ਕੋਰੋਨਾ ਵਲੰਟੀਅਰ ਰੁਜ਼ਗਾਰ ਬਹਾਲੀ ਲਈ ਗਰਜ਼ੇ, ਖੰਡਾ ਚੌਂਕ ਕੀਤਾ ਜਾਮ

Job Restoration

ਸਿਹਤ ਮੰਤਰੀ ਦੇ ਪੁੱਤਰ ਨੇ ਦਿੱਤਾ ਭਰੋਸਾ, ਲਿਖਤੀ ਮੀਟਿੰਗ ਨਾ ਮਿਲਣ ਤੇ ਦੂਜੀ ਵਾਰ ਠੋਕਿਆ ਜਾਮ | Job Restoration

ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਕੋਰੋਨਾ ਵਲੰਟੀਅਰਾਂ ਵੱਲੋਂ ਆਪਣੇ ਰੁਜ਼ਗਾਰ ਦੀ ਮੰਗ ਨੂੰ ਲੈ ਕੇ ਖੰਡਾ ਚੌਂਕ ਵਿਖੇ ਧਰਨਾ ਦੇ ਕੇ ਆਵਾਜਾਈ ਠੱਪ ਕਰ ਦਿੱਤੀ ਅਤੇ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜੀ ਕੀਤੀ। ਇਨ੍ਹਾਂ ਵਲੰਟੀਅਰਾਂ ਦੀ ਮੰਗ ਹੈ ਕਿ ਸਰਕਾਰ ਵੱਲੋਂ ਕੀਤੇ ਵਾਅਦੇ ਅਨੁਸਾਰ ਉਨ੍ਹਾਂ ਨੂੰ ਮੁੜ ਨੌਕਰੀਆਂ ਤੇ ਰੱਖਿਆ ਜਾਵੇ। ਯੂਨੀਅਨ ਦੇ ਪ੍ਰਧਾਨ ਰਾਜਵਿੰਦਰ ਸਿੰਘ ਨੇ ਕਿਹਾ ਕਿ ਤਿੰਨ ਵਰ੍ਹੇ ਪਹਿਲਾ ਉਨ੍ਹਾਂ ਵੱਲੋਂ ਕੋਰੋਨਾ ਕਾਲ ਮੌਕੇ ਆਪਣੀ ਜਾਨ ਤੇ ਖੇਡ ਕੇ ਸਰਕਾਰ ਨਾਲ ਮੋਢਾ ਮਿਲਾ ਕੇ ਕੰਮ ਕੀਤਾ, ਪਰ ਉਸ ਤੋਂ ਬਾਅਦ ਉਨ੍ਹਾਂ ਨੂੰ ਨੌਕਰੀ ਤੋਂ ਵਾਂਝੇ ਕਰ ਦਿੱਤਾ ਗਿਆ। (Job Restoration)

Job Restoration

ਉਨ੍ਹਾਂ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਉਨ੍ਹਾਂ ਦੀ ਨੌਕਰੀ ਬਹਾਲੀ ਨੂੰ ਲੈ ਕੇ ਵਾਅਦਾ ਕੀਤਾ ਗਿਆ ਸੀ, ਪਰ ਮੁੱਖ ਮੰਤਰੀ ਦਾ ਹਰਾ ਪੈਂਨ ਉਨ੍ਹਾਂ ਲਈ ਨਹੀਂ ਚੱਲਿਆ। ਇਸ ਮੌਕੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਪੁੱਤਰ ਰਾਹੁਲ ਸੈਣੀ ਵੱਲੋਂ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਦੀ ਮੁੜ ਬਹਾਲੀ ਦਾ ਪ੍ਰੋਸੈਂਸ ਆਖਰੀ ਦੌਰ ਵਿੱਚ ਹੈ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਨ੍ਹਾਂ ਨੂੰ ਰੁਜ਼ਗਾਰ ਦੇਣਗੇ।

ਇਹ ਵੀ ਪੜ੍ਹੋ : Gold Silver Rate : ਸੋਨਾ ਖ਼ਰੀਦਣ ਵਾਲਿਆਂ ਲਈ ਖੁਸ਼ਖਬਰੀ !, ਖਰੀਦਣਾ ਚਾਹੁੰਦੇ ਹੋ ਸੋਨਾ ਤਾਂ ਇਹ ਹੈ ਮੌਕਾ

ਇਸ ਦੌਰਾਨ ਕੋਰੋਨਾ ਵਲੰਟੀਅਰਾਂ ਨਾਲ ਸਿਹਤ ਮੰਤਰੀ ਦੀ ਮੀਟਿੰਗ ਦਾ ਭਰੋਸਾ ਦੇ ਕੇ ਧਰਨਾ ਖਤਮ ਕਰਵਾ ਦਿੱਤਾ। ਢੇਡ ਘੰਟੇ ਤੱਕ ਮੀਟਿੰਗ ਤਾ ਕੋਈ ਲਿਖਤੀ ਪੱਤਰ ਨਾ ਮਿਲਣ ਕਾਰਨ ਕੋਰੋਨਾ ਵਲੰਟੀਅਰਾਂ ਨੇ ਮੁੜ ਖੰਡਾ ਚੌਂਕ ਜਾਮ ਕਰ ਦਿੱਤਾ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪੁਲਿਸ ਬਲ ਮੌਜੂਦ ਸੀ। ਖਬਰ ਲਿਖੇ ਜਾਣ ਤੱਕ ਧਰਨਾ ਜਾਰੀ ਸੀ।