ਮੁੱਖ ਮੰਤਰੀ ਨੇ ਕੀਤਾ ਨਵੇਂ ਜਿਲ੍ਹਿਆਂ ਦਾ ਉਦਘਾਟਨ

Chief Minister

ਜੈਪੁਰ। ਰਾਜਸਥਾਨ ’ਚ 19 ਨਵੇਂ ਜ਼ਿਲ੍ਹਿਆਂ ਤੇ ਤਿੰਨ ਡਵੀਜਨਾਂ ਨੋਟੀਫਿਕੇਸ਼ਨਜ਼ ਦੇ ਨਾਲ ਹੀ ਹੋਂਦ ’ਚ ਆ ਗਏ। ਹੁਣ ਸੂਬੇ ’ਚ 50 ਜ਼ਿਲ੍ਹੇ ਤੇ 10 ਸੰਭਾਗ ਹੋ ਗਏ ਹਨ। ਨਵੇਂ ਜ਼ਿਲ੍ਹਾ ਦਫ਼ਤਰਾਂ ’ਤੇ ਅੱਜ ਉਦਘਾਟਨ ਸਮਾਰੋਹ ਹੋਇਆ। ਸੀਐੱਮ (Chief Minister) ਅਸ਼ੋਕ ਗਹਿਲੋਤ ਬਿਰਲਾ ਆਡੀਟੋਰੀਅਮ ’ਚ ਹੋਏ ਸਮਾਰੋਹ ਤੋਂ ਵੀਸੀ (ਵੀਡੀਓ ਕਾਨਫਰੰਸ) ਦੇ ਜ਼ਰੀਏ ਨਵੇਂ ਜ਼ਿਲ੍ਹਿਆਂ ਦੇ ਉਦਘਾਟਨ ਸਮਾਰੋਹਾਂ ਤੋਂ ਜੁੜੇ।

ਸੀਐੱਮ ਗਹਿਲੋਤ ਨੇ ਨਵੇਂ ਜ਼ਿਲ੍ਹਿਆਂ ਦੇ ਉਦਘਾਟਨ ਤੋਂ ਪਹਿਲਾਂ ਹਵਨ ’ਚ ਆਹੂਤੀਆਂ ਪਾਈਆਂ ਤੇ ਪੂਜਾ ਅਰਚਨਾ ਕੀਤੀ। ਵਿੱਤ ਮੰਤਰੀ ਰਾਮਲਾਲ ਜਾਟ ਵੀ ਵੀਸੀ ਦੇ ਜ਼ਰੀਏ ਨਵੇਂ ਜ਼ਿਲ੍ਹਿਆਂ ਦੇ ਉਦਘਾਟਨ ਸਮਾਰੋਹ ਨਾਲ ਜੁੜੇ। (Chief Minister)

ਪਹਿਲਾਂ 33 ਜ਼ਿਲ੍ਹੇ ਤੇ ਸੱਤ ਡਵੀਜਨਾਂ ਸਨ। 19 ਜ਼ਿਲ੍ਹਿਆਂ ਦਾ ਐਲਾਨ ਕੀਤਾ ਗਿਆ ਸੀ। ਜੈਪੁਰ ਤੇ ਜੋਧਪੁਰ ਜ਼ਿਲ੍ਹੇ ਪਹਿਲਾਂ ਹੀ ਸਨ। ਅਜਿਹੇ ’ਚ ਅਸਲ ’ਚ ਨਵੇਂ ਜ਼ਿਲ੍ਹੇ 17 ਹੀ ਬਣੇ ਹਨ। ਜ਼ਿਲ੍ਹਿਆਂ ਦੇ ਐਲਾਨ ਮੌਕੇ ਜੈਪੁਰ ਉੱਤਰ, ਜੈਪੁਰ ਦੱਖਣ, ਜੋਧਪੁਰ ਉੱਤਰ ਤੇ ਜੋਧਪੁਰ ਦੱਖਣ ਬਣਾਉਣ ਦਾ ਐਲਾਨ ਕੀਤਾ ਸੀ। ਵਿਰੋਧ ਤੋਂ ਬਾਅਦ ਵਿਚਕਾਰ ਦਾ ਰਾਹ ਕੱਢਦੇ ਹੋਏ ਜੈਪੁਰ, ਜੋਧਪੁਰ ਜ਼ਿਲ੍ਹਿਆਂ ਦੇ ਨਾਅ ਬਰਕਰਾਰ ਰੱਖਦੇ ਹੋਏ ਜੈਪੁਰ ਪੇਂਡੂ ਤੇ ਜੋਧਪੁਰ ਪੇਂਡੂ ਨਵੇਂ ਜ਼ਿਲ੍ਹੇ ਬਣਾ ਦਿੱਤੇ।

ਰਾਜਸਥਾਨ ਵਿੱਚ ਕਿਹੜੇ-ਕਿਹੜੇ ਬਣੇ ਹਨ ਨਵੇਂ ਜ਼ਿਲ੍ਹੇ? | Chief Minister

ਅਨੂਪਗੜ੍ਹ, ਬਾਲੋਤਰਾ, ਬਿਆਵਰ, ਕੇਕੜੀ, ਜੈਪੁਰ ਗ੍ਰਾਮੀਣ, ਦੂਦੂ, ਕੋਟਪੁਤਲੀ-ਬਹਿਰੋੜ, ਨੀਮ ਕਾ ਥਾਣਾ, ਖੈਰਥਲ-ਤਿਜਾਰਾ, ਸਾਂਚੌਰ, ਡੀਡਵਾਨਾ-ਕੁਚਾਮਨ, ਸ਼ਾਹਪੁਰਾ, ਜੋਧਪੁਰ ਗ੍ਰਾਮੀਣ, ਫਲੌਦੀ, ਸਲੁੰਬਰ, ਗੰਗਾਪੁਰਸਿਟੀ, ਡੀਗ।

ਇਹ ਵੀ ਪੜ੍ਹੋ : ਸੁਰੱਖਿਆ ਬਲਾਂ ਨੇ ਪੁੰਛ ’ਚ ਘੁਸਪੈਠ ਦੇ ਯਤਨ ਨੂੰ ਕੀਤਾ ਅਸਫ਼ਲ, ਦੋ ਅੱਤਵਾਦੀ ਢੇਰ