ਦੇਸ਼ ਦੇ 508 ਰੇਲਵੇ ਸਟੇਸ਼ਨਾਂ ਦੀ ਬਦਲੇਗੀ ਨੁਹਾਰ

Railway Stations

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਿਮੋਟ ਦਾ ਬਟਨ ਦੱਬ ਕੇ ਕੀਤੀ ਵਰਚੂਅਲ ਸ਼ੁਰੂਆਤ | Railway Stations

  • ਕਿਹਾ, ਅੰਮ੍ਰਿਤ ਭਾਰਤ ਸਟੇਸ਼ਨ ਭਾਰਤੀ ਰੇਲਵੇ ਨੂੰ ਕਰਨਗੇ ਮੁੜ-ਸੁਰਜੀਤ

ਲਖਨਊ (ਏਜੰਸੀ)। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਅੰਮਿ੍ਰਤ ਸਟੇਸ਼ਨ ਯੋਜਨਾ ਤਹਿਤ ਦੇਸ਼ ਭਰ ਦੇ 508 ਸਟੇਸ਼ਨਾਂ ’ਤੇ ਹੋਣ ਵਾਲੇ ਮੁੜ ਵਿਕਾਸ ਕਾਰਜ ਦਾ ਵੀਡੀਓ ਕਾਨਫਰੰਸਿੰਗ ਜਰੀਏ ਨੀਂਹ-ਪੱਥਰ ਰੱਖਿਆ। ਸਟੇਸ਼ਨਾਂ ਦੇ ਕੰਮਾਂ ਦੀ ਇਸ ਯੋਜਨਾ ਤਹਿਤ ਦੇਸ਼ ਦੇ ਜਿਨ੍ਹਾਂ 508 ਰੇਲਵੇ ਸਟੇਸ਼ਨਾਂ ਦਾ ਰਿਮੋਟ ਦਾ ਬਟਨ ਦਬਾ ਕੇ ਨੀਂਹ-ਪੱਥਰ ਰੱਖਿਆ ਉਨ੍ਹਾਂ ’ਚ ਉੱਤਰ ਪ੍ਰਦੇਸ਼ ਦੇ ਵੀ 55 ਸਟੇਸ਼ਨ ਸ਼ਾਮਲ ਹਨ।

ਰਾਜਧਾਨੀ ਲਖਨਊ ’ਚ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਆਪਣੀ ਸਰਕਾਰੀ ਰਿਹਾਇਸ਼ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸ ਪ੍ਰੋਗਰਾਮ ਨੂੰ ਸੁਣਿਆ। ਮੋਦੀ ਨੇ ਰੇਲਵੇ ਨੂੰ ਦੇਸ਼ ਭਰ ’ਚ ਲੋਕਾਂ ਦੀ ਆਵਾਜਾਈ ਦਾ ਪਸੰਦੀਦਾ ਸਾਧਨ ਦੱਸਦੇ ਹੋਏ ਰੇਲਵੇ ਸਟੇਸ਼ਨ ’ਤੇ ਵਿਸ਼ਵ ਪੱਧਰੀ ਸਹੂਲਤ ਮਹੱਈਆ ਕਰਾਉਣ ਦੇ ਮਹੱਤਵ ’ਤੇ ਜ਼ੋਰ ਦਿੱਤਾ ਤੇ ਕਿਹਾ ਕਿ ਇਸ ਸੋਚ ਤੇ ਸੁਫ਼ਨੇ ਦੀ ਪ੍ਰੇਰਨਾ ਨਾਲ ਦੇਸ਼ ਭਰ ’ਚ 1309 ਸਟੇਸ਼ਨਾਂ ਨੂੰ ਮੁੜ-ਸੁਰਜੀਤ ਕਰਨ ਲਈ ਅੰਮਿ੍ਰਤ ਭਾਰਤ ਸਟੇਸ਼ਨ ਯੋਜਨਾ ਸ਼ੁਰੂ ਕੀਤੀ ਗਈ ਹੈ। ਜਿਸ ਨਾਲ ਸਟੇਸ਼ਨਾਂ ਨੂੰ ਇੱਕ ਨਵੀਂ ਦਿੱਖ ਮਿਲੇਗੀ।

ਵੀਡੀਓ ਕਾਨਫਰੰਸਿੰਗ ਜ਼ਰੀਏ ਜੁੜੇ ਆਗੂ

ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਚੌਧਰੀ ਸਮੇਤ ਕੇਂਦਰੀ ਤੇ ਸੂਬਾ ਸਰਕਾਰ ਦੇ ਮੰਤਰੀ, ਸਾਂਸਦ, ਵਿਧਾਇਕ ਤੇ ਹੋਰ ਉੱਘੇ ਆਗੂ, ਪਾਰਟੀ ਵਰਕਰਾਂ ਨਾਲ ਸੂਬੇ ਦੇ 55 ਅੰਮਿ੍ਰਤ ਸਟੇਸ਼ਨਾਂ ਦੇ ਨੀਂਹ-ਪੱਥਰ ਪ੍ਰੋਗਰਾਮ ’ਚ ਹਾਜ਼ਰ ਰਹੇ। ਮੋਦੀ ਨੇ ਇਸ ਮੌਕੇ ਕਰਵਾਏ ਪ੍ਰੋਗਰਾਮ ਨੂੰ ਰਾਜਧਾਨੀ ਦਿੱਲੀ ਤੋਂ ਵੀਡੀਓ ਕਾਨਫਰੰਸਿੰਗ ਜਰੀਏ ਸੰਬੋਧਨ ਕਰਦੇ ਹੋਏ ਆਖਿਆ ਕਿ ਅੰਮਿ੍ਰ੍ਰਤ ਭਾਰਤ ਸਟੇਸ਼ਨ ਭਾਰਤੀ ਰੇਲ ਨੂੰ ਮੁੜ-ਸੁਰਜੀਤ ਕਰਨ ਦੀ ਦਿਸ਼ਾ ’ਚ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਨੂੰ ਨਵੀਂ ਉਚਾਈ ਪ੍ਰਦਾਨ ਕਰੇਗਾ।

ਇੱਥੇ-ਇੱਥੇ ਮੌਜ਼ੂਦ ਰਹੇ ਆਗੂ

ਸੂਬੇ ਭਰ ’ਚ ਇਸ ਪ੍ਰੋਗਰਾਮ ਲਈ ਵੱਡੇ ਪੱਧਰ ’ਤੇ ਤਿਆਰੀਆਂ ਕੀਤੀਆਂ ਗਈਆਂ। ਨੀਂਹ-ਪੱਥਰ ਪ੍ਰੋਗਰਾਮ ’ਚ ਪਾਰਟੀ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਚੌਧਰੀ ਲਖਨਊ ਦੇ ਬਾਦਸ਼ਾਹਨਗਰ ਸਟੇਸ਼ਨ ’ਤੇ ਅਤੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸ਼ਾਦ ਮੌਰੀਆ ਪਰਿਆਗਰਾਜ ਜੰਕਸ਼ਨ ’ਤੇ ਹੋਣ ਵਾਲੇ ਪ੍ਰੋਗਰਾਮ ’ਚ ਸ਼ਾਮਲ ਰਹੇ ਜਦੋਂਕਿ ਕੇਂਦਰੀ ਮੰਤਰੀ ਸਮਿ੍ਰਤੀ ਇਰਾਨੀ ਅਮੇਠੀ, ਡਾ. ਮਹਿੰਦਰ ਨਾਥ ਪਾਂਡੇ ਚੰਦੌਲੀ, ਕੌਸ਼ਲ ਕਿਸ਼ੋਰ ਓਤਰੇਟੀਆ ਜੰਕਸ਼ਨ, ਲਖਨਊ, ਅਨੁਪਿ੍ਰਆ ਪਟੇਲ ਵਿੰਧਆਂਚਲ, ਸਾਧਵੀ ਨਰੰਜਣ ਜੋਤੀ ਫਤਿਹਪੁਰ, ਜਨਰਲ ਵੀ. ਕੇ. ਸਿੰਘ ਗਾਜ਼ੀਆਬਾਦ, ਸਾਂਸਦ ਰਮਾਪਤੀ ਰਾਮ ਤਿਪਾਠੀ ਦੇਵਰੀਆ ਸਦਰ, ਰਾਜਵੀਰ ਸਿੰਘ ਰਾਜੂ ਭਈਆ ਕਾਸਗੰਜ ਜੰਕਸ਼ਨ, ਹਰੀਸ਼ ਦਿਵੇਦੀ ਬਸਤੀ, ਸੱਤਿਆਦੇਸ਼ ਪਚੌਰੀ ਕਾਨ੍ਹਪੁਰ, ਸੈਂਟਰਲ, ਵੀਰਿੰਦਰ ਸਿੰਘ ਮਸਤ ਬਲੀਆ ਤੇ ਸਾਕਸ਼ੀ ਮਹਾਰਾਜ ਓਨਾਵ ਜੰਕਸ਼ਨ ’ਤੇ ਮੌਜ਼ੂਦ ਰਹੇ।

ਇਹ ਵੀ ਪੜ੍ਹੋ : Gold Silver Rate : ਸੋਨਾ ਖ਼ਰੀਦਣ ਵਾਲਿਆਂ ਲਈ ਖੁਸ਼ਖਬਰੀ !, ਖਰੀਦਣਾ ਚਾਹੁੰਦੇ ਹੋ ਸੋਨਾ ਤਾਂ ਇਹ ਹੈ ਮੌਕਾ