ਸ਼ਾਹਪੁਰਾ ’ਚ ਨਵੇਂ ਜ਼ਿਲ੍ਹੇ ਦੀ ਹੱਦਬੰਦੀ ’ਤੇ ਵਿਰੋਧ, ਪੁਲਿਸ ਨੇ ਵਰ੍ਹਾਇਆ ਡੰਡਾ

Shahpura

ਜੈਪੁਰ। ਰਾਜਸਥਾਨ ’ਚ ਨਵੇਂ 19 ਜ਼ਿਲ੍ਹੇ ਬਣਾਏ ਗਏ ਹਨ। ਇਹ ਜ਼ਿਲ੍ਹੇ ਨੋਟੀਫਿਕੇਸ਼ਨ ਜਾਰੀ ਹੁੰਦਿਆਂ ਹੀ ਹੋਂਦ ਵਿੱਚ ਆ ਗਏ। ਹੁਣ ਸੂਬੇ ’ਚ 50 ਜ਼ਿਲ੍ਹੇ ਅਤੇ 10 ਡਵੀਜਨਾਂ ਬਣ ਗਈਆਂ ਹਨ। ਜ਼ਿਲ੍ਹਿਆਂ ਦੇ ਹੋਂਦ ਵਿੱਚ ਆਉਂਦਿਆਂ ਹੀ ਨਵੇਂ ਵਿਵਾਦਾਂ ਨੇ ਵੀ ਜਨਮ ਲੈ ਲਿਆ ਹੈ। ਭੀਲਵਾੜਾ ਤੋਂ ਵੱਖ ਕਰਕੇ ਬਣਾਏ ਗਏ ਸ਼ਾਹਪੁਰਾ (Shahpura) ਜ਼ਿਲ੍ਹੇ ਦੇ ਉਦਘਾਟਨ ਪ੍ਰੋਗਰਾਮ ’ਚ ਲੋਕਾਂ ਨੇ ਹੱਦਬੰਦੀ ਦਾ ਭਾਰੀ ਵਿਰੋਧ ਕੀਤਾ। ਹਾਲਾਤ ਬੇਕਾਬੂ ਹੁੰਦੇ ਦੇਖ ਪੁਲਿਸ ਨੇ ਲਾਠੀਚਾਰਜ ਕਰ ਦਿੱਤਾ। ਇਸ ’ਚ 12 ਜਣੇ ਜਖ਼ਮੀ ਹੋ ਗਏ। ਲੋਕ ਜ਼ਿਲ੍ਹੇ ’ਚ ਮਾਈਂਸ ਵਾਲੇ ਇਲਾਕੇ ਹਟਾਉਣ ਤੋਂ ਨਰਾਜ਼ ਹਨ।

ਇੱਧਰ ਸੀਐੱਮ ਅਸ਼ੋਕ ਗਹਿਲੋਤ ਬਿਰਲਾ ਆਡੀਟੋਰੀਅਮ ’ਚ ਹੋਏ ਸਮਾਰੋਹ ਤੋਂ ਵੀਸੀ (ਵੀਡੀਓ ਕਾਨਫਰੰਸ) ਦੇ ਜ਼ਰੀਏ ਨਵੇਂ ਜ਼ਿਲ੍ਹਿਆਂ ਦੇ ਉਦਘਾਟਨ ਸਮਾਰੋਹਾਂ ਤੋਂ ਜੁੜੇ।

ਸੀਐੱਮ ਗਹਿਲੋਤ ਨੇ ਨਵੇਂ ਜ਼ਿਲ੍ਹਿਆਂ ਦੇ ਉਦਘਾਟਨ ਤੋਂ ਪਹਿਲਾਂ ਹਵਨ ’ਚ ਆਹੂਤੀਆਂ ਪਾਈਆਂ ਤੇ ਪੂਜਾ ਅਰਚਨਾ ਕੀਤੀ। ਵਿੱਤ ਮੰਤਰੀ ਰਾਮਲਾਲ ਜਾਟ ਵੀ ਵੀਸੀ ਦੇ ਜ਼ਰੀਏ ਨਵੇਂ ਜ਼ਿਲ੍ਹਿਆਂ ਦੇ ਉਦਘਾਟਨ ਸਮਾਰੋਹ ਨਾਲ ਜੁੜੇ।

ਇਹ ਵੀ ਪੜ੍ਹੋ : ਮੁੱਖ ਮੰਤਰੀ ਨੇ ਕੀਤਾ ਨਵੇਂ ਜਿਲ੍ਹਿਆਂ ਦਾ ਉਦਘਾਟਨ

ਪਹਿਲਾਂ 33 ਜ਼ਿਲ੍ਹੇ ਤੇ ਸੱਤ ਡਵੀਜਨਾਂ ਸਨ। 19 ਜ਼ਿਲ੍ਹਿਆਂ ਦਾ ਐਲਾਨ ਕੀਤਾ ਗਿਆ ਸੀ। ਜੈਪੁਰ ਤੇ ਜੋਧਪੁਰ ਜ਼ਿਲ੍ਹੇ ਪਹਿਲਾਂ ਹੀ ਸਨ। ਅਜਿਹੇ ’ਚ ਅਸਲ ’ਚ ਨਵੇਂ ਜ਼ਿਲ੍ਹੇ 17 ਹੀ ਬਣੇ ਹਨ। ਜ਼ਿਲ੍ਹਿਆਂ ਦੇ ਐਲਾਨ ਮੌਕੇ ਜੈਪੁਰ ਉੱਤਰ, ਜੈਪੁਰ ਦੱਖਣ, ਜੋਧਪੁਰ ਉੱਤਰ ਤੇ ਜੋਧਪੁਰ ਦੱਖਣ ਬਣਾਉਣ ਦਾ ਐਲਾਨ ਕੀਤਾ ਸੀ। ਵਿਰੋਧ ਤੋਂ ਬਾਅਦ ਵਿਚਕਾਰ ਦਾ ਰਾਹ ਕੱਢਦੇ ਹੋਏ ਜੈਪੁਰ, ਜੋਧਪੁਰ ਜ਼ਿਲ੍ਹਿਆਂ ਦੇ ਨਾਅ ਬਰਕਰਾਰ ਰੱਖਦੇ ਹੋਏ ਜੈਪੁਰ ਪੇਂਡੂ ਤੇ ਜੋਧਪੁਰ ਪੇਂਡੂ ਨਵੇਂ ਜ਼ਿਲ੍ਹੇ ਬਣਾ ਦਿੱਤੇ।

ਰਾਜਸਥਾਨ ਵਿੱਚ ਕਿਹੜੇ-ਕਿਹੜੇ ਬਣੇ ਹਨ ਨਵੇਂ ਜ਼ਿਲ੍ਹੇ? | Shahpura

ਅਨੂਪਗੜ੍ਹ, ਬਾਲੋਤਰਾ, ਬਿਆਵਰ, ਕੇਕੜੀ, ਜੈਪੁਰ ਗ੍ਰਾਮੀਣ, ਦੂਦੂ, ਕੋਟਪੁਤਲੀ-ਬਹਿਰੋੜ, ਨੀਮ ਕਾ ਥਾਣਾ, ਖੈਰਥਲ-ਤਿਜਾਰਾ, ਸਾਂਚੌਰ, ਡੀਡਵਾਨਾ-ਕੁਚਾਮਨ, ਸ਼ਾਹਪੁਰਾ, ਜੋਧਪੁਰ ਗ੍ਰਾਮੀਣ, ਫਲੌਦੀ, ਸਲੁੰਬਰ, ਗੰਗਾਪੁਰਸਿਟੀ, ਡੀਗ।