਗੁਰੀ, ਰਮਨਦੀਪ ਸਿੰਘ ਰਮਣੀ ਅਤੇ ਗੁਰਸੇਵਕ ਸਿੰਘ ਆਦਿ ਕਿਸਾਨਾਂ ਨੇ ਦੱਸਿਆ ਕੇ ਪਿਛਲੇ ਕਈ ਦਿਨਾਂ ਤੋਂ ਗਰਮੀ ਕਰਨ ਝੋਨੇ ਨੂੰ ਪੱਤਾ-ਲਪੇਟ ਸੁੰਡੀ ਪੈ ਰਹੀ ਸੀ ਅਤੇ ਹੋਰ ਕਈ ਤਰ੍ਹਾਂ ਦੇ ਰੋਗ ਝੋਨੇ ਨੂੰ ਲੱਗੇ ਹੋਏ ਹਨ ਅਤੇ ਉਹ ਇਨ੍ਹਾਂ ਰੋਗਾਂ ਤੋਂ ਆਪਣੀ ਫਸਲ ਨੂੰ ਬਚਾਉਣ ਲਈ ਸਪਰੇਹਾਂ ਕਰਨ ਵਿਚ ਲੱਗੇ ਹੋਏ ਸਨ। ਉਨ੍ਹਾਂ ਕਿਹਾ ਕਿ ਇਸ ਹੋਈ ਜੋਰਦਾਰ ਬਾਰਿਸ਼ ਨਾਲ ਉਸ ਤੋਂ ਬਚਾਅ ਹੋ ਜਾਵੇਗਾ। ਕੁੱਲ ਮਿਲਾ ਕੇ ਅੱਜ ਹੋਈ ਇਸ ਬਰਸਾਤ ਨਾਲ ਲੋਕ ਕਾਫੀ ਜ਼ਿਆਦਾ ਰਾਹਤ ਮਹਿਸੂਸ ਕਰ ਰਹੇ ਹਨ ਅਤੇ ਕਿਸਾਨਾਂ ਦੇ ਚਿਹਰੇ ਵੀ ਖਿੜੇ ਨਜ਼ਰ ਆਏ ਸਨ।

ਇਹ ਵੀ ਪੜ੍ਹੋ : ਪੌਲੀਨੈੱਟ ਹਾਊਸ ਵਿੱਚ ਹਾਈਬਿ੍ਰਡ ਖੀਰੇ ਦੀ ਕਾਸ਼ਤ